ਡੇਂਗੂ ਮੱਛਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਿਵੇਂ ਕੀਤਾ ਜਾਵੇ?

ਡੇਂਗੂ ਮੱਛਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਿਵੇਂ ਕੀਤਾ ਜਾਵੇ?

ਇੱਕ ਛੋਟਾ ਜਿਹਾ ਜੀਵ ‘ਮੱਛਰ’ ਸਾਡੀਆਂ ਕੀਮਤੀ ਜਾਨਾਂ ਗੁਆਉਣ ਦਾ ਜਿੰਮੇਵਾਰ ਹੈ। ਇਸ ਨੂੰ ਖਤਮ ਕਰਨ ਨਾਲ ਹੀ ਸਾਡੀ ਜਿੰਦਗੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਡੇਂਗੂ ਸੰਕ੍ਰਮਿਤ ਮਾਦਾ ਦੇ ਏਡੀਜ, ਅਜਿਪਟੀ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਦੇ ਸਰੀਰ ’ਤੇ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਸੰਕ੍ਰਮਿਤ ਮੱਛਰ ਕਿਸੇ ਵੀ ਸਿਹਤਮੰਦ ਵਿਅਕਤੀ ਨੂੰ ਕੱਟ ਲੈਂਦਾ ਹੈ ਤਾਂ ਡੇਂਗੂ ਉਸ ਸਿਹਤਮੰਦ ਵਿਅਕਤੀ ਅੰਦਰ ਚਲਾ ਜਾਂਦਾ ਹੈ।

ਇਸ ਦੇ ਲੱਛਣ: ਤੇਜ਼ ਠੰਢ ਲੱਗ ਕੇ ਬੁਖਾਰ ਆਉਣਾ, ਸਿਰ ਦਰਦ, ਅੱਖਾਂ ਵਿੱਚ ਦਰਦ, ਜੀ ਘਬਰਾਉਣਾ, ਉਲਟੀ, ਦਸਤ ਲੱਗਣਾ ਇਸ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ।

ਡੇਂਗੂ ਮੱਛਰ ਹਮੇਸ਼ਾ ਦਿਨ ਵੇਲੇ ਹੀ ਕੱਟਦਾ ਹੈ। ਇਹ ਸਾਫ ਰੁਕੇ ਪਾਣੀ ਉੱਤੇ ਹੀ ਬੈਠਦਾ ਹੈ ਅਤੇ ਇਹ ਬਹੁਤ ਉੱਚਾ ਨਹੀਂ ਉੱਡਦਾ, ਨੀਵਾਂ ਹੀ ਉੱਡਦਾ ਹੈ। ਮੌਸਮ ਬਦਲਦਿਆਂ ਹੀ ਸਾਨੂੰ ਹਲਕਾ ਬੁਖਾਰ ਜਾਂ ਸਿਰ ਦਰਦ ਹੋਵੇ ਤਾਂ ਵੀ ਸਾਨੂੰ ਆਪਣੇ ਨੇੜੇ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਨੂੰ ਅਣਗੌਲਿਆਂ ਨਾ ਕਰਕੇ ਸਾਨੂੰ ਆਪਣੀ ਸਿਹਤ ਦੀ ਜਾਂਚ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਵਿੱਚ ਜਾ ਕੇ ਇਸ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਡੇਂਗੂ ਬਿਮਾਰੀ ਦੇ ਟੈਸਟ ਹਸਪਤਾਲ ਵਿੱਚ ਜੋ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦੇ ਹਨ। ਡੇਂਗੂ ਦੇ ਲੱਛਣਾਂ ਬਾਰੇ ਪਤਾ ਲੱਗਦੇ ਹੀ ਸਾਨੂੰ ਇਹ ਟੈਸਟ ਕਰਾਉਣ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਹੈ।

ਬਦਲਦੇ ਮੌਸਮ ਵਿਚ ਰੁਕ-ਰੁਕ ਕੇ ਹੰਦੀਆਂ ਬਰਸਾਤਾਂ ਕਾਰਨ ਸਾਡੇ ਆਲੇ-ਦੁਆਲੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਥਾਂ-ਥਾਂ ਸਾਫ ਖੜ੍ਹਾ ਪਾਣੀ ਮੱਛਰਾਂ ਦੀ ਫੌਜ ਤਿਆਰ ਕਰਨ ਵਿੱਚ ਸਹਾਈ ਹੁੰਦਾ ਹੈ। ਸਾਡੇ ਪ੍ਰਸ਼ਾਸਨ, ਨਗਰ ਨਿਗਮਾਂ ਜਾਂ ਕਮੇਟੀਆਂ ਨੂੰ ਵੀ ਇਹਨਾਂ ਮੱਛਰਾਂ ਦੀ ਰੋਕਥਾਮ ਲਈ ਸਮੇਂ-ਸਮੇਂ ’ਤੇ ਦਵਾਈਆਂ ਦਾ ਛਿੜਕਾਅ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਰਹੇ ਤੇ ਇਨ੍ਹਾਂ ਮੱਛਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਸਕੇ।

ਅੱਜ ਸਾਨੂੰ ਹਰ ਇੱਕ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹਨਾਂ ਮੱਛਰਾਂ ਦੇ ਬਚਾਅ ਤੋਂ ਸਾਨੂੰ ਆਪਣੇ ਘਰਾਂ ਦੇ ਅੰਦਰ ਪਈਆਂ ਚੀਜਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਗਰਮੀਆਂ ਵਿਚ ਕੂਲਰਾਂ ਦੇ ਪਾਣੀ ਨੂੰ ਥੋੜ੍ਹੇ ਦਿਨਾਂ ਬਾਅਦ ਬਦਲ ਦੇਣਾ ਚਾਹੀਦਾ ਹੈ ਤੇ ਗੰਦਾ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ। ਕਈ ਵਾਰ ਸਾਡੇ ਬਾਹਰ ਪਏ ਸਾਮਾਨ ਜਿਵੇਂ ਕਿ ਟਾਇਰਾਂ, ਗਮਲੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਕਿ ਅਸੀਂ ਧਿਆਨ ਨਹੀਂ ਦਿੰਦੇ। ਉਹਨਾਂ ਨੂੰ ਮੀਂਹ ਪੈਣ ਤੋਂ ਬਾਅਦ ਤੁਰੰਤ ਖਾਲੀ ਕਰ ਦੇਣਾ ਚਾਹੀਦਾ ਹੈ। ਘਰ ਅੰਦਰ ਪੀਣ ਵਾਲਾ ਪਾਣੀ ਜਾਂ ਕੰਮ ਲਈ ਇਸਤੇਮਾਲ ਕਰਨ ਵਾਲਾ ਪਾਣੀ ਵੀ ਢੱਕ ਕੇ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹਨਾਂ ਉੱਤੇ ਹੀ ਮੱਛਰ ਆ ਕੇ ਬੈਠਦੇ ਹਨ, ਜੋ ਕਿ ਸਾਨੂੰ?ਬਿਮਾਰ ਕਰਦੇ ਹਨ।

ਡੇਂਗੂ ਮੱਛਰ ਹਮੇਸ਼ਾ ਦਿਨ ਵੇਲੇ ਹੀ ਕੱਟਦਾ ਹੈ। ਇਹ ਸਾਫ ਰੁਕੇ ਪਾਣੀ ਉੱਤੇ ਹੀ ਬੈਠਦਾ ਹੈ ਅਤੇ ਇਹ ਬਹੁਤ ਉੱਚਾ ਨਹੀਂ ਉੱਡਦਾ, ਨੀਵਾਂ ਹੀ ਉੱਡਦਾ ਹੈ। ਮੌਸਮ ਬਦਲਦਿਆਂ ਹੀ ਸਾਨੂੰ ਹਲਕਾ ਬੁਖਾਰ ਜਾਂ ਸਿਰ ਦਰਦ ਹੋਵੇ ਤਾਂ ਵੀ ਸਾਨੂੰ ਆਪਣੇ ਨੇੜੇ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਨੂੰ ਅਣਗੌਲਿਆਂ ਨਾ ਕਰਕੇ ਸਾਨੂੰ ਆਪਣੀ ਸਿਹਤ ਦੀ ਜਾਂਚ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਵਿੱਚ ਜਾ ਕੇ ਇਸ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਵਿਜੈ ਗਰਗ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ