Cancer: ਕੈਂਸਰ ਪੂਰੀ ਦੁਨੀਆ ’ਚ ਫੈਲ ਰਿਹਾ ਹੈ ਸਾਡੇ ਦੇਸ਼ ਅੰਦਰ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕੈਂਸਰ ਦੀ ਸਮੱਸਿਆ ਸਿਰਫ ਮਰੀਜ਼ ਨੂੰ ਸਰੀਰਕ ਤਕਲੀਫ ਤੱਕ ਸੀਮਿਤ ਨਹੀਂ ਸਗੋਂ ਇਹ ਸਮਾਜਿਕ ਅਤੇ ਆਰਥਿਕ ਤੌਰ ’ਤੇ ਵੀ ਬਹੁਤ ਦੁਖਦਾਈ ਹੈ ਭਾਵੇਂ ਸਰਕਾਰਾਂ ਕੈਂਸਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਦੇ ਰਹੀਆਂ ਹਨ ਫਿਰ ਵੀ ਇਸ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਮੱਧ ਵਰਗ ਤੇ ਗਰੀਬ ਲੋਕਾਂ ਲਈ ਇਸ ਦਾ ਖਰਚ ਸਹਿਣ ਕਰਨਾ ਸੌਖਾ ਨਹੀਂ ਹੈ ਕੈਂਸਰ ਦੀ ਬਿਮਾਰੀ ਦਾ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਾਰਨ ਹੀ ਕੇਂਦਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਮੈਡੀਕਲ ਬੀਮੇ ਦੀ ਰਾਸ਼ੀ ’ਚ ਵਾਧਾ ਕੀਤਾ ਜਾ ਰਿਹਾ ਹੈ ਇਸ ਦੌਰ ’ਚ ਸਭ ਤੋਂ ਵੱਡੀ ਜ਼ਰੂੂਰਤ ਇਸ ਗੱਲ ਦੀ ਹੈ।
Read This : Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ
ਕਿ ਲੋਕ ਕੈਂਸਰ ਬਾਰੇ ਹਮੇਸ਼ਾ ਜਾਗਰੂਕ ਰਹਿਣ, ਕਿਉਂਕਿ ਸ਼ੱਕ ਪੈਣ ’ਤੇ ਡਾਕਟਰ ਕੋਲ ਨਾ ਜਾਣਾ ਤੇ ਟੈਸਟ ਆਦਿ ਨਾ ਕਰਵਾਉਣ ਕਰਕੇ ਬਿਮਾਰੀ ਦਾ ਜਦੋਂ ਪਤਾ ਲੱਗਦਾ ਹੈ ਉਦੋਂ ਬਿਮਾਰੀ ਤੀਜੀ ਜਾਂ ਚੌਥੀ ਸਟੇਜ ’ਤੇ ਆ ਚੁੱਕੀ ਹੁੰਦੀ ਹੈ ਬਿਮਾਰੀ ਨੂੰ ਸ਼ੁਰੂਆਤੀ ਪੜਾਅ ’ਤੇ ਕਾਬੂ ਕੀਤਾ ਜਾ ਸਕਦਾ ਹੈ ਸਰਕਾਰਾਂ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਹੋਰ ਜ਼ੋਰ ਦੇਣ ਭਾਵੇਂ ਕੈਂਸਰ ਦੇ ਕਾਰਨਾਂ ਬਾਰੇ ਵਿਗਿਆਨੀਆਂ ਦੀ ਇੱਕ ਰਾਇ ਨਹੀਂ ਬਣ ਸਕੀ ਫਿਰ ਵੀ ਖੇਤੀ ’ਚ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਅਤੇ ਪ੍ਰਦੂਸ਼ਣ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ ਲੋਕਾਂ ਨੂੰ ਆਰਗੈਨਿਕ ਖਾਧ ਪਦਾਰਥਾਂ ਵੱਲ ਮੁੜਨ ਦੀ ਸਖ਼ਤ ਲੋੜ ਹੈ ਸਰਕਾਰਾਂ ਖੇਤੀ ਸਬੰਧੀ ਨਵੀਆਂ ਨੀਤੀਆਂ ਬਣਾਉਣ ਤਾਂ ਕਿ ਕਿਸਾਨ ਅਨਾਜ, ਫਲ ਤੇ ਸਬਜ਼ੀਆਂ ਦੀ ਪੈਦਾਵਾਰ ਕਰ ਸਕਣ ਤੇ ਇਹ ਆਮ ਲੋਕਾਂ ਦੀ ਪਹੁੰਚ ’ਚ ਵੀ ਹੋਣ। Cancer