ਹੋਲੀ ਸਪੈਸ਼ਲ : ਰੇਲਵੇ ਨੇ ਇਸ ਵਾਰ ਚਲਾਈਆਂ 540 ਵਿਸ਼ੇਸ਼ ਰੇਲਾਂ

Railway

ਨਵੀਂ ਦਿੱਲੀ (ਏਜੰਸੀ)। ਹੋਲੀ ਪੂਰੇ ਦੇਸ਼ ਲਈ ਬਹੁਤ ਖਾਸ ਤਿਉਹਾਰ ਹੈ। (Holi Special) ਇਸ ਖਾਸ ਮੌਕੇ ’ਤੇ ਲੋਕ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਘਰ ਜਾਂਦੇ ਹਨ। ਕਈ ਵਾਰ ਰੇਲ ਨਾ ਮਿਲਣ ਕਾਰਨ ਲੋਕਾਂ ਨੂੰ ਮਜ਼ਬੂਰੀਵੱਸ ਘਰੋਂ ਦੂਰ ਹੀ ਰਹਿਣਾ ਪੈ ਜਾਂਦਾ ਹੈ। ਅਜਿਹੇ ’ਚ ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਭਾਰਤੀ ਰੇਲਵੇ ਨੇ 540 ਸਪੈਸ਼ਲ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਇਸ ਫੈਸਲੇ ਕਾਰਨ ਯਾਤਰੀਆਂ ਨੂੰ ਘਰ ਜਾਣਾ ਸੁਖਾਲਾ ਹੋਵੇਗਾ, ਜਿਸ ਨਾਲ ਭਾਈਚਾਰੇ ਦਾ ਤਿਉਹਾਰ ਹੌਲੀ ਵੀ ਆਪਣੇ ਪਰਿਵਾਰ ਨਾਲ ਮਨਾ ਸਕਣਗੇ। ਯਾਤਰੀਆਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਰੇਲਵੇ ਨੇ ਇਹ ਕਦਮ ਚੁੱਕਿਆ ਹੈ। ਨਾਲ ਹੀ ਨਾਲ ਭੀੜ ਨੂੰ ਕੰਟਰੋਲ ਕਰਨ ਲਈ ਸਟੇਸ਼ਨਾਂ ’ਤੇ ਵਧੇਰੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਅਧਿਕਾਰਕ ਬਿਆਨ ਅਨੁਸਾਰ ਪਿਛਲੇ ਸਾਲ ਦੀ ਤੁਲਨਾ ’ਚ ਇਸ ਤਿਉਹਾਰੀ ਸੀਜਨ ਲਈ 219 ਹੋਰ ਸੇਵਾਵਾਂ ਜੋੜੀਆਂ ਗਈਆਂ ਹਨ।

ਰੇਲਾਂ ਦੀ ਵਿਵਸਥਾ

ਦੇਸ਼ ਭਰ ਦੇ ਪ੍ਰਮੁੱਖ ਮਾਰਗਾਂ ਨਾਲ ਜੋੜਨ ਦੀ ਯੋਜਨਾ ਭਾਤਰੀ ਰੇਲਵੇ ਦੀ ਕੋਸ਼ਿਸ਼ ਹੈ ਕਿ ਦੇਸ਼ ਭਰ ਦੇ ਮਹੱਤਵਪੂਰਨ ਸਟੇਸ਼ਨਾਂ ਨੂੰ ਧਿਆਨ ’ਚ ਰੱਖ ਕੇ ਹੀ ਰੇਲਾਂ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਰੇਲਾਂ ਵੱਲੋਂ ਦਿੱਲੀ , ਪਟਨਾ, ਦਿੱਲੀ ਭਾਗਲਪੁਰ, ਦਿੱਲੀ ਮੁਜੱਫਰਪੁਰ, ਦਿੱਲੀ ਸਹਿਰਸਾ, ਗੋਰਖਪੁਰ-ਮੁੰਬਈ, ਕੋਲਕਾਤਾ-ਪੁਰੀ, ਗੁਹਾਟੀ-ਰਾਂਚੀ, ਨਵੀਂ-ਸ੍ਰੀ ਮਾਤਾ ਵੈਸ਼ਣੂ ਦੇਵੀ ਕਟਰਾ, ਜੈਪੁਰ-ਬਾਂਦਰਾ ਟਰਮਿਨਸ, ਪੁੂਨੇ-ਦਾਨਾਪੁਰ, ਦੁਰਗਾ-ਪਟਨਾ, ਬਰੌਨੀ-ਸੂਰਤ ਤਹਿਤ ਤਮਾਮ ਮਾਰਗਾਂ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ।

Also Read : ਵੱਡੀ ਵਾਰਦਾਤ, ਪਿਸਤੌਲ ਦਿਖਾ ਕੇ ਲੁੱਟੇ 6 ਲੱਖ ਰੁਪਏ

ਜਨਰਲ ਡੱਬਿਆਂ ’ਚ ਯਾਤਰੀਆਂ ਦੇ ਚੜ੍ਹਨ ਉਤਰਨ ਤੇ ਸੁਰੱਖਿਆ ਲਈ ਰੇਲਵੇ ਸੁਰੱਖਿਆ ਬਲ (ਆਰਪੀਐੱਫ਼) ਮੁਲਾਜ਼ਮਾਂ ਦੀ ਨਿਗਰਾਨੀ ’ਚ ਕਤਾਰਾਂ ਬਣਾ ਕੇ ਭੀੜ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਦੇ ਕੇ ਸੁਰੱਖਿਆ ਯਕੀਨੀ ਕੀਤੀ ਜਾ ਰਹੀ ਹੈ। ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਪ੍ਰਮੁੱਖ ਸਟੇਸ਼ਨਾਂ ’ਤੇ ਵਧੇਰੇ ਆਰਪੀਐੱਫ਼ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਰੇਲਾਂ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਲਈ ਪ੍ਰਮੁੱਖ ਸਟੈਸ਼ਨਾਂ ’ਤੇ ਅਧਿਕਾਰੀਆਂਨੂੰ ਐਮਰਜੈਂਸੀ ਡਿਊਟੀ ’ਤੇ ਤੈਨਾਤ ਕੀਤਾ ਗਿਆ ਹੈ।

ਰੇਲ ਸੇਵਾ ’ਚ ਕਿਸੇ ਵੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਦੂਰ ਕਰਨ ਲਈ ਵੱਖ-ਵੱਖ ਮੁਲਾਜ਼ਮਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਬਿਆਨ ’ਚ ਆਖਿਆ ਗਿਆ ਹੈ ਕਿ ਪਲੇਟਫਾਰਮ ਨੰਬਰਾਂ ਨਾਲ ਰੇਲਾਂ ਦੇ ਆਉਣ-ਜਾਣ ਦੀ ਲਗਾਤਾਰ ਅਤੇ ਸਮੇਂ ਦੀ ਸੂਚਨਾ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।