ਅਰਥ ਸ਼ਾਸਤਰ ਲੈਕਚਰਾਰ ਦਾ ਸਮੂਹ ਸਕੂਲ ਸਟਾਫ਼ ਨੇ ਕੀਤਾ ਸਨਮਾਨ

Faridkot News

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਮੱਲ ਸਿੰਘ ਦੇ ਅਰਥ ਸ਼ਾਸਤਰ ਲੈਕਚਰਾਰ ਪੂਨਮ ਬਾਲਾ ਵੱਲੋਂ ਸਿੱਖਿਆ ਦੇ ਖੇਤਰ ’ਚ ਕੀਤੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਦੂਆ ਅਤੇ ਇੰਚਾਰਜ ਸ੍ਰੀਮਤੀ ਮਨਜਿੰਦਰ ਕੌਰ ਦੀ ਰਹਿਨੁਮਾਈ ਹੇਠ ਬੀਤੇ ਦਿਨੀਂ ਸ਼ਾਨਦਾਰ ਸਨਮਾਨ ਸਮਾਗਮ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਨੂੰ ਸਕੂਲ ਦੇ ਸਟਾਫ਼ ਨਵਪ੍ਰੀਤ ਸਿੰਘ, ਰੁੱਚੀ ਗੌੜ, ਜਸਵੀਰ ਕੌਰ, ਸੁਨੀਤਾ ਰਾਣੀ,ਗੁਰਪ੍ਰੀਤ ਕੌਰ, ਗਗਨਦੀਪ ਕੌਰ, ਰਵਨੀਤ ਕੌਰ, ਸੁਰਜੀਤ ਕੌਰ, ਰੁਪਿੰਦਰ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਲਵਕਰਨ ਸਿੰਘ, ਗੁਰਬਾਜ ਸਿੰਘ, ਜਸਵਿੰਦਰ ਸਿੰਘ,ਗੁਰਮੇਲ ਸਿੰਘ,ਦਵਿੰਦਰ ਕੁਮਾਰ,ਕੁਲਦੀਪ ਕੁਮਾਰ ਅਤੇ ਰਮੇਸ਼ ਕੁਮਾਰ ਨੇ ਸਫ਼ਲ ਬਣਾਉਣ ਲਈ ਬਹੁਤ ਹੀ ਸੁਚੱਜੀ ਭੂਮਿਕਾ ਅਦਾ ਕੀਤੀ।

ਸਕੂਲ ਇੰਚਾਰਜ ਮੈਡਮ ਮਨਜਿੰਦਰ ਕੌਰ ਨੇ ਆਪਣੇ ਵਿਚਾਰਾਂ ਅਤੇ ਸੁੰਦਰ ਕਵਿਤਾਵਾਂ ਰਾਂਹੀਂ ਪੇਸ਼ ਲੈਕਚਰਾਰ ਪੂਨਮ ਬਾਲਾ ਦੇ ਗੁਣਾਂ ਦਾ ਵਰਨਣ ਕੀਤਾ। ਉਹਨਾਂ ਦੱਸਿਆ ਕਿ ਪੂਨਮ ਬਾਲਾ ਨੇ ਬੜੀ ਹੀ ਸੁਹਿਰਦਤਾ ਅਤੇ ਸੁਚੱਜੇ ਢੰਗ ਨਾਲ ਆਪਣੇ ਅਧਿਆਪਨ ਅਤੇ ਪ੍ਰਬੰਧਕੀ ਕਾਰਜਾਂ ਨੂੰ ਨਿਭਾਇਆ ਹੈ, ਬਹੁਤ ਲੰਮਾਂ ਸਮਾਂ ਸਕੂਲ ’ਚ ਰਹਿੰਦਿਆਂ ਤਨਦੇਹੀ ਨਾਲ ਕੀਤੇ ਕੰਮਾਂ ਕਾਰਨ ਉਹਨਾਂ ਨੂੰ ਸਕੂਲ ਦੇ ਬਾਬਾ ਬੋਹੜ ਕਿਹਾ ਜਾਂਦਾ ਹੈ। ਸੁਰਜੀਤ ਕੌਰ ਹਿੰਦੀ ਮਿਸਟ੍ਰੈਸ ਦੁਆਰਾ ਧਾਰਮਿਕ ਸ਼ਬਦ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

Faridkot News

ਵਿਦਿਆਰਥੀਆਂ ਦੁਆਰਾ ਗੀਤ, ਕਵਿਤਾਵਾਂ, ਸਕਿੱਟਾਂ, ਡਾਂਸ ਅਤੇ ਗਿੱਧਾ ਪੇਸ਼ ਕਰਕੇ ਸਮਾਗਮ ਨੂੰ ਸੱਭਿਆਚਾਰਕ ਰੰਗ ’ਚ ਰੰਗਿਆ ਗਿਆ। ਇਸ ਸਮੁੱਚੇ ਪ੍ਰੋਗਰਾਮ ਦੌਰਾਨ ਅਧਿਆਪਕ ਰੁੱਚੀ ਗੌੜ, ਸੁਰਜੀਤ ਕੌਰ ਅਤੇ ਜਸਵਿੰਦਰ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਦਿਲਕਸ਼ ਢੰਗ ਨਾਲ ਨਿਭਾਈ। ਲਵਕਰਨ ਸਿੰਘ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਤਿਆਰ ਕੀਤਾ ਸਨਮਾਨ ਪੱਤਰ ਮਨਮੋਹਕ ਅੰਦਾਜ਼ ’ਚ ਪੜ੍ਹਦਿਆਂ, ਲੈਕਚਰਾਰ ਪੂਨਮ ਬਾਲਾ ਦੇ ਵਿੱਦਿਅਕ ਸਫ਼ਰ ਦੇ ਸਮੁੱਚੇ ਜੀਵਨ ਕਾਲ ਨੂੰ ਪੇਸ਼ ਕੀਤਾ। (Faridkot News)

ਇਸ ਮੌਕੇ ਲੈਕਚਰਾਰ ਪੂਨਮ ਬਾਲਾ ਨੇ ਭਾਵਕ ਹੁੰਦਿਆਂ ਸਕੂਲ ਦੇ ਸਮੂਹ ਸਟਾਫ ਵੱਲੋਂ ਉਲੀਕੇ ਸ਼ਾਨਦਾਰ ਸਨਮਾਨ ਸਮਾਗਮ ਦੀ ਪ੍ਰਸ਼ੰਸ਼ਾ ਕੀਤੀ ਅਤੇ ਅਣਮੁੱਲੇ ਤੋਹਫਿਆਂ ਨੂੰ ਸਵੀਕਾਰ ਕਰਦਿਆਂ ਸਟਾਫ ਨਾਲ ਭਾਵੁਕ ਸਾਂਝਾਂ ਅਤੇ ਪਿਆਰ ਨੂੰ ਮੋਹ ਭਿੱਜੇ ਸ਼ਬਦਾਂ ਰਾਂਹੀਂ ਬਿਆਨ ਕੀਤਾ। ਇਸ ਵਿਲੱਖਣ ਸਨਮਾਨ ਸਮਾਗਮ ਉਨ੍ਹਾਂ ਦੇ ਨਾਲ ਪੂਨਮ ਬਾਲਾ ਦੇ ਨਾਲ ਆਏ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਵੱਲੋਂ ਵੀ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ।

Also Read : PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ

ਇਸ ਮੌਕੇ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਨਗਦ ਰਾਸ਼ੀ ਦੇ ਰੂਪ ’ਚ ਇਨਾਮ ਤਕਸੀਮ ਕੀਤੇ ਗਏ । ਇਸ ਮੌਕੇ ਲੈਕਚਰਾਰ ਪੂਨਮ ਬਾਲਾ, ਉਨ੍ਹਾਂ ਦੀ ਬੇਟੀ ਅਦਿੱਤੀ ਰਿਹਾਨ ਅਤੇ ਬੇਟੇ ਅਰਪਣ ਰਿਹਾਨ ਨੇ ਸਕੂਲ ਲਈ ਖੂਬਸੂਰਤ ਸੋਫਾ ਸੈੱਟ ਭੇਂਟ ਕੀਤਾ। ਅੰਤ ’ਚ ਲੈਕਚਰਾਰ ਪੂਨਮ ਬਾਲਾ ਵੱਲੋਂ ਸਮੂਹ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਸਾਰੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਤਾਂ ਕਿ ਸੇਵਾਕਾਲ ਦੌਰਾਨ ਬਣੀਆਂ ਸਾਝਾਂ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹਿਣ।