Importance of Time Management: ਜ਼ਿੰਦਗੀ ਦਾ ਅਹਿਮ ਤੇ ਜ਼ਰੂਰੀ ਤੱਤ ਸਮਾਂ ਵਿਉਂਤਬੰਦੀ

Importance of Time Management
Importance of Time Management: ਜ਼ਿੰਦਗੀ ਦਾ ਅਹਿਮ ਤੇ ਜ਼ਰੂਰੀ ਤੱਤ ਸਮਾਂ ਵਿਉਂਤਬੰਦੀ

Importance of Time Management: ਸਾਡੇ ਦਿਨ ਦੀ ਸ਼ੁਰੂਆਤ ਟੂ ਡੂ ਲਿਸਟ ਨਾਲ ਹੋਣੀ ਚਾਹੀਦੀ ਹੈ। ਕੰਮ ਨੂੰ ਉਨ੍ਹਾਂ ਦੀ ਮਹੱਤਤਾ ਦੇ ਹਿਸਾਬ ਨਾਲ ਵੰਡ ਲਓ। ਤੁਸੀਂ ਕਈ ਵਾਰ ਮਹਿਸੂਸ ਕੀਤਾ ਹੋਵੇਗਾ ਕਿ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿੱਚ ਹੀ ਏਨਾ ਸਮਾਂ ਖਰਾਬ ਹੋ ਜਾਂਦਾ ਹੈ ਕਿ ਅਸਲ ਵਿੱਚ ਜੋ ਕੰਮ ਸਭ ਤੋਂ ਮਹੱਤਵਪੂਰਨ ਸੀ ਉਸ ਲਈ ਸਮਾਂ ਹੀ ਨਹੀਂ ਬਚਦਾ। ਇਸ ਸਵਾਲ ’ਤੇ ਸਟੀਫਨ ਕੋਵੀ ਨੇ ‘ਸੈਵਨ ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ’ ਕਿਤਾਬ ਵਿੱਚ ਇੱਕ ਬਹੁਤ ਵੱਡਾ ਉਦਾਹਰਨ ਪੇਸ਼ ਕੀਤਾ ਹੈ ਉਸ ਅਨੁਸਾਰ ਇੱਕ ਪ੍ਰੋਫੈਸਰ ਨੇ ਜੀਵਨ ਦਾ ਫਲਸਫਾ ਸਮਝਾਉਣ ਲਈ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਇੱਕ ਖਾਲੀ ਜਾਰ ਰੱਖ ਦਿੱਤਾ।

ਇਹ ਖਬਰ ਵੀ ਪੜ੍ਹੋ : Employee Salary Protest: ਤਨਖਾਹਾਂ ਨਾ ਮਿਲਣ ’ਤੇ ਕਰਮਚਾਰੀਆਂ ’ਚ ਰੋਸ, ਹੜਤਾਲ ਦਿੱਤੀ ਚਿਤਾਵਨੀ

ਨਾਲ ਹੀ ਚਾਰ ਚੀਜ਼ਾਂ ਰੱਖ ਦਿੱਤੀਆਂ ਇੱਕ ਗੋਲਫ ਬਾਲ, ਕੱਚ ਦੇ ਬੰਟੇ, ਰੇਤ ਅਤੇ ਪਾਣੀ। ਸਭ ਤੋਂ ਪਹਿਲਾਂ ਉਸ ਨੇ ਜਾਰ ਵਿੱਚ ਗੋਲਫ ਬਾਲ ਪਾਈ। ਜਾਰ ਭਰ ਗਿਆ। ਬਾਅਦ ਵਿੱਚ ਉਸ ਨੇ ਕੱਚ ਦੇ ਬੰਟੇ ਪਾ ਦਿੱਤੇ। ਜਾਰ ਨੂੰ ਹਿਲਾਇਆ। ਫਿਰ ਜਾਰ ਵਿੱਚ ਰੇਤ ਪਾ ਦਿੱਤੀ। ਜੋ ਬਾਕੀ ਖਾਲੀ ਜਗ੍ਹਾ ਵਿੱਚ ਸਮਾ ਗਈ। ਫਿਰ ਉਸਨੇ ਜਾਰ ਵਿੱਚ ਪਾਣੀ ਪਾਇਆ ਜੋ ਰੇਤ ਦੇ ਕਣਾਂ ਦੇ ਵਿੱਚ ਸੁੱਕੀ ਜਗ੍ਹਾ ’ਤੇ ਭਰ ਗਿਆ। ਪਰ ਜੇਕਰ ਜਾਰ ਵਿੱਚ ਪਾਉਣ ਵਾਲੀਆਂ ਚੀਜ਼ਾਂ ਦਾ ਕ੍ਰਮ ਉਲਟ ਹੁੰਦਾ ਤਾਂ ਫਿਰ ਕੀ ਬਣਦਾ? ਜੇਕਰ ਜਾਰ ਨੂੰ ਪਹਿਲਾਂ ਰੇਤ ਨਾਲ ਭਰਿਆ ਜਾਂਦਾ, ਫਿਰ ਬਾਲ ਤੇ ਬੰਟਿਆਂ ਲਈ ਜਗ੍ਹਾ ਨਾ ਬਚਦੀ। Importance of Time Management

ਇਸ ਤਰ੍ਹਾਂ ਪ੍ਰੋਫੈਸਰ ਨੇ ਜੀਵਨ ਵਿੱਚ ਤਰਤੀਬ ਦਾ ਸਿਧਾਂਤ ਸਮਝਾਇਆ ਕਿ ਜਾਰ ਸਾਡਾ ਜੀਵਨ ਹੈ। ਗੋਲਫ਼ ਬਾਲ ਵਾਂਗ ਸਭ ਤੋਂ ਪਹਿਲਾਂ ਕੀਤੇ ਜਾਣ ਵਾਲੇ ਕੰਮ ਹਨ ਜੋ ਅਤਿਅੰਤ ਜ਼ਰੂਰੀ ਹਨ। ਜਿਸ ਤਰ੍ਹਾਂ ਪਰਿਵਾਰ, ਸਾਡੀ ਸਿਹਤ। ਸਾਡਾ ਕੰਮਕਾਰ, ਵਪਾਰ ਜਾਂ ਕਿੱਤਾ ਕੱਚ ਦੇ ਬੰਟੇ ਦੂਸਰੇ ਵਿੱਚ ਹਨ ਯਾਨੀ ਕਿ ਜੋ ਕੰਮ ਘੱਟ ਮਹੱਤਵਪੂਰਨ ਹਨ। ਇਸੇ ਤਰ੍ਹਾਂ ਘੁੰਮਣਾ-ਫਿਰਨਾ, ਆਪਣੇ ਸ਼ੌਂਕ ਪੂਰਾ ਕਰਨੇ, ਮਨੋਰੰਜਨ ਕਰਨਾ ਵਗੈਰਾ ਉਸ ਤੋਂ ਘੱਟ ਮਹੱਤਵਪੂਰਨ ਕੰਮ ਹਨ। ਪਰ ਅਸੀਂ ਆਪਣੀ ਜ਼ਿੰਦਗੀ ਨੂੰ ਰੇਤ ਵਰਗੀਆਂ ਛੋਟੀਆਂ-ਮੋਟੀਆਂ ਗੱਲਾਂ ਨਾਲ ਹੀ ਭਰ ਲੈਂਦੇ ਹਾਂ ਅਤੇ ਮਹੱਤਵਪੂਰਨ ਕੰਮ ਲਈ ਸਮਾਂ ਹੀ ਨਹੀਂ ਬਚਦਾ। Importance of Time Management

ਇਸ ਲਈ ਜੀਵਨ ਵਿੱਚ ਕੰਮਾਂ ਨੂੰ ਪਹਿਲਾਂ ਵਰੀਅਤਾ ਅਨੁਸਾਰ ਤੈਅ ਕਰਨਾ ਜ਼ਰੂਰੀ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਕੰਮ ਗੋਲਫ਼ ਬਾਲ ਵਾਂਗ ਕਰਨੇ ਹਨ ਤੇ ਕਿਹੜੇ ਕੰਮ ਰੇਤ ਵਾਂਗ ਕਰਨੇ ਹਨ। ਜੀਵਨ ਦੇ ਸਾਰੇ ਕੰਮ ਇਨ੍ਹਾਂ ਚਾਰ ਸ਼੍ਰੇਣੀਆਂ ਵਾਂਗ ਹੀ ਹਨ। ਪਰ ਅਫਸੋਸ ਕਿ ਸਾਡਾ ਜੀਵਨ ਪਹਿਲੇ ਤੇ ਚੌਥੇ ਹਿੱਸੇ ਵਿੱਚ ਹੀ ਵੰਡਿਆ ਜਾਂਦਾ ਹੈ। ਰੋਜ਼ਾਨਾ ਅਸੀਂ ਐਮਰਜੈਂਸੀ ਵਾਲੇ ਕੰਮਾਂ ਤੋਂ ਥੱਕ-ਹਾਰ ਕੇ ਮਨੋਰੰਜਨ ਦਾ ਸਹਾਰਾ ਲੈਂਦੇ ਹਾਂ ਤਾਂ ਥੋੜ੍ਹਾ ਚੈਨ ਦਾ ਸਾਹ ਆਉਂਦਾ ਹੈ। ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਸਾਰਾ ਜੀਵਨ ਪਹਿਲੀ ਤੇ ਤੀਸਰੀ ਸ਼੍ਰੇਣੀ ਵਿੱਚ ਲੰਘ ਜਾਂਦਾ ਹੈ। ਉਨ੍ਹਾਂ ਨੂੰ ਸਾਰੇ ਕੰਮ ਹੀ ਜ਼ਰੂਰੀ ਲੱਗਦੇ ਹਨ।

ਇੱਕ ਅਸੀਂ ਮਖੌਟਾ ਪਾ ਕੇ ਦੂਸਰਿਆਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਆਪਣੇ ਜੀਵਨ ਦਾ ਆਨੰਦ ਲੈਣਾ ਭੁੱਲ ਜਾਂਦੇ ਹਾਂ। ‘ਚੇਂਜ ਯੂਅਰ ਹੈਬਿਟ ਚੇਂਜ ਯੂਅਰ ਲਾਈਫ’ ਦੇ ਲੇਖਕ ਥਾਮਸ ਕਾਲੀ ਨੇ ਇੱਕ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਉਸ ਨੇ ਕਾਮਯਾਬ ਹੋਏ 233 ਲੋਕਾਂ ’ਤੇ ਪੰਜ ਸਾਲ ਅਧਿਐਨ ਕੀਤਾ। ਇਸ ਵਿੱਚ ਉਨ੍ਹਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਆਦਤਾਂ ਵਿੱਚ ਜੋ ਸਮਾਨਤਾ ਦੇਖਣ ਨੂੰ ਮਿਲੀ ਕਿ ਉਹ ਜ਼ਲਦੀ ਉੱਠ ਜਾਂਦੇ ਹਨ, ਖੂਬ ਪੜ੍ਹਦੇ ਹਨ, ਕਸਰਤ ਨੂੰ ਪਹਿਲ ਦਿੰਦੇ ਹਨ। ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹਿੰਦੇ ਹਨ।ਜੇ ਤੁਹਾਡੇ ਕੋਲ ਚਾਰ ਕੰਮ ਹਨ ਤਾਂ ਸਭ ਤੋਂ ਪਹਿਲਾਂ ਭਾਰੀ, ਮੁਸ਼ਕਲ ਤੇ ਮਹੱਤਵਪੂਰਨ ਜ਼ਰੂਰੀ ਦੋ ਕੰਮ ਕਰੋ।

ਅਗਲੇ ਦਿਨ ਕੀਤੇ ਜਾਣ ਵਾਲੇ ਕੰਮਾਂ ਦੀ ਇੱਕ ਜ਼ਰੂਰੀ ਲਿਸਟ ਬਣਾ ਲਓ ਅਤੇ ਇਸੇ ਤਰ੍ਹਾਂ ਮਹੀਨਾਵਾਰ ਅਤੇ ਹਫਤਾਵਾਰੀ ਕੀਤੇ ਜਾਣ ਵਾਲੇ ਕੰਮਾਂ ਦੀ ਵੀ ਲਿਸਟ ਬਣਾ ਲਓ। ਮਹੀਨਾਵਾਰ ਕੰਮਾਂ ’ਚੋਂ ਹਫਤਾਵਾਰੀ ਕੰਮਾਂ ਨੂੰ ਤਬਦੀਲ ਕਰਦੇ ਰਹੋ। ਸਭ ਤੋਂ ਪਹਿਲਾਂ ਉਹ ਕੰਮਾਂ ਦੀ ਲਿਸਟ ਬਣਾਓ ਜੋ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਹਨ। ਦੂਸਰੀ ਲਿਸਟ ਉਨ੍ਹਾਂ ਕੰਮਾਂ ਦੀ ਬਣਾਓ ਜੋ ਜ਼ਰੂਰੀ ਤਾਂ ਹਨ ਪਰ ਟਾਲ਼ੇ ਜਾ ਸਕਦੇ ਹਨ। ਤੀਸਰੇ ਕੰਮ ਉਹ ਲਿਖੋ ਜੋ ਤੁਰੰਤ ਨਾ ਵੀ ਕੀਤੇ ਜਾਣ ਤਾਂ ਵੀ ਕੋਈ ਗੱਲ ਨਹੀਂ, ਇਨ੍ਹਾਂ ਕੰਮਾਂ ਨੂੰ ਅਸੀਂ ਆਪਣੀ ਸੁਵਿਧਾ ਅਨੁਸਾਰ 2-4 ਦਿਨਾਂ ਤੱਕ ਵੀ ਕਰ ਸਕਦੇ ਹਾਂ। Importance of Time Management

ਚੌਥੀ ਲਿਸਟ ਉਨ੍ਹਾਂ ਕੰਮਾਂ ਦੀ ਬਣਾਓ ਜੋ ਤੁਹਾਡੇ ਇਲਾਵਾ ਕੋਈ ਹੋਰ ਵੀ ਕਰ ਸਕਦੇ ਹਨ ਭਾਵ ਅਸੀਂ ਦੂਸਰਿਆਂ ਤੋਂ ਅਜਿਹੇ ਕੰਮ ਕਰਵਾ ਸਕਦੇ ਹਾਂ। ਪੰਜਵੀਂ ਲਿਸਟ ਉਨ੍ਹਾਂ ਕੰਮਾਂ ਦੀ ਬਣਾਓ ਜੋ ਬਿਲਕੁਲ ਵੀ ਕੀਤੇ ਜਾਣੇ ਨਹੀਂ ਚਾਹੀਦੇ ਕੰਮ ਨੂੰ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਕਰ ਲਓ। ਜੇਕਰ ਤਿਆਰੀ ਚੰਗੀ ਹੋਵੇਗੀ ਤਾਂ ਕੰਮ ਜਲਦੀ ਨਿਪਟ ਜਾਵੇਗਾ ਅਤੇ ਕੰਮ ਦੀ ਸ਼ੁਰੂਆਤ ਪੂਰੇ ਮਨ ਨਾਲ ਕਰੋ। ਇੱਕ ਕਿਤਾਬ ‘ਵੈੱਲ ਬਿਗਿਨ ਇਜ ਹਾਫ ਡਨ’ ਮੁਤਾਬਕ ਦਿਨ ਦੇ 24 ਘੰਟਿਆਂ ਨੂੰ ਅੱਠ-ਅੱਠ ਘੰਟਿਆਂ ਵਿੱਚ ਵੰਡ ਲਓ।

ਪਹਿਲੇ ਅੱਠ ਘੰਟਿਆਂ ਵਿੱਚ ਆਪਣੇ ਕਿੱਤੇ ਅਤੇ ਆਪਣੇ ਭਵਿੱਖ ਨਾਲ ਸਬੰਧਤ ਜ਼ਰੂਰੀ ਕੰਮਾਂ ਲਈ ਵੱਧ ਤੋਂ ਵੱਧ ਮਿਹਨਤ ਕਰੋ। ਦੂਸਰੇ ਅੱਠ ਘੰਟਿਆਂ ਵਿੱਚ ਆਰਾਮ ਤੇ ਨੀਂਦ ਲਓ। ਅਗਲੇ ਤੀਸਰੇ ਅੱਠ ਘੰਟਿਆਂ ਨੂੰ ਦੋ-ਦੋ ਘੰਟਿਆਂ ਦੇ ਭਾਗਾਂ ਵਿੱਚ ਵੰਡ ਲਓ ਦੋ ਘੰਟੇ ਸਰੀਰਕ ਗਤੀਵਿਧੀਆਂ ਲਈ, ਦੋ ਘੰਟੇ ਪਰਿਵਾਰ ਤੇ ਦੋਸਤਾਂ ਲਈ, ਦੋ ਘੰਟੇ ਮਨੋਰੰਜਨ ਲਈ ਤੇ ਦੋ ਘੰਟੇ ਆਪਣੀ ਸ਼ਖਸੀਅਤ ਦੇ ਵਿਕਾਸ ਲਈ ਕੱਢੋ ਇਸ ਤਰ੍ਹਾਂ ਤੁਹਾਡਾ ਸਾਰਾ ਦਿਨ ਵਧੀਆ ਬੀਤੇਗਾ ਅਤੇ ਤੁਸੀਂ ਕਾਮਯਾਬ ਦੀ ਛੇਤੀ ਹੋਵੋਗੇ। Importance of Time Management

ਸ੍ਰੀਮੁਕਤਸਰ ਸਾਹਿਬ
ਚਰਨਜੀਤ ਸਿੰਘ