ਬਲਾਕ ਮਲੌਦ ਤੇ ਸਾਹਨੇਵਾਲ ਦੇ ਸੇਵਾਦਾਰਾਂ ਦੇ ਕੀਤਾ ਖੂਨਦਾਨ
ਵਨਰਿੰਦਰ ਸਿੰਘ ਮਣਕੂ, ਲੁਧਿਆਣਾ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੈੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ਼ ਹਮੇਸ਼ਾ ਵੱਧ-ਚੜ੍ਹਕੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਤੇ ਸਾਹਨੇਵਾਲ ਦੇ ਸੇਵਾਦਾਰਾਂ ਨੇ ਸ਼ਹਿਰ ਲੁਧਿਆਣਾ ਦੇ ਢੋਲੇਵਾਲ ’ਚ ਸਥਿੱਤ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ’ਚ ਆ ਕੇ 9 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ।
ਬਲਾਕ ਮਲੌਦ, ਸਾਹਨੇਵਾਲ ਤੇ ਲੁਧਿਆਣਾ ਦੇ ਬਲੱਡ ਸਮਿਤੀ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਇਸ ਸਾਲ ਮਹਾਂਮਾਰੀ ਦੌਰਾਨ ਡੇਰਾ ਸੱਚਾ ਸੌਦਾ ਬਲਾਕ ਲੁਧਿਆਣਾ ਦੇ ’ਡੇਰਾ ਸ਼ਰਧਾਲੂ 200 ਤੋਂ ਵੱਧ ਯੂਨਿਟ ਖੂਨਦਾਨ ਕਰ ਚੁੱਕੇ ਹਨ, ਜਦ ਕਿ ਸਾਲ 2020 ’ਚ ਜ਼ਿਲ੍ਹਾ ਲੁਧਿਆਣਾ ਦੇ ਸੇਵਾਦਾਰਾਂ ਵੱਲੋਂ 7500 ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ ਸੀ। ਇਸ ਮੌਕੇ ਮਨਪ੍ਰੀਤ ਇੰਸਾਂ, ਲਖਵਿੰਦਰ ਇੰਸਾਂ, ਕਮਲਜੀਤ ਇੰਸਾਂ, ਸੁਰੇਸ਼ ਇੰਸਾਂ, ਭੁਪਿੰਦਰ ਇੰਸਾਂ, ਮਿੰਟੂ ਇੰਸਾਂ, ਮਨੀ ਇੰਸਾਂ, ਕੁਲਵੰਤ ਇੰਸਾਂ, ਸੁਖਵਿੰਦਰ ਇੰਸਾਂ ਹਾਜ਼ਰ ਸਨ।
ਖੂਨਦਾਨੀਆਂ ਦਾ ਜਜ਼ਬਾ ਕਾਬਿਲ-ਏ-ਤਾਰੀਫ : ਡਾ. ਅਨੀਤਾ
ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਤੋਂ ਡਾ. ਅਨੀਤਾ ਨੇ ਕਿਹਾ ਕਿ ਬੀਤੇ ਕੱਲ੍ਹ ਡੇਰਾ ਸ਼ਰਧਾਲੂਆਂ ਨੇ ਪਹਿਲਾਂ ਸਾਨੂੰ ਫਰੂਟ ਦੇ ਕੇ ਅਤੇ ਸਲੂਟ ਕਰਕੇ ਸਾਡਾ ਹੌਂਸਲਾ ਵਧਾਇਆ ਸੀ ਤੇ ਅੱਜ ਇਨ੍ਹਾਂ ਫਿਰ ਹਸਪਤਾਲ ’ਚ ਆ ਕੇ 9 ਯੂਨਿਟ ਖੂਨਦਾਨ ਕੀਤਾ ਹੈ ਜਿਨ੍ਹਾਂ ਨਾਲ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਹੋ ਸਕੇਗੀ ਡਾ. ਅਨੀਤਾ ਨੇ ਆਪਣੇ ਸਾਰੇ ਸਟਾਫ਼ ਵੱਲੋਂ ਡੇਰਾ ਸ਼ਰਧਾਲੂਆਂ ਦਾ ਇਸ ਓਪਰਾਲੇ ਲਈ ਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।