ਕਿਸਾਨਾਂ ਦੀ ਸਮੱਸਿਆ ਨਾਲ ਆਰਥਿਕਤਾ ਨੂੰ ਨੁਕਸਾਨ
ਪੰਜਾਬ ‘ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਫ਼ਿਰ ਤੋਂ ਮਾਲ ਗੱਡੀਆਂ ਦਾ ਸੰਚਾਲਨ ਪੰਜਾਬ ‘ਚ ਬੰਦ ਕਰ ਦਿੱਤਾ ਹੈ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਗੱਡੀਆਂ ਦੀ ਬਹਾਲੀ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ ਮਾਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਸੰਘਰਸ਼ ਕਰ ਰਹੇ ਕਿਸਾਨਾਂ ਦਾ ਗੁੱਸਾ ਹੋਰ ਵਧਾ ਸਕਦਾ ਹੈ ਮਾਲ ਗੱਡੀਆਂ ਦੇ ਨਾ ਚੱਲਣ ਨਾਲ ਨਾ ਸਿਰਫ਼ ਪੰਜਾਬ ਸਗੋਂ ਜੰਮੂ ਅਤੇ ਕਸ਼ਮੀਰ, ਲੇਹ-ਲੱਦਾਖ ਨੂੰ ਵੀ ਜ਼ਰੂਰੀ ਵਸਤੂਆਂ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਏਗਾ ਹਾਲਾਂਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸੀਐਸ ਵਿਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲ ਕੀਤੀ ਹੈ ਅਤੇ ਸਰਕਾਰ ਨੇ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਅਤੇ ਰੇਲ ਗੱਡੀਆਂ ਨੂੰ ਬਹਾਲ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਲਈ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ
ਜਿੱਥੋਂ ਤੱਕ ਮਾਲ ਗੱਡੀਆਂ ਦਾ ਸਬੰਧ ਹੈ, ਕੋਈ ਵੀ ਮੁੱਖ ਲਾਈਨ ਕਿਸਾਨਾਂ ਵੱਲੋਂ ਨਹੀਂ ਰੋਕੀ ਗਈ ਅਤੇ ਸਿਰਫ਼ ਇੱਕ ਲਾਈਨ ਰੋਕੀ ਗਈ ਹੈ, ਜੋ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਨੂੰ ਜਾਂਦੀ ਹੈ ਫ਼ਿਰ ਰੇਲ ਗੱਡੀਆਂ ਕਿਉਂ ਬੰਦ ਕੀਤੀਆਂ ਗਈਆਂ? ਸਮਝ ਤੋਂ ਪਰੇ ਹੈ ਉੱਥੇ ਰੇਲ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰੇਲ ਸਟਾਫ਼ ਦੀ ਪੂਰਨ ਸੁਰੱਖਿਆ ਯਕੀਨੀ ਕਰੇ ਅਤੇ ਅੰਦੋਲਨਕਾਰੀਆਂ ਨੂੰ ਟਰੈਕ ਖਾਲੀ ਕਰਨ ਨੂੰ ਕਹੇ, ਤਾਂ ਕਿ ਰੇਲ ਸੇਵਾਵਾਂ ਦੀ ਬਹਾਲੀ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ, ਜੋ ਕਿ ਕੇਂਦਰ ਸਰਕਾਰ ਦਾ ਮਾਮਲੇ ਨੂੰ ਲਟਕਾਉਣ ਦਾ ਤਰੀਕਾ ਨਜ਼ਰ ਆਉਂਦਾ ਹੈ
ਫ਼ਿਲਹਾਲ ਮਾਲ ਗੱਡੀਆਂ ਦੇ ਨਾ ਚੱਲਣ ਨਾਲ ਕਰੀਬ 24 ਹਜ਼ਾਰ ਕਰੋੜ ਰੁਪਏ ਦਾ ਸਾਮਾਨ ਪੰਜਾਬ ‘ਚ ਫਸ ਗਿਆ ਹੈ ਜੇਕਰ ਮਾਲ ਗੱਡੀਆਂ ਛੇਤੀ ਨਾ ਚੱਲੀਆਂ ਤਾਂ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ ਹੁਣ ਜ਼ਰੂਰੀ ਵਸਤੂਆਂ ਦੀ ਸਪਲਾਈ ਦਾ ਮੁੱਦਾ ਕੇਂਦਰ ਅਤੇ ਰਾਜ ਸਰਕਾਰ ਦੀ ਆਪਸੀ ਰਾਜਨੀਤੀ ‘ਚ ਉਲਝ ਕੇ ਰਹਿ ਗਿਆ ਹੈ ਧਿਆਨ ਰਹੇ ਕਿ ਆਉਣ ਵਾਲੇ ਫ਼ਸਲ ਸੀਜ਼ਨ ‘ਚ 25 ਲੱਖ ਟਨ ਯੂਰੀਆ, 7 ਲੱਖ ਟਨ ਡੀਏਪੀ ਦੀ ਜ਼ਰੂਰਤ ਹੈ ਪੰਜਾਬ ‘ਚ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ‘ਚ ਹੌਜ਼ਰੀ ਦੇ ਸਾਮਾਨ ਦਾ ਵੱਡਾ ਕਾਰੋਬਾਰ ਹੁੰਦਾ ਹੈ ਇਸ ਸਮੇਂ 14 ਹਜ਼ਾਰ ਕਰੋੜ ਦਾ ਸਾਮਾਨ ਅਟਕਿਆ ਹੋਇਆ ਹੈ, ਜੋ ਦੂਜੇ ਰਾਜਾਂ ‘ਚ ਜਾਣਾ ਹੈ ਮਾਲ ਗੱਡੀਆਂ ਦੇ ਰੁਕਣ ਕਾਰਨ ਸੂਬੇ ‘ਚ 5700 ਕਰੋੜ ਦਾ ਸਪੋਰਟਸ ਦਾ ਸਾਮਾਨ ਫਸਿਆ ਪਿਆ ਹੈ ਕੈਟਲ ਫੀਡ ਇੰਡਸਟਰੀ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ
ਇਸ ਲਈ ਰਾਅ ਮਟੀਰੀਅਲ ਦੂਜੇ ਰਾਜਾਂ ਤੋਂ ਆਉਂਦਾ ਹੈ ਕਰੀਬ 29 ਹਜ਼ਾਰ ਕਰੋੜ ਦਾ ਕਾਰੋਬਾਰ ਦੂਜੇ ਰਾਜਾਂ ਦੇ ਨਾਲ ਹੁੰਦਾ ਹੈ ਇਸ ਦੇ ਨਾਲ ਹੀ 7 ਹਜ਼ਾਰ ਕਰੋੜ ਦਾ ਹੈਂਡ ਟੂਲਸ ਅਤੇ ਆਟੋ ਪਾਰਟਸ ਦਾ ਕੰਮ ਠੱਪ ਹੈ ਸੂਬੇ ‘ਚ ਸਕਰੈਪ ਅਤੇ ਲੋਹੇ ਦੀ ਵੱਡੀ ਮਾਤਰਾ ‘ਚ ਖਪਤ ਹੁੰਦੀ ਹੈ, ਜਿਸ ਦੀ ਸਪਲਾਈ ਵੀ ਰੁਕ ਗਈ ਹੈ ਸਰਹੱਦੀ ਖੇਤਰਾਂ ਦੇ ਵਪਾਰੀ ਹਰਿਆਣਾ ਅਤੇ ਰਾਜਸਥਾਨ ਦੇ ਸਟੇਸ਼ਨਾਂ ‘ਤੇ ਮਾਲ ਦੀ ਡਿਲੀਵਰੀ ਲੈਣ ਨੂੰ ਮਜ਼ਬੂਰ ਹਨ ਕੇਂਦਰ ਅਤੇ ਰਾਜ ਦੀ ਇਹ ਖਿੱਚ-ਧੂਹ ਪੰਜਾਬ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ
ਕਿਸਾਨ ਅੰਦੋਲਨ ਨੂੰ ਜੇਕਰ ਪੰਜਾਬ ਦੇ ਵੱਖਵਾਦੀਆਂ ਨੇ ਆਪਣੇ ਵੱਲਂ ਮੋੜ ਲਿਆ ਉਦੋਂ ਕੇਂਦਰ ਅਤੇ ਭਾਜਪਾ ਨੂੰ ਇਸ ਦੀ ਕਿੰਨੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ ਇਹ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਖਾਸ ਕਰਕੇ ਉਦੋਂ ਜਦੋਂ ਪਾਕਿਸਤਾਨ ਅਤੇ ਹੁਣ ਚੀਨ ਦੀ ਵੀ ਪੰਜਾਬ ‘ਚ ਦਿਲਚਸਪੀ ਵਧੀ ਹੋਵੇ ਕੇਂਦਰ ਸਰਕਾਰ ਨੂੰ ਬਿਨਾ ਦੇਰੀ ਪੰਜਾਬ ਦੀ ਮਾਲ ਰੇਲਵੇ ਆਵਾਜਾਈ ਬਹਾਲ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਸਮੱਸਿਆ ‘ਤੇ ਗੰਭੀਰਤਾ ਨਾਲ ਮੁੜ-ਵਿਚਾਰ ਕਰਨਾ ਚਾਹੀਦਾ ਹੈ, ਕਿਸਾਨ ਸਮੱਸਿਆ ਵਪਾਰੀਆਂ ਦਾ ਗਲਾ ਘੁੱਟ ਦੇਵੇਗੀ ਜੋ ਕਿ ਦੇਸ਼ ਦੀ ਅਰਥਵਿਵਸਥਾ ਲਈ ਘਾਤਕ ਸਾਬਤ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.