Declining Quality Medicines: ਮਨੁੱਖੀ ਜੀਵਨ ਅਨਮੋਲ ਹੈ ਅਤੇ ਸਿਹਤਮੰਦੀ ਉਸ ਜੀਵਨ ਦੀ ਨੀਂਹ ਹੈ ਇਹ ਜੀਵਨ ਜੇਕਰ ਰੋਗੀ ਹੋ ਜਾਵੇ ਤਾਂ ਇਸ ਦਾ ਹਰ ਰੰਗ, ਹਰ ਸੁਖ ਫਿੱਕਾ ਪੈ ਜਾਂਦਾ ਹੈ ਬਿਮਾਰ ਸਰੀਰ ਨਾ ਸਿਰਫ਼ ਵਿਅਕਤੀ ਦੀਆਂ ਰੋਜ਼ਾਨਾ ਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਉਸ ਦਾ ਮਾਨਸਿਕ ਸੰਤੁਲਨ, ਸਮਾਜਿਕ ਵਿਹਾਰ ਤੇ ਆਰਥਿਕ ਸਥਿਤੀ ਤੱਕ ਨੂੰ ਪ੍ਰਭਾਵਿਤ ਕਰਦਾ ਹੈ ਅਜਿਹੇ ਵਿੱਚ ਦਵਾਈਆਂ ਜੀਵਨ ਦੀ ਮੁੜ-ਬਹਾਲੀ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣ ਜਾਂਦੀਆਂ ਹਨ ਪਰ ਕਲਪਨਾ ਕਰੋ ਜੇਕਰ ਉਹ ਦਵਾਈਆਂ ਜੋ ਜੀਵਨਦਾਤੀਆਂ ਕਹੀਆਂ ਜਾਂਦੀਆਂ ਹਨ, ਮਾੜੀ ਗੁਣਵੱਤਾ, ਦੂਸ਼ਿਤ ਜਾਂ ਗੈਰ-ਮਿਆਰੀ ਪੱਧਰ ਦੀਆਂ ਹੋਣ?
ਤਾਂ ਉਹ ਦਵਾਈਆਂ ਬਿਮਾਰੀ ਦਾ ਇਲਾਜ ਕਰਨ ਦੀ ਬਜਾਏ ਇੱਕ ਗੰਭੀਰ ਸਮੱਸਿਆ ਪੈਦਾ ਕਰ ਸਕਦੀਆਂ ਹਨ। ਇਹ ਸਥਿਤੀ ਨਾ ਸਿਰਫ ਵਿਅਕਤੀ ਵਿਸ਼ੇਸ਼ ਸਗੋਂ ਪੂਰੇ ਸਮਾਜ ਦੀ ਸਿਹਤ ਅਤੇ ਵਿਸ਼ਵਾਸ ’ਤੇ ਹਮਲਾ ਕਰਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਦਵਾਈ ਦੀ ਗੁਣਵੱਤਾ ਨੂੰ ਲੈ ਕੇ ਸਰਕਾਰ, ਉਦਯੋਗ, ਡਾਕਟਰੀ ਭਾਈਚਾਰਾ ਤੇ ਆਮ ਜਨਤਾ ਸਾਰੇ ਜਾਗਰੂਕ, ਸਾਵਧਾਨ ਅਤੇ ਜ਼ਿੰਮੇਵਾਰ ਹੋਣ। ਭਾਰਤ ਵਿੱਚ ਦਵਾਈਆਂ ਦਾ ਨਿਰਮਾਣ ਇੱਕ ਵੱਡਾ ਉਦਯੋਗ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮਹਾਂਰਾਸ਼ਟਰ, ਗੁਜਰਾਤ, ਗੋਆ ਅਤੇ ਹੋਰ ਬਹੁਤ ਸਾਰੇ ਰਾਜਾਂ ਵਿੱਚ ਦਵਾਈ ਨਿਰਮਾਣ ਦੀਆਂ ਵੱਡੀਆਂ ਇਕਾਈਆਂ ਸਥਾਪਿਤ ਹਨ। Declining Quality Medicines
ਇਹ ਖਬਰ ਵੀ ਪੜ੍ਹੋ : Punjab Tourism News: ਅਟਾਰੀ ਸਰਹੱਦ ‘ਤੇ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ 25 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਪ…
ਇਹ ਇਕਾਈਆਂ ਨਾ ਸਿਰਫ ਦੇਸ਼ ਦੀਆਂ ਲੋੜਾਂ ਦੀ ਪੂਰਤੀ ਕਰਦੀਆਂ ਹਨ, ਸਗੋਂ ਵਿਸ਼ਵ ਬਜ਼ਾਰ ਵਿਚ ਵੀ ਭਾਰਤੀ ਦਵਾਈਆਂ ਦਾ ਨਿਰਯਾਤ ਹੁੰਦਾ ਹੈ ਹਾਲ ਹੀ ਵਿੱਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਵੱਲੋਂ ਹਰ ਮਹੀਨੇ ਕੀਤੀ ਜਾਣ ਵਾਲੀ ਦਵਾਈਆਂ ਦੀ ਗੁਣਵੱਤਾ ਜਾਂਚ ਦੇ ਜੂਨ ਮਹੀਨੇ ਦੇ ਅੰਕੜਿਆਂ ਨੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ 188 ਦਵਾਈਆਂ ਦੇ ਨਮੂਨਿਆਂ ਵਿੱਚ ਗੁਣਵੱਤਾ ਦੀ ਘਾਟ ਪਾਈ ਗਈ ਹੈ ਜਿਸ ਵੱਚ 58 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਸਨ ਵਿਸ਼ੇਸ਼ ਰੂਪ ਨਾਲ ਬੱਦੀ ਖੇਤਰ ਜੋ ਹਿਮਾਚਲ ਦਾ ਇੱਕ ਪ੍ਰਮੁੱਖ ਦਵਾਈ ਕੇਂਦਰ ਹੈ ਉੱਥੇ ਇੱਕ ਹੀ ਉਦਯੋਗ ਦੀਆਂ 16 ਦਵਾਈਆਂ ਦੇ ਨਮੂਨੇ ਫੇਲ੍ਹ ਹੋ ਗਏ ਹਨ।
ਇਸ ਤੋਂ ਇਲਾਵਾ ਗੋਆ ਤੇ ਮਹਾਂਰਾਸ਼ਟਰ ਵਰਗੇ ਹੋਰ ਰਾਜਾਂ ਦੀਆਂ ਦਵਾਈਆਂ ਵਿੱਚ ਵੀ 6-6 ਦਵਾਈਆਂ ਵਿੱਚ ਗੰਭੀਰ ਗੁਣਵੱਤਾ ਦੋਸ਼ ਸਾਹਮਣੇ ਆਏ ਹਨ ਦਵਾਈਆਂ ਦੀ ਗੁਣਵੱਤਾ ਵਿੱਚ ਘਾਟ ਕਾਰਨ ਸਿਰਫ਼ ਰਸਾਇਣਕ ਬਣਤਰ ਜਾਂ ਔਸ਼ਧੀ ਤੱਤਾਂ ਦੀ ਘਾਟ ਹੀ ਨਹੀਂ ਹੈ ਜਾਂਚ ਰਿਪੋਰਟਾਂ ਵਿੱਚ ਪਾਇਆ ਗਿਆ ਹੈ ਕਿ ਕਈ ਦਵਾਈਆਂ ਵਿੱਚ ਲੇਬਲ ਅਤੇ ਡਿਸਕ੍ਰਿਪਸ਼ਨ ਦੀਆਂ ਗਲਤੀਆਂ ਸਨ, ਜੋ ਡਾਕਟਰਾਂ ਤੇ ਮਰੀਜਾਂ ਨੂੰ ਉਲਝਾ ਸਕਦੀਆਂ ਹਨ ਕੁਝ ਦਵਾਈਆਂ ਵਿੱਚ ਧੂੜ ਦੇ ਕਣ ਤੱਕ ਪਾਏ ਗਏ ਜੋ ਨਿਰਮਾਣ ਇਕਾਈਆਂ ਦੀ ਸਫਾਈ ਤੇ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਦਵਾਈ ਦੀ ਮਾਤਰਾ ਨਿਰਧਾਰਿਤ ਤੋਂ ਘੱਟ ਹੈ। Declining Quality Medicines
ਜਾਂ ਉਸ ਦੀ ਪ੍ਰਭਾਵਸ਼ੀਲਤਾ ਸ਼ੱਕੀ ਹੈ, ਤਾਂ ਉਸ ਨਾਲ ਨਾ ਸਿਰਫ਼ ਇਲਾਜ ਅਸਫਲ ਹੋ ਸਕਦਾ ਹੈ ਸਗੋਂ ਪ੍ਰਤੀਰੋਧਕਤਾ ਵਰਗੀਆਂ ਜਟਿਲਤਾਵਾਂ ਵੀ ਪੈਦਾ ਹੋ ਸਕਦੀਆਂ ਹਨ ਹਿਮਾਚਲ ਪ੍ਰਦੇਸ਼ ਦਾ ਨਾਂਅ ਵਿਸ਼ੇਸ ਰੂਪ ਨਾਲ ਵਾਰ-ਵਾਰ ਸਾਹਮਣੇ ਆਉਣਾ ਇੱਕ ਗੰਭੀਰ ਸੰਕੇਤ ਹੈ ਇਹ ਰਾਜ ਦਵਾਈ ਨਿਰਮਾਣ ਦੇ ਖੇਤਰ ਵਿੱਚ ਮੋਹਰੀ ਬਣ ਕੇ ਉੱਭਰਿਆ ਹੈ ਸੋਲਨ ਜਿਲ੍ਹੇ ਦੇ ਬੱਦੀ, ਬਰੋਟੀਵਾਲਾ ਅਤੇ ਨਾਲਾਗੜ੍ਹ ਵਰਗੇ ਖੇਤਰਾਂ ਵਿੱਚ ਅਨੇਕਾਂ ਦਵਾਈ ਉਦਯੋਗ ਹਨ ਜੋ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੇ ਹਨ ਪਰ ਜੇਕਰ ਉਹੀ ਦਵਾਈ ਵਾਰ-ਵਾਰ ਟੈਸਟ ਵਿੱਚ ਫੇਲ੍ਹ ਹੋ ਰਹੀ ਹੈ ਤਾਂ ਉਦਯੋਗ ਦੀ ਨੈਤਿਕਤਾ, ਨਿਗਰਾਨੀ ਅਤੇ ਰੈਗੂਲੇਟਰੀ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਸਿਰਫ਼ ਟੈਸਟ ਰਿਪੋਰਟ ਪ੍ਰਕਾਸ਼ਿਤ ਕਰਨਾ ਕਾਫ਼ੀ ਨਹੀਂ ਹੈ। Declining Quality Medicines
ਸਗੋਂ ਇਨ੍ਹਾਂ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਸੁਧਾਰਾਤਮਕ ਕਦਮ ਚੁੱਕਣੇ ਜ਼ਰੂਰੀ ਹਨ।ਦਵਾਈਆਂ ਦੀ ਗੁਣਵੱਤਾ ਇੱਕ ਅਜਿਹਾ ਵਿਸ਼ਾ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਵਿਕਾਰ ਨਹੀਂ ਹੋ ਸਕਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਯਕੀਨੀ ਕਰੇ ਕਿ ਬਜ਼ਾਰ ਵਿੱਚ ਭੇਜੇ ਜਾਣ ਤੋਂ ਪਹਿਲਾਂ ਹਰੇਕ ਦਵਾਈ ਦੀ ਗੁਣਵੱਤਾ ਦੀ ਸਖਤ ਜਾਂਚ ਹੋਵੇ ਦਵਾਈ ਬਣਾਉਣ ਦੀ ਹਰ ਪ੍ਰਕਿਰਿਆ, ਕੱਚੇ ਮਾਲ ਦੀ ਗੁਣਵੱਤਾ, ਪਲਾਂਟ ਦੀ ਸਫਾਈ, ਕਰਮਚਾਰੀਆਂ ਦੀ ਸਿਖਲਾਈ, ਮਸ਼ੀਨਾਂ ਦੀ ਸ਼ੁੱਧਤਾ ਅਤੇ ਭੰਡਾਰਨ ਦਾ ਤਰੀਕਾ ਇੱਕ ਮਿਆਰੀ ਪ੍ਰਕਿਰਿਆ ਦੇ ਤਹਿਤ ਚਲਾਇਆ ਜਾਵੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਉਦਯੋਗਾਂ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀਆਂ ਦਵਾਈਆਂ ਵਾਰ-ਵਾਰ ਅਸਫਲ ਪਾਈਆਂ ਜਾ ਰਹੀਆਂ ਹਨ। Declining Quality Medicines
ਇਨ੍ਹਾਂ ’ਤੇ ਨਾ ਸਿਰਫ਼ ਜ਼ੁਰਮਾਨਾ ਕੀਤਾ ਜਾਣਾ ਚਾਹੀਦਾ ਹੈ ਸਗੋਂ ਉਨ੍ਹਾਂ ਦੇ ਲਾਇਸੈਂਸ ਨੂੰ ਮੁਅੱਤਲ ਜਾਂ ਰੱਦ ਕਰਨ ਲਈ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸਮੱਸਿਆ ਦੀ ਜੜ੍ਹ ਨੀਤੀ ਨਿਰਮਾਣ, ਪ੍ਰਸ਼ਾਸਨਿਕ ਨਿਗਰਾਨੀ ਅਤੇ ਉਦਯੋਗਾਂ ਦੀ ਵਪਾਰਕ ਨੈਤਿਕਤਾ ਤਿੰਨਾਂ ਦਾ ਸੁਮੇਲ ਹੈ ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਦਵਾਈਆਂ ਗੁਣਵੱਤਾਹੀਣ ਹੋਣਗੀਆਂ ਤਾਂ ਗਰੀਬ , ਪੇਂਡੂ, ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੱਖਾਂ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ, ਜਿਨ੍ਹਾਂ ਕੋਲ ਦੁਬਾਰਾ ਇਲਾਜ ਕਰਵਾਉਣ ਜਾਂ ਮਹਿੰਗੇ ਟੈਸਟ ਕਰਵਾਉਣ ਦੀ ਵਿੱਤੀ ਸਮਰੱਥਾ ਨਹੀਂ ਹੁੰਦੀ ਦਵਾਈ ਉਦਯੋਗ ਨੂੰ ਵੀ ਇਹ ਸਵੈ-ਪੜਚੋਲ ਕਰਨੀ ਹੋਵੇਗਾ ਕਿ ਕੀ ਉਹ ਸਿਰਫ ਲਾਭ ਕਮਾਉਣ ਦੀ ਹੋੜ ਵਿੱਚ ਗੁਣਵੱਤਾ ਨਾਲ ਸਮਝੌਤਾ ਕਰ ਰਿਹਾ ਹੈ?
ਕੀ ਉਤਪਾਦਨ ਦੀ ਲਾਗਤ ਘਟਾਉਣ ਦੀ ਲਾਲਚ ਵਿੱਚ ਨੈਤਿਕ ਮਰਿਆਦਾ ਲੰਘ ਰਿਹਾ ਹੈ? ਜੇਕਰ ਹਾਂ ਤਾਂ ਇਹ ਨਾ ਸਿਰਫ ਸਮਾਜ ਪ੍ਰਤੀ ਅਪਰਾਧ ਹੈ, ਸਗੋਂ ਉਦਯੋਗ ਦੀ ਲੰਮੇ ਸਮੇਂ ਦੀ ਸਾਖ ਤੇ ਹੋਂਦ ਲਈ ਵੀ ਨੁਕਸਾਨਦੇਹ ਹੈ। ਕਾਰੋਬਾਰ ਵਿੱਚ ਨੈਤਿਕਤਾ ਅਤੇ ਗੁਣਵੱਤਾ ਦੋਵਾਂ ਨੂੰ ਇੱਕ-ਦੂਜੇ ਦੇ ਪੂਰਕ ਹੋਣਾ ਚਾਹੀਦਾ ਹੈ। ਦੂਜੇ ਪਾਸੇ ਇਲਾਜ ਮਾਹਿਰਾਂ, ਫਾਰਮਾਸਿਸਟਾਂ ਅਤੇ ਖਪਤਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਚੌਕਸ ਰਹਿਣ। ਡਾਕਟਰਾਂ ਨੂੰ ਪ੍ਰਮਾਣਿਤ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਫਾਰਮਾਸਿਸਟਾਂ ਨੂੰ ਆਪਣੀਆਂ ਦੁਕਾਨਾਂ ’ਤੇ ਨਕਲੀ ਜਾਂ ਸ਼ੱਕੀ ਦਵਾਈਆਂ ਵੇਚਣ ਤੋਂ ਬਚਣਾ ਚਾਹੀਦਾ ਹੈ। ਖਪਤਕਾਰਾਂ ਨੂੰ ਦਵਾਈ ਦੀ ਪੈਕਿੰਗ, ਐਕਸਪਾਇਰੀ ਡੇਟ, ਨਿਰਮਾਣ ਕੰਪਨੀ ਤੇ ਸਰਕਾਰੀ ਪ੍ਰਮਾਣੀਕਰਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। Declining Quality Medicines
ਨਾਗਰਿਕਾਂ ਦੀ ਭਾਗੀਦਾਰੀ ਤੇ ਜਾਗਰੂਕਤਾ ਇਸ ਸੰਕਟ ਨੂੰ ਦੂਰ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦੀ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੂੰ ਚਾਹੀਦੈ ਕਿ ਉਹ ਇਸ ਸਮੱਸਿਆ ’ਤੇ ਤੱਤਕਾਲੀ ਨਹੀਂ, ਸਗੋਂ ਲੰਮੇ ਸਮੇਂ ਲਈ, ਠੋਸ ਤੇ ਵਿਆਪਕ ਨੀਤੀ ਬਣਾਉਣ ਗੁਣਵੱਤਾਹੀਣ ਦਵਾਈਆਂ ਦਾ ਨਿਰਮਾਣ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਮਨੁੱਖਤਾ ਵਿਰੁੱਧ ਅਪਰਾਧ ਹੈ। ਜੇ ਜੀਵਨ ਦੇਣ ਵਾਲੀਆਂ ਦਵਾਈਆਂ ਜ਼ਹਿਰ ਬਣ ਜਾਂਦੀਆਂ ਹਨ, ਤਾਂ ਇਹ ਪੂਰੀ ਸਿਹਤ ਪ੍ਰਣਾਲੀ ਦੀ ਅਸਫਲਤਾ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਇਸ ਵਿਸ਼ੇ ’ਤੇ ਸੰਪੂਰਨ ਤੌਰ ’ਤੇ ਵਿਚਾਰ ਕੀਤਾ ਜਾਵੇ, ਅਤੇ ਦਵਾਈਆਂ ਦੀ ਗੁਣਵੱਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ, ਤਾਂ ਜੋ ਭਾਰਤ ਦਾ ਸਿਹਤ ਢਾਂਚਾ ਸੁਰੱਖਿਅਤ, ਭਰੋਸੇਮੰਦ ਤੇ ਜੀਵਨ ਦੇਣ ਵਾਲਾ ਬਣ ਸਕੇ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਨ੍ਰਿਪੇਂਦਰ ਅਭਿਸ਼ੇਕ ਨ੍ਰਿਪ