ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?

Army Man

ਆਮ ਜਨਜੀਵਨ ਵੱਲ ਪਰਤ ਰਹੇ ਜੰਮੂ-ਕਸ਼ਮੀਰ ’ਚ ਅਮਨ-ਸ਼ਾਂਤੀ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਅੱਖਾਂ ’ਚ ਚੁੱਭ ਰਹੀ ਹੈ। ਇੱਕ ਵਾਰ ਫ਼ਿਰ ਪਾਕਿ ਪ੍ਰੇਰਿਤ ਦਹਿਸ਼ਤਗਰਦਾਂ ਨੇ ਖੂਨ-ਖਰਾਬਾ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜੰਮੂ ਕਸ਼ਮੀਰ ’ਚ ਪਿਛਲੇ ਤਿੰਨ ਦਿਨਾਂ ’ਚ ਅੱਤਵਾਦੀਆਂ ਨਾਲ ਹੋਏ ਦੋ ਐਨਕਾਊਂਟਰ ’ਚ ਤਿੰਨ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਜਦੋਂਕਿ ਇੱਕ ਫੌਜੀ ਡੌਗੀ ਨੇ ਵੀ ਸ਼ਹਾਦਤ ਦਿੱਤੀ ਹੈ। ਹਾਲੇ ਇੱਕ ਜਵਾਨ ਲਾਪਤਾ ਹੈ। ਬੁੱਧਵਾਰ 13 ਸਤੰਬਰ ਨੂੰ ਅਨੰਤਨਾਗ ’ਚ ਮੁੁਕਾਬਲੇ ਦੌਰਾਨ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਂਚਕ ਅਤੇ ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਸ਼ਹੀਦ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਤਾਜ਼ਾ ਵਾਰਦਾਤ ਜੰਮੂ ਕਸ਼ਮੀਰ ਦੇ ਅਨੰਤਨਾਗ ’ਚ ਬੁਖਲਾਏ ਅੱਤਵਾਦੀਆਂ ਨਾਲ ਐਨਕਾਊਂਟਰ ’ਚ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਨੇ ਦੇਸ਼ ਸੇਵਾ ’ਚ ਆਪਣੇ ਪ੍ਰਣ ਵਾਰ ਦਿੱਤੇ। ਤਿੰਨੇ ਹੀ ਵੀਰਾਂ ਦੀ ਕਾਫ਼ੀ ਪ੍ਰੇਰਨਾਦਾਇਕ ਵੀਰਗਾਥਾ ਹੈ। ਕੋਈ ਉਸ ਯੂਨਿਟ ਦਾ ਹਿੱਸਾ ਰਿਹਾ ਜਿਸ ਨੇ ਬੁਰਹਾਨ ਵਾਨੀ ਦਾ ਅੰਤ ਕੀਤਾ ਤਾਂ ਇੱਕ ਨੂੰ ਬੀਤੇ ਸਾਲ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਨੰਤਨਾਗ ’ਚ ਹੋਈ ਘਟਨਾ | Army Man

ਦੱਸਿਆ ਜਾ ਰਿਹਾ ਹੈ ਕਿ 12 ਅਤੇ 13 ਸਤੰਬਰ ਨੂੰ ਅਜਿਹੇ ਇਨਪੁਟ ਮਿਲੇ ਸਨ ਕਿ ਅਨੰਤਨਾਗ ’ਚ ਕੁਝ ਅੱਤਵਾਦੀ ਲੁਕੇ ਹੋਏ ਹਨ। ਉਸ ਇਨਪੁਟ ਦੇ ਆਧਾਰ ’ਤੇ ਹੀ ਫੌਜ ਅਤੇ ਪੁਲਿਸ ਦੋਵੇਂ ਜ਼ਮੀਨ ’ਤੇ ਸਰਗਰਮ ਹੋ ਗਏ ਅਤੇ ਉਨ੍ਹਾਂ ਵੱਲੋਂ ਇੱਕ ਸਾਂਝਾ ਆਪ੍ਰੇਰਸ਼ਨ ਚਲਾਇਆ ਗਿਆ। ਹੁਣ ਜਿਸ ਸਮੇਂ ਤਲਾਸ਼ੀ ਮੁਹਿੰਮ ਚਲਾਈ ਗਈ, ਕੁਝ ਅੱਤਵਾਦੀਆਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ ਅਤੇ ਉਸ ਗੋਲੀਬਾਰੀ ’ਚ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਪਰ ਖੂਨ ਐਨਾ ਵਗ ਗਿਆ ਸੀ ਕਿ ਤਿੰਨਾਂ ’ਚੋਂ ਕਿਸੇ ਵੀ ਵੀਰ ਸਪੂਤ ਨੂੰ ਨਹੀਂ ਬਚਾਇਆ ਜਾ ਸਕਿਆ।

ਜੀ-20 ਦੇਸ਼ਾਂ ਦੇ ਨੁਮਾਇੰਦਿਆਂ ਦੇ ਕਸ਼ਮੀਰ ਦੌਰਾ ਕਰਨ ਤੇ ਉੱਥੇ ਸਫ਼ਲਤਾ ਪੂਰਵਕ ਬੈਠਕ ਕਰਨ ਤੋਂ ਬਾਅਦ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਕਸ਼ਮੀਰ ’ਚ ਅੱਤਵਾਦ ਦੀ ਅੱਗ ਭਖਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸ਼ਾਂਤੀ ਵੱਲ ਪਰਤ ਰਹੇ ਕਸ਼ਮੀਰ ’ਚ ਪਿਛਲੇ ਤਿੰਨ ਸਾਲ ’ਚ ਇਹ ਸਭ ਤੋਂ ਵੱਡਾ ਹਮਲਾ ਹੈ, ਜਿਸ ’ਚ ਐਨੇ ਵੱਡੇ ਅਫ਼ਸਰਾਂ ਦੀ ਸ਼ਹਾਦਤ ਹੋਈ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਹੰਦਵਾੜਾ ’ਚ 30 ਮਾਰਚ 2020 ਨੂੰ 18 ਘੰਟੇ ਚੱਲੇ ਮੁਕਾਬਲੇ ’ਚ ਕਰਨਲ, ਮੇਜਰ ਅਤੇ ਸਬ-ਇੰਸਪੈਕਟਰ ਸਮੇਤ ਪੰਜ ਅਫਸਰ ਸ਼ਹੀਦ ਹੋਏ ਸਨ। ਇਸ ਸਾਲ ਹੁਣ ਤੱਕ ਰਾਜੌਰੀ-ਪੁੰਛ ਜਿਲ੍ਹੇ ’ਚ ਸੁਰੱਖਿਆ ਬਲਾਂ ਨੇ 26 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। 10 ਸੁਰੱਖਿਆ ਮੁਲਾਜ਼ਮ ਵੀ ਸ਼ਹੀਦ ਹੋਏ ਹਨ। ਸੁਰੱਖਿਆ ਬਲਾਂ ਨੇ 9 ਅਗਸਤ ਨੂੰ 6 ਅੱਤਵਾਦੀ ਫੜ ਲਏ ਸਨ।

ਹੋਏ ਸਨ ਗੋਲਾ ਬਰੂਦ ਤੇ ਹਥਿਆਰ ਬਰਾਮਦ

ਇਸ ਤੋਂ ਇਲਾਵਾ ਕਸ਼ਮੀਰ ਪੁਲਿਸ ਅਤੇ ਇੰਡੀਅਨ ਆਰਮੀ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ 15 ਅਗਸਤ ਤੋਂ ਪਹਿਲਾਂ 6 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ। ਪਹਿਲਾ ਮਾਮਲਾ 9 ਅਗਸਤ ਦੀ ਰਾਤ ਹੈ, ਜਿੱਥੇ ਕੋੇਕੇਰਨਾਗ ਦੇ ਐਥਲਾਨ ਗਡੋਲੇ ’ਚ ਤਿੰਨ ਅੱਤਵਾਦੀ ਫੜੇ ਗਏ। ਮੁਕਾਬਲੇ ਦੌਰਾਨ ਫੌਜ ਦੇ ਜਵਾਨ ਸਮੇਤ 3 ਜਣੇ ਜਖ਼ਮੀ ਹੋਏ। ਦੂਜਾ ਮਾਮਲਾ ਬਾਰਾਮੂਲਾ ਦੇ ਉਰੀ ਦਾ ਹੈ, ਜਿੱਥੇ ਸੁਰੱਖਿਆ ਮੁਲਾਜ਼ਮਾਂ ਨੇ ਲਸ਼ਕਰ ਦੇ 3 ਅੱਤਵਾਦੀ ਫੜੇ। ਇਨ੍ਹਾਂ ਖਿਲਾਫ਼ ਯੂਏਪੀਏ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਇਸ ਸਾਲ ਜਨਵਰੀ ਤੋਂ ਹੁਣ ਤੱਕ ਜੰਮੂ ਕਸ਼ਮੀਰ ’ਚ 40 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ’ਚ 8 ਹੀ ਸਥਾਨਕ ਸਨ ਤੇ ਬਾਕੀ ਸਾਰੇ ਵਿਦੇਸ਼ੀ ਸਨ। ਅਨੰਤਨਾਗ ਆਪ੍ਰੇਸ਼ਨ ’ਚ ਫੌਜ ਦੇ ਇੱਕ ਮਾਦਾ ਲੈਬਰਾਡੋਰ ਡੌਗੀ ਨੇ ਵੀ ਸ਼ਹਾਦਤ ਦਿੱਤੀ ਹੈ । ਫੌਜ ਦੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਐਂਨਕਾਊਂਟਰ ’ਚ ਸ਼ਹੀਦ ਹੋਏ ਆਰਮੀ ਡੌਗ ਦਾ ਨਾਂਅ ਕੇਂਟ ਸੀ। ਉਸ ਨੇ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਇਆ ਤੇ ਖੁਦ ਸ਼ਹੀਦ ਹੋ ਗਿਆ। ਕੇਂਟ ਅੱਤਵਾਦੀਆਂ ਦੀ ਭਾਲ ਕਰਨ ਲਈ ਜਵਾਨਾਂ ਦੀ ਇੱਕ ਯੂਨਿਟ ਦੀ ਅਗਵਾਈ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ ਸੀ।

ਮਨਪ੍ਰੀਤ ਸਿੰਘ ਦੀ ਉਮਰ 41 ਸਾਲ

ਅਨੰਤਨਾਗ ਐਨਕਾਊਂਟਰ ’ਚ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਸਿਰਫ਼ 41 ਸਾਲ ਦੇ ਸਨ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮੂਲ ਰੂਪ ਨਾਲ ਪੰਜਾਬ ਦੇ ਭਰਊਰਾਜਨ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਪਰਿਵਾਰ ਵਰਤਮਾਨ ’ਚ ਹਰਿਆਣਾ ਦੇ ਪੰਚਕੂਲਾ ’ਚ ਰਹਿ ਰਿਹਾ ਸੀ। ਸਾਲ 2003 ’ਚ ਮਨਪ੍ਰੀਤ ਨੇ ਆਪਣਾ ਐਨਡੀਏ ਪੂਰਾ ਕੀਤਾ ਸੀ ਅਤੇ ਫ਼ਿਰ 2005 ’ਚ ਉਹ ਫੌਜ ’ਚ ਸ਼ਾਮਲ ਹੋ ਗਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਦਾਦਾ ਅਤੇ ਪਿਤਾ ਨੇ ਵੀ ਫੌਜ ’ਚ ਸੇਵਾ ਦਿੱਤੀ। ਦੋਵਾਂ ਨੇ ਹੀ ਫੌਜ ’ਚ ਸਿਪਾਹੀ ਦੇ ਰੂਪ ’ਚ ਕਈ ਸਾਲਾਂ ਤੱਕ ਸੇਵਾ ਕੀਤੀ। ਇਸ ਸਮੇਂ ਮਨਪ੍ਰੀਤ ਆਪਣੇ ਪਿੱਛੇ ਆਪਣੀ ਪਤਨੀ, ਇੱਕ ਸਾਲ ਦਾ ਬੇਟਾ ਅਤੇ ਇੱਕ ਡੇਢ ਸਾਲ ਦੀ ਬੇਟੀ ਨੂੰ ਛੱਡ ਗਏ ਹਨ।

ਅਨੰਤਨਾਗ ’ਚ ਸ਼ਹੀਦ ਮੇਜਰ ਆਸ਼ੀਸ਼ ਧੌਨੈਕ ਨੂੰ ਇਸ ਸਾਲ 15 ਅਗਸਤ ਨੂੰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫਲਸ ਦੇ ਨਾਲ ਜੁੜੇ ਹੋਏ ਸਨ ਅਤੇ ਪੂਰੀ ਸ਼ਿੱਦਤ ਅਤੇ ਬਹਾਦਰੀ ਨਾਲ ਆਪਣੀ ਦੇਸ਼ ਸੇਵਾ ਕਰ ਰਹੇ ਸਨ। ਆਸ਼ੀਸ਼ ਪਾਣੀਪਤ ਦੇ ਬਿੰਝੋਲ ਪਿੰਡ ਦੇ ਰਹਿਣ ਵਾਲੇ ਸਨ। ਉਹ ਆਪਣੀਆਂ ਤਿੰਨ ਭੈਣਾਂ ਦੇ ਇਕਲੌਤੇ ਭਰਾ ਅਤੇ ਛੇ ਮਹੀਨੇ ਪਹਿਲਾਂ ਹੀ ਛੁੱਟੀ ਲੈ ਕੇ ਘਰ ਆਏ ਸਨ। ਹੁਣ ਕਿਸ ਨੂੰ ਪਤਾ ਸੀ ਕਿ ਉਹ ਮੇਜਰ ਆਸ਼ੀਸ਼ ਧੋਨੈਕ ਦੀ ਆਖਰੀ ਛੁੱਟੀ ਸਾਬਤ ਹੋਵੇਗੀ ਅਤੇ ਉਹ ਉਨ੍ਹਾਂ ਦੀ ਪਰਿਵਾਰ ਨਾਲ ਆਖਰੀ ਮੁਲਾਕਾਤ ਹੋਵੇਗੀ।

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਸ਼ਹੀਦ ਡੀਐਸਪੀ ਹੁਮਾਯੂੰ ਭੱਟ ਜੰਮੂ ਕਸ਼ਮੀਰ ਪੁਲਿਸ ’ਚ ਤਾਇਨਾਤ ਸਨ। ਉਨ੍ਹਾਂ ਦੇ ਪਿਤਾ ਵੀ ਜੰਮੂ-ਕਸ਼ਮੀਰ ਪੁਲਿਸ ’ਚ ਹੀ ਡੀਆਈਜਜੀ ਰੈਂਕ ਦੇ ਅਫਸਰ ਸਨ। ਹੁਮਾਯੂੰ 2018 ਬੈਚ ਦੇ ਇੱਕ ਨੌਜਵਾਨ ਅਧਿਕਾਰੀ ਸਨ ਜੋ ਦਿਮਾਗ ਤੋਂ ਤੇਜ਼ ਅਤੇ ਹਿੰਮਤ ਨਾਲ ਭਰਪੂਰ ਸਨ। ਪਿਛਲੇ ਸਾਲ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਪਿਤਾ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ। ਪਰ ਹੁਣ ਇੱਕ ਸਾਲ ਦੇ ਅੰਦਰ ਉਹ ਪਤਨੀ ਵੀ ਵਿਧਵਾ ਹੋ ਗਈ ਤੇ ਬੱਚਾ ਵੀ ਅਨਾਥ ਹੋ ਗਿਆ।

ਸਵਾਲ ਉੱਠ ਰਿਹਾ ਹੈ ਕਿ ਆਖ਼ਰ ਦੇਸ਼ ਦੇ ਜਵਾਨਾਂ ਨੂੰ ਕਦੋਂ ਤੱਕ ਪਾਕਿ ਸਮੱਰਥਿਤ ਅੱਤਵਾਦ ਦਾ ਸਾਹਮਣਾ ਕਰਦਿਆਂ ਖੂਨ ਰੋੜ੍ਹਨਾ ਪਵੇਗਾ? ਤਮਾਮ ਅੰਤਰਰਾਸ਼ਟਰੀ ਮੰਚਾਂ ’ਤੇ ਬਿਹਤਰ ਕੂਟਨੀਤੀ ਦੇ ਜ਼ਰੀਏ ਵਿਸ਼ਵ ਗੁਰੂ ਬਣਨ ਦਾ ਸੁਫਨਾ ਦੇਖ ਰਹੀ ਸਰਕਾਰ ਦੇ ਸੱਤਾਧਾਰੀਆਂ ਨੂੰ ਦਿ੍ਰੜ੍ਹਤਾ ਅਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ ਕਿ ਆਖ਼ਰ ਕੀ ਵਜ੍ਹਾ ਹੈ ਕਿ ਦੇਸ਼ ਪਿਛਲੇ 75 ਸਾਲ ਤੋਂ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਜੰਗ ਨੂੰ ਝੱਲ ਰਿਹਾ ਹੈ? ਇਸ ਸਮੇਂ ਤਮਾਮ ਦੇਸ਼ ਭਰ ਤੋਂ ਇਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ਨੂੰ ਮਾਕੂਲ ਜਵਾਬ ਦਿੱਤਾ ਜਾਵੇ! ਪਾਕਿਸਤਾਨ ਨੂੰ ਉਚਿਤ ਜਵਾਬ ਦਿੱਤੇ ਬਿਨਾਂ ਇਸ ਅੱਤਵਾਦ ’ਤੇ ਕੰਟਰੋਲ ਕਰਨਾ ਕਾਫ਼ੀ ਮੁਸ਼ਕਿਲ ਕੰਮ ਹੈ।

ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ

ਆਖ਼ਰ ਸਾਡੇ ਜਵਾਨਾਂ ਦਾ ਖੂਨ ਇਸ ਤਰ੍ਹਾਂ ਫਿਜੂਲ ’ਚ ਕਦੋਂ ਤੱਕ ਰੁੜ੍ਹਦਾ ਰਹੇਗਾ? ਇਹ ਭਾਰਤ ਦੇ ਸਬਰ ਦੀ ਇੰਤਹਾ ਹੋ ਗਈ ਹੈ। ਭਾਰਤ ਦੀ ਸਹਿਣਸ਼ੀਲਤਾ ਦਾ ਫਾਇਦਾ ਗੁਆਂਢੀ ਮੁਲਕ ਭਾਰਤ ’ਚ ਅਸਥਿਰਤਾ ਫੈਲਾਉਣ ਲਈ ਇਸਤੇਮਾਲ ਕਰਦਾ ਰਿਹਾ ਹੈ। ਚੀਨ ਅਤੇ ਪਾਕਿਸਤਾਨ ਭਾਰਤ ’ਚ ਜੀ20 ਸਮਿਟ ਦੇ ਸਫਲ ਆਯੋਜਨ ਅਤੇ ਉਸ ’ਚ ਅਮਰੀਕਾ ਭਾਰਤ ਸਮੇਤ 8 ਦੇਸ਼ ਦੇ ਇਕੋਨਾਮਿਕ ਕਾਰੀਡੋਰ ਬਣਾਉਣ ਦੇ ਫੈਸਲੇ ਤੋਂ ਬਾਅਦ ਕਾਫੀ ਪ੍ਰੇਸ਼ਾਨ ਹੋਏ ਹਨ।

ਭਾਰਤ ਦਾ ਅੰਤਰਰਾਸ਼ਟਰੀ ਮੰਚ ’ਤੇ ਵਧਦਾ ਕੱਦ ਗੁਆਂਢੀ ਦੁਸ਼ਮਣ ਦੇਸ਼ਾਂ ਲਈ ਪ੍ਰੇਸ਼ਾਨੀ ਦਾ ਸਬਬ ਬਣਿਆ ਹੈ। ਇਸ ਸਭ ਨੂੰ ਦੇਖਦੇ ਹੋਏ ਕਾਫ਼ੀ ਸੰਭਾਵਨਾ ਹੈ ਕਿ ਭਾਰਤ ’ਚ ਅਸਥਿਰਤਾ ਫੈਲਾਉਣ ਲਈ ਜੰਮੂ ਕਸ਼ਮੀਰ ਦੇ ਨਾਂਅ ’ਤੇ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਪ੍ਰਤੀ ਸੁਚੇਤ ਹੋ ਕੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕਰਨ ਦੀ ਲੋੜ ਹੈ। ਉੱਥੇ ਗੁਆਂਢੀ ਮੁਲਕ ਨੂੰ ਸਖਤ ਸੰਦੇਸ਼ ਦੇਣ ਦੀ ਲੋੜ ਹੈ ਇਹ ਸੰਦੇਸ਼ ਫੌਜੀ ਕਾਰਵਾਈ ਅਤੇ ਹੋਰ ਕਿਸੇ ਨਵੇਂ ਰੂਪ ’ਚ ਵੀ ਹੋ ਸਕਦਾ ਹੈ ਪਰ ਥੋਥੀ ਬਿਆਨਬਾਜ਼ੀ ਨਾਲ ਹੁਣ ਕੰਮ ਨਹੀਂ ਚੱਲੇਗਾ।

ਮਨੋਜ ਕੁਮਾਰ ਅਗਰਵਾਲ
(ਇਹ ਲੇਖਕ ਦੇ ਆਪਣੇ ਵਿਚਾਰ ਹਨ)