ਛੁੱਟੀਆਂ ਖਤਮ, ਸਰਕਾਰੀ ਸਕੂਲ ਖੁੱਲ੍ਹੇ

Holidays,, School, Open, Education

ਸਰਸਾ: ਸਕੂਲਾਂ ਵਿੱਚ ਇੱਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁੱਕਰਵਾਰ ਨੂੰ ਖਤਮ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਸਰਕਾਰੀ ਸਕੂਲ ਖੁੱਲ੍ਹ ਗਏ ਜਦੋਂ ਕਿ ਨਿੱਜੀ ਸਕੂਲ ਤਿੰਨ ਜੁਲਾਈ ਨੂੰ ਖੁੱਲ੍ਹਣਗੇ।।   ਛੁੱਟੀਆਂ ਵਿੱਚ ਮਿਲਿਆ ਸਕੂਲ ਦਾ ਕੰਮ ਪੂਰਾ ਕਰਨ ਤੋਂ ਬਾਅਦ ਅੱਜ ਸਵੇਰੇ ਬੱਚੇ ਤਿਆਰ ਹੋ ਕੇ ਸਕੂਲ ਗਏ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਪਈ ਭਿਆਨਕ ਗਰਮੀ ਕਾਰਨ ਬੱਚੇ ਪ੍ਰੇਸ਼ਾਨ ਸਨ। ਸਕੂਲਾਂ ਵਿੱਚ ਬਿਜਲੀ ਦੇ ਕੱਟ ਲੱਗਣ ਕਾਰਨ ਪੂਰੀ ਤਰ੍ਹਾਂ ਪੜ੍ਹਾਈ ਨਹੀਂ ਹੋ ਰਹੀ। ਗਰਮੀ ਕਾਰਨ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:30 ਤੋਂ ਦੁਪਹਿਰ 12 ਵਜੇ ਤੱਕ ਕੀਤਾ ਸੀ। ਹੁਣ ਕੁਝ ਮੀਂਹ ਪੈਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ।

LEAVE A REPLY

Please enter your comment!
Please enter your name here