Weather Update: ਗਰਮੀ ਦੀ ਮਾਰ ਨਾਲ ਹਾਲੋਂ-ਬੇਹਾਲ ਅੱਧਾ ਭਾਰਤ

Weather Update

ਭਾਰਤ ਦਾ ਦੋ ਤਿਹਾਈ ਹਿੱਸਾ ਭਿਆਨਕ ਗਰਮੀ ਦੀ ਚਪੇਟ ’ਚ ਹੈ ਕਈ ਸ਼ਹਿਰਾਂ ’ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਇਨ੍ਹਾਂ ’ਚ ਦਿੱਲੀ, ਲਖਨਊ, ਜੈਪੁਰ, ਹੈਦਰਾਬਾਦ ਅਤੇ ਚੰਡੀਗੜ੍ਹ ਸ਼ਾਮਲ ਹਨ ਇੱਥੋਂ ਤੱਕ ਕਿ ਪੂਨੇ, ਜਿਸ ਨੂੰ ਹਿਲ ਸਟੇਸ਼ਨ ਮੰਨਿਆ ਜਾਂਦਾ ਹੈ, ਉੱਥੇ ਵੀ 27 ਮਈ ਨੂੰ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਦੱਖਣ ’ਚ ਵੀ ਸਥਿਤੀ ਬਿਹਤਰ ਨਹੀਂ ਹੈ ਅਤੇ ਤਾਮਿਲਨਾਡੂ, ਪੁੱਡੂਚੇਰੀ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਵੀ ਤਾਪਮਾਨ 44 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਤਪਸ਼ ਭਰੀ ਗਰਮੀ ਅਤੇ ਭਿਆਨਕ ਲੋਅ ਦੀ ਚਪੇਟ ’ਚ ਅੱਧਾ ਭਾਰਤ ਹੈ। (Weather Update)

ਲਿਹਾਜ਼ਾ ਮੌਸਮ ਭਿਆਨਕ ਹੋ ਗਿਆ ਹੈ ਕਰੀਬ 50 ਸ਼ਹਿਰਾਂ ’ਚ ਤਾਪਮਾਨ 46-47 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ ਰਾਜਸਥਾਨ ਦੇ ਫਲੌਦੀ ’ਚ ਲਗਾਤਾਰ ਤੀਜੇ ਦਿਨ ਤਾਪਮਾਨ 49 ਡਿਗਰੀ ਨੂੰ ਪਾਰ ਕਰ ਗਿਆ ਇਹ ਦੇਸ਼ ਦਾ ਸਭ ਤੋਂ ਜ਼ਿਆਦਾ ਗਰਮ ਇਲਾਕਾ ਰਿਹਾ ਇਹ ਆਮ ਤਾਪਮਾਨ ਨਹੀਂ ਹੈ, ਕਿਉਂਕਿ ਇੱਕ ਹੱਦ ਤੋਂ ਬਾਅਦ ਗਰਮੀ ਅਤੇ ਲੋਅ ਦੀਆਂ ਇਹ ਚਪੇੜਾਂ ਜਾਨਲੇਵਾ ਸਾਬਤ ਹੋ ਸਕਦੀਆਂ ਹਨ ਦੇਸ਼ ’ਚ ਇੱਕ ਪਾਸੇ ਭਿਆਨਕ ਗਰਮੀ ਹੈ, ਤਾਂ ਦੂਜੇ ਪਾਸੇ ਪੱਛਮੀ ਕੰਢੇ ’ਤੇ ਰੇਲਮ ਤੂਫਾਨ ਦੇ ਥਪੇੜਿਆਂ ਨੇ ਬਹੁਤ ਕੁਝ ਬਰਬਾਦ ਕੀਤਾ ਹੈ ਕਈ ਜਾਨਾਂ ਵੀ ਗਈਆਂ ਹਨ। (Weather Update)

ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਇਹ ਵਿਰੋਧਾਭਾਸ ਇੱਕ ਹੀ ਦੇਸ਼ ਦੇ ਅੰਦਰ ਦਿਸ ਰਿਹਾ ਹੈ ਇਹੀ ਜਲਵਾਯੂ ਬਦਲਾਅ ਦਾ ਮਾੜਾ ਨਤੀਜਾ ਹੈ ਦਿੱਲੀ ਹੀ ਨਹੀਂ, ਬੈਂਗਲੁਰੂ, ਚੇੱਨਈ, ਹੈਦਰਾਬਾਦ, ਮੁੰਬਈ ਵਰਗੇ ਮਹਾਂਨਗਰਾਂ ’ਚ ‘ਤਾਪ ਪ੍ਰਭਾਵ ਅਤੇ ਸੂਚਕ ਅੰਕ’ ਸਪੱਸ਼ਟ ਦਿਸ ਰਿਹਾ ਹੈ ਇਹ ਵਿਗਿਆਨ ਅਤੇ ਵਾਤਾਵਰਨ ਕੇਂਦਰ ਦੀ ਰਿਪੋਰਟ ਦਾ ਸਿਰਲੇਖ ਹੈ ਇੱਥੇ ਕੰਕਰੀਟ ਜਾਂ ਪੱਕਾ ਨਿਰਮਾਣ ਵਧਣ ਨਾਲ ਹੀ ਹਰੇ ਖੇਤਰ ਪਹਿਲਾਂ ਦੇ ਮੁਕਾਬਲੇ ਘੱਟ ਹੋਏ ਹਨ ਇਸ ਕਾਰਨ ਰਾਤ ਸਮੇਂ ਵੀ ਤਾਪਮਾਨ ’ਚ ਉਮੀਦ ਜਿੰਨੀ ਗਿਰਾਵਟ ਨਹੀਂ ਆ ਰਹੀ ਹੈ ਗਰਮੀ ਦਾ ਅਜਿਹਾ ਪ੍ਰਚੰਡ ਪ੍ਰਭਾਵ ਹੈ ਕਿ ਸੜਕਾਂ ’ਤੇ ਦੌੜ ਰਹੇ ਵਾਹਨਾਂ ਦੇ ਟਾਇਰ ਪਿਘਲ ਰਹੇ ਹਨ।

ਨਤੀਜੇ ਵਜੋਂ ਹਾਦਸੇ ਹੋ ਰਹੇ ਹਨ ਇਸ ਉੱਬਲਦੀ ਗਰਮੀ ਦੇ ਮਨੁੱਖੀ ਮਾੜੇ ਨਤੀਜੇ ਵੀ ਹਨ ਪ੍ਰਸਿੱਧ ਪੱਤ੍ਰਿਕਾ ‘ਲੈਂਸੇਟ’ ਨੇ ਸਰਵੇ ਕੀਤਾ ਹੈ ਕਿ ਇਹ ਮੌਸਮ ਸ਼ੂਗਰ, ਦਿਲ ਰੋਗ, ਬਲੱਡ ਪ੍ਰੈਸ਼ਰ ਅਤੇ ਕਿਡਨੀ ਦੇ ਮਰੀਜ਼ਾਂ ਲਈ ਬੇਹੱਦ ਗੰਭੀਰ ਨਤੀਜਿਆਂ ਵਾਲਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਕੰਮ ਕਰਕੇ ਬਾਹਰ ਜਾਣਾ ਉਨ੍ਹਾਂ ਦੀ ਮਜ਼ਬੂਰੀ ਹੈ, ਲਿਹਾਜ਼ਾ ਪ੍ਰਚੰਡ ਗਰਮੀ ਨਾਲ ਲੋਕ ਡੀਹਾਈਡ੍ਰੇਸ਼ਨ ਦੇ ਸ਼ਿਕਾਰ ਹੋ ਰਹੇ ਹਨ ਉਸ ਨਾਲ ਕਿਡਨੀ ਦੀ ਕੰਮ ਕਰਨ ਸਮਰੱਥਾ ਸਿੱਧੀ ਹੀ ਪ੍ਰਭਾਵਿਤ ਹੁੰਦੀ ਹੈ ਉਸ ਨਾਲ ਕਈ ਹੋਰ ਬਿਮਾਰੀਆਂ ਵਧ ਸਕਦੀਆਂ ਹਨ ਹਾਲਾਤ ਅਜਿਹੇ ਹੁੰਦੇ ਜਾ ਰਹੇ ਹਨ ਕਿ ਦਿੱਲੀ ਸਰਕਾਰ ਦੇ ਸਾਰੇ 26 ਹਸਪਤਾਲਾਂ ’ਚ 2-3 ਬਿਸਤਰੇ ਰਾਖਵੇਂ ਕੀਤੇ ਜਾ ਰਹੇ ਹਨ। (Weather Update)

ਰਾਤ ਦਾ ਤਾਪਮਾਨ ਵੀ 4-6 ਡਿਗਰੀ ਜ਼ਿਆਦਾ ਰਹੇਗਾ ਗਰਮੀ ਦੇ ਨਾਲ-ਨਾਲ ਹੁੰਮਸ ਵੀ ਵਧੇਗੀ ਵਿਗਿਆਨ ਅਤੇ ਵਾਤਾਵਰਨ ਕੇਂਦਰ ਦੀ ਰਿਪੋਰਟ ਮੁਤਾਬਿਕ, ਸ਼ਹਿਰਾਂ ’ਚ ਨਮੀ ਜ਼ਿਆਦਾ ਹੋਣ ਅਤੇ ਤਾਪਮਾਨ ’ਚ ਵਾਧੇ ਦੇ ਚੱਲਦਿਆਂ ਉੱਥੋਂ ਦਾ ਮੌਸਮ ਪਹਿਲਾਂ ਤੋਂ ਜ਼ਿਆਦਾ ਅਸਹਿ ਹੁੰਦਾ ਜਾ ਰਿਹਾ ਹੈ ਇਸ ਦਾ ਤੁਰੰਤ ਕੋਈ ਨਾ ਕੋਈ ਪ੍ਰਬੰਧ ਜ਼ਰੂਰੀ ਹੈ ਹਰੇ ਖੇਤਰ ’ਚ ਵਾਧਾ, ਤਲਾਬਾਂ ਦੇ ਨਿਰਮਾਣ ਦੇ ਨਾਲ-ਨਾਲ ਇਮਾਰਤਾਂ ਦੀ ਬਣਤਰ ’ਚ ਅਜਿਹੇ ਬਦਲਾਅ ਲਿਆਂਦੇ ਜਾਣੇ ਚਾਹੀਦੇ ਹਨ, ਜਿਸ ਨਾਲ ਉਹ ਤਾਪਮਾਨ ਦੇ ਜ਼ਿਆਦਾ ਅਨੁਕੂਲ ਹੋ ਸਕਣ ਗਰਮ ਦਿਨਾਂ ਦੀ ਗਿਣਤੀ ’ਚ ਵਾਧਾ ਹੁਣ ਸ਼ਿਮਲਾ, ਮਸੂਰੀ, ਦਾਰਜ਼ੀÇਲੰਗ ਅਤੇ ਮਨਾਲੀ ਵਰਗੇ ਪ੍ਰਸਿੱਧ ਹਿਲ ਸਟੇਸ਼ਨਾਂ ’ਤੇ ਵੀ ਦੇਖੀ ਜਾ ਰਹੀ ਹੈ।

ਜਿੱਥੇ ਆਈਐਮਡੀ ਦੇ ਅੰਕੜਿਆਂ ਅਨੁਸਾਰ ਗਰਮੀਆਂ ਦੇ ਮਹੀਨਿਆਂ ’ਚ ਤਾਪਮਾਨ ’ਚ 5 ਡਿਗਰੀ ਤੋਂ ਜਿਆਦਾ ਦਾ ਵਾਧਾ ਹੋਇਆ ਹੈ ਇਸ ਸਾਲ ਮਸੂਰੀ ’ਚ ਤਾਪਮਾਨ ਪਹਿਲਾਂ ਹੀ 38 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਇਨ੍ਹਾਂ ਹਿਲ ਸਟੇਸ਼ਨਾਂ ਦੇ ਨਿਵਾਸੀ ਵਧਦੇ ਤਾਪਮਾਨ ਲਈ ਬੇਕਾਬੂ ਨਿਰਮਾਣ ਗਤੀਵਿਧੀਆਂ ਅਤੇ ਜੰਗਲਾਂ ਦੀ ਵਧਦੀ ਕਟਾਈ ਨੂੰ ਜਿੰਮੇਵਾਰ ਦੱਸਦੇ ਹਨ, ਜਿਸ ਨਾਲ ਰੁੱਖਾਂ ਦਾ ਘੇਰਾ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ ਸਥਾਨਕ ਨਾਗਰਿਕ ਵਰਤਮਾਨ ਗਰਮੀ ਦੀ ਲਹਿਰ ਲਈ ਕਾਲਕਾ ਅਤੇ ਸ਼ਿਮਲਾ ਵਿਚਕਾਰ ਚਾਰ ਲੇਨ ਦੀ ਸੜਕ ਬਣਾਉਣ ਲਈ ਵੱਡੇ ਪੈਮਾਨੇ ’ਤੇ ਰੁੱਖਾਂ ਦੀ ਕਟਾਈ ਨੂੰ ਜਿੰਮੇਵਾਰ ਦੱਸਦੇ ਹਨ ਪੂਨੇ ’ਚ ਹਾਲਾਤ ਹੋਰ ਵੀ ਖਰਾਬ ਹਨ ਕਿਉਂਕਿ ਇਸ ਸ਼ਹਿਰ ਨੂੰ ਇੱਕ ਸਮੇਂ ਮਹਾਂਰਾਸ਼ਟਰ ਦੇ ਸਭ ਤੋਂ ਬਿਹਤਰੀਨ ਹਿਲ ਸਟੇਸ਼ਨਾਂ ’ਚੋਂ ਇੱਕ ਮੰਨਿਆ ਜਾਂਦਾ ਸੀ। (Weather Update)

1992 ਤੋਂ ਹੁਣ ਤੱਕ 22,000 ਤੋਂ ਜ਼ਿਆਦਾ ਲੋਕ ਬੇਹੱਦ ਗਰਮੀ ਦੇ ਸੰਪਰਕ ’ਚ ਆਉਣ ਕਾਰਨ ਮਰ ਚੁੱਕੇ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਮੌਤਾਂ ਹੀਟ ਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਕਾਰਨ ਹੁੰਦੀਆਂ ਹਨ ਡਾਕਟਰ ਦੱਸਦੇ ਹਨ ਕਿ ਵਧੇਰੇ ਗਰਗੀ ਦੇ ਸੰਪਰਕ ’ਚ ਲੰਮੇ ਸਮੇਂ ਤੱਕ ਰਹਿਣ ਨਾਲ ਸਰੀਰ ਦਾ ਤਾਪਮਾਨ ਐਨਾ ਜ਼ਿਆਦਾ ਵਧ ਜਾਂਦਾ ਹੈ ਕਿ ਵਿਅਕਤੀ ਦੀਆਂ ਪ੍ਰੋਟੀਨ ਕੋਸ਼ਿਕਾਵਾਂ ਜ਼ਿਆਦਾ ਗਰਮ ਹੋ ਜਾਂਦੀਆਂ ਹਨ ਅਤੇ ਵਿਅਕਤੀ ਦੇ ਦਿਮਾਗ ’ਤੇ ਬੁਰਾ ਅਸਰ ਪੈਂਦਾ ਹੈ ਹੀਟ ਸਟ੍ਰੋਕ ਦੇ ਇਹ ਅੰਕੜੇ ਚਿੰਤਾਜਨਕ ਹਨ 1 ਮਾਰਚ 2019 ਤੋਂ ਹੁਣ ਤੱਕ ਕੇਰਲ ’ਚ ਸਨਸਟ੍ਰੋਕ ਦੇ 288 ਮਾਮਲੇ ਦਰਜ ਹੋਣ ਤੋਂ ਬਾਅਦ ਸੂਬੇ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। (Weather Update)

ਇਹ ਵੀ ਪੜ੍ਹੋ : Ludhiana Lok Sabha Seat LIVE: ਕੁੱਲ ਵੋਟਿੰਗ 13 ਫੀਸਦੀ, ਗਿੱਲ ਸਭ ਤੋਂ ਅੱਗੇ

ਉੱਤਰੀ ਜਿਲ੍ਹੇ ਪਲੱੱਕੜ ’ਚ ਹੀਟ ਸਟ੍ਰੋਕ ਕਾਰਨ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਤਾਮਿਲਨਾਡੂ ਸੂਬੇ ’ਚ ਵੀ ਤਾਪਮਾਨ ’ਚ ਵਾਧਾ ਦੇਖਿਆ ਗਿਆ ਹੈ ਪੂਰੇ ਪੁੂਰਵੀ ਕੰਢੇ ’ਤੇ ਭਿਆਨਕ ਗਰਮੀ ਪੈ ਰਹੀ ਹੈ ਅਤੇ ਇਸ ਦਾ ਸਭ ਤੋਂ ਮਾੜਾ ਅਸਰ ਦਿਹਾੜੀ ਮਜ਼ਦੂਰਾਂ ’ਤੇ ਪੈ ਰਿਹਾ ਹੈ ਕਈ ਜਿਲ੍ਹੇ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਅਤੇ ਰਾਜਧਾਨੀ ਚੇੱਨਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਸੂਬਾ ਸਰਕਾਰ ਸਮੁੰਦਰੀ ਪਾਣੀ ਦੀ ਵਰਤੋਂ ਕਰਕੇ ਅਲੂਣੀਕਰਨ (ਡਿਸਟਲੀਨੇਸ਼ਨ) ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਇਸ ’ਚ ਸਮਾਂ ਲੱਗੇਗਾ ਬੈਂਗਲੁਰੂ, ਜਿੱਥੇ ਗਰਮੀਆਂ ’ਚ ਤਾਪਮਾਨ ਸ਼ਾਇਦ ਹੀ ਕਦੇ 26 ਡਿਗਰੀ ਤੋਂ ਉੱਪਰ ਜਾਂਦਾ ਸੀ। (Weather Update)

ਉੱਥੇ ਇਸ ਸਮੇਂ ਤਾਪਮਾਨ 40 ਡਿਗਰੀ ਦੇ ਆਸਪਾਸ ਹੈ, ਜਿਵੇਂ ਕਿ ਮੱਧ ਕਰਨਾਟਕ ਦੇ ਹੋਰ ਖੇਤਰਾਂ ’ਚ ਹੈ ਬੇਂਗਲੁਰੂ ’ਚ ਦੋ ਦਹਾਕੇ ਪਹਿਲਾਂ ਤੱਕ ਸਥਾਨਕ ਲੋਕ ਪੱਖੇ ਦੀ ਵਰਤੋਂ ਨਹੀਂ ਕਰਦੇ ਸਨ ਅੱਜ ਏਸੀ ਦੀ ਵਰਤੋਂ ਆਮ ਗੱਲ ਹੋ ਗਈ ਹੈ ਆਈਆਈਟੀ ਗਾਂਧੀਨਗਰ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੇਸ਼ ਦਾ 16 ਫੀਸਦੀ ਹਿੱਸਾ ਵਰਤਮਾਨ ’ਚ ਵਧੇਰੇ ਸੋਕੇ ਦੀ ਸ਼੍ਰੇਣੀ ’ਚ ਆਉਂਦਾ ਹੈ 26 ਮਾਰਚ 2019 ਨੂੰ ਜਾਰੀ ਕੀੇਤਾ ਗਏ ਡਾਟੇ ’ਚ ਇੱਕ ਅਸਲ ਸਮੇਂ ਦੇ ਸੋਕੇ ਦੀ ਨਿਗਰਾਨੀ ਕਰਨ ਵਾਲੇ ਪਲੇਟਫਾਰਮ, ਸੋਕਾ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੇ ਮੁਕਾਬਲੇ ਸੋਕੇ ਦਾ ਅਸਰ ਚਾਰ ਗੁਣਾ ਵਧ ਗਿਆ ਹੈ। (Weather Update)

ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਰਾਜਸਥਾਨ, ਮਹਾਂਰਾਸ਼ਟਰ ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪੂਰਬ ਦੇ ਕੁਝ ਹਿੱਸੇ ਹਨ ਅਤੇ ਇੱਥੇ 500 ਮਿਲੀਅਨ ਲੋਕ ਰਹਿੰਦੇ ਹਨ। ਅਜਿਹੇ ਗਰਮ ਮੌਸਮ ’ਚ ਡਾਕਟਰਾਂ ਦੀ ਸਲਾਹ ਹੈ ਕਿ ਇਸ ਮੌਸਮ ’ਚ ਕਈ ਵਾਇਰਸ ਅਤੇ ਬੈਕਟੀਰੀਆ ਸਰਗਰਮ ਹੋ ਜਾਂਦੇ ਹਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਗਰਮੀ ’ਚ ਕੁਝ ਖਾਣ ਤੋਂ ਬਾਅਦ ਉਲਟੀ ਆਉਣ ਲੱਗਦੀ ਹੈ ਇਹ ਪਾਚਨ ਤੰਤਰ ਦੀ ਗੜਬੜੀ ਦਾ ਪਹਿਲਾ ਸੰਕੇਤ ਹੈ, ਲਿਹਾਜ਼ਾ ਗਰਮੀਆਂ ’ਚ ਤਰਬੂਜ਼ ਅਤੇ ਖਰਬੂਜੇ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। (Weather Update)

ਇਨ੍ਹਾਂ ਫਲਾਂ ’ਚ ਪਾਣੀ ਹੁੰਦਾ ਹੈ ਇਹ ਸਰੀਰ ਨੂੰ ਹਾਈਡ੍ਰੇਟਿਡ ਰੱਖਦੇ ਹਨ ਅਜਿਹੇ ਮੌਸਮ ’ਚ ਨਾਰੀਅਲ ਦਾ ਪਾਣੀ, ਖੀਰਾ, ਦਹੀਂ, ਪੁਦੀਨਾ, ਅੰਬ, ਲੀਚੀ, ਆੜੂ, ਅਨਾਰ ਆਦਿ ਵੀ ਫਾਇਦੇਮੰਦ ਹੁੰਦੇ ਹਨ ਫਿਲਹਾਲ, ਅਸੀਂ ਕੁਦਰਤ ਦੀ ਤਾਕਤ ਨੂੰ ਭੁੱਲ ਬੈਠੇ ਹਾਂ, ਲਿਹਾਜ਼ਾ ਗਰਮੀ-ਲੋਅ ਧਮਾਕੇ ਵਰਗੇ ਲੱਗ ਰਹੇ ਹਨ ਸਮਾਂ ਰਹਿੰਦੇ ਸਮੱਸਿਆ ਦੀ ਗੰਭੀਰਤਾ ਨੂੰ ਸਮਝਣਾ ਹੋਵੇਗਾ, ਨਹੀਂ ਤਾਂ ਗਰਮੀ ਦਾ ਕਹਿਰ ਪੂਰੀ ਮਨੁੱਖੀ ਸੱਭਿਅਤਾ ਲਈ ਮੁਸੀਬਤ ਬਣ ਜਾਵੇਗਾ। (Weather Update)

ਰੋਹਿਤ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)