ਕੋਲੋਜ਼ੀਅਮ ਅਜ਼ੂਬੇ ਦਾ ਇਤਿਹਾਸ

ਕੋਲੋਜ਼ੀਅਮ ਅਜ਼ੂਬੇ ਦਾ ਇਤਿਹਾਸ

ਕੋਲੋਜ਼ੀਅਮ ਇਟਲੀ ਦੇਸ਼ ਦੇ ਰੋਮ ਸ਼ਹਿਰ ਵਿਚ ਬਣਿਆ ਰੋਮਨ ਸਾਮਰਾਜ ਦਾ ਸਭ ਤੋਂ ਵਿਸ਼ਾਲ ਐਲੀਪਟਿਕਲ ਐਂਫ਼ੀਥਿਏਟਰ ਹੈ ਇਸ ਦਾ ਨਿਰਮਾਣ ਤੱਤਕਾਲੀ ਸ਼ਾਸਕ ਵੇਸਪਿਅਨ ਨੇ 70 ਈ. ਤੋਂ 72 ਈ. ਦੇ ਦਰਮਿਆਨ ਸ਼ੁਰੂ ਕੀਤਾ ਗਿਆ ਅਤੇ 80 ਈ. ਵਿਚ ਇਸ ਨੂੰ ਟਾਈਟਸ ਨੇ ਪੂਰਾ ਕੀਤਾ ਇਸ ਇਮਾਰਤ ਦਾ ਨਾਂਅ ਐਂਫੀਥਿਏਟਰਮ ਫਲੇਵੀਅਮ, ਵੇਸਪਿਅਨ ਅਤੇ ਟਾਈਟਸ ਦੇ ਪਰਿਵਾਰਕ ਨਾਂਅ ਫਲੇਵੀਅਸ ਕਾਰਨ ਹੈ

ਇਸ ਅੰਡਾਕਾਰ ਕੋੋਲੋਜ਼ੀਅਮ ਦੀ ਸਮਰੱਥਾ 50000 ਦਰਸ਼ਕਾਂ ਦੀ ਸੀ, ਜੋ ਉਸ ਸਮੇਂ ਵਿਚ ਆਮ ਗੱਲ ਨਹੀਂ ਸੀ ਇਸ ਸਟੇਡੀਅਮ ਵਿਚ ਯੋਧਿਆਂ ਵਿਚ ਸਿਰਫ਼ ਮਨੋਰੰਜਨ ਲਈ ਖੂਨੀ ਲੜਾਈਆਂ ਹੋਇਆ ਕਰਦੀਆਂ ਸਨ ਯੋਧਿਆਂ ਨੂੰ ਜਾਨਵਰਾਂ ਨਾਲ ਵੀ ਲੜਨਾ ਪੈਂਦਾ ਸੀ ਗਲੇਡੀਏਟਰ ਬਾਘਾਂ ਨਾਲ ਲੜਦੇ ਸਨ ਅੰਦਾਜ਼ਾ ਹੈ ਕਿ ਇਸ ਸਟੇਡੀਅਮ ਦੇ ਅਜਿਹੇ ਪ੍ਰਦਰਸ਼ਨਾਂ ਵਿਚ ਲਗਭਗ 5 ਲੱਖ ਜਾਨਵਰ ਅਤੇ 10 ਲੱਖ ਮਨੁੱਖ ਮਾਰੇ ਗਏ

ਇਸ ਤੋਂ ਇਲਾਵਾ ਪੌਰਾਣਿਕ ਕਥਾਵਾਂ ’ਤੇ ਅਧਾਰਿਤ ਨਾਟਕ ਵੀ ਇੱਥੇ ਖੇਡੇ ਜਾਂਦੇ ਸਨ ਸਾਲ ਵਿਚ ਦੋ ਵਾਰ ਇੱਥੇ ਪ੍ਰੋਗਰਾਮ ਹੁੰਦੇ ਸਨ ਅਤੇ ਰੋਮਨ ਵਾਸੀ ਇਸ ਖੇਡ ਨੂੰ ਬਹੁਤ ਪਸੰਦ ਕਰਦੇ ਸਨ ਪੂਰਵ ਮੱਧਕਾਲ ਵਿਚ ਇਸ ਇਮਾਰਤ ਨੂੰ ਜਨਤਕ ਵਰਤੋਂ ਲਈ ਬੰਦ ਕਰ ਦਿੱਤਾ ਗਿਆ ਬਾਅਦ ਵਿਚ ਇਸ ਨੂੰ ਰਿਹਾਇਸ਼, ਵਰਕਸ਼ਾਪਾਂ, ਧਾਰਮਿਕ ਪ੍ਰੋਗਰਾਮਾਂ, ਕਿਲੇ ਤੇ ਤੀਰਥ ਸਥਾਨ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ

ਅੱਜ ਭੂਚਾਲਾਂ ਅਤੇ ਹੋਰ ਕਾਰਨਾਂ ਕਰਕੇ ਇਹ ਇਮਾਰਤ ਸਿਰਫ਼ ਖੰਡਰ ਦੇ ਰੂਪ ਵਿਚ ਬਚੀ ਹੈ ਯੂਨੈਸਕੋ ਨੇ ਇਸ ਦੀ ਚੋਣ ਵਿਸ਼ਵ ਵਿਰਾਸਤ ਦੇ ਰੂਪ ਵਿਚ ਕੀਤੀ ਹੈ ਇਹ ਥਾਂ ਅੱਜ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਰੋਮਨ ਚਰਚ ਨਾਲ ਨੇੜਲਾ ਸਬੰਧ ਰੱਖਦਾ ਹੈ ਕਿਉਂਕਿ ਅੱਜ ਵੀ ਹਰ ਗੁੱਡ ਫ੍ਰਾਈਡੇ ਨੂੰ ਪੋਪ ਇੱਥੋਂ ਇੱਕ ਮਸ਼ਾਲ ਜਲੂਸ
ਕੱਢਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।