ਤਸਵੀਰਾਂ ’ਚ ਵੇਖੋ ਖੂਬਸੂਰਤ ਸੋਲਨ ’ਚ ਹੋਈ ਨਾਮ ਚਰਚਾ ਦੀਆਂ ਝਲਕੀਆਂ

solan-9, Naamcharcha Solan

ਸੋਲਨ (ਸੁਨੀਲ ਵਰਮਾ)। ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਸੋਲਨ ’ਚ ਸ਼ਰਧ ਤੇ ਉਤਸ਼ਾਹ ਨਾਲ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ। ਇਸ ਮੌਕੇ ਠੋਡੋ ਗਰਾਊਂਡ ਰਾਜਗੜ੍ਹ ਰੋਡ ’ਤੇ ਵੱਡੀ ਗਿਣਤੀ ’ਚ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਪਹੁੰਚੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 139 ਮਾਨਵਤਾ ਭਲਾਈ ਕਾਰਜਾਂ ਨੂੰ ਕਰਨ ’ਚ ਜੁਟੀ ਹੋਈ ਹੈ। ਇਨ੍ਹਾਂ ਕਾਰਜਾਂ ’ਚ ਸ਼ਾਮਲ ਅਨਾਥ ਮਾਤਾ-ਪਿਤਾ ਦੀ ਸੇਵਾ ਮੁਹਿੰਮ ਤਹਿਤ ਲਗਾਤਾਰ ਸਾਧ-ਸੰਗਤ ਇਸ ਕਾਰਜ ’ਚ ਜੁਟੀ ਹੋਈ ਹੈ। (Naamcharcha Solan)

ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਰਿਕਾਰਡਿਡ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਇਕਚਿੱਤ ਹੋ ਸੁਣਿਆ। ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀ ਮੁਹਿੰਮ ਅਨਾਥ ਮਾਤਾ-ਪਿਤਾ ਦੀ ਸੇਵਾ ਤਹਿਤ 15 ਲੋੜਵੰਦ ਬਜ਼ੁਰਗਾਂ ਨੂੰ ਰਾਸ਼ਨ ਦਿੱਤਾ ਗਿਆ।

ਆਤਮ ਨਿਰਭਰ ਮੁਹਿੰਮ ਤਹਿਤ ਸਾਧ-ਸੰਗਤ ਨੇ 7 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ’ਚ ਮੱਦਦ ਕੀਤੀ। ਐਤਵਾਰ ਨੂੰ ਸੋਲਨ ’ਚ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਹਰ ਪਾਸੇ ਡੇਰਾ ਸ਼ਰਧਾਲੂ ਹੀ ਵਿਖਾਈ ਦੇ ਰਹੇ ਸਨ ਤੇ ਸਤਿਸੰਗ ਪੰਡਾਲ ਨੂੰ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਭੋਜਨ ਵੀ ਛਕਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here