Haryana Government Transfer Policy: ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ ਕਰਮਚਾਰੀਆਂ ਦੀ ਵੰਡ | New Transfer Policy
Haryana Government Transfer Policy: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਆਦਰਸ਼ ਆਨਲਾਈਨ ਟਰਾਂਸਫਰ ਨੀਤੀ (ਮਾਡਲ ਆਨਲਾਈਨ ਟਰਾਂਸਫਰ ਪਾਲਿਸੀ) ਬਣਾਈ ਹੈ। ਇਸ ਨੀਤੀ ਦਾ ਮਕਸਦ ਇੱਕ ਕਾਡਰ ਦੇ ਸਰਕਾਰੀ ਕਰਮਚਾਰੀਆਂ ਦਾ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਤਰਕ-ਸੰਗਤ ਵੰਡ ਯਕੀਨੀ ਬਣਾਉਣਾ ਹੈ ਤਾਂ ਕਿ ਵੱਧ ਤੋਂ ਵੱਧ ਪ੍ਰਸ਼ਾਸਨਿਕ ਕੁਸ਼ਲਤਾ ਦੇ ਨਾਲ-ਨਾਲ ਸਬੰਧਿਤ ਵਿਭਾਗ ਦੇ ਕਰਮਚਾਰੀਆਂ ’ਚ ਕਾਰਜ ਸੰਤੁਸ਼ਟੀ ਨੂੰ ਵੀ ਵੱਧ ਤੋਂ ਵੱਧ ਵਧਾਇਆ ਜਾ ਸਕੇ। New Transfer Policy
Read Also : Heavy Rainfall and Thunderstorm: ਦਿਨੇ ਲੋਕ ਗਰਮੀ ਨਾਲ ਹੰਭੇ, ਆਥਣੇ ਝੱਖੜ ਨੇ ਝੰਬੇ
ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਹ ਨੀਤੀ ਕਿਸੇ ਵੀ ਵਿਭਾਗ ਦੇ ਅਧੀਨ ਨਿਯਮਤ ਆਧਾਰ ’ਤੇ ਕੰਮ ਕਰ ਰਹੇ ਸਬੰਧਿਤ ਕਾਡਰ ਦੇ ਸਾਰੇ ਕ੍ਰਮਚਾਰੀਆਂ ’ਤੇ ਲਾਗੂ ਹੋਵੇਗੀ, ਜਿੱਥੇ ਕਿਸੇ ਅਹੁਦੇ ਦੀ ਮਨਜੂਰੀ ਕਾਡਰ ਸਮਰੱਥਾ 50 ਜਾਂ ਉਸ ਤੋਂ ਜ਼ਿਆਦਾ ਹੈ। ਜਿੱਥੇ ਮਨਜੂਰ ਅਹੁਦਿਆਂ ਦੀ ਗਿਣਤੀ 50 ਤੋਂ ਘੱਟ ਹੈ। Haryana Government Transfer Policy
ਇਸ ਨੀਤੀ ਦੇ ਅਧੀਨ ਮੁੱਖ ਦਫਤਰ ਅਹੁਦਿਆਂ (ਜਿੱਥੇ ਵੀ ਲਾਗੂ ਹੋਣ) ਸਮੇਤ ਕਾਡਰ ਦੇ ਸਾਰੇ ਅਹੁਦਿਆਂ ਨੂੰ ਤਬਾਦਲਾ ਅਭਿਆਨ ’ਚ ਸ਼ਾਮਲ ਕੀਤਾ ਜਾਵੇਗਾ। New Transfer Policy
ਸਾਰੇ ਵਿਭਾਗਾਂ ’ਤੇ ਲਾਗੂ ਹੋਵੇਗੀ ਨੀਤੀ | Haryana Government Transfer Policy
ਨੋਟੀਫਿਕੇਸ਼ਨ ਦੌਰਾਨ ਇਹ ਨੀਤੀ ਸ਼ੁਰੂ ’ਚ ਸਾਰੇ ਵਿਭਾਗਾਂ ’ਤੇ ਲਾਗੂ ਹੋਵੇਗੀ। ਨੋਟੀਫਿਕੇਸ਼ਨ ਦੇ 15 ਦਿਨਾਂ ਦੇ ਅੰਦਰ ਹਰੇਕ ਵਿਭਾਗ ਇਸ ਨੀਤੀ ਦੇ ਅਧੀਨ ਆਉਣ ਵਾਲੇ ਕਾਡਰਾਂ ਦੀ ਸੂਚੀ ਪ੍ਰਕਾਸ਼ਿਤ ਕਰੇਗਾ।
80 ਅੰਕਾਂ ਦਾ ਹੋਵੇਗਾ ਮੈਰਿਟ ਸਕੋਰ
ਤਬਾਦਲੇ ਲਈ 80 ਅੰਕਾਂ ਦਾ ਮੈਰਿਟ ਸਕੋਰ ਹੋਵੇਗਾ। ਉਮਰ ਮੁੱਖ ਕਾਰਕ ਹੋਵੇਗੀ ਤੇ ਇਸਦੇ ਆਧਾਰ ’ਤੇ ਵੱਧ ਤੋਂ ਵੱਧ 60 ਅੰਕ ਮਿਲਣਗੇ। ਉਮਰ ਨੂੰ ਦਿਨਾਂ ’ਚ ਗਿਣ ਕੇ 365 ਨਾਲ ਵੰਡਿਆ ਜਾਵੇਗਾ। ਖਾਸ ਕਾਰਜਾਂ ਜਾਂ ਹਾਲਾਤਾਂ ਲਈ ਵੱਧ ਤੋਂ ਵੱਧ 20 ਅੰਕ ਮਿਲਣਗੇ। ਸਾਰੀਆਂ ਔਰਤਾਂ ਨੂੰ 10 ਅੰਕ ਮਿਲਣਗੇ। ਖਾਸ ਕਰਕੇ ਸ਼੍ਰੇਣੀ ਦੇ ਤਹਿਤ 40 ਸਾਲ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਔਰਤਾਂ, ਵਿਧਵਾਵਾਂ, ਤਲਾਕਸ਼ੁਦਾ ਜਾਂ ਨਿਆਇਕ ਤੌਰ ’ਤੇ ਅਲੱਗ ਹੋਈਆਂ ਔਰਤਾਂ ਨੂੰ 10 ਅੰਕ ਮਿਲਣਗੇ।
ਇਨ੍ਹਾਂ ਬਿਮਾਰੀਆਂ ਲਈ ਜ਼ਰੂਰੀ ਹੋਵੇਗਾ ਸਰਟੀਫਿਕੇਟ
ਗੰਭੀਰ ਬਿਮਾਰੀਆਂ ’ਚ ਪੁਰਾਣੇ ਦਿਲ ਦੇ ਰੋਗ, ਫੇਫੜਿਆਂ ਦੀਆਂ ਬਿਮਾਰੀਆਂ, ਲੀਵਰ ਸਿਰੋਸਿਸ, ਕਰੋਨਿਕ ਰੀਨਲ ਫੇਲਓਰ, ਮਿਰਗੀ, ਸੈਂਟਰਲ ਤੇ ਪੈਰੀਫੇਰਲ ਨਰਵਸ ਸਿਸਟਮ ਦੀ ਕਰੋਨਿਕ ਡਿਮਾਈਲੇਟਿੰਗ ਬਿਮਾਰੀ, ਆਟਿਜ਼ਮ, ਸੇਰੇਬਰਲ ਵਸਕੂਲਰ ਐਕਸੀਡੈਂਟ, ਕੈਂਸਰ ਸਮੇਤ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਡੀਕਲ ਬੋਰਡ ਤੋਂ ਸਰਟੀਫਿਕੇਟ ਜ਼ਰੂਰੀ ਹੈ। ਇਹ ਪੂਰੀ ਪ੍ਰਕਿਰਿਆ ਵਿਭਾਗ ਦੇ ਟਰਾਂਸਫਰ ਐਪਲੀਕੇਸ਼ਨ/ਮਾਡਿਊਲ ਜ਼ਰੀਏ ਚਲਾਈ ਜਾਵੇਗੀ, ਜਿਸਨੂੰ ਐੱਚਆਰਐੱਮਐੱਮ ਨਾਲ ਏਕੀਕ੍ਰਿਤ ਕੀਤਾ ਜਾਵੇਗਾ।