ਆਰਥਿਕ ਤੌਰ ’ਤੇ ਕਮਜੋਰ ਵਿਧਵਾ ਨੂੰ ਬਣਾ ਕੇ ਦਿੱਤਾ ਘਰ

ਆਰਥਿਕ ਤੌਰ ’ਤੇ ਕਮਜੋਰ ਵਿਧਵਾ ਨੂੰ ਬਣਾ ਕੇ ਦਿੱਤਾ ਘਰ

ਮੌੜ ਮੰਡੀ, (ਰਾਕੇਸ਼ ਗਰਗ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਮੌੜ ਮੰਡੀ ਦੀ ਸਾਧ-ਸੰਗਤ ਵੱਲੋਂ ਪਿੰਡ ਪ੍ਰੇਮ ਕੋਟਲੀ ਵਿਖੇ ਆਰਥਿਕ ਤੌਰ ’ਤੇ ਕਮਜੋਰ ਇੱਕ ਮਹਿਲਾ ਨੂੰ ਮਕਾਨ ਬਣਾ ਕੇ ਦਿੱਤਾ ਗਿਆ

ਵੇਰਵਿਆਂ ਮੁਤਾਬਿਕ ਵਿਧਵਾ ਰਾਮ ਪਿਆਰੀ ਕੋਲ ਆਪਣੀ ਜ਼ਿੰਦਗੀ ਗੁਜਰ ਬਸਰ ਕਰਨ ਲਈ ਚੰਗੀ ਹਾਲਤ ’ਚ ਘਰ ਨਹੀਂ ਸੀ ਆਪਣਾ ਘਰ ਬਣਾਉਣ ਲਈ ਉਸਨੇ ਪਿੰਡ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਸੇਵਾਦਾਰਾਂ ਨੇ ਸਾਧ-ਸੰਗਤ ਨਾਲ ਵਿਚਾਰ-ਵਟਾਂਦਰਾ ਕਰਕੇ ਉਸਦਾ ਘਰ ਬਣਾਉਣ ਦਾ ਫੈਸਲਾ ਲਿਆ ਉਸਦਾ ਮੰਦੀ ਹਾਲਤ ਵਾਲਾ ਇੱਕ ਕਮਰਾ ਜੋ ਪਹਿਲਾਂ ਸੀ ਉਸਨੂੰ ਢਾਹ ਕੇ ਭਰਤ ਆਦਿ ਪਾਈ ਗਈ ਉਸ ਤੋਂ ਅਗਲੇ ਦਿਨ ਨਵਾਂ ਕਮਰਾ ਬਣਾ ਕੇ ਦਿੱਤਾ ਗਿਆ ਕਮਰੇ ਦੇ ਨਾਲ ਹੀ ਇੱਕ ਸ਼ੈੱਡ, ਲੈਟਰੀਨ-ਬਾਥਰੂਮ ਅਤੇ ਪੂਰੀ ਚਾਰਦੀਵਾਰੀ ਕੀਤੀ ਗਈ ਮਹਿਲਾ ਰਾਮ ਪਿਆਰੀ ਨੂੰ ਇਸ ਤੋਂ ਪਹਿਲਾਂ ਆਪਣੇ ਹੀ ਘਰ ’ਚ ਰਹਿਣ ’ਤੇ ਡਰ ਲੱਗਦਾ ਸੀ ਕਿਉਂਕਿ ਕਮਰੇ ਦੀ ਛੱਤ ਕਾਫੀ ਮਾੜੀ ਸੀ

ਖਾਸ ਕਰਕੇ ਬਾਰਸ਼ਾਂ ਦੇ ਦਿਨਾਂ ’ਚ ਉਸਨੂੰ ਦਿਨ ਕਟੀ ਕਰਨੀ ਕਾਫੀ ਔਖੀ ਹੁੰਦੀ ਸੀ ਸਾਧ-ਸੰਗਤ ਵੱਲੋਂ ਘਰ ਬਣਾ ਕੇ ਦਿੱਤੇ ਜਾਣ ਨਾਲ ਹੁਣ ਉਸਦਾ ਫਿਕਰ ਖਤਮ ਹੋ ਗਿਆ ਇਸ ਸੇਵਾ ਕਾਰਜ ਲਈ ਰਾਮ ਪਿਆਰੀ ਨੇ ਪਿੰਡ ਅਤੇ ਸਮੁੱਚੇ ਬਲਾਕ ਦੀ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਬਲਾਕ ਦੇ ਜਿੰਮੇਵਾਰ ਸੇਵਾਦਾਰਾਂ ਨੇ ਆਖਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਇਹ ਘਰ ਬਣਾ ਕੇ ਦਿੱਤਾ ਗਿਆ ਅਤੇ ਭਵਿੱਖ ’ਚ ਵੀ ਲੋੜਵੰਦਾਂ ਦੀ ਇਸੇ ਤਰ੍ਹਾਂ ਮੱਦਦ ਬਲਾਕ ਦੀ ਸਾਧ-ਸੰਗਤ ਕਰਦੀ ਰਹੇਗੀ ਇਸ ਮੌਕੇ ਬਲਾਕ ਦੇ 25 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ