Indian Textile Industry: ਘਰੇਲੂ ਕੱਪੜਾ ਉਦਯੋਗ ’ਚ ਵਾਧੇ ਦੀ ਉਮੀਦ

Indian Textile Industry
Indian Textile Industry: ਘਰੇਲੂ ਕੱਪੜਾ ਉਦਯੋਗ ’ਚ ਵਾਧੇ ਦੀ ਉਮੀਦ

Indian Textile Industry: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਰ-ਸਪਾਟਾ ਅਤੇ ਤਕਨਾਲੋਜੀ ਨੂੰ ਹੱਲਾਸ਼ੇਰੀ ਦੇਣ ਤੋਂ ਬਾਅਦ ਹੁਣ ਭਾਰਤੀ ਕੱਪੜਾ ਉਦਯੋਗ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕਰਵਾਏ ਨਿਵੇਸ਼ਕਾਂ ਦੇ ਸੰਮੇਲਨ ਵਿੱਚ ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਕੱਪੜਾ ਉਦਯੋਗ ਦੇ ਖੇਤਰ ਵਿੱਚ ‘ਕਪਾਹ ਦੀ ਰਾਜਧਾਨੀ’ ਦਾ ਨਾਂਅ ਦਿੱਤਾ ਇਸ ਦਾ ਕਾਰਨ ਇਹ ਹੈ ਕਿ ਦੇਸ਼ ਦੇ ਕੁੱਲ ਜੈਵਿਕ ਕਪਾਹ ਉਤਪਾਦਨ ਦਾ 25 ਫੀਸਦੀ ਹਿੱਸਾ ਇੱਥੋ ਹੀ ਆਉਂਦਾ ਹੈ ਚੰਦੇਰੀ, ਮਹੇਸ਼ਵਰੀ ਅਤੇ ਖਜੁਰਾਹੋ ਵਰਗੇ ਖੇਤਰਾਂ ਵਿੱਚ ਦੇਸੀ ਸਾੜ੍ਹੀਆਂ ਦਾ ਉਤਪਾਦਨ ਵੱਡੇ ਪੈਮਾਨੇ ’ਤੇ ਹੁੰਦਾ ਹੈ ਇਹ ਉਦਯੋਗ ਸਦੀਆਂ ਤੋਂ ਗਿਆਨ ਦੀ ਪਰੰਪਰਾ ਤੇ ਦੇਸੀ ਉਪਕਰਨਾਂ ਦੀ ਮੱਦਦ ਨਾਲ ਚੱਲ ਰਿਹਾ ਹੈ ਜੇਕਰ ਇਸ ਵਿੱਚ ਢੁੱਕਵੇਂ ਪੂੰਜੀ ਨਿਵੇਸ਼ ਨਾਲ ਤਕਨਾਲੋਜੀ-ਆਧਾਰਿਤ ਆਧੁਨਿਕੀਕਰਨ ਕੀਤਾ ਜਾਵੇ ਤਾਂ ਨਾ ਸਿਰਫ਼ ਉਤਪਾਦਨ ਵਧੇਗਾ, ਸਗੋਂ ਇਨ੍ਹਾਂ ਉਤਪਾਦਨਾਂ ਲਈ ਸੰਸਾਰ ਪੱਧਰੀ ਬਜ਼ਾਰ ਵੀ ਉਪਲੱਬਧ ਹੋਵੇਗਾ। Indian Textile Industry

ਇਹ ਖਬਰ ਵੀ ਪੜ੍ਹੋ : Moga Encounter: ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਬਦਮਾਸ਼ ਦੀ ਲੱਤ ’ਤੇ ਵੱਜੀ ਗੋਲੀ

ਰਿਗਵੇਦ ਸਮੇਤ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਦਾ ਅਧਿਐਨ ਕਰਕੇ ਪਤਾ ਲੱਗਦਾ ਹੈ ਕਿ ਭਾਰਤ ਪੁਰਾਤਨ ਕਾਲ ਤੋਂ ਹੀ ਕਪਾਹ ਉਤਪਾਦਨ, ਕੱਪੜਾ ਬਣਾਉਣ ਤੇ ਰੰਗਾਈ ਵਿੱਚ ਮੋਹਰੀ ਰਿਹਾ ਹੈ ਇਸ ਲਈ ਇੱਥੇ ਕੱਪੜੇ ਪਹਿਨਣ ਅਤੇ ਲਪੇਟਣ ਦੇ ਅਨੇਕਾਂ ਤਰੀਕੇ ਪ੍ਰਚਲਿਤ ਰਹੇ ਹਨ। ਰਿਗਵੇਦ ਤੇ ਹੋਰ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਕੱਪੜਿਆਂ ਦਾ ਵਿਸਤ੍ਰਿਤ ਵਰਣਨ ਮਿਲਦਾ ਹੈ। ਇਨ੍ਹਾਂ ਗ੍ਰੰਥਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਨੂੰ ਦਰਸਾਇਆ ਗਿਆ ਹੈ ਭਾਰਤ ਵਿੱਚ ਭੂਗੋਲ, ਜਲਵਾਯੂ, ਮੌਸਮ, ਰਾਸ਼ੀ, ਜਾਤੀ ਅਤੇ ਧਰਮ ਦੇ ਆਧਾਰ ’ਤੇ ਕੱਪੜਿਆਂ ਦੀਆਂ ਸ਼ੈਲੀਆਂ ਵਿੱਚ ਵਿਭਿੰਨਤਾ ਵੇਖਣ ਨੂੰ ਮਿਲਦੀ ਹੈ। ਜਸ਼ਨਾਂ, ਖੇਡਾਂ, ਨਾਚ ਤੇ ਜੰਗ ਦੇ ਮੌਕਿਆਂ ’ਤੇ ਵੱਖ-ਵੱਖ ਪਹਿਰਾਵੇ ਪਹਿਨੇ ਜਾਂਦੇ ਸਨ। ਕਪਾਹ ਉਤਪਾਦਨ ਤੇ ਉਸ ਤੋਂ ਕੱਪੜੇ ਬਣਾਉਣ ਦੀ ਪਰੰਪਰਾ ਭਾਰਤ ’ਚ ਪੰਜ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ।

ਕਾਰੀਗਰ ਕਪਾਹ ਨਾਲ ਚਰਖੇ ’ਤੇ ਸੂਤ ਕੱਤ ਕੇ ਕੱਪੜੇ ਤਿਆਰ ਕਰਦੇ ਸਨ ਧਾਗਿਆਂ ਤੇ ਕੱਪੜੇ ਨੂੰ ਰੰਗਣ ਦੀ ਤਕਨੀਕ ਵਿੱਚ ਵੀ ਉਹ ਨਿਪੁੰਨ ਸਨ ਸਪੱਸ਼ਟ ਹੈ ਕਿ ਭਾਰਤ ਪੁਰਾਤਨ ਕਾਲ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਕੱਪੜੇ ਬਣਾਉਣ ਤੇ ਪਹਿਨਣ ਵਿੱਚ ਮਾਹਿਰ ਰਿਹਾ ਹੈ ਇਸੇ ਲਈ ਇਸ ਨੂੰ ਸੂਤੀ ਕੱਪੜਾ ਉਦਯੋਗ ਦੇ ਨਾਂਅ ਨਾਲ ਪਹਿਚਾਣ ਮਿਲੀ ਇਹ ਉਦਯੋਗ ਆਪਣੀ ਵਿਆਪਕ ਮੁੱਲ ਲੜੀ, ਸਥਾਨਕ ਕੱਚੇ ਮਾਲ ਦੀ ਉਪਲੱਬਧਤਾ ਤੇ ਨਿਰਮਾਣ ਕਲਾ ’ਚ ਮੁਹਾਰਤ ਕਾਰਨ ਸੰਸਾਰ ’ਚ ਪ੍ਰਮੁੱਖ ਕੱਪੜਾ ਉਦਯੋਗਾਂ ’ਚ ਮਹੱਤਵਪੂਰਨ ਸਥਾਨ ਰੱਖਦਾ ਹੈ ਇੱਕ ਪਾਸੇ ਇਸ ਵਿੱਚ ਛੋਟੇ ਦਸਤਕਾਰ ਕੱਪੜਾ ਨਿਰਮਾਣ ਵਿੱਚ ਲੱਗੇ ਹਨ। Indian Textile Industry

ਤਾਂ ਦੂਜੇ ਪਾਰੇ ਆਧੁਨਿਕ ਮਸ਼ੀਨਾਂ ਨਾਲ ਕੱਪੜੇ ਬਣਾਉਣ ਵਾਲੇ ਵੱਡੇ ਉੱਧਮੀ ਵੀ ਸਰਗਰਮ ਹਨ ਜਦੋਂ ਅੰਗਰੇਜਾਂ ਦੀ ਨਜ਼ਰ ਵਪਾਰ ਦੇ ਬਹਾਨੇ ਇਸ ਉਦਯੋਗ ’ਤੇ ਪਈ ਤਾਂ ਉਨ੍ਹਾਂ ਨੇ ਇਸ ਰਵਾਇਤੀ ਦਸਤਕਾਰੀ ਨੂੰ ਨਸ਼ਟ ਕਰਕੇ ਬ੍ਰਿਟੇਨ ਤੋਂ ਲਿਆਂਦੀਆਂ ਮਸ਼ੀਨਾਂ ਨਾਲ ਕੱਪੜੇ ਦਾ ਉਤਪਾਦਨ ਸ਼ੁਰੂ ਕੀਤਾ 1818 ਵਿੱਚ ਕੋਲਕੱਤਾ ਨੇੜੇ ਫੋਰਟ ਗਲਸਟਰ ਵਿੱਚ ਪਹਿਲਾ ਸੂਤੀ ਕੱਪੜਾ ਉਦਯੋਗ ਸਥਾਪਿਤ ਹੋਇਆ। ਇਸ ਤੋਂ ਬਾਅਦ, 1854 ਵਿੱਚ ਮੁੰਬਈ ਵਿੱਚ ਬੰਬੇ ਸਪੀਨਿੰਗ ਮਿੱਲ ਦੀ ਨੀਂਹ ਰੱਖੀ ਗਈ। ਅੱਜ, ਦੇਸ਼ ਵਿੱਚ ਲਗਭਗ 3400 ਟੈਕਸਟਾਈਲ ਉਦਯੋਗਾਂ ਜ਼ਰੀਏ 10 ਕਰੋੜ ਲੋਕ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਇਸ ਤੋਂ ਇਲਾਵਾ, ਹੱਥ-ਖੱਡੀ, ਦਸਤਕਾਰੀ, ਛੋਟੇ ਪੱਧਰ ’ਤੇ ਬਿਜਲਈ ਖੱਡੀ ਤੇ ਰਵਾਇਤੀ ਤਰੀਕਿਆਂ ਨਾਲ ਵੀ ਵੱਡੇ ਪੱਧਰ ’ਤੇ ਕੱਪੜਾ ਉਤਪਾਦਨ ਹੁੰਦਾ ਹੈ। Indian Textile Industry

ਇਹ ਲਘੂ ਤੇ ਘਰੇਲੂ ਉਦਯੋਗ ਲੱਖਾਂ ਲੋਕਾਂ ਨੂੰ ਸਥਾਨਕ ਪੱਧਰ ’ਤੇ ਰੁਜ਼ਗਾਰ ਪ੍ਰਦਾਨ ਕਰਦੇ ਹਨ ਇਸ ਉਦਯੋਗ ਵਿੱਚ ਕਪਾਹ, ਕੁਦਰਤੀ ਤੇ ਮਨੁੱਖ ਵੱਲੋਂ ਬਣਾਏ ਫਾਈਬਰ, ਰੇਸ਼ਮ ਅਧਾਰਤ ਕੱਪੜੇ ਤੇ ਬੁਣੇ ਹੋਏ ਕੱਪੜੇ ਸ਼ਾਮਿਲ ਹਨ ਭਾਰਤ ਦੀ ਕੁੱਲ ਬਰਾਮਦ ਵਿੱਚ ਕੱਪੜੇ ਦੀ 4.5 ਫੀਸਦੀ ਹਿੱਸੇਦਾਰੀ ਹੈ, ਤੇ ਬਰਾਮਦ ਤੋਂ ਹੋਣ ਵਾਲੀ ਆਮਦਨ ਵਿੱਚ ਇਸ ਦਾ ਯੋਗਦਾਨ 15 ਫੀਸਦੀ ਹੈ ਹਾਲਾਂਕਿ ਵਿਦੇਸ਼ੀ ਕੱਪੜੇ ਦੀ ਦਰਾਮਦ ਨੇ ਇਸ ਘਰੇਲੂ ਉਦਯੋਗ ਨੂੰ ਕਮਜ਼ੋਰ ਕੀਤਾ ਹੈ ਬਰਾਮਦ ਵਿੱਚ ਵੀ ਕਮੀ ਆਈ ਹੈ ਬੰਗਲਾਦੇਸ਼ ਤੇ ਵੀਅਤਨਾਮ ਵਰਗੇ ਦੇਸ਼ਾਂ ਨੇ ਕੱਪੜਾ ਬਰਾਮਦ ਵਿੱਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ ਮੱਧ-ਪ੍ਰਦੇਸ਼ ਪਹਿਲਾਂ ਤੋਂ ਹੀ ਕੱਪੜਾ ਨਿਰਮਾਣ ਵਿੱਚ ਮੋਹਰੀ ਰਿਹਾ ਹੈ ਗਵਾਲੀਅਰ ਵਿੱਚ ਜੇਸੀ ਮਿੱਲ, ਇੰਦੌਰ ਵਿੱਚ ਹੁਕਮਚੰਦ ਮਿੱਲ ਅਤੇ ਉੱਜੈਨ ਵਿੱਚ ਵਿਨੋਦ ਮਿੱਲ ਵਰਗੇ ਵੱਡੇ ਕੱਪੜਾ ਉਦਯੋਗ ਸੱਤਰ ਦੇ ਦਹਾਕੇ ਤੱਕ ਸਰਗਰਮ ਸਨ। ਪਰ ਕਰਮਚਾਰੀ ਸੰਗਠਨਾਂ ਦੀਆਂ ਹੜਤਾਲਾਂ ਨੇ ਇਨ੍ਹਾਂ ਨੂੰ ਲਗਭਗ ਨਸ਼ਟ ਕਰ ਦਿੱਤਾ।

ਨਾਗਦਾ ਵਿੱਚ ਬਿਰਲਾ ਦਾ ਕੱਪੜਾ ਉਦਯੋਗ ਅਜੇ ਵੀ ਮੌਜੂਦ ਹੈ। ਇਸ ਤੋਂ ਇਲਾਵਾ ਚੰਦੇਰੀ ਅਤੇ ਮਹੇਸ਼ਵਰ ਵਿੱਚ ਹੱਥ ਨਾਲ ਚਰਖੇ ਦੀ ਵਰਤੋਂ ਕਰਕੇ ਵੱਡੇ ਪੱਧਰ ’ਤੇ ਸਾੜ੍ਹੀਆਂ ਦਾ ਨਿਰਮਾਣ ਜਾਰੀ ਹੈ। ਅਸਲੀ ਚੰਦੇਰੀ ਸਾੜ੍ਹੀ ’ਤੇ ਜੀਆਈ ਟੈਗ ਹੁੰਦਾ ਹੈ, ਜੋ ਇਸ ਦੀ ਪ੍ਰਮਾਣਿਕਤਾ ਤੇ ਗੁਣਵੱਤਾ ਨੂੰ ਪ੍ਰਮਾਣਿਤ ਕਰਦਾ ਹੈ। ਇਹ ਗ੍ਰਾਹਕਾਂ ਨੂੰ ਨਕਲੀ ਸਾੜ੍ਹੀਆਂ ਤੋਂ ਬਚਾਉਂਦਾ ਹੈ ਹਾਲ ਹੀ ਵਿੱਚ ਗਵਾਲੀਅਰ ਵਿੱਚ ਆਰੀਆਪ੍ਰਤਾਪ ਸਿੰਘ ਨੇ ਵੈਦਿਕ ਵਿਗਿਆਨ ’ਤੇ ਆਧਾਰਿਤ ਕੱਪੜਿਆਂ ਦਾ ਨਿਰਮਾਣ ਸ਼ੁਰੂ ਕੀਤਾ ਹੈ। ਅੱਜ-ਕੱਲ੍ਹ ਨੌਜਵਾਨਾਂ ਵਿੱਚ ਵਾਸਤੂ ਤੇ ਜੋਤਿਸ਼ ਪ੍ਰਤੀ ਖਿੱਚ ਵਧ ਰਹੀ ਹੈ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਦਿਕ ਜੋਤਿਸ਼, ਗ੍ਰਹਿਆਂ ਤੇ ਨਛੱਤਰਾਂ ਦੇ ਪ੍ਰਤੀਕਾਂ ਵਾਲੇ ਪਹਿਰਾਵਿਆਂ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਹੈ। Indian Textile Industry

ਇਨ੍ਹਾਂ ਦੀ ਕੀਮਤ 80,000 ਰੁਪਏ ਤੋਂ ਲੈ ਕੇ 4 ਲੱਖ ਰੁਪਏ ਤੱਕ ਹੈ। ਕੰਪਿਊਟਰ ਸਾਇੰਸ ਇੰਜੀਨੀਅਰ ਅਤੇ ਗੌਡ ਕੰਪਨੀ ਦੇ ਸੀਈਓ ਆਰੀਆਪ੍ਰਕਾਸ਼ ਸਿੰਘ ਦੱਸਦੇ ਹਨ ਕਿ ਉਹ ਗ੍ਰਾਹਕਾਂ ਦੀ ਜਨਮ ਤਰੀਕ, ਸਥਾਨ, ਸਮਾਂ ਤੇ ਹੱਥ ਦੀਆਂ ਲਕੀਰਾਂ ਦੇ ਆਧਾਰ ’ਤੇ ਪਹਿਰਾਵੇ ਤਿਆਰ ਕਰਦੇ ਹਨ ਇਨ੍ਹਾਂ ਨੂੰ ਰੰਗ, ਰਤਨ ਅਤੇ ਧਾਤੂ ਦੇ ਰਾਸ਼ੀ ’ਤੇ ਪ੍ਰਭਾਵ ਅਨੁਸਾਰ ਡਿਜ਼ਾਈਨ ਕੀਤਾ ਜਾਂਦਾ ਹੈ ਇਨ੍ਹਾਂ ਪਹਿਰਾਵਿਆਂ ਦੀ ਬ੍ਰਾਂਡਿੰਗ ਤੇ ਮਾਰਕੀਟਿੰਗ ਸੋਸ਼ਲ ਮੀਡੀਆ, ਵੈੱਬਸਾਈਟ ਤੇ ਇੰਸਟਾਗ੍ਰਾਮ ਰਾਹੀਂ ਕੀਤੀ ਜਾ ਰਹੀ ਹੈ। ਆਰੀਆਪ੍ਰਤਾਪ ਨੂੰ ਇਹ ਪ੍ਰੇਰਨਾ ਰਾਮਾਇਣ ਪੜ੍ਹਨ ਤੇ ਇਸ ’ਤੇ ਬਣੀਆਂ ਫਿਲਮਾਂ ਤੇ ਸੀਰੀਅਲਾਂ ਤੋਂ ਮਿਲੀ। ਇਹ ਸਾਡੀ ਅਗਿਆਨਤਾ ਹੀ ਹੈ ਕਿ ਅਸੀਂ ਵਿਗਿਆਨ ਤੇ ਤਕਨੀਕ ਵਿੱਚ ਪੱਛਮੀ ਦੇਸ਼ਾਂ ਨੂੰ ਮੋਹਰੀ ਮੰਨਦੇ ਹਾਂ, ਜਦੋਂਕਿ ਅਸਲ ਵਿਚ ਭਾਰਤ, ਖਾਸ ਕਰਕੇ ਬ੍ਰਿਟੇਨ ਤੋਂ, ਬਹੁਤ ਅੱਗੇ ਸੀ ਜਦੋਂ ਬ੍ਰਿਟੇਨ ਨੇ ਸਾਡੇ ਕੱਪੜਾ ਉਦਯੋਗ ’ਤੇ ਕਬਜ਼ਾ ਕੀਤਾ। Indian Textile Industry

ਉਦੋਂ ਸਾਡੇ ਕਾਰੀਗਰ 2400 ਤੋਂ 2500 ਕਾਊਂਟ ਦੇ ਬਰੀਕ ਧਾਗੇ ਬਣਾਉਣ ਵਿੱਚ ਮਾਹਿਰ ਸਨ ਉਹ ਇੱਕ ਗ੍ਰੇਨ ਵਜ਼ਨ ਵਿੱਚ 29 ਗਜ ਲੰਮਾ ਧਾਗਾ ਤਿਆਰ ਕਰ ਲੈਂਦੇ ਸਨ ਅੱਜ ਦੀ ਸਭ ਤੋਂ ਆਧੁਨਿਕ ਤਕਨੀਕ ਨਾਲ ਵੀ ਸਿਰਫ 400 ਤੋਂ 600 ਕਾਊਂਟ ਤੱਕ ਦੇ ਧਾਗੇ ਤਿਆਰ ਕੀਤੇ ਜਾ ਸਕਦੇ ਹਨ ਮੁਰਸ਼ਿਦਾਬਾਦ ਵਿੱਚ 2400 ਤੋਂ 2500 ਕਾਊਂਟ ਦੇ ਧਾਗੇ ਬਣਾਏ ਗਏ ਸਨ। ਅੰਗਰੇਜ਼ਾਂ ਨੇ ਇਸ ਕਲਾ ਨੂੰ ਖਤਮ ਕਰਨ ਲਈ ਕਾਰੀਗਰਾਂ ਦੇ ਅੰਗੂਠੇ ਵੱਢ ਦਿੱਤੇ, ਜਿਸ ਤੋਂ ਬਾਅਦ ਭਾਰਤ ਵਿੱਚ ਬ੍ਰਿਟੇਨ ਦਾ ਕੱਪੜਾ ਉਦਯੋਗ ਸਥਾਪਿਤ ਹੋਇਆ। ਇਹ ਤਕਨੀਕ ਕਿਤਾਬਾਂ ਵਿੱਚ ਦਰਜ ਨਹੀਂ ਸੀ, ਬਲਕਿ ਕਾਰੀਗਰਾਂ ਦੇ ਦਿਮਾਗ ਵਿਚ ਗਿਆਨ-ਪਰੰਪਰਾ ਤੇ ਘਰੇਲੂ ਸਿਖਲਾਈ ਜ਼ਰੀਏ ਵੱਸੀ ਸੀ।

ਭਾਰਤੀ ਕੱਪੜਾ ਉਦਯੋਗ ਦੀ ਇਹ ਅਮੀਰ ਪਰੰਪਰਾ ਅੰਗਰੇਜਾਂ ਦੇ ਜ਼ੁਲਮ ਨਾਲ ਪ੍ਰਭਾਵਿਤ ਹੋਈ। ਉਨ੍ਹਾਂ ਦੀ ਕਰੂਰਤਾ ਦੇ ਪ੍ਰਮਾਣ ਉਨ੍ਹਾਂ ਦੇ ਲਿਖੇ ਰੋਜ਼ਨਾਮਚਿਆਂ ਵਿੱਚ ਮਿਲਦੇ ਹਨ ਸੂਰਤ ਤੋਂ ਜਿਹੜਾ ਕੱਪੜਾ ਬ੍ਰਿਟੇਨ ਭੇਜਿਆ ਜਾਂਦਾ ਸੀ, ਉਸ ਨੂੰ ਕਾਰੀਗਰਾਂ ਤੋਂ ਜ਼ਬਰਨ ਤਿਆਰ ਕਰਵਾਇਆ ਜਾਂਦਾ ਸੀ ਸਮੇਂ ’ਤੇ ਕੰਮ ਪੂਰਾ ਨਾ ਕਰਨ ’ਤੇ ਭਾਰੀ ਜ਼ੁਰਮਾਨਾ ਲਾਇਆ ਜਾਂਦਾ ਸੀ ਕੰਪਨੀ ਕਾਰੀਗਰਾਂ ਨੂੰ ਇੰਨਾ ਘੱਟ ਮੁੱਲ ਦਿੰਦੀ ਸੀ ਕਿ ਜੇਕਰ ਉਹ ਉਹੀ ਸਾਮਾਨ ਡੱਚ, ਪੁਰਤਗਾਲੀ ਜਾਂ ਅਰਬ ਵਪਾਰੀਆਂ ਨੂੰ ਵੇਚਦੇ। Indian Textile Industry

ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤ ਮਿਲਦੀ। ਕਾਰੀਗਰ ਇਸ ਹੱਦ ਤੱਕ ਮਜ਼ਬੂਰ ਸਨ ਕਿ ਉਹ ਇਸ ਪੇਸ਼ੇ ਨੂੰ ਛੱਡ ਵੀ ਨਹੀਂ ਸਕਦੇ ਸਨ। ਉਨ੍ਹਾਂ ਦੀ ਆਜ਼ਾਦੀ ’ਤੇ ਕਈ ਪਾਬੰਦੀਆਂ ਲਾਈਆਂ ਗਈਆਂ। ਇਸ ਉਦਯੋਗ ਵਿੱਚ ਨਿਵੇਸ਼ ਕਰਨ ਨਾਲ ਨਾ ਸਿਰਫ਼ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਸਗੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਹ ਭਾਰਤ ਦੀ ਪ੍ਰਾਚੀਨ ਖੁਸ਼ਹਾਲੀ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ