Heat Wave Advisory: ਸਾਵਧਾਨ! ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਜ਼ਰੂਰੀ ਖ਼ਬਰ, ਗਰਮੀ ਦੀ ਲਹਿਰ ਬਾਰੇ ਐਡਵਾਈਜ਼ਰੀ ਜਾਰੀ

Heat Wave Advisory
Heat Wave Advisory: ਸਾਵਧਾਨ! ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਜ਼ਰੂਰੀ ਖ਼ਬਰ, ਗਰਮੀ ਦੀ ਲਹਿਰ ਬਾਰੇ ਐਡਵਾਈਜ਼ਰੀ ਜਾਰੀ

Heat Wave Advisory: ਲੁਧਿਆਣਾ (ਰਘਬੀਰ ਸਿੰਘ)। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋਂ ਵਧ ਰਹੀ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉੱਚ ਤਾਪਮਾਨ ਖਾਸ ਕਰਕੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ਕਾਫੀ ਖ਼ਤਰਨਾਕ ਹੋ ਸਕਦਾ ਹੈ। ਗਰਮੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਹੀਟ ਐਗਜ਼ੌਸਟਨ (ਗਰਮੀ ਨਾਲ ਥਕਾਵਟ), ਹੀਟ ਕ੍ਰੈਂਪਸ (ਗਰਮੀ ਨਾਲ ਮਾਸਪੇਸ਼ੀਆਂ ਵਿੱਚ ਖਿੱਚ) ਅਤੇ ਹੀਟ ਸਟਰੋਕ (ਲੂ ਲੱਗਣਾ) ਤੋਂ ਬਚਣ ਲਈ ਸਮੇਂ ਸਿਰ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।

ਮੌਜੂਦਾ ਸਥਿਤੀ ਤੇ ਭਵਿੱਖਬਾਣੀ | Heat Wave Advisory

ਮੌਸਮ ਵਿਭਾਗ ਅਨੁਸਾਰ, ਲੁਧਿਆਣਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਖਾਸ ਬਦਲਾਅ ਦੀ ਸੰਭਾਵਨਾ ਨਹੀਂ ਹੈ। ਬਠਿੰਡਾ ਵਰਗੇ ਜ਼ਿਲਿਆਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਹਾਲਾਂਕਿ, 23 ਮਈ ਤੋਂ ਕੁਝ ਜ਼ਿਲਿਆਂ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। Heat Wave Advisory

ਕੀ ਕਰੀਏ | Heat Wave Advisory

  • ਭਾਵੇਂ ਪਿਆਸ ਨਾ ਵੀ ਲੱਗੇ ਫਿਰ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਰਹੋ। ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਨਾ ਹੋਣ ਦਿਓ। ਮਿਰਗੀ, ਦਿਲ ਦੀ ਬਿਮਾਰੀ, ਕਿਡਨੀ ਜਾਂ ਲੀਵਰ ਦੀ ਬਿਮਾਰੀ ਵਾਲੇ ਲੋਕਾਂ ਨੂੰ ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
  • ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਓ.ਆਰ.ਐਸ. ਘੋਲ ਅਤੇ ਫਲਾਂ ਦੇ ਜੂਸ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦਾ ਸੇਵਨ ਵਧਾਓ।
  • ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਾਓ।
  • ਜਦੋਂ ਬਾਹਰ ਜਾਓ ਤਾਂ ਛੱਤਰੀ, ਟੋਪੀ, ਕੈਪ, ਤੌਲੀਆ, ਪੱਗ ਜਾਂ ਸਿਰ ਢੱਕਣ ਲਈ ਕੋਈ ਕੱਪੜਾ ਜ਼ਰੂਰ ਵਰਤੋ। ਅੱਖਾਂ ਦੀ ਸੁਰੱਖਿਆ ਲਈ ਸਨਗਲਾਸਿਜ਼ ਵੀ ਪਾਓ।
  • ਖੀਰਾ, ਤਰਬੂਜ਼, ਖਰਬੂਜ਼ਾ, ਸੰਤਰਾ, ਅੰਗੂਰ, ਅਨਾਨਾਸ, ਟਮਾਟਰ ਵਰਗੇ ਪਾਣੀ ਵਾਲੇ ਫਲ ਅਤੇ ਸਬਜ਼ੀਆਂ ਖਾਓ। ਛੋਟਾ-ਛੋਟਾ ਭੋਜਨ ਖਾਓ ਅਤੇ ਵਾਰ-ਵਾਰ ਖਾਓ।

ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ-

  • ਐਂਬੂਲੈਂਸ: ਡਾਇਲ 108 (ਮੁਫ਼ਤ ਐਮਰਜੈਂਸੀ ਮੈਡੀਕਲ ਰਿਸਪਾਂਸ ਸਰਵਿਸ)
  • ਹੈਲਪਲਾਈਨ: 104 (ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਜਾਣਕਾਰੀ / ਸ਼ਿਕਾਇਤਾਂ / ਸਲਾਹ ਲਈ ਟੋਲ ਫ੍ਰੀ ਮੈਡੀਕਲ ਹੈਲਪਲਾਈਨ)
  • ਸਿਵਲ ਸਰਜਨ ਦਫ਼ਤਰ, ਲੁਧਿਆਣਾ: 0161-2444193
  • ਤੁਹਾਡੀ ਸਿਹਤ ਸਾਡੀ ਤਰਜੀਹ ਹੈ। ਸੁਰੱਖਿਅਤ ਰਹੋ ਅਤੇ ਗਰਮੀ ਤੋਂ ਬਚੋ।

ਕੀ ਨਾ ਕਰੀਏ | Heat Wave Advisory

  • ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲੋ, ਕਿਉਂਕਿ ਇਹ ਸਭ ਤੋਂ ਗਰਮ ਸਮਾਂ ਹੁੰਦਾ ਹੈ। ਬਾਹਰੀ ਕੰਮ ਸਵੇਰੇ ਜਾਂ ਸ਼ਾਮ ਨੂੰ ਕਰੋ।
  • ਜ਼ਿਆਦਾ ਸਮੇਂ ਤੱਕ ਧੁੱਪ ਵਿੱਚ ਨਾ ਰਹੋ। ਨੰਗੇ ਪੈਰੀਂ ਬਾਹਰ ਨਾ ਨਿਕਲੋ।
  • ਅਲਕੋਹਲ, ਚਾਹ, ਕੌਫੀ ਅਤੇ ਜ਼ਿਆਦਾ ਮਿੱਠੇ ਕਾਰਬੋਨੇਟਿਡ ਡਰਿੰਕਸ (ਕੋਲਡ ਡਰਿੰਕਸ) ਦਾ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦੇ ਹਨ।
  • ਬਾਸੀ ਜਾਂ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ।
  • ਕਦੇ ਵੀ ਬੱਚਿਆਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਖੜੀ ਗੱਡੀ ਵਿੱਚ ਇਕੱਲੇ ਨਾ ਛੱਡੋ।

ਹੀਟ ਸਟਰੈੱਸ ਦੇ ਲੱਛਣਾਂ ’ਤੇ ਧਿਆਨ ਦਿਓ:

ਕਮਜ਼ੋਰੀ, ਸੁਸਤੀ, ਸਿਰ ਦਰਦ, ਚੱਕਰ ਆਉਣਾ, ਪਸੀਨਾ ਬੰਦ ਹੋਣਾ, ਜੀਅ ਕੱਚਾ ਹੋਣਾ, ਬੇਚੈਨੀ ਜਾਂ ਤੇਜ਼ ਸਾਹ ਲੈਣਾ, ਮਾਸਪੇਸ਼ੀਆਂ ਵਿੱਚ ਖਿੱਚ ਵਰਗੇ ਕਿਸੇ ਵੀ ਲੱਛਣ ਨੂੰ ਅਣਗੌਲਿਆ ਨਾ ਕਰੋ। ਜੇਕਰ ਅਜਿਹੇ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰੋ।

Read Also : Ludhiana News: ‘ਸ਼ਰਾਬ ਪੀਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ ’ਤੇ ਗਰਮਾਈ ਸਿਆਸਤ