ਹਰਿਆਣਾ ਸਟੀਲਰਜ਼ ਦਾ ਅਗਲਾ ਮੁਕਾਬਲਾ ਬੰਗਾਲ ਵਾਰੀਅਰਜ਼ ਨਾਲ | Haryana
ਪੂਨੇ (ਏਜੰਸੀ)। ਹਰਿਆਣਾ ਸਟੀਲਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੀਜਨ ਸੱਤ ‘ਚ ਖੇਡੇ ਗਏ ਪੂਨੇ ਲੇਗ ਦੇ ਆਪਣੇ ਪਹਿਲੇ ਮੈਚ ‘ਚ ਤਮਿਲ ਤਲਾਈਵਾਸ ਨੂੰ 43-35 ਨਾਲ ਹਰਾ ਦਿੱਤਾ ਇਸ ਜਿੱਤ ਦੇ ਹੀਰੋ ਰਹੇ ਵਿਕਾਸ ਕੰਡੋਲਾ ਨੇ ਇੱਕ ਵਾਰ ਫਿਰ ਤੋਂ ਸੁਪਰ-10 ਲਾਉਂਦਿਆਂ 13 ਪੁਆਂਇੰਟ ਲਏ ਪ੍ਰੋ ਕਬੱਡੀ ਇਤਿਹਾਸ ‘ਚ ਹਰਿਆਣਾ ਦੀ ਤਮਿਲ ‘ਤੇ ਇਹ 5 ਮੈਚਾਂ ‘ਚ ਪਹਿਲੀ ਜਿੱਤ ਹੈ, ਇਸ ਤੋਂ ਪਹਿਲਾਂ ਤਿੰਨ ਮੈਚ ਇਨ੍ਹਾਂ ਦੋਵਾਂ ਦਰਮਿਆਨ ਟਾਈ ਰਹੇ ਸਨ ਅੇ ਇਕਮਾਤਰ ਜਿੱਤ ਇਸ ਸੈਸ਼ਨ ‘ਚ ਤਮਿਲ ਨੂੰ ਮਿਲੀ ਸੀ ਇਸ ਜਿੱਤ ਤੋਂ ਬਾਅਦ ਹਰਿਆਣਾ ਹੁਣ ਅੰਕ ਸੂਚੀ ‘ਚ 15 ਮੈਚਾਂ ‘ਚ 54 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਕਾਇਮ ਹੈ ਜਦੋਂਕਿ ਤਮਿਲ ਇਸ ਹਾਰ ਤੋਂ ਬਾਅਦ ਆਖਰੀ ਨੰਬਰ ‘ਤੇ ਹੈ ਹਰਿਆਣਾ ਸਟੀਲਰਜ਼ ਨੂੰ ਹੁਣ ਆਪਣਾ ਅਗਲਾ ਮੁਕਾਬਲਾ ਵੀਰਵਾਰ ਨੂੰ ਬੰਗਾਲ ਵਾਰੀਅਰਜ਼ ਨਾਲ ਖੇਡਣਾ ਹੈ।
ਪੁਣੇਰੀ ਨੇ ਗੁਜਰਾਤ ਨੂੰ 43-33 ਨਾਲ ਹਰਾਇਆ | Haryana
ਪੂਨੇ ਪੁਣੇਰੀ ਪਲਟਨ ਨੇ ਪੂਨੇ ਦੇ ਸ੍ਰੀ ਸ਼ਿਵ ਛਤਰਪਤੀ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ 89ਵੇਂ ਮੈਚ ‘ਚ ਗੁਜਰਾਤ ਫਾਰਚਿਊਨਜੁਆਇੰਟਸ ਨੂੰ 43-33 ਨਾਲ ਹਰਾ ਦਿੱਤਾ ਪੂਨੇ ਦੀ ਇਸ ਜਿੱਤ ਦੇ ਹੀਰੋ ਰਹੀ ਡਿਫੈਂਸ ਦੀ ਤਿਕੜੀ ਅੇ ਰੇਡਿੰਗ ਦੀ ਜੋੜੀ ਬਾਲਾਸਾਹਬ ਜਾਧਵ ਨੇ ਹਾਈ ਫਾਈਵ ਕਰਦਿਆਂ 5 ਟੈਕਲ ਪੁਆਂਇੰਟ ਲਏ ਤਾਂ ਸੁਰਜੀਤ ਸਿੰਘ ਨੇ ਵੀ ਹਾਈ ਫਾਈਵ ਕਰਦਿਆਂ 5 ਟੈਕਲ ਪੁਆਂਇੰਟ ਕੀਤੇ ਅਤੇ ਹਾਦੀ ਤਾਜਿਕ ਨੂੰ ਵੀ 4-4 ਟੈਕਸ ਪੁਆਂਇੰਟ ਮਿਲੇ, ਰੇਡਿੰਗ ‘ਚ ਨਿਤਿਨ ਤੋਮਰ ਨੇ ਸੁਪਰ-10 ਕਰਦਿਆਂ 11 ਰੇਡ ਪੁਆਂਇੰਟ ਹਾਸਲ ਕੀਤੇ ਅਤੇ ਫਾਰਮ ‘ਚ ਪਰਤ। (Haryana)
ਮਨਜੀਤ ਨੇ ਵੀ 7 ਰੇਡ ਪੁਆਂਇੰਟ ਅਤੇ ਇੱਕ ਟੈਕਲ ਪੁਆਂਂਿÂੰਟ ਹਾਸਲ ਕੀਤਾ ਗੁਜਰਾਤ ਵੱਲੋਂ ਸਚਿਨ ਨੇ ਵੀ ਸੁਪਰ-10 ਕਰਦਿਆਂ 10 ਰੇਡ ਪੁਆਂਇਟ ਲਏ ਤਾਂ ਡਿਫੈਂਸ ‘ਚ ਪ੍ਰਵੇਸ਼ ਭੈਂਸਵਾਲ ਨੂੰ 3 ਟੈਕਲ ਪੁਆਂਇੰਟ ਮਿਲੇ ਪ੍ਰੋ ਕਬੱਡੀ ਇਤਿਹਾਸ ‘ਚ ਪੂਨੇ ਦੀ ਗੁਜਰਾਤ ‘ਤੇ ਇਹ 8 ਮੈਚਾਂ ‘ਚ ਸਿਰਫ ਦੂਜੀ ਜਿੱਤ ਸੀ ਅਤੇ ਇਹ ਦੋਵਾਂ ਹੀ ਜਿੱਤ ਇਸੇ ਸੀਜਨ ‘ਚ ਮਿਲੀਆਂ ਹਨ ਇਸ ਜਿੱਤ ਤੋਂ ਬਾਅਦ ਪੁਣੇਰੀ ਪਲਟਨ ਹੁਣ 15 ਮੈਚਾਂ ‘ਚ 34 ਅੰਕਾਂ ਦੇ ਨਾਲ 9ਵੇਂ ਸਥਾਨ ‘ਤੇ ਆ ਗਏ ਹਨ, ਜਦੋਂਕਿ ਹਾਰ ਤੋਂ ਬਾਅਦ ਵੀ ਗੁਜਰਾਤ 8ਵੇਂ ਸਥਾਨ ‘ਤੇ ਹੀ ਕਾਇਮ ਹੈ।