Air conditioner : ਹੁੰਮਸ ਭਰੀ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ।ਮਾਨਸੂਨ ਦੀ ਇਸ ਗਰਮੀ ’ਚ ਏਅਰ ਕੰਡੀਸ਼ਨਰ ਦਾ ਇੱਕੋ-ਇੱਕ ਸਹਾਰਾ ਹੈ, ਪਰ ਇੱਕ ਸਮੱਸਿਆ ਇਹ ਵੀ ਹੈ ਕਿ ਜੇਕਰ ਗਰਮੀ ਤੋਂ ਬਚਣ ਲਈ ਲਗਾਤਾਰ ਏਸੀ ਚਲਾਇਆ ਜਾਵੇ ਤਾਂ ਉਸ ਦਾ ਬਿੱਲ ਵੀ ਜ਼ਿਆਦਾ ਆਵੇਗਾ। ਜ਼ਿਆਦਾਤਰ ਲੋਕ ਰਾਤ ਨੂੰ ਸੌਣ ਵੇਲੇ ਏਸੀ ਚਲਾ ਕੇ ਸੌਣਾ ਪਸੰਦ ਕਰਦੇ ਹਨ।ਦਿਨ ਦੀ ਗਰਮੀ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਕਰ ਲਿਆ ਜਾਂਦਾ ਹੈ, ਪਰ ਰਾਤ ਨੂੰ ਜ਼ਿਆਦਾ ਗਰਮੀ ਨਾਲ ਨੀਂਦ ਨਹੀਂ ਆਉਂਦੀ। ਅਕਸਰ ਅਸੀਂ ਰਾਤ ਨੂੰ ਸੌਣ ਸਮੇਂ ਏਸੀ ਚਲਾ ਕੇ ਸੌਂ ਜਾਂਦੇ ਹਾਂ ਤੇ ਉਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ।ਫਿਰ ਸਵੇਰੇ ਜਦੋਂ ਤੱਕ ਨੀਂਦ ’ਚ ਰਹਿੰਦੇ ਹਾਂ ਏਸੀ ਚੱਲਦਾ ਰਹਿੰਦਾ ਹੈ। ਅਜਿਹੇ ’ਚ ਥੋੜ੍ਹਾ ਦਿਮਾਗ ਤੋਂ ਕੰਮ ਲੈਣ ਨਾਲ ਅਸੀਂ ਬਿਜਲੀ ਦਾ ਬਿੱਲ ਬਚਾ ਸਕਦੇ ਹਾਂ। ਆਓ! ਜਾਣਦੇ ਹਾਂ ਕੀ ਹੈ ਇਸ ਦਾ ਤਰੀਕਾ। Ac
ਟਾਈਮਰ ਲਾ ਕੇ ਸੌਂਵੋ | Air conditioner
ਜੇਕਰ ਤੁਸੀਂ ਰਾਤ ਨੂੰ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹੋ ਤਾਂ ਟਾਈਮਰ ਲਾ ਕੇ ਸੌਂਵੋ। ਇਸ ਨਾਲ ਬਿਜਲੀ ਦੀ ਬੱਚਤ ਕਰਨ ’ਚ ਮੱਦਦ ਮਿਲੇਗੀ ਜਾਂ ਫਿਰ ਤੁਸੀਂ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਵਾਰ-ਵਾਰ ਉੱਠ ਕੇ ਇਸ ਨੂੰ ਆਨ-ਆਫ ਕਰਨ ਦੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਟਾਈਮਰ ਲਾਉਣਾ ਸਭ ਤੋਂ ਚੰਗਾ ਤਰੀਕਾ ਹੈ। ਜਦੋਂ ਤੁਸੀਂ ਏਸੀ ’ਚ ਟਾਈਮਰ ਸੈੱਟ ਕਰ ਦਿੰਦੇ ਹੋ ਤਾਂ ਇਹ ਇੱਕ ਤੈਅ ਸਮੇਂ ਤੋਂ ਬਾਅਦ ਆਪਣੇ-ਆਪ ਬੰਦ ਹੋ ਜਾਂਦਾ ਹੈ। Ac
ਪੱਖੇ ਦੀ ਵਰਤੋਂ | Air conditioner
ਏਸੀ ਨਾਲ ਪੱਖੇ ਦੀ ਵਰਤੋਂ ਕਰਨਾ ਸਹੀ ਉਪਾਅ ਹੈ।ਜਦੋਂ ਤੁਸੀਂ ਏਸੀ ਨਾਲ ਪੱਖਾ ਚਲਾਉਂਦੇ ਹੋ ਤਾਂ ਪੱਖਾ ਏਸੀ ਦੀ ਠੰਢੀ ਹਵਾ ਨੂੰ ਰੂਮ ਦੇ ਹਰ ਕੋਨੇ ਤੱਕ ਪਹੁੰਚਾ ਦੇਵੇਗਾ।ਇਸ ਨਾਲ ਤੁਹਾਡਾ ਕਮਰਾ ਛੇਤੀ ਠੰਢਾ ਹੋ ਜਾਵੇਗਾ।ਫਿਰ ਤੁਸੀਂ ਚਾਹੋ ਤਾਂ ਏਸੀ ਨੂੰ ਜਲਦੀ ਬੰਦ ਕਰ ਸਕਦੇ ਹੋ।ਅਜਿਹਾ ਕਰਨ ਨਾਲ ਬਿਜਲੀ ਦੀ ਬੱਚਤ ਹੋਵੇਗੀ। Ac
ਸਹੀ ਤਾਪਮਾਨ ਦੀ ਸੈਟਿੰਗ ਜ਼ਰੂਰੀ | Air conditioner
Home ਏਸੀ ਦੇ ਤਾਪਮਾਨ ਨੂੰ 24 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਤੱਕ ਸੈੱਟ ਕਰਨਾ ਚਾਹੀਦਾ ਹੈ।ਇਸ ਤਾਪਮਾਨ ’ਤੇ ਏਸੀ ਚਲਾਉਣ ਨਾਲ ਤੁਹਾਨੂੰ ਜ਼ਿਆਦਾ ਠੰਢ ਨਹੀਂ ਲੱਗੇਗੀ ਅਤੇ ਕਮਰਾ ਵੀ ਠੰਢਾ ਰਹੇਗਾ।ਜੇਕਰ ਘੱਟ ਤਾਪਮਾਨ ’ਤੇ ਏਸੀ ਚਲਾਇਆ ਜਾਵੇ ਤਾਂ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ, ਇਸ ਨਾਲ ਤੁਹਾਡਾ Home ਬਿਜਲੀ ਦਾ ਬਿੱਲ ਵਧ ਕੇ ਆਵੇਗਾ। Ac
ਏਸੀ ਮੋਡ ਦੀ ਚੋਣ | Air conditioner
ਤੁਸੀਂ ਆਪਣੇ ਏਸੀ ਦੇ ਮੋਡ ਨੂੰ ਮੌਸਮ ਅਨੁਸਾਰ ਚੁਣੋ।ਜਦੋਂ ਧੁੱਪ ਹੋਵੇ ਤਾਂ ਕੂਲ ਮੋਡ ਚੁਣੋ ਤੇ ਜਦੋਂ ਬਰਸਾਤ ਹੋਵੇ ਅਤੇ ਜ਼ਿਆਦਾ ਹੁੰਮਸ ਹੋਵੇ ਤਾਂ ਡਰਾਈ ਮੋਡ ਦੀ ਵਰਤੋਂ ਕਰੋ।ਇਸ ਨਾਲ ਏਸੀ ਠੀਕ ਢੰਗ ਨਾਲ ਚੱਲੇਗਾ ਤੇ ਤੁਹਾਨੂੰ ਗਰਮੀ ਤੋਂ ਜਲਦੀ ਰਾਹਤ ਮਿਲੇਗੀ। Ac
Read Also : Monsoon Travel: ਇਸ ਮਾਨਸੂਨ ਇਨ੍ਹਾਂ ਚਾਰ ਸੈਰ-ਸਪਾਟਾ ਥਾਵਾਂ ਦੀ ਸੈਰ ਨਹੀਂ ਕੀਤੀ ਤਾਂ ਕੀ ਕੀਤਾ