Hydrocolon Therapy: ਨੈਚੁਰੋਪੈਥੀ ਭਾਵ ਕੁਦਰਤੀ ਚਿਕਿੱਤਸਾ ਦਾ ਮੁੱਖ ਸਿਧਾਂਤ ਇਹ ਹੈ ਕਿ ਸਰੀਰ ਆਪਣੇ-ਆਪ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਜਦੋਂ ਸਰੀਰ ਵਿੱਚ ਜ਼ਹਿਰੀਲੇ ਤੱਤ (ਟੌਕਸਿਨ) ਜੰਮ੍ਹਾ ਹੋਣ ਲੱਗਦੇ ਹਨ, ਤਾਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ ਵਿੱਚ ਸਰੀਰ ਨੂੰ ਅੰਦਰੂਨੀ ਤੌਰ ’ਤੇ ਸ਼ੁੱਧ ਕਰਨ ਲਈ ਕੁਝ ਕੁਦਰਤੀ ਇਲਾਜ ਵਿਧੀਆਂ ਅਪਣਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਹਾਈਡ੍ਰੋਕੋਲੋਨ ਥੈਰੇਪੀ।
ਇਹ ਖਬਰ ਵੀ ਪੜ੍ਹੋ : Plastic Pollution: ਪਲਾਸਟਿਕ ਪ੍ਰਦੂਸ਼ਣ, ਬਿਮਾਰੀਆਂ ਦਾ ਘਰ ਅਤੇ ਮਨੁੱਖੀ ਹੋਂਦ ਲਈ ਖ਼ਤਰਾ
ਹਾਈਡ੍ਰੋਕੋਲੋਨ ਥੈਰੇਪੀ ਨੂੰ ਕੋਲੋਨ ਕਲੀਨਿੰਗ ਜਾਂ ਕੋਲੋਨ ਇਰੀਗੇਸ਼ਨ ਵੀ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕੋਸੇ ਸ਼ੁੱਧ ਪਾਣੀ ਦੀ ਮੱਦਦ ਨਾਲ ਵੱਡੀ ਆਂਤ (ਕੋਲਨ) ਦੀ ਸਫਾਈ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਅੰਤੜੀਆਂ ਵਿੱਚ ਜੰਮੇ ਪੁਰਾਣੇ ਮਲ, ਜ਼ਹਿਰੀਲੇ ਪਦਾਰਥਾਂ ਅਤੇ ਬੈਕਟੀਰੀਆ ਨੂੰ ਬਾਹਰ ਕੱਢ ਕੇ ਪਾਚਨ ਤੰਤਰ ਨੂੰ ਸਿਹਤਮੰਦ ਬਣਾਉਣਾ ਹੁੰਦਾ ਹੈ। ਨੈਚੁਰੋਪੈਥੀ ਵਿੱਚ ਇਸ ਨੂੰ ਸਰੀਰ ਦੀ ਕੁਦਰਤੀ ਸਫਾਈ ਅਤੇ ਡਿਟੌਕਸੀਫਿਕੇਸ਼ਨ ਦਾ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਹੈ।
ਹਾਈਡ੍ਰੋਕੋਲੋਨ ਥੈਰੇਪੀ ਕੀ ਹੈ | Hydrocolon Therapy
ਹਾਈਡ੍ਰੋਕੋਲੋਨ ਇੱਕ ਕੁਦਰਤੀ ਚਿਕਿੱਤਸਾ ਪ੍ਰਕਿਰਿਆ ਹੈ ਜਿਸ ਵਿੱਚ ਵੱਡੀ ਆਂਤ ਦੀ ਡੂੰਘਾਈ ਤੱਕ ਸਫਾਈ ਕੀਤੀ ਜਾਂਦੀ ਹੈ। ਇਸ ਇਲਾਜ ਵਿੱਚ ਖਾਸ ਮਸ਼ੀਨ ਦੀ ਮੱਦਦ ਨਾਲ ਕੋਸਾ ਸ਼ੁੱਧ ਪਾਣੀ ਹੌਲੀ-ਹੌਲੀ ਅੰਤੜੀਆਂ ਵਿੱਚ ਵਹਾਇਆ ਜਾਂਦਾ । ਇਹ ਪਾਣੀ ਅੰਤੜੀਆਂ ਵਿੱਚ ਜੰਮੇ ਪੁਰਾਣੇ ਮਲ, ਗੈਸ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਢਿੱਲਾ ਕਰਕੇ ਬਾਹਰ ਕੱਢ ਦਿੰਦਾ ਹੈ। ਪੂਰੀ ਪ੍ਰਕਿਰਿਆ ਮਾਹਿਰਾਂ ਦੀ ਨਿਗਰਾਨੀ ’ਚ ਕੀਤੀ ਜਾਂਦੀ ਹੈ।
ਹਾਈਡ੍ਰੋਕੋਲੋਨ ਥੈਰੇਪੀ ਦਾ ਉਦੇਸ਼
- ਪਾਚਨ ਤੰਤਰ ਨੂੰ ਸਾਫ਼ ਤੇ ਸਰਗਰਮ ਬਣਾਉਣਾ
- ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣਾ
- ਕਬਜ਼ ਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦੇਣਾ
- ਸਰੀਰ ਦੀ ਊਰਜਾ ਤੇ ਰੋਗ ਰੋਕੂ ਸਮਰੱਥਾ ਵਧਾਉਣਾ
- ਚਮੜੀ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣਾ
ਹਾਈਡ੍ਰੋਕੋਲੋਨ ਥੈਰੇਪੀ ਕਿਵੇਂ ਕੀਤੀ ਜਾਂਦੀ ਹੈ
- ਸਭ ਤੋਂ ਪਹਿਲਾਂ ਮਰੀਜ਼ ਨੂੰ ਆਰਾਮਦਾਇਕ ਸਥਿਤੀ ਵਿੱਚ ਲਿਟਾਇਆ ਜਾਂਦਾ ਹੈ।
- ਇੱਕ ਪਤਲੀ ਤੇ ਸਾਫ਼ ਨਾਲੀ ਨੂੰ ਮਲਦੁਆਰ ਰਾਹੀਂ ਵੱਡੀ ਆਂਤ ਤੱਕ ਪਹੁੰਚਾਇਆ ਜਾਂਦਾ ਹੈ।
- ਮਸ਼ੀਨ ਰਾਹੀਂ ਕੋਸਾ ਸ਼ੁੱਧ ਪਾਣੀ ਹੌਲੀ-ਹੌਲੀ ਅੰਤੜੀਆਂ ਵਿੱਚ ਭੇਜਿਆ ਜਾਂਦਾ ਹੈ।
- ਪਾਣੀ ਅੰਤੜੀਆਂ ਵਿੱਚ ਜੰਮੇ ਮਲ ਅਤੇ ਜ਼ਹਿਰੀਲੇ ਤੱਤਾਂ ਨੂੰ ਢਿੱਲਾ ਕਰਦਾ ਹੈ।
- ਇਸ ਤੋਂ ਬਾਅਦ ਉਸੇ ਨਲੀ ਰਾਹੀਂ ਗੰਦਾ ਪਾਣੀ ਅਤੇ ਮਲ ਬਾਹਰ ਨਿੱਕਲ ਜਾਂਦਾ ਹੈ।
- ਇਹ ਪ੍ਰਕਿਰਿਆ ਲਗਭਗ 30 ਤੋਂ 45 ਮਿੰਟ ਤੱਕ ਚੱਲ ਸਕਦੀ ਹੈ।
ਹਾਈਡ੍ਰੋਕੋਲੋਨ ਥੈਰੇਪੀ ਦੇ ਮੁੱਖ ਲਾਭ | Hydrocolon Therapy
- ਪਾਚਨ ਤੰਤਰ ਲਈ ਲਾਭ : ਪੁਰਾਣੀ ਕਬਜ਼ ਵਿੱਚ ਰਾਹਤ, ਗੈਸ ਤੇ ਐਸੀਡਿਟੀ ਵਿੱਚ ਕਮੀ, ਅੰਤੜੀਆਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ
ਸਰੀਰ ਲਈ ਲਾਭ- ਸਰੀਰ ’ਚੋਂ ਟੌਕਸਿਨ ਬਾਹਰ ਨਿੱਕਲਦੇ ਹਨ, ਸਰੀਰ ਹੌਲਾ ਤੇ ਊਰਜਾਵਾਨ ਮਹਿਸੂਸ ਹੁੰਦਾ ਹੈ, ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ। - ਚਮੜੀ ਲਈ ਲਾਭ : ਮੁਹਾਂਸੇ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਵਿੱਚ ਸੁਧਾਰ, ਚਮੜੀ ਵਧੇਰੇ ਸਾਫ਼ ਅਤੇ ਚਮਕਦਾਰ ਬਣਦੀ ਹੈ।
- ਮਾਨਸਿਕ ਲਾਭ : ਤਣਾਅ ਅਤੇ ਥਕਾਵਟ ਘੱਟ ਹੁੰਦੀ ਹੈ, ਨੀਂਦ ਬਿਹਤਰ ਆਉਂਦੀ ਹੈ।
ਕਿਨ੍ਹਾਂ ਲੋਕਾਂ ਨੂੰ ਇਹ ਥੈਰੇਪੀ ਲਾਭ ਦੇ ਸਕਦੀ ਹੈ
- ਪੁਰਾਣੀ ਕਬਜ਼ ਤੋਂ ਪੀੜਤ ਵਿਅਕਤੀ
- ਵਾਰ-ਵਾਰ ਗੈਸ ਤੇ ਪੇਟ ਫੁੱਲਣ ਦੀ ਸਮੱਸਿਆ ਵਾਲੇ ਵਿਅਕਤੀ
- ਖਰਾਬ ਪਾਚਨ ਤੋਂ ਪਰੇਸ਼ਾਨ ਵਿਅਕਤੀ
- ਚਮੜੀ ਸਬੰਧੀ ਸਮੱਸਿਆਵਾਂ ਵਾਲੇ ਲੋਕ
- ਸਰੀਰ ਨੂੰ ਡਿਟੌਕਸ ਕਰਨਾ ਚਾਹੁਣ ਵਾਲੇ ਲੋਕ
ਹਾਈਡ੍ਰੋਕੋਲੋਨ ਥੈਰੇਪੀ ਦੌਰਾਨ ਸਾਵਧਾਨੀਆਂ
- ਇਹ ਪ੍ਰਕਿਰਿਆ ਸਿਰਫ਼ ਟਰੇਂਡ ਮਾਹਿਰਾਂ ਦੀ ਨਿਗਰਾਨੀ ’ਚ ਹੀ ਕਰਵਾਉਣੀ ਚਾਹੀਦੀ ਹੈ।
- ਵਰਤੇ ਜਾਣ ਵਾਲੇ ਉਪਕਰਨ ਪੂਰੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ।
- ਜ਼ਿਆਦਾ ਵਾਰ ਇਹ ਥੈਰੇਪੀ ਨਹੀਂ ਕਰਵਾਉਣੀ ਚਾਹੀਦੀ।
- ਦਿਲ ਦੀ ਬਿਮਾਰੀ, ਗੰਭੀਰ ਅੰਤੜੀ ਰੋਗ ਜਾਂ ਗਰਭ ਅਵਸਥਾ ਵਿੱਚ ਡਾਕਟਰ ਦੀ ਸਲਾਹ ਜ਼ਰੂਰੀ ਹੈ।
ਹਾਈਡ੍ਰੋਕੋਲੋਨ ਥੈਰੇਪੀ ਤੋਂ ਬਾਅਦ ਕੀ ਕਰਨਾ ਚਾਹੀਦੈੈ
- ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ।
- ਹਲਕਾ ਅਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ।
- ਤਾਜ਼ੇ ਫਲ, ਸਬਜ਼ੀਆਂ ਤੇ ਫਾਈਬਰ ਨਾਲ ਭਰਪੂਰ ਭੋਜਨ ਲੈਣਾ ਲਾਭਦਾਇਕ ਹੁੰਦਾ ਹੈ।
- ਕੁਝ ਸਮੇਂ ਲਈ ਤਲੇ-ਭੁੱਜੇ ਤੇ ਭਾਰੀ ਭੋਜਨ ਤੋਂ ਬਚਣਾ ਚਾਹੀਦਾ ਹੈ।














