IMD Monsoon Rain: ਨਵੀਂ ਦਿੱਲੀ (ਏਜੰਸੀ)। ਭਾਰਤੀ ਮੌਸਮ ਵਿਭਾਗ ਨੇ ਦੇਸ਼ ਭਰ ਦੇ ਕਿਸਾਨਾਂ ਤੇ ਖੇਤੀਬਾੜੀ ’ਤੇ ਨਿਰਭਰ ਲੋਕਾਂ ਲਈ ਰਾਹਤ ਦੀ ਖ਼ਬਰ ਦਿੱਤੀ ਹੈ। ਵਿਭਾਗ ਅਨੁਸਾਰ ਇਸ ਵਾਰ ਜੂਨ ਤੋਂ ਸਤੰਬਰ ਤੱਕ ਮਾਨਸੂਨ ਆਮ ਨਾਲੋਂ ਬਿਹਤਰ ਰਹਿਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਦੇਸ਼ ’ਚ ਮੌਸਮ ‘ਦਿਆਲੂ’ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਆਮ ਤੌਰ ’ਤੇ 1 ਜੂਨ ਦੇ ਆਸਪਾਸ ਕੇਰਲ ਤੱਟ ’ਤੇ ਪਹੁੰਚਦਾ ਹੈ, ਜੋ ਕਿ ਪੂਰੇ ਦੇਸ਼ ’ਚ ਬਰਸਾਤੀ ਮੌਸਮ ਦੀ ਸ਼ੁਰੂਆਤ ਨੂੰ ਦਰਸ਼ਾਉਂਦਾ ਹੈ ਤੇ ਸਤੰਬਰ ਦੇ ਅੱਧ ’ਚ ਵਾਪਸ ਚਲਾ ਜਾਂਦਾ ਹੈ।
Mohali News: ਪ੍ਰਤਾਪ ਬਾਜਵਾ ਖਿਲਾਫ ’ਆਪ’ ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਕੀ ਹੈ IMD ਦਾ ਅਨੁਮਾਨ? | IMD Monsoon Rain
IMD ਅਨੁਸਾਰ, 2025 ਦੇ ਮਾਨਸੂਨ ਸੀਜ਼ਨ ਵਿੱਚ 105 ਫੀਸਦੀ ਬਾਰਿਸ਼ ਹੋਣ ਦੀ ਉਮੀਦ ਹੈ, ਜੋ ਕਿ ਲੰਬੇ ਸਮੇਂ ਦੀ ਔਸਤ (ਐਲਪੀਏ) ਤੋਂ ਵੱਧ ਹੈ। ਆਮ ਤੌਰ ’ਤੇ, ਭਾਰਤ ’ਚ ਚਾਰ ਮਾਨਸੂਨ ਮਹੀਨਿਆਂ (ਜੂਨ ਤੋਂ ਸਤੰਬਰ) ਦੌਰਾਨ ਔਸਤਨ 868.6 ਮਿਲੀਮੀਟਰ (86.86 ਸੈਂਟੀਮੀਟਰ) ਬਾਰਿਸ਼ ਹੁੰਦੀ ਹੈ। ਇਸ ਵਾਰ ਇਹ ਅੰਕੜਾ 87 ਸੈਂਟੀਮੀਟਰ ਤੱਕ ਵਧਣ ਦੀ ਉਮੀਦ ਹੈ।
ਕਿਹੜੇ ਸੂਬਿਆਂ ’ਚ ਪਵੇਗਾ ਜ਼ਿਆਦਾ ਮੀਂਹ ਤੇ ਕਿਹੜੇ ਸੂਬਿਆਂ ’ਚ ਘੱਟ?
ਜ਼ਿਆਦਾ ਮੀਂਹ ਵਾਲੇ ਸੂਬੇ : ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਉੜੀਸਾ, ਮਰਾਠਵਾੜਾ, ਤੇਲੰਗਾਨਾ ਤੇ ਪੱਛਮੀ ਬੰਗਾਲ ਵਰਗੇ ਸੂਬਿਆਂ ’ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।
ਘੱਟ ਮੀਂਹ ਵਾਲੇ ਸੂਬੇ : ਜੰਮੂ-ਕਸ਼ਮੀਰ, ਲੱਦਾਖ, ਬਿਹਾਰ, ਤਾਮਿਲਨਾਡੂ ਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ।
ਲੂ ਤੋਂ ਅਜੇ ਨਹੀਂ ਮਿਲੇਗੀ ਰਾਹਤ
ਆਈਐਮਡੀ ਅਨੁਸਾਰ, ਮਈ ਤੇ ਜੂਨ ’ਚ ਤੇਜ਼ ਗਰਮੀ ਤੇ ਹੀਟਵੇਵ ਦਾ ਪ੍ਰਭਾਵ ਜਾਰੀ ਰਹੇਗਾ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਸ ਵਾਰ ਅਲ ਨੀਨੋ ਦਾ ਪ੍ਰਭਾਵ ਨਹੀਂ ਦਿਖਾਈ ਦੇਵੇਗਾ, ਜੋ ਆਮ ਤੌਰ ’ਤੇ ਮਾਨਸੂਨ ਨੂੰ ਕਮਜ਼ੋਰ ਕਰਦਾ ਹੈ।
ਕਿਉਂ ਹੈ ਇਹ ਮੀਂਹ ਮਹੱਤਵਪੂਰਨ? | IMD Monsoon Rain
ਭਾਰਤ ਦੀ 52 ਫੀਸਦੀ ਖੇਤੀਬਾੜੀ ਜ਼ਮੀਨ ਮਾਨਸੂਨ ’ਤੇ ਨਿਰਭਰ ਹੈ ਤੇ 70 ਫੀਸਦੀ ਤੋਂ ਜ਼ਿਆਦਾ ਬਾਰਿਸ਼ ਮਾਨਸੂਨ ਦੌਰਾਨ ਪੈਂਦਾ ਹੈ। ਅਜਿਹੀ ਸਥਿਤੀ ’ਚ, ਚੰਗੇ ਮੀਂਹ ਦਾ ਮਤਲਬ ਹੈ ਬਿਹਤਰ ਫਸਲਾਂ, ਚੰਗੀ ਪੈਦਾਵਾਰ ਤੇ ਕਿਸਾਨਾਂ ਦੀ ਆਮਦਨ ’ਚ ਵਾਧਾ। ਦੇਸ਼ ਦੀ ਲਗਭਗ ਅੱਧੀ ਆਬਾਦੀ ਅਜੇ ਵੀ ਖੇਤੀਬਾੜੀ ਖੇਤਰ ’ਚ ਕੰਮ ਕਰਦੀ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਬਾਰਿਸ਼ ਦਾ ਦੇਸ਼ ਦੀ ਆਰਥਿਕਤਾ ’ਤੇ ਸਿੱਧਾ ਅਸਰ ਪਵੇਗਾ। IMD Monsoon Rain