ਪ੍ਰਭੂ-ਭਗਤੀ ਲਈ ਹੈ ਮਨੁੱਖੀ ਸਰੀਰ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨੇ ਇਨਸਾਨ ਨੂੰ ਅਨਮੋਲ ਤੇ ਦੁਰਲੱਭ ਜਨਮ ਦਿੱਤਾ ਹੈ ਅਤੇ ਇਨਸਾਨ ਇਸ ਮਨੁੱਖੀ ਜਨਮ ਨੂੰ ਖਾਣ-ਪੀਣ, ਸੌਣ, ਐਸ਼ ਉਡਾਉਣ ‘ਚ ਗਵਾ ਰਿਹਾ ਹੈ ਸਵਾਸਾਂ ਦੀ ਕੀਮਤ ਬੇਸ਼ੁਮਾਰ ਹੈ ਕੋਈ ਅਜਿਹੀ ਕਰੰਸੀ ਨਹੀਂ ਹੈ, ਜਿਸ ਨਾਲ ਸਵਾਸਾਂ ਦੀ ਕੀਮਤ ਨੂੰ ਆਂਕਿਆ ਜਾ ਸਕੇ ਕਿਉਂਕਿ ਸਰੀਰ ‘ਚੋਂ ਇੱਕ ਵਾਰ ਸਵਾਸ ਪੂਰੇ ਹੋ ਜਾਣ ਤਾਂ ਦੁਬਾਰਾ ਖਰੀਦੇ ਨਹੀਂ ਜਾ ਸਕਦੇ ਦੀਵੇ ‘ਚ ਤੇਲ ਅਤੇ ਬੱਤੀ ਹੁੰਦੀ ਹੈ ਤਾਂ ਦੀਵਾ ਜਗਮਗਾਉਂਦਾ ਹੈ ਅਤੇ ਤੇਲ ਖ਼ਤਮ ਹੋ ਜਾਵੇ ਦੀਵਾ ਬੁਝ ਜਾਂਦਾ ਹੈ। (Saint Dr MSG)

ਉਸੇ ਤਰ੍ਹਾਂ ਜਦੋਂ ਤੱਕ ਸਰੀਰ ਰੂਪੀ ਦੀਵੇ ‘ਚ ਸਵਾਸਾਂ ਰੂਪੀ ਤੇਲ ਅਤੇ ਆਤਮਾ ਰੂਪੀ ਬੱਤੀ ਸਲਾਮਤ ਹੈ ਪਰ ਜਿਉਂ ਹੀ ਸਵਾਸਾਂ ਰੂਪੀ ਤੇਲ ਖਤਮ ਹੁੰਦਾ ਹੈ ਤਾਂ ਆਤਮਾ ਉਡਾਰੀ ਮਾਰ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਦੁਰਲੱਭ ਹੈ ਅਤੇ ਜਿਸ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ‘ਚੋਂ ਕਿਸੇ ਵੀ ਕੀਮਤ ‘ਤੇ ਨਾ ਖਰੀਦਿਆ ਜਾਵੇ ਉਸ ਨੂੰ ਦੁਰਲੱਭ ਕਿਹਾ ਜਾਂਦਾ ਹੈ ਤਾਂ ਮਨੁੱਖੀ ਜਨਮ ਦੁਰਲੱਭ ਹੈ ਪਰ ਜੀਵ ਇਸ ਨੂੰ ਉਂਜ ਹੀ ਗਵਾਉਣ ‘ਤੇ ਤੁਲਿਆ ਹੋਇਆ ਹੈ ਇਨਸਾਨ ਜਿਨ੍ਹਾਂ ਸਵਾਸਾਂ ਨੂੰ ਲੈਂਦਾ ਹੈ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਜੋ ਸਵਾਸ ਨਹੀਂ ਲੈਂਦਾ ਉਨ੍ਹਾਂ ਨੂੰ ਵੀ ਮਾਲਕ ਦੀ ਯਾਦ ਤੋਂ ਬਿਨਾਂ ਬਰਬਾਦ ਕਰ ਦਿੰਦਾ ਹੈ। (Saint Dr MSG)

ਇਹ ਵੀ ਪੜ੍ਹੋ : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG

ਜੋ ਸਵਾਸ ਨਹੀਂ ਲੈਂਦਾ ਦਾ ਮਤਲਬ ਹੈ ਕਿ ਇਨਸਾਨ ਦੇ ਕੋਲ ਜੋ ਸਵਾਸ ਅਜੇ ਬਚੇ ਹੋਏ ਹਨ, ਉਨ੍ਹਾਂ ‘ਚ ਵੀ ਇਨਸਾਨ ਮਾਲਕ ਦੀ ਭਗਤੀ ਲਈ ਤਿਆਰ ਨਹੀਂ ਹੁੰਦਾ ਇਸ ਲਈ ਜੋ ਸਵਾਸ ਗੁਜ਼ਰ ਗਏ ਹਨ, ਉਹ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਜੋ ਸਵਾਸ ਤੁਸੀਂ ਅਜੇ ਲੈਣੇ ਹਨ ਉਨ੍ਹਾਂ ‘ਚ ਵੀ ਮਾਲਕ ਨੂੰ ਯਾਦ ਨਹੀਂ ਕਰਦੇ ਇਸ ਲਈ ਹਰ ਸਵਾਸ ‘ਚ ਮਾਲਕ ਨੂੰ ਯਾਦ ਕਰੋ ਅਤੇ ਜੋ ਸਵਾਸ ਗੁਜ਼ਰ ਗਏ ਹਨ ਉਨ੍ਹਾਂ ਦਾ ਪਛਤਾਵਾ ਕੀ ਕਰਨਾ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਬੁਰੇ ਕਰਮ ਕਰਦਾ ਹੈ। (Saint Dr MSG)

ਬੁਰਾ ਵੇਖਣਾ, ਸੋਚਣਾ, ਸੁਣਨਾ, ਬੋਲਣਾ ਆਦਿ ਇਨਸਾਨ ਨੂੰ ਬੁਰਾ ਹੀ ਬੁਰਾ ਚੰਗਾ ਲੱਗਦਾ ਹੈ, ਕਿਉਂਕਿ ਇਸ ‘ਚ ਮਿਰਚ-ਮਸਾਲਾ ਬਹੁਤ ਹੁੰਦਾ ਹੈ ਮਾਲਕ ਦਾ ਨਾਮ ਅਲੂਣੀ ਸਿੱਲ ਹੈ, ਜਿਸ ‘ਚ ਨਾ ਨਮਕ ਹੈ ਨਾ ਮਿਰਚ ਇਸ ਲਈ ਮਨ ਕਹਿੰਦਾ ਹੈ ਕਿ ਇਹ ਤਾਂ ਅਲੂਣੀ ਸਿੱਲ ਹੈ ਮਾਲਕ ਦੇ ਨਾਮ ਨੂੰ ਕਿਵੇਂ ਚੱਟੀਏ ਇਹ ਤਾਂ ਬਕਬਕਾ ਹੈ ਪਰ ਇਹ ਨਹੀਂ ਪਤਾ ਕਿ ਮਾਲਕ ਦਾ ਨਾਮ ਅੰਮ੍ਰਿਤ, ਆਬੋ-ਹਿਯਾਤ, ਹਰੀ-ਰਸ ਹੈ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਦੇ ਅੰਦਰ ਜਦੋਂ ਤੱਕ ਸਵਾਸ ਹਨ ਉਦੋਂ ਤੱਕ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਜਪੋ ਅਤੇ ਉਸ ਨੂੰ ਦੁਆ ਕਰੋ। ਕਿ ਮਾਲਕ ਅਜਿਹਾ ਹੀ ਰੱਖ ਤੁਸੀਂ ਸਹੀ ਸਲਾਮਤ ਰਹਿੰਦੇ ਹੋਏ ਵੀ ਮਾਲਕ ਦਾ ਨਾਮ ਜਪੋ। (Saint Dr MSG)

ਤਾਂ ਦੁੱਖ ਆਉਂਦਾ ਹੀ ਨਹੀਂ ਧਰਮਾਂ ‘ਚ ਲਿਖਿਆ ਹੈ ਕਿ ਦੁੱਖ ਮੇਂ ਸਿਮਰਨ ਸਭ ਕਰੇਂ ਸੁਖ ਮੇਂ ਕਰੇ ਨਾ ਕੋਏ, ਜੋ ਸੁਖ ਮੇਂ ਸਿਮਰਨ ਕਰੇ ਤੋ ਦੁੱਖ ਕਾਹੇ ਕੋ ਹੋਇ ਸੁਖ-ਸ਼ਾਂਤੀ ‘ਚ ਓਮ, ਹਰੀ, ਮਾਲਕ ਦਾ ਨਾਮ ਲੈ ਲਓ ਤਾਂ ਦੁੱਖ-ਦਰਦ ਨਹੀਂ ਆਉਂਦਾ ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਸਾਰੇ ਦੁੱਖ ‘ਚ ਸਿਮਰਨ ਕਰਦੇ ਹਨ, ਸੁਖ ‘ਚ ਨਹੀਂ ਕਰਦੇ ਇਹ ਵੀ ਸੱਚ ਹੈ ਕਿ ਦੁੱਖ ‘ਚ ਓਨਾ ਸਿਮਰਨ ਨਹੀਂ ਹੋ ਸਕਦਾ ਅਤੇ ਜੇਕਰ ਸੁਖ ‘ਚ ਸਿਮਰਨ ਕੀਤਾ ਜਾਵੇ ਤਾਂ ਦੁੱਖ ਆਉਂਦਾ ਹੀ ਨਹੀਂ ਇਸ ਲਈ ਜੀਵ ਨੂੰ ਚਾਹੀਦਾ ਹੈ ਕਿ ਉਹ ਓਮ, ਹਰੀ, ਅੱਲ੍ਹਾ, ਮਾਲਕ ਦਾ ਨਾਮ ਜਪੇ, ਸਿਮਰਨ, ਭਗਤੀ-ਇਬਾਦਤ ਕਰੇ। (Saint Dr MSG)