ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ | World Water Day
ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਟਿਪਸ
- ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਟੂਟੀ ਖੁੱਲ੍ਹੀ ਨਾ ਛੱਡੋ, ਸਗੋਂ ਗਿਲਾਸ ’ਚ ਪਾਣੀ ਦੀ ਵਰਤੋਂ ਕਰੋ
- ਨਹਾਉਣ ਲਈ ਪਾਣੀ ਸੀਮਤ ਮਾਤਰਾ ’ਚ ਵਰਤੋ
- ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਪਾਣੀ ਫਾਲਤੂ ਨਾ ਜਾਵੇ
ਸਰਸਾ (ਤਿਲਕ ਰਾਜ ਇੰਸਾਂ)। ਪੂਰੀ ਦੁਨੀਆਂ ’ਚ ਧਰਤੀ ਹੇਠਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਸਰਕਾਰਾਂ ਪਾਣੀ ਬਚਾਉਣ ਲਈ ਕੋਈ ਨਾ ਕੋਈ ਢੰਗ-ਤਰੀਕੇ ਲੱਭ ਰਹੀਆਂ ਹਨ ਡੇਰਾ ਸੱਚਾ?ਸੌਦਾ ਪਿਛਲੇ 75 ਸਾਲਾਂ ਤੋਂ ਪਾਣੀ ਦੀ ਘਰੇਲੂ ਵਰਤੋਂ ਦੇ ਖੇਤਰ ’ਚ ਵੱਖਰੀ ਮਿਸਾਲ ਹੈ ਡੇਰਾ ਸੱਚਾ ਸੌਦਾ ’ਚ ਲੰਗਰ ਦੀ ਪੁਰਾਤਨ ਤੇ ਸਾਦਗੀ ਵਾਲੀ ਵਿਧੀ ਨਾਲ ਹਰ ਸਾਲ ਕਰੋੜਾਂ ਲੀਟਰ ਪਾਣੀ ਬਚਾਇਆ ਜਾਂਦਾ ਹੈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸਥਾਪਨਾ ਸਮੇਂ ਤੋਂ ਡੇਰਾ ਸੱਚਾ ਸੌਦਾ ਵਿੱਚ ਲੰਗਰ ਦੀ ਪੁਰਾਤਨ ਪ੍ਰਥਾ ਚੱਲ ਰਹੀ ਹੈ। ਜਿਸ ਵਿੱਚ ਲੰਗਰ ਦਾ ਪ੍ਰਸ਼ਾਦ ਹੱਥ ’ਤੇ ਲਿਆ ਜਾਂਦਾ ਹੈ ਤੇ ਫੁਲਕੇ ਦੇ ਉੱਤੇ ਹੀ ਦਾਲਾ ਪਾਇਆ ਜਾਂਦਾ ਹੈ ਲੰਗਰ ਲਈ ਥਾਲੀ, ਕੌਲੀ ਤੇ ਗਲਾਸ ਵਰਗੇ ਭਾਂਡੇ ਨਹੀਂ ਵਰਤੇ ਜਾਂਦੇ। (World Water Day)
Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG
ਭਾਂਡਿਆਂ ਨੂੰ ਧੋਣ-ਮਾਂਜਣ ਲਈ ਵਰਤਿਆ ਜਾਣ ਵਾਲਾ ਪਾਣੀ ਬਚ ਜਾਂਦਾ ਹੈ। ਇੱਕ ਵਿਅਕਤੀ ਜੇਕਰ ਬਰਤਨਾਂ ’ਚ ਲੰਗਰ ਛਕੇ ਤਾਂ ਭਾਂਡੇ ਧੋਣ ਲਈ ਘੱਟੋ-ਘੱਟ ਇੱਕ ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਵਿੱਤਰ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ’ਚ 2-3 ਕਰੋੜ ਸਾਧ-ਸੰਗਤ ਪਹੁੰਚਦੀ ਹੈ ਸਤਿਸੰਗਾਂ ’ਤੇ ਹੋਰ ਰੋਜ਼ਾਨਾ ਆਉਣ ਵਾਲੀ ਸਾਧ-ਸੰਗਤ ਦੀ ਗਿਣਤੀ ਵੱਖਰੀ ਹੈ। ਇਸ ਤਰ੍ਹਾਂ ਹਰ ਸਾਲ 15-20 ਕਰੋੜ ਸ਼ਰਧਾਲੂ ਡੇਰਾ ਸੱਚਾ ਸੌਦਾ ਵਿਖੇ ਪਹੁੰਚਦੇ ਹਨ ਜੇਕਰ ਇੱਕ ਵਿਅਕਤੀ ਇੱਕ ਲੀਟਰ ਪਾਣੀ ਭਾਂਡੇ ਧੌਣ ’ਚ ਵਰਤੇ ਤਾਂ ਸਾਲ ਵਿੱਚ 15-20 ਕਰੋੜ ਲੀਟਰ ਪਾਣੀ ਖਪਤ ਹੋਵੇਗਾ ਇਸ ਤਰ੍ਹਾਂ ਇੰਨੀ ਵੱਡੀ ਪੱਧਰ ’ਤੇ ਡੇਰਾ ਸੱਚਾ ਸੌਦਾ ਪਾਣੀ ਦੀ ਘਰੇਲੂ ਬੱਚਤ ਕਰ ਰਿਹਾ ਹੈ। (World Water Day)
ਵਾਟਰ ਰੀਯੂਜ ਸਿਸਟਮ | World Water Day
ਪੂਜਨੀਕ ਗੁਰੂ ਜੀ ਨੇ ਖੇਤੀ ’ਚ ਪਾਣੀ ਦੀ ਬੱਚਤ ਲਈ ਇੱਕ ਖਾਸ ਪ੍ਰਾਜੈਕਟ ਤਿਆਰ ਕੀਤਾ ਹੈ, ਜਿਸ ਨੂੰ ਵਾਟਰ ਰੀਯੂਜ ਸਿਸਟਮ ਕਿਹਾ ਜਾਂਦਾ ਹੈ। ਇਸ ਦੇ ਤਹਿਤ ਖੇਤ ’ਚ ਪਾਣੀ ਫਸਲ ਨੂੰ ਸਿੰਜ ਕੇ ਫਿਰ ਇੱਕ ਟੈਂਕ ’ਚ ਇਕੱਠਾ ਹੋ ਜਾਂਦਾ ਹੈ। ਇਸ ਤਕਨੀਕ ਨਾਲ ਫਲੱਡ ਇਰੀਗੇਸ਼ਨ ਦੇ ਮੁਕਾਬਲੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ।
ਮੀਂਹ ਦੇ ਪਾਣੀ ਦੀ ਵਰਤੋਂ | World Water Day
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਅੰਦਰ ਕਈ ਡਿੱਗੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਮੀਂਹ ਦਾ ਪਾਣੀ ਸਟੋਰ ਕੀਤਾ ਜਾਂਦਾ ਹੈ। ਇਹੀ ਪਾਣੀ ਫਿਰ ਖੇਤੀ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਫੁਹਾਰਾ ਤਕਨੀਕ ਰਾਹੀਂ ਪਾਣੀ ਦੀ ਬੱਚਤ ਕੀਤੀ ਜਾਂਦੀ ਹੈ ਸੀਵਰੇਜ਼ ਦੇ ਪਾਣੀ ਨੂੰ ਸੋਧ ਕੇ ਵੀ ਖੇਤੀ ਲਈ ਵਰਤਿਆ ਜਾਂਦਾ ਹੈ।
- ਇੱਕ ਵਿਅਕਤੀ ਵੱਲੋਂ ਭੋਜਨ ਖਾਣ ਲਈ ਇੱਕ ਵੇਲੇ ਜੇਕਰ ਭਾਂਡੇ ਵਰਤੇ ਜਾਣ ਤਾਂ ਉਨ੍ਹਾਂ ਭਾਂਡਿਆਂ ਨੂੰ ਧੋਣ ਲਈ ਘੱਟੋ-ਘੱਟ ਇੱਕ ਲੀਟਰ ਪਾਣੀ ਲੱਗਦਾ ਹੈ, ਲੰਗਰ ਦੀ ਪੁਰਾਤਨ ਵਿਧੀ ਨਾਲ ਇੱਕ ਲੱਖ ਲੋਕਾਂ ਵੱਲੋਂ ਲੰਗਰ ਛਕਣ ਨਾਲ ਇੱਕ ਲੱਖ ਲੀਟਰ ਪਾਣੀ ਦੀ ਬਚਤ ਹੁੰਦੀ ਹੈ।
ਪ੍ਰਸ਼ਾਦੇ ਅਤੇ ਦਾਲ ਦਾ ਖਾਸ ਤਰੀਕਾ | World Water Day
ਪ੍ਰਸ਼ਾਦੇ ਤਿਆਰ ਕਰਨ ਲਈ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਪ੍ਰਸ਼ਾਦੇ ਦਾ ਅਕਾਰ ਵੱਡਾ ਹੋਵੇ ਤਾਂ ਕਿ ਪ੍ਰਸ਼ਾਦ ’ਤੇ ਪਾਣੀ ਵਾਲੀ ਸਬਜ਼ੀ ਨੂੰ ਅਸਾਨੀ ਨਾਲ ਸੰਭਾਲਿਆ ਜਾ ਸਕੇ ਇਸੇ ਤਰ੍ਹਾਂ ਦਾਲ ਤਿਆਰ ਕਰਨ ਵਾਲੇ ਲਾਂਗਰੀ ਦਾਲਾ ਨਾ ਤਾਂ ਪਤਲਾ ਰੱਖਦੇ ਹਨ ਨਾ ਜ਼ਿਆਦਾ ਸੰਘਣਾ ਇਸ ਦਾ ਫਾਇਦਾ ਇਹ ਹੈ ਕਿ ਦਾਲਾ ਡੁੱਲ੍ਹਦਾ ਨਹੀਂ। (World Water Day)
ਪਾਣੀ ਦੀ ਬੂੰਦ-ਬੂੰਦ ਬਚਾਈ ਜਾਵੇ : ਪੂਜਨੀਕ ਗੁਰੂ ਜੀ
ਸਰਸਾ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਇਨਸਾਨ ਕੁਦਰਤ ਦਾ ਨਾਸ਼ ਕਰ ਰਿਹਾ ਹੈ ਸਭਿਆਚਾਰ ਦਾ ਨਾਸ਼ ਕਰ ਰਿਹਾ ਹੈ ਇਨਸਾਨੀਅਤ ਨੂੰ ਰਸਾਤਲ ’ਚ ਲਿਜਾ ਰਿਹਾ ਹੈ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਦੇਖ ਲਓ ਇਨਸਾਨ ਦਿਨ-ਬ-ਦਿਨ ਆਪਣੇ ਵਿਨਾਸ਼ ਨੂੰ ਖੁਦ ਬੁਲਾਉਣ ਨੂੰ ਆਤੁਰ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਇੰਨਾ ਹੇਠਾਂ ਜਾ ਰਿਹਾ ਹੈ, ਖਾਸ ਕਰਕੇ ਵਿਗਿਆਨੀਆਂ ਨੂੰ ਬਹੁਤ ਫਿਕਰ ਹੈ ਅਤੇ ਜਿੱਥੋਂ ਤੱਕ ਉਨ੍ਹਾਂ ਨੇ ਸਾਡੇ ਕੋਲ ਕਿਹਾ, ਗੁਰੂ ਜੀ ਹੋ ਸਕਦਾ ਹੈ ਆਉਣ ਵਾਲਾ ਸਮੇਂ ’ਚ ਪਾਣੀ ਲਈ ਜੰਗ ਨਾ ਹੋ ਜਾਵੇ। (World Water Day)
ਕਿਉਂਕਿ ਪਾਣੀ ਦਿਨ-ਬ-ਦਿਨ ਘੱਟ ਹੁੰਦਾ ਜਾ ਰਿਹਾ ਹੈ ਡਾਕਟਰ ਸਾਹਿਬਾਨ ਜਾਣਦੇ ਹਨ, ਸਾਡੇ ਸਰੀਰ ’ਚ 70 ਤੋਂ 90 ਫੀਸਦੀ ਪਾਣੀ ਹੁੰਦਾ ਹੈ ਅਤੇ ਸਾਜੋ-ਸਾਮਾਨ ਦੇ ਬਿਨਾ ਕੰਮ ਚੱਲ ਜਾਵੇਗਾ, ਪਾਣੀ ਤੋਂ ਬਿਨਾ ਕਿਵੇਂ ਚੱਲੇਗਾ? ਪਾਣੀ ਤਾਂ ਜ਼ਰੂਰੀ ਹੈ ਤਾਂ ਕੀ ਪਾਣੀ ਨੂੰ ਬਚਾਉਣਾ ਨਹੀਂ ਚਾਹੀਦਾ? ਬਚਾਇਆ ਜਾ ਸਕਦਾ ਹੈ ਅਤੇ ਬਚਾਉਣਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਜੇਕਰ ਤੁਸੀਂ ਨੋਟ ਕਰੋ ਤਾਂ ਤੁਸੀਂ ਕਾਫ਼ੀ ਪਾਣੀ ਬਚਾ ਸਕਦੇ ਹੋ ਤੁਸੀਂ ਕਹੋਂਗੇ ਕਿ ਜੀ, ਮੇਰੇ ਇੱਕ ’ਕੱਲੇ ਦੇ ਪਾਣੀ ਬਚਾਉਣ ਨਾਲ ਕੀ ਫਾਇਦਾ ਹੋਵੇਗਾ। (World Water Day)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਡੇ ਧਰਮਾਂ ਅਨੁਸਾਰ ਕਹਾਵਤ ਹੈ ਬੂੰਦ-ਬੂੰਦ ਨਾਲ ਤਾਲਾਬ ਭਰ ਜਾਂਦਾ ਹੈ ਕਦੇ ਲੀਕੇਜ਼ ਹੁੰਦੀ ਦੇਖੋ, ਬੂੰਦ-ਬੂੰਦ ਟਪਕ ਰਹੀ ਹੈ, ਬਾਲਟੀ ਰੱਖ ਦਿਓ ਹੇਠਾਂ ਕੁਝ ਦੇਰ ’ਚ ਭਰੀ ਨਜ਼ਰ ਆਵੇਗੀ ਇਸ ਲਈ ਤੁਸੀਂ ਸ਼ੁਰੂਆਤ ਤਾਂ ਕਰੋ ਤੁਸੀਂ ਬੁਰਸ਼ ਕਰਦੇ ਹੋ ਸਵੇਰੇ ਤਾਂ ਵਾਸ਼ਵੇਸ਼ਨ ’ਚ ਇੱਕ ਗਲਾਸ ਰੱਖ ਲਓ, ਉਸ ਨੂੰ ਪਾਣੀ ਨਾਲ ਭਰ ਲਓ ਟੂਟੀ ਖੁੱਲ੍ਹੀ ਛੱਡ ਕੇ ਬੁਰਸ਼ ਕਰਨਾ ਅਤੇ ਓਧਰੋਂ ਪਾਣੀ ਡੁੱਲੀ ਜਾ ਰਿਹਾ ਹੈ ਇਹ ਗਲਤ ਹੈ ਯੂਰਿਨ ਵਗੈਰਾ ਤੁਸੀਂ ਜਾਂਦੇ ਹੋ, ਟਾਇਲਟ ਜਾਂਦੇ ਹੋ ਤਾਂ ਫਲੱਸ਼ ’ਚ ਵੱਖ-ਵੱਖ ਫੰਕਸ਼ਨ ਹੁੰਦੇ ਹਨ ਕਿ ਇੱਕ ਥੋੜ੍ਹੇ ਪਾਣੀ ਲਈ ਅਤੇ ਇੱਕ ਜ਼ਿਆਦਾ ਪਾਣੀ ਲਈ ਹੈ, ਉਨ੍ਹਾਂ ਦੀ ਵਰਤੋਂ ਕਰਿਆ ਕਰੋ। (World Water Day)