ਬ੍ਰੀਡਿੰਗ ਨਾਲ ਵਧੀਆ ਨਸਲ ਪੈਦਾ ਕਰਨਾ ਹੀ ਉਦੇਸ਼: ਤੇਜਿੰਦਰ ਸਿੰਘ, ਸੁਨੀਲ ਬਜ਼ਾਜ,
ਸੱਚ ਕਹੂੰ ਨਿਊਜ਼/ਸਰਸਾ। ਰਾਜਿਆਂ-ਮਹਾਰਾਜਿਆਂ ਦੇ ਸਮੇਂ ਹਾਥੀ, ਘੋੜਿਆਂ ਦੀ ਸਵਾਰੀ ਸ਼ਾਨ ਦਾ ਪ੍ਰਤੀਕ ਸਮਝੀ ਜਾਂਦੀ ਸੀ, ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਇਨ੍ਹਾਂ ਦੀ ਥਾਂ ਮੋਟਰ ਗੱਡੀਆਂ ਨੇ ਲੈ ਲਈ ਪਰ ਇਸਦੇ ਬਾਵਜੂਦ ਘੋੜਿਆਂ ਦੇ ਕਦਰਦਾਨੀਆਂ ਦੀ ਕਮੀ ਨਹੀਂ ਹੈ। ਘੋੜਿਆਂ ਦੇ ਸ਼ੌਕੀਨਾਂ ਲਈ ਨੁਕਰੀ ਨਸਲ ‘ਰੂਹੀ’ ਨਾਂਅ ਦੀ ਘੋੜੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਖਾਸ ਗੱਲ ਇਹ ਵੀ ਹੈ ਕਿ ਰੂਹੀ ਦਾ ਕੱਦ ਸਭ ਨੂੰ ਹੈਰਾਨ ਕਰਨ ਵਾਲਾ ਹੈ ਸਿਰਫ 3 ਸਾਲ ਦੀ ਉਮਰ ‘ਚ ਰੂਹੀ ਨੇ 69 ਇੰਚ ਦੀ ਉਚਾਈ ਨੂੰ ਛੂਹ ਲਿਆ ਹੈ, ਜਿਸ ਨਾਲ ਰੂਹੀ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ ਮੇਲੇ ਜਾਂ ਹੋਰ ਪ੍ਰੋਗਰਾਮਾਂ ‘ਚ ਜਦੋਂ ‘ਰੂਹੀ’ ਐਂਟਰੀ ਕਰਦੀ ਹੈ ਤਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ ਡੇਰਾ ਸੱਚਾ ਸੌਦਾ, ਸਰਸਾ ਦੇ ਘੋੜਾ ਫਾਰਮ ‘ਚ ਘੋੜਾ ਪਾਲਕ ਤੇਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦੱਸੇ ਗਏ ਖਾਣੇ ਦੇ ਸ਼ੈਡਿਊਲ ਤੇ ਪਾਲਣ-ਪੋਸ਼ਣ ਸਬੰਧੀ ਟਿਪਸ ਅਨੁਸਾਰ ਹੀ ਨੁਕਰੀ ਵਛੇਰੀ ‘ਰੂਹੀ’ ਦੀ ਦੇਖਭਾਲ ਤੇ ਰੱਖ-ਰਖਾਅ ਕੀਤਾ ਗਿਆ ਜਿਸਦੀ ਬਦੌਲਤ ਇਹ ਅੱਜ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਸ ਤੋਂ ਇਲਾਵਾ ਮਾਰਵਾੜੀ ਘੋੜਾ ‘ਰੋਮੀਓ’ ਵੀ ਚਰਚਾ ‘ਚ ਹੈ।
ਮਹਾਰਾਣਾ ਪ੍ਰਤਾਪ ਘੋੜਾ ਪਾਲਕ ਕਮੇਟੀ ਦੁਆਰਾ ਪਿਛਲੇ ਦਿਨੀਂ ਸ੍ਰੀ ਗੰਗਾਨਗਰ ‘ਚ ਹੋਏ ਅਸ਼ਵ (ਘੋੜਾ) ਮੇਲੇ ‘ਚ ‘ਰੂਹੀ’ ਅਤੇ ‘ਰੋਮੀਓ’ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹੀ ਮੇਲੇ ‘ਚ ਪਹੁੰਚੇ ਦਰਸ਼ਕਾਂ ਨੇ ਦੱਸਿਆ ਕਿ ‘ਰੂਹੀ’ ਦੂਰੋਂ ਦੇਖਣ ‘ਤੇ ਇੱਕ ਵਧੀਆ ਘੋੜੇ ਵਰਗਾ ਅਹਿਸਾਸ ਕਰਾਉਂਦੀ ਹੈ, ਪਰ ਜਦੋਂ ‘ਰੂਹੀ’ ਦੇ ਨੇੜੇ ਪਹੁੰਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਘੋੜੀ ਹੈ ਇਸਦੀ ਸੁੰਦਰਤਾ ਤੇ ਉੱਚੇ ਕੱਦ ਦੇ ਚੱਲਦੇ ਤੁਸੀਂ ਇਸ ਨੂੰ ਦੇਖੇ ਬਿਨਾ ਨਹੀਂ ਰਹਿ ਸਕੋਗੇ ਤੇਜਿੰਦਰ ਸਿੰਘ ਨੇ ਦੱਸਿਆ ਕਿ ‘ਰੂਹੀ’ ਦੀ ਉਚਾਈ 69 ਇੰਚ ਹੈ ਜਦੋਂਕਿ ਮਾਰਵਾੜੀ ਨਸਲ ਦੇ ਘੋੜੇ ‘ਰੋਮੀਓ’ ਦੀ ਉਚਾਈ 64 ਇੰਚ ਤੋਂ ਜ਼ਿਆਦਾ ਹੈ ਰੂਹੀ ਨੂੰ ਖਰੀਦਣ ਲਈ ਕਾਫੀ ਲੋਕ ਉਤਸ਼ਾਹਿਤ ਦਿਸੇ ਤੇਜਿੰਦਰ ਸਿੰਘ ਨੇ ਕਿਹਾ ਕਿ ਉਸਦਾ ਮਕਸਦ ਬ੍ਰੀਡਿੰਗ ਜ਼ਰੀਏ ਘੋੜਿਆਂ ਦੀ ਵਧੀਅ ਕੁਆਲਟੀ ਪੈਦਾ ਕਰਨਾ ਹੈ।
ਜਦੋਂ ਉਨ੍ਹਾਂ ਕੋਲੋ ‘ਰੂਹੀ’ ਦੀ ਏਨੀ ਉਚਾਈ ਦਾ ਰਾਜ਼ ਜਾਣਨਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਤਿੰਨ ਸਾਲ ਦੀ ਰੂਹੀ ਦੀ ਮਾਂ ਤੇ ਪਿਤਾ ਦੀ ਵੀ ਉੱਚਾਈ ਕਾਫੀ ਵਧੀਆ ਹੈ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇਸਨੂੰ ਪੌਣੇ ਘੰਟੇ ਦੀ ਰਾਈਡਿੰਗ ਕਰਵਾਈ ਜਾਂਦੀ ਹੈ ਅਤੇ ਖਾਣੇ ‘ਚ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਸਮਗ ਕੰਪਨੀ ਦਾ ਟ੍ਰਊ ਟੋਨ, ਮਿਲਕ ਆਨ ਕੈਲਸ਼ੀਅਮ ਇਸ ਘੋੜੀ ਨੂੰ ਖਵਾਇਆ ਗਿਆ, ਜਿਸ ਦੇ ਬਹੁਤ ਵਧੀਆ ਨਤੀਜੇ ਆਏ ਹਨ। ਹੋਰ ਕਿਸਮਾਂ ਦੇ ਵੀ ਹਨ ਘੋੜੇ ਤੇਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਕੋਲ ਫਾਰਮ ‘ਚ ਨੁਕਰਾ ਤੇ ਮਾਰਵਾੜੀ ਸਮੇਤ ਹੋਰ ਵਧੀਆ ਕਿਸਮਾਂ ਦੇ ਘੋੜੇ-ਘੋੜੀਆਂ ਵੀ ਉਪਲੱਬਧ ਹਨ।
ਇਹ ਹੈ ਖੁਰਾਕ ਦਾ ਸ਼ਡਿਊਲ
ਨਾਸ਼ਤੇ ‘ਚ ਰੂਹੀ ਨੂੰ ਛੋਲੇ ਤੇ ਜੌਂ ਦਾ ਦਲੀਆ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਵਾਕ ਕਰਵਾਈ ਜਾਂਦੀ ਹੈ ਫਿਰ ਉਸ ਨੂੰ ਕਣਕ ਦੀ ਚੋਕਰ, ਸੋਇਆਬੀਨ ਤੇ ਬਾਜਰੇ ਦਾ ਦਲੀਆ ਦਿੱਤਾ ਜਾਂਦਾ ਹੈ ਦੁਪਹਿਰ ‘ਚ ਹਰਾ ਚਾਰਾ ਦਿੱਤਾ ਜਾਂਦਾ ਹੈ ਤੇ ਮਾਲਿਸ਼ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਉੱਬਲੇ ਹੋਏ ਮੋਠ, ਦੇਸੀ ਘਿਓ, ਦੇਸੀ ਸ਼ੱਕਰ ਦੀ ਡਾਈਟ, ਸ਼ਾਮ ਨੂੰ ਹਰਾ ਚਾਰਾ, ਦਾਣਾ ਅਤੇ ਹਲਦੀ ਮਿਲਾ ਕੇ ਦੁੱਧ ਦੇ ਨਾਲ-ਨਾਲ 15 ਤੋਂ 18 ਗ੍ਰਾਮ ਕਾਲੀ ਜ਼ੀਰੀ ਖੁਆਈ ਜਾਂਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Horsemanship,Hobby , Center , Attraction