ਆਕਸੀਜਨ ਲਈ ਦੇਸ਼ ਮਹਾਂਮਾਰੀ, ਆਓ ਜਾਣਦੇ ਹਾਂ ਕਿਵੇਂ ਬਣਦੀ ਹੈ ਆਕਸੀਜਨ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਮਹਾਂਮਰੀ ਦੀ ਦੂਜੀ ਲਹਿਰ ’ਚ ਸੰਕਰਮਣ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਕਈ ਥਾਵਾ ’ਤੇ ਕਰਫਿਊ ਜਾਂ ਲਾਕਡਾਊਨ ਲਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਤੇ ਮੁੰਬਈ ’ਚ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਲਗਾਤਾਰ ਕੋਰੋਨਾ ਸੰਕਰਮਣ ਦੇ ਕੇਸ ਵੱਧੇ ਜਾ ਰਹੇ ਹਨ। ਸਰਕਾਰ ਲਾਕਡਾਉਨ ਜ਼ਰੀਏ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਕੋਰੋਨਾ ਮਰੀਜ਼ਾਂ ਦੀ ਗਿਣਤੀ ਏਨੀ ਵੱਧਦੀ ਜਾ ਰਹੀਹੈ ਕਿ ਹਸਪਤਾਲਾਂ ’ਚ ਬੈੱਡ ਘੱਟ ਪੈ ਗਏ ਹਨ ਤੇ ਆਕਸੀਜਨ ਸਿਲੈਡਰ ਦੀ ਕਮੀ ਪੈਦਾ ਹੋ ਗਈ ਹੈ। ਅਜਿਹੇ ’ਚ ਬਹੁਤ ਸਾਰੇ ਸਟੀਲ, ਪੈਟਰੋਲੀਅਮ ਤੇ ਖਾਦ ਕੰਪਨੀਆਂ ਵੀ ਆਪਣੇ ਕਾਬੋਬਾਰ ’ਚ ਇਸਤੇਮਾਲ ਹੋਣ ਵਾਲੇ ਸਿਲੰਡਰ ਹਸਪਤਾਲਾਂ ਨੂੰ ਸਪਲਾਈ ਕਰ ਰਹੇ ਹਨ। ਆਕਸੀਜਨ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜਾਂ ਨੇ ਹਸਪਤਾਲਾਂ ’ਚ ਦਮ ਤੋੜ ਦਿੱਤਾ ਹੈ। ਆਓ ਜਾਣਦੇ ਹਾਂ ਆਕਸੀਜਨ ਕਿਵੇਂ ਬਣਦੀ ਹੈ। ਆਕਸੀਜਨ ਨੂੰ -185 ਡਿਗਰੀ ਸੈਂਟੀਗੇ੍ਰਟ ਤੱਕ ਕਰਦੇ ਹਨ ਠੰਢਾ।
ਆਕਸੀਜਨ ਹਵਾ ਤੇ ਪਾਣੀ ਦੋਵਾਂ ’ਚ ਮੌਜੂਦ ਰਹਿੰਦੀ ਹੈ। ਸਾਡੇ ਚਾਰੇ ਪਾਸੇ ਹਵਾ ’ਚ ਆਕਸੀਜਨ ਦੀ ਮਾਤਰਾ 21 ਫੀਸਦੀ ਤੇ 78 ਫੀਸਦੀ ਨਾਈਟਰੋਜ਼ਨ ਹੁੰਦੀ ਹੈ। ਇਸ ਤੋਂ ਇਲਾਵਾ 1 ਫੀਸਦੀ ਹੋਰ ਗੈਸਾਂ ਜਿਸ ਵਿੱਚ ਆਰਗਨ, ਹੀਲੀਅਮ, ਨਿਯੋਨ, ਕ੍ਰਿਪਟੋਨ, ਜੀਨੋਨ ਵਰਗੀਆਂ ਗੈਸਾਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਗੈਸ ਦਾ ਬਾਇਓਲਿੰਗ ਪੁਆਇੰਟ ਕਾਫੀ ਘੱਟ ਤੇ ਵੱਖ-ਵੱਖ ਹੁੰਦਾ ਹੈ। ਆਕਸੀਜਨ ਬਣਾਉਣ ਪ੍ਰੀਕਿਰਿਆ ਤਹਿਤ ਸਭ ਤੋਂ ਪਹਿਲਾਂ ਹਵਾ ਨੂੰ ਜਮਾ ਕਰਕੇ ਉਸ ਨੂੰ ਠੰਢਾ ਕਰਦੇ ਰਹਿੰਦੇ ਹਨ ਤਾਂ-108 ਡਿਗਰੀ ’ਤੇ ਜੀਨੋਨ ਗੈਸ ਲਿਕਵਿਡ (ਤਰਲ) ’ਚ ਬਦਲ ਜਾਵੇਗੀ ਤੇ ਫਿਰ ਉਸ ਨੂੰ ਹਵਾ ਤੋਂ ਅਲੱਗ ਕੀਤਾ ਜਾ ਸਕਦਾ ਹੈ। ਹਵਾ ਨੂੰ ਜਦੋਂ -185 ਡਿਗਰੀ ਸੈਟੀਗ੍ਰੇਡ ਤੱਕ ਠੰਢਾ ਕਰਦੇ ਹਨ ਤੇ ਫਿਰ ਇਸ ਤਰਲ ਆਕਸੀਜਨ ਨੂੰ ਗੈਸ ’ਚ ਤਬਦੀਲ ਕਰ ਕੇ ਸਿਲੰਡਰ ’ਚ ਭਰ ਲਿਆ ਜਾਂਦਾ ਹੈ।
ਦੱਸ ਦੇਈਏ ਕਿ ਆਕਸੀਜਨ ਪਲਾਂਟ ’ਚ ਏਅਰ ਸੇਪਰੇਸ਼ਨ ਦੀ ਤਕਨੀਕ ਦਾ ਇਸਤੇਮਾਲ ਹੁੰਦਾ ਹੈ, ਭਾਵ ਹਵਾ ’ਚ ਕੰਪ੍ਰੈਸ ਕੀਤਾ ਜਾਂਦਾ ਹੈ ਕਿ ਉਸ ਤੋਂ ਬਾਅਦ ਅਸ਼ੁੱਧੀਆਂ ਦੂਰ ਕਰਨ ਲਈ ਫਿਲਟਰ ਕੀਤਾ ਜਾਂਦਾ ਹੈ। ਇਸ ਪ੍ਰੀਕਿਰਿਆ ਤੋਂ ਬਾਅਦ ਹਵਾ ਨੂੰ ਡਿਸਿਟਲ ਕਰਦੇ ਹਨ ਤਾਂ ਕਿ ਆਕਸੀਜਨ ਨੂੰ ਦੂਜੀ ਗੈਸ ਤੋਂ ਅਲੱਗ ਕੀਤਾ ਜਾ ਸਕੇ। ਇਸ ਪ੍ਰੀਕਿਰਿਆ ਤੋਂ ਬਾਅਦ ਆਕਸੀਜਨ ਲਿਕਵਿਡ ਬਣ ਜਾਂਦੀ ਹੈ। ਮੀਡੀਆ ਰਿਪੋਰਟ ਅਨੁਸਾਰ ਅੱਜਕੱਲ੍ਹ ਆਕਸੀਜਨ ਬਣਾਉਣ ਲਈ ਪੋਰਟਬਲ ਮਸ਼ੀਨ ਵੀ ਆਉਂਦੀ ਹੈ ਜਿਸ ਨੂੰ ਮਰੀਜ ਕੋਲ ਰੱਖ ਦਿੱਤਾ ਜਾਂਦੀ ਹੈ ਤੇ ਇਹ ਮਸੀਨ ਹਵਾ ਤੋਂ ਆਕਸੀਜਨ ਨੂੰ ਅਲੱਗ ਕਰਕੇ ਮਰੀਜ ਤੱਕ ਪਹੁੰਚਾਉਂਦੀ ਰਹਿੰਦੀ ਹੈ।
ਕਿਹੜੀ ਕੰਪਨੀ ਹਸਪਤਾਲਾਂ ਨੂੰ ਸਪਲਾਈ ਕਰਦੀ ਹੈ ਆਕਸੀਜਨ
- ਟਾਟਾ ਸਟੀਲ 200-300 ਟਨ ਲਿਕਵਿਡ ਮੈਡੀਕਲ ਆਕਸੀਜਨ ਰੋਜਾਨਾ ਤਮਾਮ ਹਸਪਤਾਲਾਂ ਤੇ ਸੂਬਾ ਸਰਕਾਰਾਂ ਨੂੰ ਭੇਜਦੀ ਹੈ।
- ਮਹਾਰਾਸ਼ਟਰ ’ਚ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਦੇਖਦੇ ਹੋਏ ਜਿੰਦਲ ਸਟੀਲ ਵੱਲੋਂ ਸੂਬਾ ਸਰਕਾਰ ਨੂੰ ਰੋਜ਼ਾਨ ਕਰੀਬ 185 ਟਨ ਆਕਸੀਜਨ ਸਪਲਾਈ ਕੀਤੀ ਜਾ ਰਹੀਹੈ। ਇੰਨਾ ਹੀ ਨਹੀਂ ਜਿੰਦਲ ਸਟੀਲ ਵੱਲੋਂ ਛਤੀਸਗੜ੍ਹ ਤੇ ਉੜੀਸ਼ਾ ’ਚ ਵੀ 50-100 ਮੈਟ੍ਰਿਕ ਟਨ ਆਕਸੀਜਨ ਹਸਪਤਾਲਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।
- ਆਰਸੇਲਰ ਮਿੱਤਲ ਨਿੱਪਾਂ ਸਟੀਲ 200 ਮੈਟ੍ਰਿਕ ਟਨ ਤੱਕ ਲਿਕਵਿਡ ਆਕਸੀਜਨ ਰੋਜ਼ਾਨਾ ਹਸਪਤਾਲਾਂ ਤੇ ਸੂਬਾ ਸਰਕਾਰਾਂ ਨੂੰ ਸਪਲਾਈ ਕਰ ਰਹੀ ਹੈ।
- ਸੇਲ ਨੇ ਆਪਣੇ ਬੋਕਾਰੋ, ਭਿਲਾਈ, ਰਾੳਰਕੇਲਾ, ਦੁਰਗਾਪੁਰ, ਬਰਨਪੁਰ ਵਰਗੇ ਸਟੀਲ ਪਲਾਂਟਾਂ ਤੋਂ ਕਰੀਬ 33, 300 ਟਨ ਤੱਕ ਲਿਕਵਿਡ ਆਕਸੀਜਨ ਸਪਲਾਈ ਕੀਤੀ ਹੈ।
- ਰਿਲਾਇੰਸ ਨੇ ਵੀ ਗੁਜਰਾਤ ਤੇ ਮਹਾਰਾਸ਼ਟਰ ਸਰਕਾਰ ਨੂੰ ਆਕਸੀਜਨ ਦੀ ਸਪਲਾਈ ਕੀਤੀ ਹੈ।
ਹਸਪਤਾਲ ’ਚ ਸਿਲੰਡਰ ਦਾ ਹੁੰਦਾ ਹੈ ਇਸਤੇਮਾਲ
- ਜਾਣਕਾਰੀ ਅਨੁਸਾਰ ਆਮ ਤੌਰ ’ਤੇ ਹਸਪਤਾਲਾਂ ’ਚ 7 ਕਿਯੂਬਿਨ ਮੀਟਰ ਦੀ ਸਮਰੱਥਾ ਵਾਲੇ ਅਕਸੀਜਨ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
- ਇਸ ਸਿਲੰਡਰ ਦੀ ਉਚਾਈ ਕਰੀਬ 4 ਫੁੱਟ 6 ਇੰਚ ਤੇ ਸਮਰੱਥਾ 47 ਲੀਟਰ ਦੇ ਆਸ-ਪਾਸ ਹੁੰਦੀ ਹੈ।
- ਪ੍ਰੇਸ਼ਰ ਜਰੀਏ ਇਸ ਸਿਲੰਡਰ ’ਚ ਕਰੀਬ 7 ਹਜ਼ਾਰ ਲੀਟਰ ਆਕਸੀਜਨ ਭਰੀ ਜਾਂਦੀ ਹੈ।
- ਜਾਣਕਾਰੀ ਅਨੁਸਾਰ ਇਸ ਸਿਲੰਡਰ ਜਰੀਏ ਕਿਸੇ ਮਰੀਜ ਨੂੰ ਕਰੀਬ 20 ਘੰਟੇ ਤੱਕ ਆਕਸੀਜਨ ਦਿੱਤੀ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।