ਨਵੀਂ ਦਿੱਲੀ। ਪਿਛਲੇ ਕੁਝ ਹਫ਼ਤਿਆਂ ਦੌਰਾਨ ਲਸਣ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਮੰਥਲੀ ਬਜ਼ਟ ਵਿਗੜਿਆ ਹੈ। ਲਸਣ ਦੀਆਂ ਕੀਮਤਾਂ ’ਚ ਤੇਜ਼ੀ ਦਾ ਕਾਰਨ ਖੁਦਰਾ ਬਜ਼ਾਰ ’ਚ ਇਯ ਦੀ ਕੀਮਤ 300 ਰੁਪਏ ਤੋਂ 400 ਰੁਪਏ ਕਿੱਲੋ ਹੋ ਚੁੱਕੀ ਹੈ, ਜੋਕਿ ਥੋਕ ਬਜ਼ਾਰ ’ਚ ਇਸ ਦੀ ਕੀਮਤ 150/250 ਰੁਪਏ ਪ੍ਰਤੀ ਕਿੱਲੋ ਹੈ। ਲਸਣ ਤੋਂ ਇਲਾਵਾ ਚੌਲ ਤੇ ਦਾਲ ਦੀਆਂ ਕੀਮਤਾਂ ’ਚ ਵੀ ਵਾਧਾ ਦੇਖਿਆ ਗਿਆ ਹੈ, ਜਿਸ ਨੇ ਮਹਿੰਗਾਈ ਨੂੰ ਹੋਰ ਵਧਾ ਦਿੱਤਾ ਹੈ। ਉੱਥੇ ਹੀ ਬੀਤੇ ਦਿਨੀਂ ਪਿਆਜ ਦੀਆਂ ਕੀਮਤਾਂ ਵੀ ਲੋਕਾਂ ਨੂੰ ਰੁਆ ਰਹੀਆਂ ਸਨ, ਪਰ ਹੁਣ ਪਿਆਜ਼ ਦੇ ਭਾਅ ਥੋੜ੍ਹੇ ਘਟੇ ਹਨ। ਖਾਦ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਕੁਝ ਰਿਪੋਰਟਰਾਂ ਦਾ ਕਹਿਣਾ ਹੈ ਕਿ ਕਟਾਈ ਦੇ ਮੌਸਮ ’ਚ ਦੇਰੀ ਕਾਰਨ ਖਰੀਫ਼ ਫਸਲ ਦੀ ਕੀਮਤ ’ਚ ਵਾਧਾ ਹੋਇਆ ਹੈ ਅਤੇ ਅਜੇ ਹੋਰ ਵਧਣ ਦੀ ਸੰਭਾਵਨਾ ਹੈ। (Garlic Price Hike)
ਲਸਣ ਦੀਆਂ ਕੀਮਤਾਂ ’ਚ ਇਸ ਲਈ ਹੋ ਰਿਹੈ ਵਾਧਾ | Garlic Price Hike
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੇਮੌਸਮੀ ਵਰਖਾ ਨੇ ਲਸਣ ਤੇ ਪਿਆਜ਼ ਸਪਲਾਈ ਕਰਨ ਵਾਲੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮਹਾਂਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼ ਵਰਗੇ ਮੁੱਖ ਉਤਪਾਦਕ ਸੂਬਿਆਂ ’ਚ ਬੇਮੌਸਮੀ ਵਰਖਾ ਦੇ ਨਾਲ ਹੀ ਮਿੱਟੀ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਫਸਲ ਦੀ ਕਟਾਈ ’ਚ ਵੀ ਦੇਰੀ ਹੋਈ ਹੈ। ਨਾਲ ਹੀ ਨਵੀਂ ਫਸਲ ਬਜ਼ਾਰ ’ਚ ਨਾ ਪਹੁੰਚਣ ਕਾਰਨ ਲਸਣ ਦੀ ਸਪਲਾਈ ਘਟ ਗਈ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਅੱਗੇ ਹੋਰ ਵੀ ਵਧਣ ਦੀ ਸੰਭਾਵਨਾ ਹੈ।
ਬਜ਼ਾਰ ’ਚ ਹੁਣ ਤੱਕ ਲਸਣ ਦੀ ਸਪਲਾਈ ਪੂਰੀ ਨਹੀਂ ਹੋਈ ਹੈ | Garlic Price Hike
ਬਜ਼ਾਰ ’ਚ ਅਜੇ ਤੱਕ ਲਸਣ ਦੀ ਸਪਲਾਈ ਪੂਰੀ ਨਹੀਂ ਹੋ ਪਾ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜਨਵਰੀ ਦੇ ਅੰਤ ਤੱਕ ਖੁਦਰਾ ਕੀਮਤਾਂ 250-350 ਰੁਪਏ ਕਿੱਲੋ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ। ਬਜ਼ਾਰ ’ਚ ਨਵੀਂ ਫਸਲ ਆਉਣ ਤੋਂ ਬਾਅਦ ਲਸਣ ਦੀਆਂ ਕੀਮਤਾਂ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਜੇਕਰ ਸਪਲਾਈ ਜਲਦੀ ਪੂਰੀ ਨਹੀਂ ਹੁੰਦੀ ਹੈ ਤਾਂ ਇਹ ਕੀਮਤਾਂ ਮਾਰਚ ਤੱਕ ਉੱਚੀਆਂ ਰਹਿ ਸਕਦੀਆਂ ਹਨ।