Ground Water: ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇਸ਼ ਲਈ ਆਸ ਦੀ ਕਿਰਨ ਹੈ ਮੰਤਰਾਲੇ ਅਨੁਸਾਰ ਧਰਤੀ ’ਚ ਪਾਣੀ ਜੀਰਨ ’ਚ ਕਾਫੀ ਵਾਧਾ ਹੋਇਆ ਹੈ ਸਾਲ 2017 ’ਚ ਧਰਤੀ ਹੇਠ ਜਾਣ ਵਾਲਾ ਪਾਣੀ 3 ਅਰਬ ਘਣ-ਮੀਟਰ ਸੀ ਜੋ ਹੁਣ 15 ਅਰਬ ਘਣ-ਮੀਟਰ ’ਤੇ ਪਹੁੰਚ ਗਿਆ ਹੈ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਉਪਲੱਬਧਤਾ 446.90 ਅਰਬ ਘਣ-ਮੀਟਰ ਹੋ ਗਈ ਹੈ ਜੋ ਔਸਤ 416.19 ਘਣ-ਮੀਟਰ ਰਹਿੰਦੀ ਹੈ ਦੇਸ਼ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਘਰੇਲੂ ਵਰਤੋਂ ਅਤੇ ਖੇਤੀ ’ਚ ਸਿੰਚਾਈ ਲਈ ਪਾਣੀ ਦੀ ਕਮੀ ਵੱਡੀ ਸਮੱਸਿਆ ਬਣੀ ਹੋਈ ਸੀ ਸ਼ਹਿਰਾਂ ਅੰਦਰ ਘਰੇਲੂ ਪਾਣੀ ਦੀ ਵਰਤੋਂ ਲਈ ਲੜਾਈ-ਝਗੜੇ ਵਧ ਰਹੇ ਹਨ ਖਾਸ ਕਰਕੇ ਇਸ ਸਾਲ ਬੰਗਲੌਰ ’ਚ ਪਾਣੀ ਦਾ ਸੰਕਟ ਮੀਡੀਆ ’ਚ ਛਾਇਆ ਰਿਹਾ। Ground Water
ਇਹ ਖਬਰ ਵੀ ਪੜ੍ਹੋ : IND vs AUS ਪੰਜਵਾਂ ਤੇ ਆਖਿਰੀ ਟੈਸਟ ਮੈਚ ਅੱਜ, ਜਾਣੋ ਸਿਡਨੀ ’ਚ ਭਾਰਤੀ ਟੀਮ ਦਾ ਰਿਕਾਰਡ
ਹੁਣ ਧਰਤੀ ਹੇਠਲੇ ਪਾਣੀ ਦੀ ਮਾਤਰਾ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਪਿਛਲੇ ਸਾਲ ਆਏ ਹੜ੍ਹ ਵੀ ਇਸ ਦਾ ਕਾਰਨ ਹੋ ਸਕਦੇ ਹਨ ਫਿਰ ਇਹ ਵੀ ਕਹਿਣਾ ਪਵੇਗਾ ਕਿ ਜਨ ਜਾਗਰੂਕਤਾ ਦਾ ਇਸ ਵਿੱਚ ਮਹੱਤਵਪੂਰਨ ਯੋਗਦਾਨ ਹੈ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ (ਡੀਐੱਸਆਰ) ਨਾਲ ਵੀ ਪਾਣੀ ਦੀ ਬੱਚਤ ਹੋਈ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਲੋਕਾਂ ਨੂੰ ਜਿੱਥੇ ਘਰੇਲੂ ਪਾਣੀ ਦੀ ਬੱਚਤ ਲਈ ਸੰਕਲਪ ਦਿਵਾਇਆ ਹੈ, ਉੱਥੇ ਘੱਟ ਪਾਣੀ ਵਾਲੀਆਂ ਖੇਤੀ ਵਿਧੀਆਂ ਅਪਣਾਉਣ ’ਤੇ ਜ਼ੋਰ ਦਿੱਤਾ ਹੈ ਅਸਲ ’ਚ ਇਕੱਲੀਆਂ ਸਰਕਾਰਾਂ ਹੀ ਪਾਣੀ ਦੇ ਵੱਡੇ ਸੰਕਟ ਨੂੰ ਦੂਰ ਨਹੀਂ ਕਰ ਸਕਦੀਆਂ ਸਮਾਜਿਕ ਪੱਧਰ ’ਤੇ ਵੀ ਵੱਡੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਜੇਕਰ ਡੇਰਾ ਸੱਚਾ ਸੌਦਾ ਵਾਂਗ ਹੀ ਹੋਰ ਸਮਾਜਿਕ ਸੰਸਥਾਵਾਂ ਤੇ ਸੰਗਠਨ ਅੱਗੇ ਆਉਣ ਤਾਂ ਇਹ ਸਮੱਸਿਆ ਹੌਲੀ-ਹੌਲੀ ਸਥਾਈ ਤੌਰ ’ਤੇ ਖ਼ਤਮ ਹੋ ਸਕਦੀ ਹੈ। Ground Water