ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ ‘ਫੁਲਕਾਰੀ’ ਪ੍ਰਦਰਸ਼ਨੀ

Guru Kashi University
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ ‘ਫੁਲਕਾਰੀ’ ਪ੍ਰਦਰਸ਼ਨੀ

(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਇੰਡੀਆ ਦੇ ਸਹਿਯੋਗ ਨਾਲ ਫੁਲਕਾਰੀ ਪ੍ਰਜੈਕਟ-2 ਦੇ ਤਹਿਤ ਸ਼ਾਨਦਾਰ ਫੁਲਕਾਰੀ ਪ੍ਰਦਰਸ਼ਨੀ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਫੈਕਲਟੀ ਦੀ ਆਰਟ ਗੈਲਰੀ ਵਿਖੇ ਲਗਾਈ ਗਈ। ਇਸ ਮੌਕੇ ਰੀਡ ਇੰਡੀਆ ਦੇ ਕੰਟਰੀ ਹੈੱਡ ਡਾ. ਗੀਤਾ ਮਲਹੋਤਰਾ ਵੱਲੋਂ ਫੁਲਕਾਰੀ ਟਰੇਨਿੰਗ ਅਤੇ ਸਾਂਭ ਸੰਭਾਲ ਸੈਂਟਰ ਦੀ ਸ਼ੁਰੂਆਤ ਵੀ ਕੀਤੀ ਗਈ।

ਫੁਲਕਾਰੀ ਪ੍ਰੋਜੈਕਟ-1 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ (Guru Kashi University)

ਡਾ. ਮਲਹੋਤਰਾ ਨੇ ਆਨ ਲਾਈਨ ਸੰਦੇਸ਼ ਵਿੱਚ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਏ ਗਏ ਫੁਲਕਾਰੀ ਪ੍ਰੋਜੈਕਟ-1 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਕਾਰਨ ਪਿੰਡਾਂ ਦੀਆਂ ਸੁਆਣੀਆਂ ਅਤੇ ਕੁੜੀਆਂ ਦਾ ਇਸ ਪ੍ਰਤੀ ਰੁਝਾਨ ਵੱਧਿਆ ਹੈ, ਤੇ ਇਹ ਉਨ੍ਹਾਂ ਦੇ ਰੁਜ਼ਗਾਰ ਲਈ ਨਵੇਂ ਸਾਧਨ ਵਜੋਂ ਤਰੱਕੀ ਕਰ ਰਿਹਾ ਹੈ। ਉਨ੍ਹਾਂ ਭਵਿੱਖ ਵਿੱਚ ਪੰਜਾਬੀ ਅਮੀਰ ਵਿਰਸੇ ਨਾਲ ਸੰਬੰਧਿਤ ਹੋਰਾਂ ਕਲਾਵਾਂ ਨੂੰ ਪ੍ਰਫੂਲਿਤ ਕਰਨ ਦਾ ਵੀ ਵਾਅਦਾ ਕੀਤਾ। Guru Kashi University

ਇਹ ਵੀ ਪੜ੍ਹੋ: ਫੂਡ ਸੇਫਟੀ ਟੀਮ ਨੇ ਭਰੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ

ਇਸ ਮੌਕੇ ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਗ੍ਰਾਮੀਣ ਲੜਕੀਆਂ ਵੱਲੋਂ ਬਣਾਈਆਂ ਗਈਆਂ ਫੁਲਕਾਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਜਿਸ ਦੀ ਇਲਾਕਾ ਨਿਵਾਸੀਆਂ, ‘ਵਰਸਿਟੀ ਦੇ ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੱਡੇ ਪੱਧਰ ’ਤੇ ਕਲਾ ਪ੍ਰਦਰਸ਼ਨੀ ਲਗਾਉਣ ਦੀ ਵੀ ਆਸ ਪ੍ਰਗਟਾਈ।