PF Account: ਭਾਰਤ ’ਚ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਪੀਐਫ ਖਾਤੇ ਹਨ, ਜੋ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਵੱਲੋਂ ਸੰਚਾਲਿਤ ਕੀਤੇ ਜਾਂਦੇ ਹਨ, ਕਰਮਚਾਰੀ ਦਾ ਪੀਐਫ ਖਾਤਾ ਇੱਕ ਤਰ੍ਹਾਂ ਦੀ ਬਚਤ ਯੋਜਨਾ ਦੇ ਰੂਪ ’ਚ ਕੰਮ ਕਰਦਾ ਹੈ। ਹਰ ਮਹੀਨੇ ਕਰਮਚਾਰੀ ਦੀ ਤਨਖਾਹ ਦਾ 12 ਫੀਸਦੀ ਇਸ ਖਾਤੇ ’ਚ ਜਮ੍ਹਾਂ ਕੀਤਾ ਜਾਂਦਾ ਹੈ ਤੇ ਉਹੀ ਹਿੱਸਾ ਭਾਵ ਕੰਪਨੀ ਦੁਆਰਾ ਕਰਮਚਾਰੀਆਂ ਦੇ ਪੀਐਫ ਖਾਤੇ ’ਚ ਜਮ੍ਹਾਂ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰਮਚਾਰੀ ਦੇ ਪੀਐਫ ਖਾਤੇ ’ਚ ਜਮ੍ਹਾਂ ਕੀਤੀ ਗਈ।
ਇਹ ਖਬਰ ਵੀ ਪੜ੍ਹੋ : Punjab Weather Forecast: ਪੰਜਾਬ ’ਚ ਇਸ ਦਿਨ ਤੱਕ ਵੱਡੀ ਭਵਿੱਖਬਾਣੀ! ਦਿੱਤੀ ਗਈ ਚਿਤਾਵਨੀ
ਰਕਮ ਦਾ ਕੁਝ ਹਿੱਸਾ ਉਸ ਦੀ ਪੈਨਸ਼ਨ ਲਈ ਵੀ ਰਾਖਵਾਂ ਰੱਖਿਆ ਜਾਂਦਾ ਹੈ। ਈਪੀਐਫਓ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਕਰਮਚਾਰੀ 10 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਪੀਐਫ ’ਚ ਯੋਗਦਾਨ ਪਾਉਂਦਾ ਰਹਿੰਦਾ ਹੈ, ਤਾਂ ਉਹ ਪੈਨਸ਼ਨ ਹਾਸਲ ਕਰਨ ਦਾ ਹੱਕਦਾਰ ਬਣ ਜਾਂਦਾ ਹੈ, ਤੁਸੀਂ ਕੁਝ ਸਥਿਤੀਆਂ ’ਚ ਪੀਐਫ ਖਾਤੇ ’ਚ ਜਮ੍ਹਾਂ ਕੀਤੀ ਰਕਮ ਨੂੰ ਵੀ ਕਢਵਾ ਸਕਦੇ ਹੋ, ਪਰ ਜੇਕਰ ਤੁਸੀਂ ਪੀਐਫ ਖਾਤੇ ’ਚੋਂ ਪੂਰੀ ਰਕਮ ਕਢਵਾ ਲੈਂਦੇ ਹੋ, ਤਾਂ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ। ਆਓ ਅਸੀਂ ਤੁਹਾਨੂੰ ਪੈਨਸ਼ਨ ਸੰਬੰਧੀ ਈਪੀਐਫਓ ਦੇ ਨਿਯਮਾਂ ਬਾਰੇ ਵਿਸਥਾਰ ’ਚ ਦੱਸੀਏ। PF Account
ਖਾਤੇ ’ਚੋਂ ਪੂਰਾ ਪੈਸਾ ਕਢਵਾਉਣ ’ਤੇ ਨਹੀਂ ਮਿਲਦੀ ਪੈਨਸ਼ਨ
ਉੱਪਰ ਦੱਸਿਆ ਗਿਆ ਹੈ ਕਿ ਕਰਮਚਾਰੀ ਤੇ ਕੰਪਨੀ ਦੋਵੇਂ ਪੀਐਫ ਖਾਤੇ ’ਚ ਯੋਗਦਾਨ ਪਾਉਂਦੇ ਹਨ, ਕਰਮਚਾਰੀ ਦੀ ਤਨਖਾਹ ਦਾ 12 ਫੀਸਦੀ ਪੀਐਫ ਖਾਤੇ ’ਚ ਜਾਂਦਾ ਹੈ ਤੇ ਕੰਪਨੀ ਵੀ ਕਰਮਚਾਰੀ ਦੇ ਪੀਐਫ ਖਾਤੇ ’ਚ 12 ਫੀਸਦੀ ਯੋਗਦਾਨ ਪਾਉਂਦੀ ਹੈ। ਕੰਪਨੀ ਦੇ 12 ਫੀਸਦੀ ਯੋਗਦਾਨ ’ਚੋਂ, 8.33 ਫੀਸਦੀ ਸਿੱਧਾ ਈਪੀਐਸ ’ਚ ਜਾਂਦਾ ਹੈ, ਤੇ ਬਾਕੀ 3.67 ਫੀਸਦੀ ਪੀਐਫ ਖਾਤੇ ’ਚ ਜਾਂਦਾ ਹੈ।
ਪੈਨਸ਼ਨ ਹਾਸਲ ਕਰਨ ਲਈ ਜ਼ਰੂਰੀ ਸ਼ਰਤਾਂ
ਜੇਕਰ ਕੋਈ ਪੀਐਫ ਖਾਤਾ ਧਾਰਕ 10 ਸਾਲਾਂ ਲਈ ਪੀਐਫ ਖਾਤੇ ’ਚ ਯੋਗਦਾਨ ਪਾਉਂਦਾ ਹੈ, ਤਾਂ ਉਹ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ, ਭਾਵ ਕਿ, ਜੇਕਰ ਕਰਮਚਾਰੀ ਨੇ 10 ਸਾਲਾਂ ਲਈ ਆਪਣੇ ਪੀਐਫ ਖਾਤੇ ’ਚ ਯੋਗਦਾਨ ਪਾਇਆ ਹੈ, ਤਾਂ ਉਹ ਪੈਨਸ਼ਨ ਹਾਸਲ ਕਰਨ ਦਾ ਹੱਕਦਾਰ ਹੈ, ਭਾਵੇਂ ਇਸ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਹੋਵੇ ਜਾਂ ਨੌਕਰੀ ਬਦਲ ਲਈ ਹੋਵੇ। ਪੈਨਸ਼ਨ ਦਾ ਦਾਅਵਾ ਕਰਨ ਲਈ, ਕਰਮਚਾਰੀ ਲਈ ਕੁਝ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੈ ਜਿਵੇਂ।
ਈਪੀਐਸ ਫੰਡ ਦਾ ਐਕਟਿਵ ਰਹਿਣਾ ਜ਼ਰੂਰੀ
ਜੇਕਰ ਕੋਈ ਕਰਮਚਾਰੀ 10 ਸਾਲਾਂ ਲਈ ਪੀਐਫ ਖਾਤੇ ’ਚ ਯੋਗਦਾਨ ਪਾਉਂਦਾ ਹੈ ਤੇ ਬਾਅਦ ’ਚ ਨੌਕਰੀ ਛੱਡ ਦਿੰਦਾ ਹੈ, ਤਾਂ ਪੈਨਸ਼ਨ ਦਾ ਲਾਭ ਹਾਸਲ ਕਰਨ ਲਈ, ਕਰਮਚਾਰੀ ਨੂੰ ਆਪਣਾ ਈਪੀਐੱਫ ਫੰਡ ਕਿਰਿਆਸ਼ੀਲ ਰੱਖਣਾ ਪੈਂਦਾ ਹੈ, ਜੇਕਰ ਕਰਮਚਾਰੀ ਲੋੜ ਪੈਣ ’ਤੇ ਆਪਣੇ ਪੀਐਫ ਖਾਤੇ ’ਚ ਮੌਜੂਦ ਪੂਰੀ ਰਕਮ ਕਢਵਾ ਲੈਂਦਾ ਹੈ, ਪਰ ਉਸਦਾ ਈਪੀਐੱਸ ਫੰਡ ਬਰਕਰਾਰ ਹੈ, ਤਾਂ ਉਸਨੂੰ ਪੈਨਸ਼ਨ ਮਿਲੇਗੀ। ਪਰ ਜੇਕਰ ਉਹ ਆਪਣੇ ਈਪੀਐਸ ਫੰਡ ਦੀ ਪੂਰੀ ਰਕਮ ਕਢਵਾ ਲੈਂਦਾ ਹੈ, ਤਾਂ ਉਸਨੂੰ ਪੈਨਸ਼ਨ ਨਹੀਂ ਮਿਲੇਗੀ, ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਪੈਨਸ਼ਨ ਦਾ ਲਾਭ ਚਾਹੁੰਦੇ ਹੋ, ਤਾਂ ਈਪੀਐਸ ਫੰਡ ਕਢਵਾ ਨਹੀਂ ਲੈਣਾ ਚਾਹੀਦਾ।
ਕਿਸ ਉਮਰ ’ਚ ਪੈਨਸ਼ਨ ਦਾ ਦਾਅਵਾ ਕੀਤਾ ਜਾ ਸਕਦਾ ਹੈ?
ਈਪੀਐੱਫਓ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ, 10 ਸਾਲਾਂ ਤੱਕ ਪੀਏ ਖਾਤੇ ’ਚ ਲਗਾਤਾਰ ਯੋਗਦਾਨ ਪਾਉਣ ਵਾਲਾ ਕਰਮਚਾਰੀ 50 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਾ ਦਾਅਵਾ ਕਰ ਸਕਦਾ ਹੈ, ਬਸ਼ਰਤੇ ਉਸਨੇ ਆਪਣਾ ਈਪੀਐੱਸ ਫੰਡ ਕਢਵਾਇਆ ਨਾ ਹੋਵੇ।