Health: ਮੋਟਾਪਾ ਗੰਭੀਰ ਸਮੱਸਿਆ

Health
Health: ਮੋਟਾਪਾ ਗੰਭੀਰ ਸਮੱਸਿਆ

Health: ਭਾਰਤ ’ਚ ਆਰਥਿਕ ਪ੍ਰੇਸ਼ਾਨੀਆਂ ਦੇ ਬਾਵਜੂਦ ਮੋਟਾਪੇ ਦੀ ਦਰ ’ਚ ਲਗਾਤਾਰ ਵਾਧਾ ਇੱਕ ਗੰਭੀਰ ਸਿਹਤ ਸੰਕਟ ਵੱਲ ਇਸ਼ਾਰਾ ਕਰਦਾ ਹੈ। ਹਾਲ ਹੀ ’ਚ ਜਾਰੀ ਰਿਪੋਰਟਾਂ ਅਨੁਸਾਰ, ਭਾਰਤ ’ਚ ਮੋਟਾਪੇ ਦੀ ਦਰ 2023 ’ਚ 20 ਫੀਸਦੀ ਤੱਕ ਪਹੁੰਚ ਗਈ ਹੈ, ਜੋ 2016 ’ਚ 9 ਫੀਸਦੀ ਸੀ। ਮੋਟਾਪਾ ਨਾ ਕੇਵਲ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਹ ਸ਼ੂਗਰ, ਦਿਲ ਰੋਗ ਅਤੇ ਹੋਰ ਪਾਚਣ ਸਬੰਧੀ ਵਿਕਾਰਾਂ ਦਾ ਕਾਰਨ ਵੀ ਬਣਦਾ ਹੈ।

ਮਾਹਿਰਾਂ ਅਨੁਸਾਰ, ਮੋਟਾਪੇ ਨਾਲ ਸਬੰਧਿਤ ਬਿਮਾਰੀਆਂ ਦੀ ਵਧਦੀ ਗਿਣਤੀ ਸਿਹਤ ਪ੍ਰਣਾਲੀ ’ਤੇ ਵਾਧੂ ਦਬਾਅ ਪਾ ਰਹੀ ਹੈ। ਸ਼ੂਗਰ ਦੀ ਸਥਿਤੀ ਵੀ ਚਿੰਤਾਜਨਕ ਹੈ। ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹੁਣ ਕੇਵਲ ਵੱਧ ਆਮਦਨ ਵਾਲੇ ਵਰਗ ਤੱਕ ਸੀਮਿਤ ਨਹੀਂ ਹੈ, ਸਗੋਂ ਨਿਮਨ ਅਤੇ ਮੱਧ ਆਮਦਨ ਵਰਗ ’ਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਲਈ, ਮੋਟਾਪੇ ਦੇ ਮਾਪਦੰਡਾਂ ਨੂੰ ਫਿਰ ਤੋਂ ਪ੍ਰਭਾਵਿਤ ਕਰਨਾ ਜ਼ਰੂਰੀ ਹੋ ਗਿਆ ਹੈ। ਪਾਰੰਪਰਿਕ ਬਾਡੀ ਮਾਸ ਇੰਡੇਕਸ ਹੁਣ ਮੋਟਾਪੇ ਦੀ ਸਟੀਕਤਾ ਤੋਂ ਪਛਾਣ ਨਹੀਂ ਕਰ ਰਿਹਾ ਹੈ, ਕਿਉਂਕਿ ਇਹ ਸਰੀਰ ’ਚ ਵਧੀ ਚਰਬੀ ਨੂੰ ਸਹੀ ਤਰੀਕੇ ਨਾਲ ਦਰਸ਼ਾਉਂਦਾ ਨਹੀਂ ਹੈ। Health

Read Also : Road Accident: ਦੋ ਸੜਕਾਂ ਹਾਦਸਿਆਂ ’ਚ ਤਿੰਨ ਜਣਿਆਂ ਦੀ ਮੌਤ, 10 ਜ਼ਖਮੀ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮੋਟਾਪੇ ਦੀ ਵਧਦੀ ਦਰ ਨੂੰ ਕੰਟਰੋਲ ਕਰਨ ਲਈ ਜੀਵਨਸ਼ੈਲੀ ’ਚ ਬਦਲਾਅ, ਸੰਤੁਲਿਤ ਖੁਰਾਕ ਅਤੇ ਨਿਯਮਿਤ ਸਰੀਰਕ ਗਤੀਵਿਧੀ ਜ਼ਰੂਰੀ ਹੈ। ਦਰਅਸਲ, ਗੈਰ ਸਿਹਤਮੰਦ ਜੀਵਨਸ਼ੈਲੀ ਕਾਰਨ ਹੀ ਮੋਟਾਪੇ ਦੀ ਸਮੱਸਿਆ ਵਧ ਰਹੀ ਹੈ। ਖਾਸ ਕਰਕੇ ਸ਼ਹਿਰੀ ਖੇਤਰਾਂ ’ਚ ਜੰਕ ਫੂਡ ਦਾ ਵਧਦਾ ਰੁਝਾਨ ਇਸ ਸਮੱਸਿਆ ਨੂੰ ਹੋਰ ਵਧਾ ਰਿਹਾ ਹੈ। ਸਭ ਤੋਂ ਜਿਆਦਾ ਮਹੱਤਵਪੂਰਨ ਹੈ ਕਿ ਅਸੀਂ ਸੰਤੁਲਿਤ ਭੋਜਨ ਨਾਲ ਆਪਣੀਆਂ ਸਰੀਰਕ ਸਰਗਰਮੀਆਂ ਨੂੰ ਵਧਾਈਏ। ਹਫਤੇ ’ਚ ਸਾਡੇ ਕਸਰਤ, ਖੇਡ, ਤੈਰਾਕੀ ਜਿੰਮ ਅਤੇ ਯੋਗਾ ਆਸਣ ਲਈ ਘੱਟੋ ਘੱਟ ਘੰਟੇ ਨਿਰਧਾਰਿਤ ਹੋਣੇ ਚਾਹੀਦੇ ਹਨ। ਸਰਕਾਰ ਅਤੇ ਸਿਹਤ ਸੰਗਠਨਾਂ ਨੂੰ ਮਿਲ ਕੇ ਇਸ ਦਿਸ਼ਾ ’ਚ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here