ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਆਉਂਦੇ ਸਮੇਂ ਠੰਢ ਨੂੰ ਦੇਖਦਿਆਂ ਆਪਣੇ ਨਾਲ ਗਰਮ ਕੱਪੜੇ, ਕੰਬਲ ਤੇ ਰਜਾਈ ਆਦਿ ਜ਼ਰੂਰ ਲਓ ਕੇ ਆਓ ਜੀ।
ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ
ਸ਼ੁੱਭ ਭੰਡਾਰਾ
ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸੱਚੇ ਰੂਹਾਨੀ ਰਹਿਬਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦਾ ਸ਼ੁੱਭ ਐੱਮਐੱਸਜੀ ਭੰਡਾਰਾ 27 ਨਵੰਬਰ ਦਿਨ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਸ਼ਾਮ 6:00 ਵਜੇ ਮਨਾਇਆ ਜਾ ਰਿਹਾ ਹੈ।
ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ
ਸਤਿਸੰਗ ’ਚ ਆਉਣ ਨਾਲ ਬਣਦੇ ਹਨ ਭਾਗ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਂਦੇ ਹਨ। ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ। ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਦਾ ਹੈ ਤਾਂ ਉਸਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ। ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ।
ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ।। ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਵਿਚ ਜੀਵ ਨੂੰ ਸਮਝ ਆਉਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ। ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ। ਸੁਣਨਾ ਚੰਗੀ ਗੱਲ ਹੈ। ਜਿਵੇਂ ਪੱਥਰ ਗਰਮੀ ਵਿਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ। ਉਸ ’ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ। ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਦੀਆਂ ਹਨ, ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਵਿਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ। ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਦੀ ਹੈ, ਚਿਹਰੇ ’ਤੇ ਨੂਰ ਆਉਦਾ ਹੈ। ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ।