ਟੀਕਾਕਰਨ ਨਾਲ ਹੀ ਰਾਹਤ ਮਿਲੇਗੀ
ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ ਦੇਸ਼ ਭਰ ’ਚ ਜਾਰੀ ਹੈ ਦੇਸ਼ ਦੇ ਕੋਨੇ-ਕੋਨੇ ’ਚ ਕੋਰੋਨਾ ਨਾਲ ਜੁੜੀਆਂ ਦੁਖ਼ਦ ਖ਼ਬਰਾਂ ਆ ਰਹੀਆਂ ਹਨ ਇਸ ਨੂੰ ਕੀ ਕਿਹਾ ਜਾਵੇ ਕਿ ਇੱਕ ਪਾਸੇ ਦੇਸ਼ ’ਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਹੋ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਪੀੜਤਾਂ ਦੇ ਅੰਕੜਿਆਂ ਆਏ ਦਿਨ ਨਵੇਂ ਰਿਕਾਰਡ ਬਣਾ ਰਹੇ ਹਨ ਬਾਵਜ਼ੂਦ ਇਸ ਦੇ ਮੈਡੀਕਲ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਟੀਕਾਕਰਨ ਨਾਲ ਹੀ ਹਾਲਾਤ ਕਾਬੂ ’ਚ ਆਉਣਗੇ ਜਦੋਂ ਅਬਾਦੀ ਦੇ ਵੱਡੇ ਹਿੱਸੇ ਦਾ ਟੀਕਾਕਰਨ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਬਿਮਾਰੀ ਏਨਾ ਖ਼ਤਰਨਾਕ ਪ੍ਰਭਾਵ ਨਹੀਂ ਪਾ ਸਕੇਗੀ ਘੱਟ ਸ਼ਬਦਾਂ ’ਚ ਕਿਹਾ ਜਾਵੇ ਤਾਂ ਅਜਿਹੇ ਸਮੇਂ ’ਚ ਜਦੋਂ ਦੇਸ਼ ’ਚ ਕੋਰੋਨਾ ਸੰਕਟ ਦੀ ਦੂਜੀ ਲਹਿਰ ਗੰਭੀਰ ਸਥਿਤੀ ਪੈਦਾ ਕਰ ਰਹੀ ਹੈ, ਵੈਕਸੀਨ ਹੀ ਆਖ਼ਰੀ ਕਾਰਗਰ ਉਪਾਅ ਨਜ਼ਰ ਆਉਂਦਾ ਹੈ
16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਨੂੰ ਕਰੀਬ ਤਿੰਨ ਮਹੀਨੇ ਪੂਰੇ ਹੋ ਚੁੱਕੇ ਹਨ ਟੀਕਾਕਰਨ ਦੇ ਮਾਮਲੇ ’ਚ ਭਾਰਤ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਭਾਰਤ ਨੇ ਗੁਆਂਢੀ ਮੁਲਕ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿੱਥੋਂ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਟੀਕਾਕਰਨ ਦੀ ਰੇਸ ’ਚ ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ ਵੀ ਭਾਰਤ ਤੋਂ ਪਿੱਛੇ ਹਨ ਭਾਰਤ ’ਚ ਹੁਣ ਤੱਕ 10 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ ਭਾਰਤ ਤੋਂ ਇਲਾਵਾ ਦੁਨੀਆ ’ਚ ਅਮਰੀਕਾ ਅਤੇ ਚੀਨ ਦੋ ਦੇਸ਼ ਹੀ ਅਜਿਹੇ ਹਨ ਜਿੱਥੇ ਹੁਣ ਤੱਕ ਕੁੱਲ 10 ਕਰੋੜ ਖੁਰਾਕ ਦਿੱਤੀ ਗਈ ਹੈ
ਉੱਥੇ ਦੂਜੇ ਪਾਸੇ ਦੇਸ਼ ’ਚ ਕੋਰੋਨਾ ਮਹਾਂਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਬੀਤੇ 24 ਘੰਟਿਆਂ ’ਚ 1 ਲੱਖ 99 ਹਜ਼ਾਰ 376 ਨਵੇਂ ਮਰੀਜ਼ ਮਿਲੇ ਹਨ 93,418 ਠੀਕ ਹੋਏ ਅਤੇ 1,037 ਦੀ ਮੌਤ ਹੋ ਗਈ ਨਵੇਂ ਕੇਸਾਂ ਦਾ ਅੰਕੜਾ ਪਿਛਲੇ ਸਾਲ 16 ਸਤੰਬਰ ਨੂੰ ਆਏ ਪਹਿਲੇ ਪੀਕ ਦੇ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਹੈ ਉਦੋਂ ਇੱਕ ਦਿਨ ’ਚ ਸਭ ਤੋਂ ਜਿਆਦਾ 97,860 ਮਾਮਲੇ ਆਏ ਸਨ ਇਸ ਦੇ ਨਾਲ ਹੀ ਐਕਟਿਵ ਕੇਸ, ਭਾਵ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 14 ਲੱਖ 65 ਹਜ਼ਾਰ 877 ਹੋ ਗਈ ਹੈ ਇਹ 15 ਲੱਖ ਦੇ ਪਾਰ ਹੋ ਸਕਦੀ ਹੈ, ਕਿਉਂਕਿ ਇਸ ’ਚ ਬੀਤੇ ਦੋ ਦਿਨਾਂ ਤੋਂ ਇੱਕ ਲੱਖ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ ਅਜਿਹੇ ’ਚ ਬਚਾਅ ਦੇ ਪਰੰਪਰਾਗਤ ਉਪਾਵਾਂ ਦੇ ਨਾਲ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਦੇਣ ਦੀ ਜ਼ਰੂਰਤ ਹੈ ਤਾਂ ਕਿ ਦੇਸ਼ ਲਾਕਡਾਊਨ ਵਰਗੇ ਉਪਾਵਾਂ ਤੋਂ ਪਰਹੇਜ਼ ਕਰ ਸਕੇ ਦੇਸ਼ ’ਚ ਕੋਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਭਾਵ ਨੂੰ ਦੇਖਦਿਆਂ ਸਰਕਾਰ ਨੇ ਵਿਦੇਸ਼ੀ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ
ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਟੀਕਿਆਂ ਨੂੰ ਮਨਜ਼ੂਰੀ ਦੇਣਾ ਅਤੇ ਆਯਾਤ ਦਾ ਬਜ਼ਾਰ ਖੋਲ੍ਹਣਾ ਯਕੀਕਨ ਇੱਕ ਸਵਾਗਤਯੋਗ ਫ਼ੈਸਲਾ ਹੈ ਫਾਈਜ਼ਰ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਵਰਗੀਆਂ ਵਿਦੇਸ਼ੀ ਕੰਪਨੀਆਂ ਨੇ ਭਾਰਤ ’ਚ ਮਨੁੱਖੀ ਪ੍ਰੀਖਣ ਕੀਤੇ ਅਤੇ ਨਹੀਂ, ਹੁਣ ਇਹ ਸਵਾਲ ਸਿਫ਼ਰ ਹੈ, ਕਿਉਂਕਿ ਵਧਦੇ ਸੰਕਰਮਣ ’ਤੇ ਲਗਾਮ ਕੱਸਣੀ ਸਰਕਾਰ ਅਤੇ ਜਨਤਾ ਦੀ ਸਾਂਝੀ ਪਹਿਲ ਹੈ, ਪਰ ਇਹ ਟੀਕੇ ਕਈ ਦੇਸ਼ਾਂ ’ਚ ਇਸਤੇਮਾਲ ਕੀਤੇ ਜਾ ਰਹੇ ਹਨ ਵਿਸ਼ਵ ਸਿਹਤ ਸੰਗਠਨ ਅਤੇ ਵਿਗਿਆਨ ਪੱਤ੍ਰਿਕਾ ‘ਦ ਲੈਂਸੇਟ’ ਨੇ ਇਨ੍ਹਾਂ ਟੀਕਿਆਂ ਦਾ ਸਕਾਰਾਤਮਕ ਵਿਸ਼ਲੇਸ਼ਣ ਕੀਤਾ ਹੈ ਵਿਸ਼ਵ ਸਿਹਤ ਸੰਗਠਨ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਯੂਰਪ ਅਤੇ ਜਪਾਨ ਨੇ ਇਨ੍ਹਾਂ ਨੂੰ ਐਮਰਜੰਸੀ ਮਨਜ਼ੂਰੀ ਦਿੱਤੀ ਹੋਈ ਹੈ
ਸਾਡੇ ਕੋਵਿਡ-19 ਦੇ ਰਾਸ਼ਟਰੀ ਮਾਹਿਰ ਸਮੂਹ ਨੇ ਫਾਈਜਰ ਅਤੇ ਮਾਡਰਨਾ ਤੋਂ ਵਧੇਰੇ ਡਾਟਾ ਦੀ ਮੰਗ ਕੀਤੀ ਸੀ, ਪਰ ਉਹ ਅਮਰੀਕਾ ਦੀ ਫੂਡ ਐਂਡ ਡਰੱਗ ਅਥਾਰਟੀ ਦੀ ਮਨਜ਼ੂਰੀ ਦੇ ਆਧਾਰ ’ਤੇ ਹੀ ਭਾਰਤ ਦੇ ਬਜ਼ਾਰ ’ਚ ਪ੍ਰਵੇਸ਼ ਚਾਹੁੰਦੀ ਸੀ ਅਜਿਹਾ ਨਹੀਂ ਹੋ ਸਕਿਆ, ਤਾਂ ਫਾਈਜਰ ਨੇ ਬੀਤੀ ਫ਼ਰਵਰੀ ’ਚ ਆਪਣਾ ਬਿਨੈ ਵਾਪਸ ਲੈ ਲਿਆ ਸੀ ਉਦੋਂ ਕੋਰੋਨਾ ਦਾ ਵਾਇਰਸ ਭਾਰਤ ’ਚ ਏਨਾ ਨਹੀਂ ਫੈਲਿਆ ਸੀ ਕਿ ਉਸ ਨੂੰ ‘ਨਵੀਂ ਲਹਿਰ’ ਦਾ ਨਾਂਅ ਦਿੱਤਾ ਜਾ ਸਕੇ ਹੁਣ ਅਣਉਮੀਦੇ ਰੂਪ ਨਾਲ ਕੋਵਿਡ ਦੀ ਘੋਰ ਐਮਰਜੈਂਸੀ ਮੰਡਰਾ ਰਹੀ ਹੈ ਲਿਹਾਜ਼ਾ ਉਸ ਸੰਦਰਭ ’ਚ ਟੀਕਿਆਂ ਦੀ ਮਨਜ਼ੂਰੀ ਦੇਖਣੀ ਚਾਹੀਦੀ ਹੈ ਹਾਲੇ ਭਾਰਤ ਦੀਆਂ ਕੁਝ ਕੰਪਨੀਆਂ ਦੇ ਟੀਕੇ ਲਾਈਨ ’ਚ ਹਨ ਆਉਣ ਵਾਲੇ ਕੁਝ ਮਹੀਨਿਆਂ ’ਚ ਉਨ੍ਹਾਂ ਟੀਕਿਆਂ ਨੂੰ ਵੀ ਮਨਜ਼ੂਰੀ ਮਿਲ ਸਕੇਗੀ, ਲਿਹਾਜ਼ਾ ਟੀਕਾਕਰਨ ਦਾ ਸੰਕਟ ਦੂਰ ਹੋ ਸਕੇਗਾ ਬੀਤੇ ਸਾਲ ਲਾਕਡਾਊਨ ਦੀ ਸ਼ਖਤੀ ਨਾਲ ਜਿੱਥੇ ਦੇਸ਼ ਦੀ ਆਰਥਿਕ ਸਥਿਤੀ ’ਤੇ ਮਾੜਾ ਅਸਰ ਪਿਆ ਸੀ, ਉੱਥੇ ਇੱਕ ਵੱਡੀ ਅਬਾਦੀ ਨੂੰ ਸ਼ਹਿਰਾਂ ਤੋਂ ਪਿੰਡਾਂ ਵੱਲ ਪਲਾਇਨ ਕਰਨਾ ਪਿਆ ਸੀ
ਵੱਡੇ ਪੈਮਾਨੇ ’ਤੇ ਰੁਜ਼ਗਾਰ ਦਾ ਸੰਕਟ ਵੀ ਪੈਦਾ ਹੋਇਆ ਸੀ ਫ਼ਿਲਹਾਲ, ਨਵੀਂ ਚੁਣੌਤੀ ਵਿਚਕਾਰ ਦਿੱਲੀ, ਮਹਾਂਰਾਸ਼ਟਰ ਅਤੇ ਪੰਜਾਬ ਸਮੇਤ ਕਈ ਰਾਜਾਂ ਨੇ ਰਾਤ ਦੇ ਕਰਫ਼ਿਊ ਵਰਗੇ ਉਪਾਵਾਂ ਨੂੰ ਅਪਣਾਉਣਾ ਸ਼ੁੁਰੂ ਕਰ ਦਿੱਤਾ ਹੈ ਅੰਸ਼ਿਕ ਬੰਦੀ, ਕੰਟੇਨਮੈਂਟ ਜੋਨ ਬਣਾਉਣ ਅਤੇ ਜਨਤਕ ਮੀਟਿੰਗਾਂ ’ਤੇ ਰੋਕ ਲਾਈ ਜਾ ਰਹੀ ਹੈ ਅਜਿਹੇ ’ਚ ਟੀਕਾਕਰਨ ਮੁਹਿੰਮ ਮਿੱਥੇ ਵਰਗ ਵਿਸ਼ੇਸ਼ ਅਤੇ ਉਮਰ ਵਰਗ ਦੇ ਹਿਸਾਬ ਨਾਲ ਦੇਸ਼ ’ਚ ਚੱਲ ਰਿਹਾ ਹੈ ਸਿਹਤ ਮੁਲਾਜ਼ਮਾਂ, ਫਰੰਟਲਾਈਨ ਵਰਕਰਾਂ, ਸੱਠ ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਨੂੰ ਟੀਕਾਕਰਨ ਦਾ ਲਾਭ ਦੇਣ ਤੋਂ ਬਾਅਦ ਹੁਣ 45 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇੱਕ ਤੱਥ ਇਹ ਵੀ ਹੈ ਕਿ 45 ਉਮਰ ਵਰਗ ਤੋਂ ਹੇਠਾਂ ਦੇ ਲੋਕਾਂ ਨੂੰ ਵੀ ਕੋਰੋਨਾ ਆਪਣਾ ਸ਼ਿਕਾਰ ਬਣਾ ਰਿਹਾ ਹੈ, ਜਿਸ ਲਈ ਵੀ ਟੀਕਾਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ
ਦਰਅਸਲ, ਟੀਕਾਕਰਨ ਮੁਹਿੰਮ ਦੀਆਂ ਖਾਮੀਆਂ ਨੂੰ ਦੂਰ ਕਰਕੇ ਇਸ ਮੁਹਿੰਮ ’ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਵੈਕਸੀਨ ਸਪਲਾਈ ਸਬੰਧੀ ਗੈਰ-ਭਾਜਪਾ ਸ਼ਾਸਿਤ ਰਾਜਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਦੂਸ਼ਣਬਾਜੀ ਦਾ ਸਿਲਸਿਲਾ ਵੀ ਜਾਰੀ ਹੈ ਉੱਥੇ ਕੇਂਦਰੀ ਸਿਹਤ ਮੰਤਰੀ ਇਸ ਮੁੱਦੇ ’ਤੇ ਸਿਆਸੀ ਬਿਆਨਬਾਜੀ ਨੂੰ ਗਲਤ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਲੋੜੀਂਦੀ ਮਾਤਰਾ ’ਚ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਬਿਆਨਬਾਜੀ ਨਾਲ ਜਿੱਥੇ ਲੋਕਾਂ ਦਾ ਮਨੋਬਲ ਪ੍ਰਭਾਵਿਤ ਹੁੰਦਾ ਹੈ, ਉੁਥੇ ਦੇਸ਼ ਦੀ ਅੰਤਰਰਾਸ਼ਟਰੀ ਛਵੀ ’ਤੇ ਉਲਟ ਅਸਰ ਪੈਂਦਾ ਹੈ ਉੱਥੇ ਲਾਕਡਾਊਨ ਲਾਉਣ ਨਾਲ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਹੋਏਗਾ ਅਜਿਹੇ ਵਿਚ ਸਰਕਾਰ ਨੂੰ ਸਾਰੇ ਸਾਧਨ ਅਤੇ ਵਸੀਲੇ ਟੀਕਾਕਰਨ ’ਚ ਝੋਕ ਦੇਣੇ ਚਾਹੀਦੇ ਹਨ ਜੇਕਰ ਸਕਾਰਾਤਮਕ ਸੋਚ ਨਾਲ ਸਾਰੀਆਂ ਸਿਆਸੀ ਪਾਰਟੀਆਂ ਇੱਕ ਦਿਸ਼ਾ ’ਚ ਅੱਗੇ ਵਧਣਗੀਆਂ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਜਿੱਤਿਆ ਜਾ ਸਕਦਾ ਹੈ ਉੱਥੇ ਨਾਗਰਿਕਾਂ ਨੂੰ ਵੀ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਹੋਵੇਗੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੀਏ ਇਸ ’ਚ ਸਭ ਦੀ ਭਲਾਈ ਹੈ
ਡਾ. ਸ੍ਰੀਨਾਥ ਸਹਾਇ