ਚੰਦਰਯਾਨ-3 ਨੇ ਚੰਦਰਮਾ ’ਤੇ ਉਤਾਰਾ ਕਰ ਲਿਆ ਹੈ। ਪੁਲਾੜ ਖੋਜਾਂ ’ਚ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਦਾ ਚੰਨ ’ਤੇ ਪਹੰੁਚਣਾ ਇਤਿਹਾਸਕ ਤੇ ਸ਼ਾਨਦਾਰ ਪ੍ਰਾਪਤੀ ਹੈ। ਇਸ ਘਟਨਾ ਚੱਕਰ ਨਾਲ ਭਾਰਤ ਚੀਨ ’ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ। ਅਮਰੀਕਾ, ਚੀਨ ਤੇ ਰੂਸ ਵਰਗੇ ਤਾਕਤਵਰ ਮੁਲਕਾਂ ਤਕਨੀਕ ਦੇ ਖੇਤਰ ’ਚ ਅੱਗੇ ਲੰਘਣ ਭਾਰਤ ਦੀ ਸਮਰੱਥਾ ਨੂੰ ਸਾਬਤ ਕਰਦੀ ਹੈ। ਸਿਰਫ 20 ਸਾਲਾਂ ਦੇ ਸਮੇਂ ’ਚ ਚੰਦਰਯਾਨ ਨੂੰ ਸਫਲਤਾ ਮਿਲਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤ ਕੋਲ ਵਿਗਿਆਨੀਆਂ ਦੀ ਕਮੀ ਨਹੀਂ। ਭਾਰਤੀ ਵਿਗਿਆਨੀ ਤਕਨੀਕ ਵਿਕਸਿਤ ਕਰਨ ਤੇ ਵਰਤਣ ’ਚ ਪੂਰੀ ਮੁਹਾਰਤ ਹਾਸਲ ਕਰ ਚੁੱਕੇ ਹਨ । ਇਸ ਤੋਂ ਪਹਿਲਾਂ ਵੀ ਭਾਰਤੀ ਵਿਗਿਆਨੀਆਂ ਨੇ ਪੂਰੀ ਦੁਨੀਆ ’ਚ ਵੱਖ-ਵੱਖ ਮੁਲਕਾਂ ਲਈ ਕੰਮ ਕਰਕੇ ਉਥੋਂ ਦੇ ਵਿਕਾਸ ’ਚ ਸ਼ਲਾਘਾਯੋਗ ਹਿੱਸਾ ਪਾਇਆ ਹੈ। (Achievement of India)
ਫੰਡ ਦੇ ਨਾਲ ਪ੍ਰਤਿਭਾ ਇਕੱਠੀ ਔਖੀ | Achievement of India
ਇੱਕ ਵਿਕਾਸ਼ਸ਼ੀਲ ਮੁਲਕਾਂ ਲਈ ਬੜਾ ਔਖਾ ਹੁੰਦਾ ਹੈ ਕਿ ਫੰਡ ਜੁਟਾਉਣ ਦੇ ਨਾਲ-ਨਾਲ ਪ੍ਰਤਿਭਾਵਾਂ ਨੂੰ ਮੌਕਾ ਦੇਣਾ। ਚੰਨ ਫਤਹਿ ਤੋਂ ਬਾਅਦ ਭਾਰਤੀ ਵਿਗਿਆਨੀਆਂ ਤੇ ਇਸਰੋ ਲਈ ਬੇਸ਼ੁਮਾਰ ਮੌਕੇ ਹੋਣਗੇ। ਇਸਰੋ ਹੋਰਨਾ ਮੁਲਕਾਂ ਦੇ ਸੈਟੇਲਾਈਟ ਪੁਲਾੜ ’ਚ ਛੱਡ ਕੇ ਪਹਿਲਾਂ ਹੀ ਕਮਾਈ ਸ਼ੁਰੁੂ ਕਰ ਚੁੱਕਾ ਹੈ। ਦਰਜਨਾਂ ਦੇਸ਼ ਇਸਰੋ ਰਾਹੀਂ ਆਪਣੇ ਸੈਟੇਲਾਈਟ ਭੇਜ ਚੁੱਕੇ ਹਨ ਜਿਨ੍ਹਾਂ ਤੋਂ ਭਾਰਤ ਨੂੰ ਕਾਫ਼ੀ ਆਰਥਿਕ ਯੋਗਦਾਨ ਮਿਲਿਆ ਹੈ।
ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਦਾ ਪੁਲਾੜ ਖੋਜ਼ ਕੇਂਦਰ ਨਾਸਾ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੁਣ ਇਸਰੋ ਵੀ ਦੁਨੀਆ ਦੇ ਨਕਸ਼ੇ ’ਤੇ ਆ ਗਿਆ ਹੈ। ਬਿਨਾਂ ਸ਼ੱਕ ਹੁਣ ਇਸਰੋ ਵੀ ਸੈਰਗਾਹ ਬਣੇਗਾ। ਸਾਰੇ ਵਿਗਿਆਨੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮਿਹਨਤ ਤੇ ਲਗਨ ਰੰਗ ਲਿਆਈ ਹੈ। ਇਸਰੋ ਨੂੰ ਅਗਲੇ ਪ੍ਰਾਜੈਕਟਾਂ ਲਈ ਹੋਰ ਵਿੱਤੀ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਕਿ ਵਿਗਿਆਨੀ ਨਵੀਂਆਂ ਖੋਜਾਂ ਜ਼ੋਰ-ਸ਼ੋਰ ਨਾਲ ਭਰ ਸਕਣ। ਕਦੇ ਸਮਾਂ ਸੀ ਇਸਰੋ ਦੇ ਰਾਕੇਟ ਪਹੰੁਚਾਉਣ ਲਈ ਬਦਲ ਗੱਡਿਆ ਦੀ ਵਰਤੋਂ ਕੀਤੀ ਗਈ ਸੀ।
ਦੋ ਅਸਫ਼ਲਤਾਵਾਂ ਤੋਂ ਬਾਅਦ ਵੀ ਹੌਸਲਾ
ਭਾਰਤ ਕੋਲ ਵਿੱਤੀ ਸੰਸਾਧਨ ਬੜੇ ਸੀਮਿਤ ਸਨ ਇਸ ਦੇ ਬਾਵਜੂਦ ਇਸਰੋ ਤੱਕ ਤਰੱਕੀ ਕਰਦਾ ਕਰਦਾ ਚੰਨ ’ਤੇ ਪਹੁੰਚ ਗਿਆ ਹੈ। ਇਹ ਵੀ ਵੱਡੀ ਗੱਲ ਹੈ ਕਿ ਚੰਦਰਯਾਨ-2 ਵੀ ਨਾਕਾਮੀ ਦੇ ਬਾਵਜੂਦ ਵਿਗਿਆਨੀਆਂ ਨੇ ਹਾਰ ਨਹੀਂ ਮੰਨੀ ਅਤੇ ਮਿਹਨਤ ਜ਼ਾਰੀ ਰੱਖੀ। ਰੂਸ ਵਰਗੇ ਮੁਲਕ ਦਾ ਲੂਨਾ-25 ਚੰਦਰ ਪ੍ਰਾਜੈਕਟ ਦੇ ਫੇਲ੍ਹ ਹੋਣ ਦੇ ਬਾਵਜੂਦ ਇਸਰੋ ਵਿਗਿਆਨੀ ਚੜ੍ਹਦੀ ਕਲਾ ’ਚ ਰਹੇ। ਇਹ ਘਟਨਾ ਚੱਕਰ ਇਹ ਵੀ ਸਾਬਤ ਕਰਦਾ ਹੈ ਭਰੋਸਾ ਤੇ ਹੌਂਸਲਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਖੁਦ ਮੈਦਾਨ ’ਚ
ਜੇ ਮਿਹਨਤ, ਲਗਨ ਨਾਲ ਕੰਮ ਕੀਤਾ ਜਾਵੇ ਤਾਂ ਤਰੱਕੀ ਤੈਅ ਹੈ। ਇਹ ਵੀ ਜ਼ਰੂਰੀ ਹੈ ਕਿ ਕੁਦਰਤ ਦੀ ਭੇਤਾਂ ਨੂੰ ਸਮਝਣ ਦੇ ਨਾਲ-ਨਾਲ ਕੁਦਰਤ ਦੇ ਸੰਤੁਲਨ ਪ੍ਰਤੀ ਵੀ ਸੁਚੇਤ ਰਿਹਾ ਜਾਵੇ। ਕੁਦਰਤ ਦੀਆਂ ਬਰਕਤਾਂ ਲੱਭੀਆਂ ਜਾਣ ਪਰ ਕੁਦਰਤ ਦੇ ਚੱਕਰ ਨੂੰ ਬਰਕਰਾਰ ਰੱਖਿਆ ਜਾਵੇ। ਇਹ ਦੁਨੀਆ ਦੇ ਹੋਰ ਤਾਕਤਵਰ ਮੁਲਕਾਂ ਲਈ ਵੀ ਜ਼ਰੂਰੀ ਹੈ ਕਿ ਕੁਦਰਤ ਨਾਲ ਰਿਸ਼ਤਾ ਦੋਸਤੀ ਤੇ ਸਦਭਾਵਨਾ ਵਾਲਾ ਹੀ ਰਹੇ। ਕੁਦਰਤ ਬਰਕਤਾਂ ਵੰਡਦੀ ਹੈ ਤੇ ਇਹਨਾਂ ਬਰਕਤਾਂ ਨੂੰ ਮਾਣਨ ਦੀ ਲੋੜ ਹੈ।