Special Laddu Recipe: ਸਿਹਤ ਤੇ ਸੁਆਦ ਦਾ ਸੁਮੇਲ: ਰਾਮਦਾਣਾ ਲੱਡੂ

Special Laddu Recipe
Special Laddu Recipe: ਸਿਹਤ ਤੇ ਸੁਆਦ ਦਾ ਸੁਮੇਲ: ਰਾਮਦਾਣਾ ਲੱਡੂ

Special Laddu Recipe: ਭਾਰਤੀ ਭੋਜਨ ਦੀ ਥਾਲੀ ਬਿਨਾ ਮਿੱਠੇ ਅਧੂਰੀ ਮੰਨੀ ਜਾਂਦੀ ਹੈ ਚਾਹੇ ਤਿਉਹਾਰ ਦਾ ਮੌਕਾ ਹੋਵੇ, ਕੋਈ ਖਾਸ ਦਿਨ ਜਾਂ ਫਿਰ ਰੁਟੀਨ ਦਾ ਖਾਣਾ, ਖਾਣੇ ਤੋਂ ਬਾਅਦ ਕੁਝ ਮਿੱਠਾ ਹੋ ਜਾਵੇ ਤਾਂ ਗੱਲ ਬਣ ਜਾਂਦੀ ਹੈ ਪਰ ਮਿੱਠੇ ਪ੍ਰਤੀ ਇਹ ਚਾਹਤ ਅਕਸਰ ਵਜ਼ਨ ਤੇ ਸਿਹਤ ਨੂੰ ਲੈ ਕੇ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਅਜਿਹੇ ਵਿੱਚ ਜੇਕਰ ਕੋਈ ਅਜਿਹਾ ਵਿਕਲਪ ਮਿਲ ਜਾਵੇ ਜੋ ਸੁਆਦ ਵੀ ਹੋਵੇ ਤੇ ਸਿਹਤਮੰਦ ਵੀ ਤਾਂ ਕਹਿਣਾ ਹੀ ਕੀ! ਰਾਮਦਾਣਾ ਲੱਡੂ ਇੱਕ ਅਜਿਹਾ ਹੀ ਰਿਵਾਇਤੀ ਤੇ ਪੋਸ਼ਣ ਨਾਲ ਭਰਪੂਰ ਵਿਕਲਪ ਹੈ ਜੋ ਮਿੱਠੇ ਦੀ ਤਲਬ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਸਰੀਰ ਨੂੰ ਊਰਜਾ ਤੇ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਦਾ ਹੈ ਖਾਸ ਗੱਲ ਇਹ ਹੈ ਕਿ ਰਾਮਦਾਣਾ ਨੂੰ ਵਰਤ ਵਿੱਚ ਖਾਧਾ ਜਾਂਦਾ ਹੈ ਤੇ ਇਹ ਗਲੂਟਨ ਫ੍ਰੀ ਹੋਣ ਕਾਰਨ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ।

ਇਹ ਖਬਰ ਵੀ ਪੜ੍ਹੋ : Indian Railways News: ਵੰਦੇ ਭਾਰਤ, ਸ਼ਤਾਬਦੀ, ਰਾਜਧਾਨੀ ਰੇਲਗੱਡੀਆਂ ਸਬੰਧੀ ਅਹਿਮ ਖਬਰ, ਪੜ੍ਹੋ ਤੇ ਜਾਣੋ

ਰਾਮਦਾਣਾ ਕੀ ਹੈ? | Special Laddu Recipe

ਰਾਮਦਾਣਾ, ਜਿਸ ਨੂੰ ਅਮਰਾਨਾਥ ਵੀ ਕਿਹਾ ਜਾਂਦਾ ਹੈ ਇੱਕ ਪ੍ਰਾਚੀਨ ਅਨਾਜ ਹੈ ਜੋ ਵਰਤਾਂ ਦੇ ਦਿਨਾਂ ਵਿੱਚ ਵਿਸ਼ੇਸ਼ ਰੂਪ ਨਾਲ ਖਾਧਾ ਜਾਂਦਾ ਹੈ ਇਹ ਦਿਸਣ ਵਿੱਚ ਛੋਟਾ ਹੁੰਦਾ ਹੈ ਪਰ ਪੋਸ਼ਣ ਵਿੱਚ ਬਹੁਤ ਚੰਗਾ ਹੈ ਇਸ ਵਿੱਚ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਏ, ਸੀ, ਈ ਅਤੇ ਬੀ ਕੰਪਲੈਕਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਲੱਡੂ ਬਣਾਉਣ ਦੀ ਰੈਸਿਪੀ

  • ਰਾਮਦਾਣਾ (ਅਮਰਨਾਥ ਦਾਣਾ): 1 ਕੱਪ,
  • ਗੁੜ (ਪੀਸਿਆ ਹੋਇਆ): 3/4 ਕੱਪ,
  • ਘਿਓ: 2 ਚਮਚ, ਪਾਣੀ: 2-3 ਚਮਚ, ਕੱਟੇ ਹੋਏ ਸੁੱਕੇ ਮੇਵੇ (ਬਾਦਾਮ, ਕਾਜੂ, ਕਿਸ਼ਮਿਸ਼ ਆਦਿ): 1/2 ਕੱਪ, ਇਲਾਇਚੀ ਪਾਊਡਰ
  • (ਚਾਹੋ ਤਾਂ): 1/2 ਚਮਚ

ਬਣਾਉਣ ਦਾ ਤਰੀਕਾ | Special Laddu Recipe

ਇੱਕ ਮੋਟੇ ਥੱਲੇ ਵਾਲੀ ਕੜਾਹੀ ਲਓ ਤੇ ਇਸ ਵਿੱਚ ਘਿਓ ਪਾਓ ਰਾਮਦਾਣਾ ਪਾ ਕੇ ਹੌਲੀ ਅੱਗ ’ਤੇ ਸੁਨਹਿਰੇ ਹੋਣ ਤੱਕ ਪਕਾਓ ਜਦੋਂ ਇਹ ਤਿੜਕਨ ਲੱਗਣ, ਤਾਂ ਸਮਝੋ ਇਹ ਤਿਆਰ ਹਨ ਭੁੰਨ੍ਹਣ ਤੋਂ ਬਾਅਦ ਠੰਢਾ ਹੋਣ ਲਈ ਰੱਖ ਦਿਓ ਹੁਣ ਇੱਕ ਪੈਨ ਵਿੱਚ ਘਿਓ ਗਰਮ ਕਰੋ ਉਸ ਵਿੱਚ ਗੁੜ ਤੇ ਥੋੜ੍ਹਾ ਪਾਣੀ ਪਾਓ ਹੌਲੀ ਅੱਗ ’ਤੇ ਗੁੜ ਨੂੰ ਪੂਰੀ ਤਰ੍ਹਾਂ ਪਿਘਲਾਓ ਜਦੋਂ ਤੱਕ ਇਹ ਗਾੜ੍ਹੀ ਚਾਸ਼ਨੀ ਦਾ ਰੂਪ ਨਾ ਲੈ ਲਵੇ।

ਜਦੋਂ ਚਾਸ਼ਨੀ ਤਿਆਰ ਹੋ ਜਾਵੇ ਤਾਂ ਉਸ ਵਿੱਚ ਭੁੰਨਿ੍ਹਆ ਹੋਇਆ ਰਾਮਦਾਣਾ ਪਾਓ ਤੇ ਚੰਗੀ ਤਰ੍ਹਾਂ ਮਿਲਾਓ ਫਿਰ ਇਸ ਵਿੱਚ ਕੱਟੇ ਹੋਏ ਡ੍ਰਾਈਫਰੂਟ ਤੇੇ ਇਲਾਇਚੀ ਪਾਊਡਰ ਪਾਓ ਜਦੋਂ ਮਿਸ਼ਰਣ ਥੋੜ੍ਹਾ ਠੰਢਾ ਹੋ ਜਾਵੇ ਤੇ ਹੱਥ ਸਹਿਣ ਕਰ ਸਕੇ ਤਾਂ ਹੱਥ ’ਤੇ ਥੋੜ੍ਹਾ ਘਿਓ ਲਾ ਕੇ ਮਿਸ਼ਰਨ ਦੇ ਛੋਟੇ-ਛੋਟੇ ਲੱਡੂ ਬਣਾ ਲਓ ਤਿਆਰ ਹੈ। ਲੱਡੂਆਂ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ ਇਹ ਲੱਡੂ ਕਈ ਦਿਨਾਂ ਤੱਕ ਬਿਨਾ ਖਰਾਾਬ ਹੋਏ ਰਹਿ ਸਕਦੇ ਹਨ

ਰਾਮਦਾਣਾ ਲੱਡੂ ਦੇ ਸਿਹਤ ਲਈ ਫਾਇਦੇ

ਊਰਜਾ ਦਾ ਭੰਡਾਰ

ਰਾਮਦਾਣੇ ਵਿੱਚ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਨੂੰ ਲੰਮੇ ਸਮੇਂ ਤੱਕ ਊਰਜਾ ਪ੍ਰਦਾਨ ਕਰਦਾ ਹੈ ਸਵੇਰੇ ਜਾਂ ਸ਼ਾਮ ਨੂੰ ਥਕਾਵਟ ਤੋਂ ਬਾਅਦ ਇੱਕ ਲੱਡੂ ਕਾਫੀ ਊਰਜਾ ਦੇ ਸਕਦਾ ਹੈ।

ਵਜ਼ਨ ਕੰਟਰੋਲ ਵਿੱਚ ਸਹਾਇਕ

ਜੇਕਰ ਤੁਸੀਂ ਮਿੱਠੇ ਦੇ ਸ਼ੌਕੀਨ ਹੋ ਪਰ ਵਜ਼ਨ ਵਧਣ ਤੋਂ ਡਰਦੇ ਹੋ, ਤਾਂ ਰਾਮਦਾਣਾ ਲੱਡੂ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੈ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦੀ ਹੈ ਤੇ ਬੇਲੋੜੀ ਭੁੱਖ ਨੂੰ ਰੋਕਣ ਵਿੱਚ ਮੱਦਦ ਕਰਦਾ ਹੈ।

ਦਿਲ ਲਈ ਫਾਇਦੇਮੰਦ

ਰਾਮਦਾਣੇ ਵਿੱਚ ਮੌਜ਼ਦੂ ਐਂਟੀਆਕਸੀਡੈਂਟ ਤੇ ਫਾਈਬਰ ਦਿਲ ਨੂੰ ਸਿਹਤਮੰਦ ਦੇ ਵਧੀਆ ਬਣਾਉਣ ਵਿੱਚ ਮੱਦਦ ਕਰਦੇ ਹਨ ਇਹ ਕੋਲੈਸਟਰੋਲ ਨੂੰ ਘੱਟ ਕਰਨ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਸਹਾਇਕ ਹੁੰਦਾ ਹੈ।

ਹੱਡੀਆਂ ਦੀ ਮਜ਼ਬੂਤੀ

ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜਾਂ ਨਾਲ ਭਰਪੂਰ ਰਾਮਦਾਣਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਖਾਸਕਰ ਔਰਤਾਂ ਤੇ ਬਜ਼ੁਰਗਾਂ ਲਈ ਬਹੁਤ ਲਾਭਕਾਰੀ ਹੈ।

ਪਾਚਨ ਤੰਤਰ ਲਈ ਵਧੀਆ

ਫਾਈਬਰ ਪਾਚਨ ਪ੍ਰਕਿਰਿਆ ਨੂੰ ਵਧੀਆ ਬਣਾਉਂਦੀ ਹੈ ਤੇ ਕਬਜ਼ ਵਰਗੀ ਸਮੱਸਿਆ ਤੋਂ ਰਾਹਤ ਦਵਾਉਂਦੀ ਹੈ।