ਪਹਿਲਾ ਮੁਕਾਬਲਾ ਧਰਮਸ਼ਾਲਾ ’ਚ ਸਵੇਰੇ 10 ਵਜੇ | ICC World Cup 2023
- ਦੂਜਾ ਮੁਕਾਬਲਾ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਦੁਪਹਿਰ 2 ਵਜੇ | ICC World Cup 2023
ਵਿਸ਼ਵ ਕੱਪ 2023 ਦਾ ਮਹਾਂਕੁੰਭ 5 ਅਕਤੂਬਰ ਤੋਂ ਲਗਾਤਾਰ ਚੱਲ ਰਿਹਾ ਹੈ, ਇਸ ਵਾਰ ਵਾਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ, ਵਿਸ਼ਵ ਕੱਪ ’ਚ ਅੱਜ ਭਾਵ 7 ਅਕਤੂਬਰ ਨੂੰ ਦੋ ਮੁਕਾਬਲੇ ਖੇਡੇ ਜਾਣਗੇ, ਪਹਿਲੇ ਮੁਕਾਬਲੇ ’ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਆਹਮੋ-ਸਾਹਮਣੇ ਹੋਣਗੇ। ਇਹ ਮੁਕਾਬਲਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਿਆ ਹੈ। ਨਾਲ ਹੀ ਦੂਜਾ ਮੁਕਾਬਲਾ ਅੱਜ ਦੱਖਣੀ ਅਫਰੀਕਾ ਅਤੇ ਸ੍ਰੀਲੰਕਾਂ ਵਿਚਕਾਰ ਖੇਡਿਆ ਜਾਵੇਗਾ, ਇਹ ਮੁਕਾਬਲਾ ਦਿੱਲੀ ਦੇ ਅਰੂਣ ਜੇਟਲੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ, ਟਾਸ ਦੁਪਹਿਰ 1:30 ਵਜੇ ਹੋਵੇਗਾ। (ICC World Cup 2023)
ਬੰਗਲਾਦੇਸ਼ ਬਨਾਮ ਅਫਗਾਨਿਸਤਾਨ
ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਾਸ਼ਾਲਾ ’ਚ ਖੇਡਿਆ ਜਾਵੇਗਾ। ਜੇਕਰ ਗੱਲ ਕਰੀਏ ਮੈਦਾਨ ਦੀ ਤਾਂ ਇਹ ਭਾਰਤ ਦਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਮੰਨਿਆ ਜਾਂਦਾ ਹੈ। ਜਿਹੜਾ ਕਿ ਪਹਾੜਾਂ ’ਚ ਸਥਿਤ ਹੈ। ਮੌਸਮ ਵੀ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਧਰਮਸ਼ਾਲਾ ’ਚ ਮੌਸਮ ਸਾਫ ਰਹੇਗਾ ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਗੱਲ ਕੀਤੀ ਜਾਵੇ ਪਿੱਚ ਦੀ ਤਾਂ ਧਰਮਸ਼ਾਲਾ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇੱਥੇ ਆਈਪੀਐੱਲ ਦੌਰਾਨ ਹੋਏ ਦੋ ਮੈਚਾਂ ’ਚ ਬਹੁਤ ਦੌੜਾਂ ਬਣੀਆਂ ਸਨ।
ਦੱਖਣੀ ਅਫਰੀਕਾ ਬਨਾਮ ਸ੍ਰੀਲੰਕਾ
ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੀਆਂ ਟੀਮਾਂ ਅੱਜ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ ਦੋਵਾਂ ਟੀਮਾਂ ’ਚੋਂ ਦੱਖਣੀ ਅਫਰੀਕਾ ਦਾ ਪੱਲਾ ਭਾਰੀ ਮੰਨਿਆ ਜਾ ਰਿਹਾ ਹੈ। ਮੌਮਸ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਦਾ ਮੌਸਮ ਗਰਮ ਹੈ ਇੱਥੇ ਤਾਪਮਾਨ 37 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਭਾਵ ਇੱਥੇ ਜਿਹੜੀ ਟੀਮ ਪਹਿਲਾਂ ਬੱਲੇਬਾਜੀ ਕਰੇਗੀ ਉਸ ਨੂੰ ਫਾਇਦਾ ਮਿਲੇਗਾ। ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਇਹ ਮੈਦਾਨ ਗੇਂਦਬਾਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਹ ਪਿੱਚ ਗੇਂਦਬਾਜ਼ਾਂ ਲਈ ਫਾਇਦੇਮੰਦ ਹੈ। ਇੱਥੇ ਹੋਏ ਮੁਕਾਬਲਿਆਂ ਦੌਰਾਨ ਸਿਰਫ ਦੋ ਹੀ ਟੀਮਾਂ 300 ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕਰ ਸਕੀਆਂ ਹਨ। ਪਹਿਲੀ ਟੀਮ ਪਾਕਿਸਤਾਨ ਹੈ ਅਤੇ ਦੂਜੀ ਟੀਮ ਵੈਸਟਇੰਡੀਜ਼ ਹੈ, ਵੈਸਟਇੰਡੀਜ਼ ਨੇ 2011 ’ਚ ਨੀਦਰਲੈਂਡ ਖਿਲਾਫ ਇੱਥੇ 300 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਸੀ। (ICC World Cup 2023)