ਸੰਭੂ ਬਾਰਡਰ। ਐੱਮਐੱਸਪੀ ਸਮੇਤ ਆਪਣੀਆਂ ਮੰਗਾਂ ਸਬੰਧੀ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨ ਅੰਦੋਲਨ ਸਬੰਧੀ ਸਰਕਾਰ ਨਾਲ ਹੁਣ ਤੱਕ ਤਿੰਨ ਦੌਰ ਦੀ ਮੀਟਿੰਗ ਹੋ ਚੁੱਕੀ ਹੈ। ਤੀਜੇ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ। ਹੁਣ ਚੌਥੇ ਦੌਰ ਦੀ ਗੱਲਬਾਤ ਐਤਵਾਰ ਭਾਵ ਕਿ ਭਲਕੇ ਹੋਵੇਗੀ। ਉਮੀਦ ਹੈ ਕਿ ਐਮਐਸਪੀ ਦੀ ਗਰੰਟੀ ਅਤੇ ਨਕਲੀ ਕੀਟਨਾਸ਼ਕਾਂ ਦੇ ਮੁੱਦੇ ’ਤੇ ਗੱਲਬਾਤ ਹੋਵੇਗੀ, ਜਿਸ ਨੂੰ ਲੈ ਕੇ ਸਰਕਾਰ ਨੇ ਭੋਰਸਾ ਦਿੱਤਾ ਹੈ। ਇਸ ਬਾਬਤ ਪੰਜਾਬ ਕੇਸਰੀ ਦੇ ਰਿਪੋਰਟਰ ਸੁਧੀਰ ਪਾਂਡੇ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਕੀਤੀ। (Farmer Protest)
ਇਸ ਗੱਲਬਾਤ ਦੌਰਾਨ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਤਰੀਆਂ ਨਾਲ ਤੀਜੇ ਦੌਰ ਦੀ ਗੱਲਬਾਤ ਤਾਂ ਠੀਕ ਹੋਈ। ਮੰਤਰੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਠੋਸ ਹੱਲ ਕਰਨਾ ਚਾਹੁੰਦੇ ਹਾਂ। ਪੰਧੇਰ ਨੇ ਕਿਹਾ ਕਿ ਇਕੱਲੇ ਭਰੋਸੇ ਦਾ ਤਾਂ ਕੁਝ ਨਹੀਂ ਹੋਵੇਗਾ। ਸਾਡੀਆਂ ਮੰਗਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇ, ਇਸ ਲਈ ਉਨ੍ਹਾਂ ਨੇ ਕੁਝ ਸਮਾਂ ਮੰਗਿਆ ਹੈ। ਇਹ ਦੇਖਦਾ ਦਿਲਚਸਪ ਹੋਵੇਗਾ ਕਿ ਜੋ ਅਗਲੀ ਬੈਠਕ ਹੋਵੇਗੀ, ਉਸ ਵਿੱਚੋਂ ਕੀ ਨਤੀਜਾ ਨਿੱਕਲ ਕੇ ਸਾਹਮਣੇ ਆਵੇਗਾ। (Farmer Protest)
ਪੰਧੇਰ ਨੇ ਕਿਹਾ ਕਿ ਸਾਡਾ ਦਿੱਲੀ ਜਾਣਾ ਅਣਖ ਦੀ ਗੱਲ ਨਹੀਂ ਹੈ। ਅਸੀਂ ਮਿਲ ਬੈਠ ਕੇ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ। ਸਰਕਾਰ ਬੁਲਾਵੇਗੀ ਤਾ ਅਸੀਂ ਜਾਵਾਂਗੇ। ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਸਾਡਾ ਦਿੱਲੀ ਕੂਚ ਕਰਨ ਦਾ ਫ਼ੈਸਲਾ ਪੱਕਾ ਹੈ।
Toll plaza : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਦੋ ਦਿਨ ਟੋਲ ਪਲਾਜ਼ੇ ਹੋਣਗੇ ਫ੍ਰੀ
ਪੰਧੇਰ ਮੁਤਾਬਿਕ ਉਨ੍ਹਾਂ ਦਾ ਅੰਦੋਲਨ ਸ਼ਾਂਤੀਪੂਰਨ ਰਹੇਗਾ। ਅੰਦੋਲਨ ਵਿਚਕਾਰ ਕਿਸਾਨ ਗਿਆਨ ਸਿੰੰਘ ਫੌਤ ਹੋ ਗਏ ਇਸ ਬਾਬਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਤੋਂ 20 ਲੱਖ ਰੁਪਏ ਅਤੇ ਪਰਿਵਾਰ ਲਈ ਨੌਕਰੀ ਦੀ ਮੰਗ ਕੀਤੀ ਹੈ। ਉਨ੍ਹਾਂ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਾ ਹੋਵੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਸ਼ਾਂਤੀਪੂਰਨ ਅੰਦੋਲਨ ਲਈ ਦਿੱਲੀ ਜਾਣ ਦੀ ਇਜਾਜਤ ਦਿੱਤੀ ਜਾਵੇ। ਅਸੀਂ ਗੱਲਬਾਤ ਰਾਹੀਂ ਮੁੱਦਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ।