ਸਿੱਖਿਆ ਵਿਭਾਗ ਨੇ ਜਾਰੀ ਕੀਤੇ ਆਦੇਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ: ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ ਸਰਕਾਰੀ ਸਕੂਲਾਂ ਦੀਆਂ ਕਲਾਸਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਕੂਲਾਂ ਵਿੱਚ ਅਧਿਆਪਕ ਮੋਬਾਇਲ ਫੋਨ ਲੈ ਕੇ ਆ ਸਕਣਗੇ ਪਰ ਕਲਾਸ ਵਿੱਚ ਜਾਣ ਤੋਂ ਪਹਿਲਾਂ ਅਧਿਆਪਕਾਂ ਨੂੰ ਆਪਣੇ ਮੋਬਾਇਲ ਫੋਨ ਕਲਾਸ ਤੋਂ ਬਾਹਰ ਰੱਖਣੇ ਪੈਣਗੇ। ਅਧਿਆਪਕ ਆਪਣੀ ਕਲਾਸ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ, ਇਸ ਦੀ ਜਿੰਮੇਵਾਰੀ ਕਿਸੇ ਹੋਰ ਦੀ ਨਹੀਂ ਸਗੋਂ ਸਕੂਲ ਮੁਖੀ ਦੀ ਹੋਵੇਗੀ ਅਤੇ ਜੇਕਰ ਕੋਈ ਅਧਿਆਪਕ ਕਲਾਸ ਵਿੱਚ ਮੋਬਾਇਲ ਫੋਨ ਲੈ ਕੇ ਗਿਆ ਤਾਂ ਕਾਰਵਾਈ ਵੀ ਸਕੂਲ ਮੁਖੀ ਖ਼ਿਲਾਫ਼ ਹੀ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ (ਪ੍ਰਬੰਧਕੀ) ਵਰਿੰਦਰ ਸਿੰਘ ਸਹਿਰਾਵਤ ਨੇ ਦੱਸਿਆ ਕਿ ਅਕਸਰ ਇਹ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਅਧਿਆਪਕ ਕਲਾਸ ਵਿੱਚ ਮੋਬਾਇਲ ਫੋਨ ਲੈ ਜਾਂਦੇ ਹਨ ਜਦੋਂ ਕਿ ਉਨ੍ਹਾਂ ਦਾ ਇਹ ਸਮਾਂ ਬੱਚਿਆਂ ਨੂੰ ਪੜ੍ਹਾਉਣ ਲਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਮੋਬਾਇਲ ਫੋਨ ਹਾਲ ਹੀ ਵਿੱਚ ਇੱਕ ਗੈਜੇਟ ਦੇ ਰੂਪ ਵਿੱਚ ਉੱਭਰਿਆ ਹੈ, ਜਿਸ ਨਾਲ ਕੁਝ ਅਧਿਆਪਕਾਂ ਦਾ ਪੜ੍ਹਾਈ ਦਾ ਸਮਾਂ ਬਰਬਾਦ ਹੋ ਰਿਹਾ ਹੈ
ਕਲਾਸ ਤੋਂ ਬਾਹਰ ਰੱਖਣੇ ਪੈਣਗੇ ਮੋਬਾਇਲ ਫੋਨ
ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਆਉਣ ਦੇ ਬਾਅਦ ਅਧਿਆਪਕਾਂ ਨੂੰ ਆਪਣਾ ਮੋਬਾਇਲ ਫੋਨ ਸਟਾਫ-ਰੂਮ ਜਾਂ ਸਕੂਲ ਮੁਖੀਆ ਵੱਲੋਂ ਨਿਰਧਾਰਿਤ ਕਿਸੇ ਸਥਾਨ ‘ਤੇ ਰੱਖਿਆ ਜਾਵੇਗਾ ਅਤੇ ਇਸ ਦੇ ਲਈ ਕਿਸੇ ਕਲਰਕ ਜਾਂ ਹੋਰ ਕਰਮਚਾਰੀ ਨੂੰ ਇਹਦਾ ਇੰਚਾਰਜ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਅਧਿਆਪਕ ਨੂੰ ਕੋਰਸ ਦੇ ਅਨੁਸਾਰ ਜਮਾਤ ਵਿੱਚ ਮੋਬਾਇਲ ਫੋਨ ਲੈ ਜਾਣਾ ਲਾਜ਼ਮੀ ਹੈ ਤਾਂ ਇਸ ਲਈ ਉਹਨੂੰ ਸਕੂਲ ਮੁਖੀਆਂ ਤੋਂ ਪਹਿਲਾਂ ਆਗਿਆ ਲੈਣੀ ਹੋਵੇਗੀ, ਨਾਲ ਹੀ ਰਜਿਸਟਰ ਵਿੱਚ ਇਹਦਾ ਕਾਰਨ ਦਰਜ ਕਰਾਉਣਾ ਹੋਵੇਗਾ। ਸਕੂਲ ਵਿੱਚ ਇੱਕ ਰਜਿਸਟਰ ਵੀ ਉਕਤ ਉਦੇਸ਼ ਲਈ ਰੱਖਣਾ ਹੋਵੇਗਾ।
ਸਹਿਰਾਵਤ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਕਈ ਵਾਰ ਅਧਿਆਪਕਾਂ ਨੂੰ ਵਿਭਾਗ ਜਾਂ ਸਕੂਲ ਨਾਲ ਸਬੰਧਿਤ ਕੋਈ ਸੁਨੇਹਾ ਜਲਦੀ ਦੇਣਾ ਜ਼ਰੂਰੀ ਹੁੰਦਾ ਹੈ ਇਸ ਲਈ ਹਰ ਇੱਕ ਅਧਿਆਪਕ ਨੂੰ ਆਪਣੇ ਦੋ ਫੋਨ ਨੰਬਰ ਸਕੂਲ ਮੁਖੀਆਂ ਨੂੰ ਉਪਲਬਧ ਕਰਵਾਉਣੇ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਕਲਾਸ ਪੜ੍ਹਾਉਣ ਦੇ ਸਮੇਂ ਵਿੱਚ ਜੇਕਰ ਕਿਸੇ ਅਧਿਆਪਕ ਨੂੰ ਮੋਬਾਇਲ ਫੋਨ ਦਾ ਇਸਤੇਮਾਲ ਕਰਨਾ ਹੈ ਤਾਂ ਉਹ ਉਸ ਖੇਤਰ ਵਿੱਚ ਜਾ ਕੇ ਇਸਤੇਮਾਲ ਕਰਨਗੇ, ਜਿੱਥੋਂ ਗੱਲ ਕਰਨ ‘ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਆਪਣੇ ਆਦੇਸ਼ਾਂ ਵਿੱਚ ਸਾਫ਼ ਕਿਹਾ ਕਿ ਇਸ ਸਬੰਧੀ ਉਲੰਘਣਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਧਿਆਪਕ ਦੇ ਨਾਲ ਹੀ ਸਕੂਲ ਮੁਖੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਡਾਇਰੈਕਟਰ (ਪ੍ਰਬੰਧਕੀ) ਵਰਿੰਦਰ ਸਿੰਘ ਸਹਿਰਾਵਤ ਨੇ ਦੱਸਿਆ ਕਿ ਅਕਸਰ ਇਹ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਅਧਿਆਪਕ ਕਲਾਸ ਵਿੱਚ ਮੋਬਾਇਲ ਫੋਨ ਲੈ ਜਾਂਦੇ ਹਨ ਜਦੋਂ ਕਿ ਉਨ੍ਹਾਂ ਦਾ ਇਹ ਸਮਾਂ ਬੱਚਿਆਂ ਨੂੰ ਪੜ੍ਹਾਉਣ ਲਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਮੋਬਾਇਲ ਫੋਨ ਹਾਲ ਹੀ ਵਿੱਚ ਇੱਕ ਗੈਜੇਟ ਦੇ ਰੂਪ ਵਿੱਚ ਉੱਭਰਿਆ ਹੈ, ਜਿਸ ਨਾਲ ਕੁਝ ਅਧਿਆਪਕਾਂ ਦਾ ਪੜ੍ਹਾਈ ਦਾ ਸਮਾਂ ਬਰਬਾਦ ਹੋ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।