Sewer Deaths In India: ਭਾਰਤ ਅੱਜ ਵਿਗਿਆਨ ਤੇ ਤਕਨੀਕ ਦੇ ਖੇਤਰ ’ਚ ਸੰਸਾਰਿਕ ਮੰਚ ’ਤੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਚੁੱਕਾ ਹੈ ਚੰਦਰਯਾਨ, ਮੰਗਲਯਾਨ ਅਤੇ ਡਿਜ਼ੀਟਲ ਕ੍ਰਾਂਤੀ ਦੇ ਦੌਰ ’ਚ ਦੇਸ਼ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ ਪਰ ਇਸੇ ਤਰੱਕੀ ਕਰ ਰਹੇ ਭਾਰਤ ’ਚ ਜਦੋਂ ਅਸੀਂ ਸੁਣਦੇ ਹਾਂ ਕਿ ਇੱਕ ਸਫਾਈ ਮੁਲਾਜ਼ਮ ਸੀਵਰੇਜ਼ ਦੀ ਜ਼ਹਿਰੀਲੀ ਗੈਸ ’ਚ ਦਮ ਘੁੱਟਣ ਨਾਲ ਮਰ ਗਿਆ, ਤਾਂ ਇਹ ਉਪਲੱਬਧੀਆਂ ਦੀ ਚਮਕ ’ਤੇ ਇੱਕ ਧੱਬਾ ਬਣ ਕੇ ਸਾਹਮਣੇ ਆਉਂਦਾ ਹੈ ਹਾਲ ਹੀ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਹ ਸਮੱਸਿਆ ਹੁਣ ਵੀ ਸਾਡੇ ਸਮਾਜਿਕ, ਪ੍ਰਸ਼ਾਸਨਿਕ ਤੇ ਤਕਨੀਕੀ ਤੰਤਰ ਦੀ ਨਾਕਾਮੀ ਦਾ ਸੂਚਕ ਹੈ। Sewer Deaths In India
ਬੀਤੀ 6 ਮਈ ਨੂੰ ਬਠਿੰਡਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਫਾਈ ਦੌਰਾਨ ਤਿੰਨ ਜਣਿਆਂ ਦੀ ਮੌਤ ਹੋਈ ਇੱਕ ਹਫਤੇ ਬਾਅਦ ਹਰਿਆਣਾ ਦੇ ਪਿੰਡ ਮਾਜਰਾ ਦੇ ਇੱਕ ਪਿਤਾ ਤੇ ਉਸ ਦੇ ਦੋ ਬੇਟੇ ਮੇਨ ਹੋਲ ’ਚ ਸਾਹ ਘੁਟਣ ਨਾਲ ਮਾਰੇ ਗਏ 15 ਮਈ ਨੂੰ ਫਰੀਦਬਾਦ ’ਚ ਇੱਕ ਮਕਾਨ ਮਾਲਕ ਤੇ ਸਫਾਈ ਮੁਲਾਜ਼ਮ ਸੈਪਟਿਕ ਟੈਂਕ ’ਚ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਕੇ ਜਾਨ ਗੁਆ ਬੈਠੇ ਇਹ ਘਟਨਾਵਾਂ ਸਿਰਫ਼ ਹੈੱਡਲਾਈਨ ਨਹੀਂ ਹਨ ਸਗੋਂ ਸਮਾਜ ਦੀ ਸੰਵੇਦਨਸ਼ੀਲਤਾ ਤੇ ਪ੍ਰਬੰਧਕੀ ਲਾਪ੍ਰਵਾਹੀਆਂ ਦੀਆਂ ਜ਼ਿੰਦਾ ਮਿਸਾਲਾਂ ਹਨ ਇਹ ਵਿਡੰਬਨਾ ਨਹੀਂ, ਸਗੋਂ ਵਿਵਸਥਾ ਦਾ ਇੱਕ ਨੰਗਾ ਸੱਚ ਹੈ ਕਿ 21ਵੀਂ ਸਦੀ ਵਿੱਚ ਵੀ ਸੀਵਰੇਜ਼ ਤੇ ਸੈਪਟਿਕ ਟੈਂਕਾਂ ਦੀ ਸਫਾਈ ਮੈਨੁਅਲ ਭਾਵ ਹੱਥਾਂ ਨਾਲ ਕਰਵਾਈ ਜਾਂਦੀ ਹੈ ਜਦੋਂਕਿ ਸਾਲ 1993 ਵਿੱਚ ਹੀ ਇਸ ਅਣਮਨੁੱਖੀ ਪ੍ਰਥਾ ’ਤੇ ਕਾਨੂੰਨੀ ਪਾਬੰਦੀ ਲਾਈ ਗਈ ਸੀ।
ਇਹ ਖਬਰ ਵੀ ਪੜ੍ਹੋ : Snake Bite: ਸੜਕ ’ਤੇ ਬੈਠੇ ਸੱਪ ਨੇ ਲੜਕੀ ਦੇ ਮਾਰਿਆ ਡੰਗ
2013 ’ਚ ‘ਮੈਨੁਅਲ ਸਕੈਵਂੇਜਿੰਗ ਐਕਟ’ ਦੇ ਤਹਿਤ ਇਸ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਬਾਵਜ਼ੂਦ ਹਾਲਤ ’ਚ ਬਹੁਤ ਵੱਡਾ ਬਦਲਾਅ ਨਹੀਂ ਆਇਆ ਹੈ ਮਜ਼ਦੂਰਾਂ ਨੂੰ ਅੱਜ ਵੀ ਬਿਨਾ ਕਿਸੇ ਸੁਰੱਖਿਆ ਉਪਕਰਨਾਂ ਦੇ ਜ਼ਹਿਰੀਲੇ ਟੈਂਕਾਂ ’ਚ ਉਤਾਰਿਆ ਜਾਂਦਾ ਹੈ ਸਮਾਜਿਕ ਨਿਆਂ ਤੇ ਅਧਿਕਾਰਿਤ ਰਾਜ ਮੰਤਰੀ ਰਾਮਦਾਸ ਅਠਾਵਲੇ ਵੱਲੋਂ ਰਾਜ ਸਭਾ ’ਚ ਸਾਂਝੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ 1993 ਤੋਂ ਲੈ ਕੇ ਹੁਣ ਤੱਕ 1248 ਜਣਿਆਂ ਦੀ ਮੌਤ ਸੀਵਰੇਜ ਤੇ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਹੋ ਚੁੱਕੀ ਹੈ ਇਹ ਗਿਣਤੀ ਸਪੱਸ਼ਟ ਕਰਦੀ ਹੈ ਕਿ ਇਹ ਸਮੱਸਿਆ ਖੇਤਰੀ ਨਹੀਂ ਸਗੋਂ ਰਾਸ਼ਟਰੀ ਪੱਧਰ ਦੀ ਹੈ ਕਾਨੂੰਨ ਕਹਿੰਦਾ ਹੈ ਕਿ ਕਿਸੇ ਮੁਲਾਜ਼ਮ ਨੂੰ ਐਮਰਜੈਂਸੀ ਸਥਿਤੀ ’ਚ ਸੀਵਰੇਜ ’ਚ ਉੱਤਰਨਾ ਹੀ ਪਵੇ ਤਾਂ 27 ਸੁਰੱਖਿਆ ਦਿਸ਼ਾ-ਨਿਰਦੇਸਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਪਰ ਅਸਲੀਅਤ ਇਹ ਹੈ ਕਿ ਨਾ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ, ਨਾ ਹੀ ਸੁਰੱਖਿਆ ਉਪਕਰਨ ਦਿੱਤੇ ਜਾਂਦੇ ਹਨ, ਮਾਸਕ, ਦਸਤਾਨੇ ਤੇ ਆਕਸੀਜ਼ਨ ਸਿਲੰਡਰ ਵਰਗੇ ਬੇਸਿਕ ਉਪਕਰਨ ਵੀ ਮਜ਼ਦੂਰਾਂ ਨੂੰ ਨਹੀਂ ਮਿਲਦੇ ਇੱਕ ਰਿਪੋਰਟ ਅਨੁਸਾਰ ਸੀਵਰੇਜ਼ ਦੀ ਸਫਾਈ ਕਰਨ ਵਾਲਿਆਂ ’ਚ 49 ਫੀਸਦੀ ਨੂੰ ਸਾਹ ਸਬੰਧੀ ਤੇ 11 ਫੀਸਦੀ ਨੂੰ ਚਮੜੀ ਸਬੰਧੀ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ ਦੁਖਦਾਈ ਪਹਿਲੂ ਇਹ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀ ਔਸਤ ਉਮਰ 60 ਸਾਲ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਸੀਵਰੇਜ਼ ਸਫਾਈ ਲਈ ਮਸ਼ੀਨਾਂ ਦੇ ਨਾਂਅ ’ਤੇ ਸਰਕਾਰਾਂ ਕਰੋੜਾਂ ਖਰਚ ਦਿਖਾਉਂਦੀਆਂ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਆਦਾਤਰ ਮਸ਼ੀਨਾਂ ਜਾਂ ਤਾਂ ਖਰੀਦੀਆਂ ਹੀ ਨਹੀਂ ਗਈਆਂ, ਜਾਂ ਧੂੜ ਫੱਕ ਰਹੀਆਂ ਹਨ। Sewer Deaths In India
ਇੱਕ ਸਮੇਂ ਸੁਲਭ ਇਟਰਨੈਸ਼ਨਲ ਨੇ 43 ਲੱਖ ਰੁਪਏ ਦੀ ਲਾਗਤ ਨਾਲ ਦਰਾਮਦ ਮਸ਼ੀਨ ਦਿੱਲੀ ’ਚ ਪੇਸ਼ ਕੀਤੀ ਸੀ ਪਰ ਅਜਿਹੀਆਂ ਮਸ਼ੀਨਾਂ ਦੇਸ਼ ਦੇ ਹੋਰ ਕਿਸੇ ਹਿੱਸੇ ’ਚ ਕਿੰਨੀਆਂ ਹਨ ਇਹ ਅੱਜ ਤੱਕ ਸਪੱਸ਼ਟ ਨਹੀਂ ਹੈ ਜਦੋਂਕਿ ਅਮਰੀਕਾ, ਮੈਕਸੀਕੋ ਤੇ ਯੂਰਪ ਦੇਸ਼ਾਂ ਵਿਚ ਸੀਵਰੇਜ਼ ਸਫਾਈ ਪੂਰੀ ਤਰ੍ਹਾਂ ਮਸ਼ੀਨਾਂ ਨਾਲ ਹੁੰਦੀ ਹੈ ਤੇ ਮਨੁੱਖੀ ਕਿਰਤ ਦੀ ਵਰਤੋਂ ਬਹੁਤ ਘੱਟ ਹੈ ਸੀਵਰੇਜ਼ ’ਚ ਡਿੱਗਣ ਵਾਲੀ ਹਰ ਤਰ੍ਹਾਂ ਦੀ ਗੰਦਗੀ ਗਿੱਲਾ, ਸੁੱਕਾ, ਪਲਾਸਟਿਕ ਤੇ ਰਸਾਇਣਕ ਕਚਰਾ- ਜ਼ਹਿਰੀਲੀ ਗੈਸ ਪੈਦਾ ਕਰਦਾ ਹੈ ਜਦੋਂ ਕੋਈ ਮਜ਼ਦੂਰ ਬਿਨਾ ਸੁਰੱਖਿਆ ਅੰਦਰ ਉੱਤਰਦਾ ਹੈ ਤਾਂ ਮੌਤ ਦੀ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ ਇਹ ਬਹੁਤ ਵੱਡਾ ਦੁਖਾਂਤ ਹੈ ਜਿਨ੍ਹਾਂ ਦੇ ਪਿੱਛੇ ਲਾਪਰਵਾਹ ਸਿਸਟਮ, ਗੈਰ-ਜ਼ਿੰਮੇਵਾਰ ਠੇਕੇਦਾਰ ਤੇ ਉਦਾਸੀਨ ਪ੍ਰਸ਼ਾਸਨ ਹੈ ਸੁਪਰੀਮ ਕੋਰਟ ਨੇ ਸਾਲ 2022 ਵਿੱਚ ਸਪੱਸ਼ਟ ਨਿਰਦੇਸ਼ ਦਿੱਤਾ।
ਹੱਥ ਨਾਲ ਮੈਲਾ ਢੋਹਣ ਦੀ ਪ੍ਰਥਾ ਪੂਰੀ ਤਰ੍ਹਾਂ ਖਤਮ ਕੀਤੀ ਜਾਵੇ ਜੇਕਰ ਸਫਾਈ ਦੌਰਾਨ ਕੋਈ ਮੁਲਾਜ਼ਮ ਅਪਾਹਿਜ਼ ਹੁੰਦਾ ਹੈ ਤਾਂ ਉਸ ਨੂੰ 10 ਤੋਂ 20 ਲੱਖ ਰੁਪਏ ਦਾ ਸੁਆਵਜ਼ਾ ਦਿੱਤਾ ਜਾਵੇ ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਤੋਂ ਨਾ ਰੋਕੇ ਜਾਣ ਦੇ ਆਦੇਸ਼ ਵੀ ਦਿੱਤੇ ਪਰ ਕੋਰਟ ਦੀ ਸਖਤੀ ਦੇ ਬਾਵਜ਼ੂਦ ਸੂਬਿਆਂ ਤੇ ਨਗਰ ਨਿਗਮਾਂ ਦਾ ਰਵੱਈਆ ਜਿਓਂ ਦਾ ਤਿਓਂ ਹੈ ਜਦੋਂ ਕਿਸੇ ਸਫਾਈ ਮੁਲਾਜ਼ਮ ਦੀ ਮੌਤ ਹੁੰਦੀ ਹੈ ਤਾਂ ਕੁਝ ਦਿਨ ਰੌਲਾ ਪੈਂਦਾ ਹੈ ਨੇਤਾ ਹਮਦਰਦੀ ਪ੍ਰਗਟ ਕਰਦੇ ਹਨ। Sewer Deaths In India
ਅਧਿਕਾਰੀਆਂ ਦੀ ਜਾਂਚ ਬੈਠਦੀ ਹੈ ਪਰ ਫਿਰ ਸਭ ਕੁਝ ਪੁਰਾਣੀ ਲੀਹ ’ਤੇ ਮੁੜ ਆਉਂਦਾ ਹੈ ਦੋਸ਼ ਠੇਕੇਦਾਰ ਨੂੰ ਦੇ ਕੇ ਨਗਰ ਨਿਗਮ ਅਤੇ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਂਦੇ ਹਨ ਪਰ ਸਵਾਲ ਇਹ ਹੈ ਕਿ ਠੇਕੇਦਾਰਾਂ ਨੂੰ ਨਿਯੁਕਤ ਕੌਣ ਕਰਦਾ ਹੈ? ਕਿਉਂ ਨਹੀਂ ਏਜੰਸੀਆਂ ਦੀ ਜਵਾਬਦੇਹੀ ਤੈਅ ਹੁੰਦੀ? ਅੱਜ ਜ਼ਰੂਰਤ ਹੈ ਕਿ ਸੀਵਰੇਜ਼ ਸਫਾਈ ਨਾਲ ਜੁੜੀਆਂ ਮੌਤਾਂ ਲਈ ਨਗਰ ਨਿਗਮਾਂ ਤੇ ਰਾਜ ਏਜੰਸੀਆਂ ਨੂੰ ਸਿੱਧੇ ਤੌਰ ’ਤੇ ਜਵਾਬਦੇਹ ਬਣਾਇਆ ਜਾਵੇ ਸਵੈ ਨੋਟਿਸ ਲੈ ਕੇ ਮੁਆਵਜ਼ਾ, ਵਿਭਾਗੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਯਕੀਨੀ ਕੀਤੀ ਜਾਵੇ ਤਕਨੀਕ ਦੇ ਜ਼ਰੀਏ ਇਸ ਅਣਮਨੁੱਖੀ ਕੰਮ ਨੂੰ ਪੂਰੀ ਤਰ੍ਹਾਂ ਮਸ਼ੀਨਾਂ ਦੇ ਹਵਾਲੇ ਕੀਤਾ ਜਾਵੇੇ।
ਜ਼ਰੂਰਤ ਹੈ ਕਿ ਮਸ਼ੀਨਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ ਮੈਨੁਅਲ ਸਕੈਵੇਂਜਿੰਗ ਸਿਰਫ਼ ਇੱਕ ਕਾਨੂੰਨੀ ਅਪਰਾਧ ਨਹੀਂ, ਸਗੋਂ ਮਨੁੱਖੀ ਮਾਣ-ਮਰਿਆਦਾ ਦੇ ਵਿਰੁੱਧ ਅਪਰਾਧ ਹੈ ਇਹ ਸਾਡੇ ਸਮਾਜ ’ਤੇ ਲੱਗਾ ਇੱਕ ਕਲੰਕ ਹੈ ਜਿਸ ਨੂੰ ਸਿਰਫ਼ ਕਾਨੂੰਨ ਨਾਲ ਨਹੀਂ, ਸਗੋਂ ਸੰਵੇਦਨਸ਼ੀਲ ਸੋਚ, ਸਰਗਰਮ ਪ੍ਰਸ਼ਾਸਨ ਤੇ ਜ਼ਿੰਮੇਵਾਰ ਨਾਗਰਿਕਤਾ ਨਾਲ ਮਿਟਾਇਆ ਜਾ ਸਕਦਾ ਹੈ ਜਦੋਂ ਤੱਕ ਦੇਸ਼ ਦੇ ਅੰਤਿਮ ਨਾਗਰਿਕ ਨੂੰ ਸੁਰੱਖਿਆ, ਸਨਮਾਨ ਤੇ ਜੀਵਨ ਦਾ ਅਧਿਕਾਰ ਨਹੀਂ ਮਿਲੇਗਾ ਉਦੋਂ ਤੱਕ ਕੋਈ ਵੀ ਤਰੱਕੀ ਅਧੂਰੀ ਹੈ ਹੁਣ ਸਮਾਂ ਹੈ ਕਿ ਭਾਰਤ ਆਪਣੀ ਤਕਨੀਕੀ ਸਫਲਤਾ ਦਾ ਲਾਭ ਆਪਣੇ ਹੀ ਨਾਗਰਿਕਾਂ ਦੀ ਸੁਰੱਖਿਆ ਲਈ ਲਵੇ। Sewer Deaths In India
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਾਹੇਸ਼ਵਰੀ