Child Rights: ਬਾਲ ਅਧਿਕਾਰਾਂ ਦੀ ਸੰਸਾਰਿਕ ਲੜਾਈ ਕਿੱਥੋਂ ਤੱਕ ਪੁੱਜੀ!

Child Rights
Child Rights: ਬਾਲ ਅਧਿਕਾਰਾਂ ਦੀ ਸੰਸਾਰਿਕ ਲੜਾਈ ਕਿੱਥੋਂ ਤੱਕ ਪੁੱਜੀ!

Child Rights: ਪਿਛਲੇ ਦਿਨੀਂ ਸਮੁੱਚੇ ਸੰਸਾਰ ’ਚ ‘ਵਿਸ਼ਵ ਬਾਲ ਦਿਵਸ’ ਦਾ 70ਵਾਂ ਸੈਸ਼ਨ ਮਨਾਇਆ ਗਿਆ। ਜਿਸ ਦੀ ਸਥਾਪਨਾ ਸੰਨ 1954 ’ਚ ਹੋਈ, ਜੋ ਹਰੇਕ ਸਾਲ ਕੌਮਾਂਤਰੀ ਇੱਕਜੁਟਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੰਸਾਰ ਭਰ ’ਚ ਬੱਚਿਆਂ ਵਿਚਕਾਰ ਜਾਗਰੂਕਤਾ ਲਿਆਉਣ ਅਤੇ ਉਨ੍ਹਾਂ ਦੀ ਆਰਥਿਕ ਹਾਲਤ ’ਚ ਸੁਧਾਰ ਅਤੇ ਉਨ੍ਹਾਂ ਦੇ ਕਲਿਆਣ ’ਚ ਬਦਲਾਅ ਲਿਆਉਣ ਲਈ ਮਨਾਇਆ ਜਾਂਦਾ ਹੈ।

ਇਹ ਦਿਵਸ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਉਨ੍ਹਾਂ ਨੂੰ ਸੁਰੱਖਿਅਤ ਵਾਤਾਵਰਨ ਦੇਣਾ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ’ਤੇ ਧਿਆਨ ਦੇਣ ’ਤੇ ਕੇਂਦਰਿਤ ਹੁੰਦਾ ਹੈ। ਹਾਲ ਹੀ ’ਚ ਬੱਚਿਆਂ ’ਤੇ ਵਧਦੇ ਅੱਤਿਆਚਾਰ, ਬਾਲ ਮਜ਼ਦੂਰੀ ਅਤੇ ਸਿੱਖਿਆ ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਮੁਕਾਬਲੇ ਲਈ ਸਾਨੂੰ ਸਾਰਿਆਂ ਨੂੰ ਗੂੜ੍ਹੀ ਨੀਂਦ ’ਚੋਂ ਜਗਾਉਣ ਦਾ ਕੰਮ ਵੀ ਕਰਦਾ ਹੈ ਇਹ ਖਾਸ ਦਿਨ। ਬਾਲ ਰੱਖਿਆ ਦੇ ਖੇਤਰ ’ਚ ਜਾਗਰੂਕਤਾ ਫੈਲਾਉਣਾ ਕਿਸੇ ਇੱਕ ਮੁਲਕ ਦੀ ਜਿੰਮੇਵਾਰੀ ਨਹੀਂ, ਸਾਰਿਆਂ ਦੀ ਹੈ। ਇਸ ਲਈ ਸਾਮੂਹਿਕ ਯਤਨਾਂ ਨਾਲ ਹੀ ਰੁਕ ਸਕੇਗੀ ਇਹ ਸਮੱਸਿਆ। Child Rights

ਇਹ ਦਿਵਸ ਇਹ ਯਕੀਨੀ ਕਰਨ ਦੇ ਯਤਨਾਂ ਦੀ ਅਪੀਲ ਕਰਦਾ ਹੈ ਕਿ ਸੰਸਾਰ ਦੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰ ਪ੍ਰਾਪਤ ਹੋਣ, ਜਿਸ ’ਚ ਸਿੱਖਿਆ, ਭੋਜਨ, ਰਿਹਾਇਸ਼, ਗੰਦਗੀ ਅਤੇ ਹਾਨੀਕਾਰਕ ਕੰਮਾਂ ਤੋਂ ਸੁਰੱਖਿਆ ਦਾ ਅਧਿਕਾਰ ਮਿਲੇ। ਸ਼ੁਰੂਆਤੀ ਬਾਲ ਸਿੱਖਿਆ ’ਚ ਅਫਗਾਨਿਸਤਾਨ ਵਰਗੇ ਮੁਲਕ ਬਹੁਤ ਪੱਛੜ ਗਏ ਹਨ। ਹਿੰਦੁਸਤਾਨ ਦੇ ਦੂਰ-ਦੁਰਾਡੇ ਖੇਤਰਾਂ ’ਚ ਵੀ ਹਾਲਾਤ ਚਿੰਤਾਯੋਗ ਹਨ। ਕੋਈ ਵੀ ਬੱਚਾ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਹੋਵੇ, ਇਸ ਲਈ ਸਾਰਿਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ। ਚਿੰਤਾ ਪੂਰੇ ਸੰਸਾਰ ਦੇ ਬੱਚਿਆਂ ਦੀ ਕੀਤੀ ਜਾਂਦੀ ਹੈ, ਚਿੰਤਾ ਕਰਨੀ ਵੀ ਚਾਹੀਦੀ ਹੈ, ਕਿਉਂਕਿ ਹਾਲਾਤ ਸਾਰੇ ਦੇਸ਼ਾਂ ’ਚ ਇੱਕੋ-ਜਿਹੇ ਹੀ ਹਨ।

Child Rights

ਬਾਲ ਅਧਿਕਾਰਾਂ ਦੀ ਰੱਖਿਆ ’ਚ ਵਿਸ਼ਵ ਦੀ ਮੁਹਿੰਮ ਅੱਜ ਕਿੱਥੇ ਖੜ੍ਹੀ ਹੈ। ਵਿਸ਼ਵ ਬਾਲ ਅਧਿਕਾਰ ਰੱਖਿਆ ਮੁਹਿੰਮ ’ਚ ਕਿੰਨੀ ਤਰੱਕੀ ਹੋਈ ਹੈ ਅਤੇ ਕਿੱਥੇ-ਕਿੱਥੇ ਕਮੀਆਂ ਰਹੀਆਂ ਹਨ? ਇਨ੍ਹਾਂ ਸਾਰੀਆਂ ਗੱਲਾਂ-ਤੱਥਾਂ ਦੀ ਸਮੀਖਿਆ ਕਰਨ ਦੀ ਸਮੂਹਿਕ ਰੂਪ ਨਾਲ ਸੰਸਾਰ ਨੂੰ ਲੋੜ ਹੈ। ਕਿਉਂਕਿ ਕਿਸੇ ਮੁਹਿੰਮ ਦਾ 70 ਸਾਲ ਲਗਾਤਾਰ ਚੱਲਦੇ ਰਹਿਣਾ ਆਪਣੇ-ਆਪ ’ਚ ਵੱਡੀ ਗੱਲ ਹੁੰਦੀ ਹੈ। ਯੂਨੀਸੇਫ ਵਰਗੇ ਵਿਸ਼ਵ ਪ੍ਰਸਿੱਧ ਯੂਨਿਟ ਬਾਲ ਕਲਿਆਣ ਦੇ ਖੇਤਰ ’ਚ ਕਈ ਕੌਮਾਂਤਰੀ ਸੰਗਠਨ ਬੱਚਿਆਂ ਦੇ ਅਧਿਕਾਰਾਂ ਲਈ ਤਾਇਨਾਤ ਹਨ। ਬੱਚਿਆਂ ਦੇ ਮੁਕੰਮਲ ਅਧਿਕਾਰ ਸੁਰੱਖਿਅਤ ਹੋਣ, ਉਨ੍ਹਾਂ ਨੂੰ ਉਨ੍ਹਾਂ ਦਾ ਅਧਿਕਾਰ ਅਸਾਨੀ ਨਾਲ ਮਿਲੇ ਇਸ ਗੱਲ ਨੂੰ ਧਿਆਨ ’ਚ ਰੱਖ ਕੇ ਯੂਨੀਸੇਫ ਨਾਲ ਇਸ ਸਮੇਂ 198 ਦੇਸ਼ ਜੁੜੇ ਹੋਏ ਹਨ। ਬਾਲ ਸੁਰੱਖਿਆ ਦੀ ਦਿਸ਼ਾ ’ਚ ਯੂਨੀਸੇਫ ਦਾ ਕੰਮ ਸ਼ਲਾਘਾਯੋਗ ਹੈ।

Child Rights

ਕਿਉਂਕਿ ਬੱਚੇ ਕੱਲ੍ਹ ਦਾ ਭਵਿੱਖ ਅਤੇ ਆਪਣੇ-ਆਪਣੇ ਮੁਲਕ ਦੀ ਵਿਰਸਾਤ ਵਰਗੇ ਹੁੰਦੇ ਹਨ। ਪਰ, ਮਾੜੀ ਕਿਸਮਤ ਨੂੰ ਇਹ ਬੱਚਿਆਂ ਦਾ ਬਚਪਨ ਮੌਜੂਦਾ ਸਮੇਂ ’ਚ ਕੋਈ ਇੱਕ ਨਹੀਂ, ਸਗੋਂ ਤਮਾਮ ਕਿਸਮ ਦੀਆਂ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਬਾਲ ਮਜ਼ਦੂਰੀ ਤੋਂ ਲੈ ਕੇ ਬਾਲ ਤਸਕਰੀ ਵਰਗੇ ਕਲੰਕ ਨਾਲ ਪੂਰਾ ਸੰਸਾਰ ਦੁਖੀ ਹੈ। ਕੋਈ ਅਜਿਹਾ ਮੁਲਕ ਨਹੀਂ ਜਿੱਥੇ ਬੱਚੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਗਾਇਬ ਨਾ ਹੁੰਦੇ ਹੋਣ? ਯੂਨੀਸੇਫ ਦੀ ਮੰਨੀਏ ਤਾਂ ਸੰਸਾਰ ’ਚ ਸਾਲਾਨਾ 5 ਲੱਖ ਤੋਂ ਜ਼ਿਆਦਾ ਬੱਚੇ ਲਾਪਤਾ ਹੁੰਦੇ ਹਨ।

ਭਾਰਤ ਦਾ ਅੰਕੜਾ ਤਾਂ ਹੋਰ ਵੀ ਡਰਾਉਣਾ ਹੈ, ਜਿੱਥੇ ਹਰ ਸਾਲ ਕਰੀਬ 96,000 ਹਜ਼ਾਰ ਬੱਚੇ ਗਾਇਬ ਹੁੰਦੇ ਹਨ। ਭਾਰਤ ਗਾਇਬ ਬੱਚਿਆਂ ਨੂੰ ਲੱਭਣ ਅਤੇ ਇਸ ਸਮੱਸਿਆ ’ਤੇ ਰੋਕ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਇਹ ਸਮੱਸਿਆ ਨਾ ਸਿਰਫ ਭਾਰਤ ’ਚ ਰੁਕੇ, ਸਗੋਂ ਸਮੁੱਚਾ ਸੰਸਾਰ ਵੀ ਇਸ ਚੁੰਗਲ ’ਚੋਂ ਬਾਹਰ ਨਿੱਕਲੇ, ਨੂੰ ਧਿਆਨ ’ਚ ਰੱਖ ਕੇ ਹੀ ਅਜਿਹੇ ਵਿਸ਼ੇਸ਼ ਦਿਵਸ ਮਨਾਏ ਜਾਂਦੇ ਹਨ। ਹਾਲਾਂਕਿ, ਇਸ ਦਿਸ਼ਾ ’ਚ ਚੁੱਕੇ ਗਏ ਕਦਮਾਂ ਦੇ ਚੱਲਦਿਆਂ ਸਫਲਤਾ ਮਿਲੀ ਹੈ ਪਰ, ਜਿੰਨੀ ਮਿਲਣੀ ਚਾਹੀਦੀ ਸੀ ਓਨੀ ਨਹੀਂ ਮਿਲੀ।

Child Rights

ਪੂਰੇ ਸੰਸਾਰ ’ਚ ‘ਬਾਲ ਤਸਕਰੀ’ ਹੁਣ ਸੰਸਾਰਿਕ ਸਮੱਸਿਆ ਬਣ ਗਈ ਹੈ। ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ। ਬੱਚਿਆਂ ਦੀ ਦਰਦਨਾਕ ਹਾਲਤ ’ਚ ਸੁਧਾਰਾਂ ਦੀ ਵਕਾਲਤ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਮੱਦਦ ਕਰਨਾ ਤੇ ਚੈਰਿਟੀ ਕਰਨ ਨੂੰ ਵੀ ਪ੍ਰੇਰਿਤ ਕਰਦੀ ਹੈ ਬਾਲ ਸੁਰੱਖਿਆ ਮੁਹਿੰਮ। ਬੱਚਿਆਂ ਦੇ ਅਧਿਕਾਰਾਂ ’ਚ ਭੇਦਭਾਵ ਤੋਂ ਮੁਕਤੀ, ਪਰਿਵਾਰਕ ਜੀਵਨ ਦਾ ਅਧਿਕਾਰ ਅਤੇ ਹਿੰਸਾ ਤੋਂ ਸੁਰੱਖਿਅਤ ਕਰਨ ਲਈ ਜਾਗਰੂਕ ਕਰਦਾ ਹੈ।

ਹਾਲਾਂਕਿ, ਬੀਤੇ ਕੁਝ ਸਾਲਾਂ ’ਚ ਬੱਚਿਆਂ ਦੇ ਅਧਿਕਾਰਾਂ ਨੂੰ ਬਣਾਈ ਰੱਖਣ ’ਚ ਸੰਸਾਰ ’ਚ ਚੰਗੀ ਤਰੱਕੀ ਹੋਈ ਹੈ, ਪਰ ਇਸ ਦੇ ਬਾਵਜ਼ੂਦ ਇਸ ਦੀਆਂ ਕਈ ਚੁਣੌਤੀਆਂ ਹਾਲੇ ਵੀ ਬਰਕਰਾਰ ਹਨ। ਇਨ੍ਹਾਂ ਚੁਣੌਤੀਆਂ ’ਚ ਹਿੰਸਾ, ਦੁਰਵਿਹਾਰ, ਸ਼ੋਸ਼ਣ, ਭੇਦਭਾਵ, ਗਰੀਬੀ, ਸੰਘਰਸ਼ ਤੇ ਜਰੂਰੀ ਸੇਵਾਵਾਂ ਦਾ ਨਾ ਮਿਲਣਾ ਸ਼ਾਮਲ ਹੈ। ਸੰਸਾਰ ਨੂੰ ਮਿਲ ਕੇ ਇਨ੍ਹਾਂ ਸਮੱਸਿਆਵਾਂ ਨਾਲ ਲੜ ਕੇ ਹਰਾਉਣਾ ਹੋਵੇਗਾ।

ਡਾ. ਰਮੇਸ਼ ਠਾਕੁਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here