Welfare: ਹਨ੍ਹੇਰੀ ਕਾਰਨ ਸੜਕਾਂ ’ਤੇ ਡਿੱਗੇ ਦਰੱਖਤਾਂ ਨੂੰ ਗਰੀਨ ਐੱਸ ਦੇ ਸੇਵਾਦਾਰਾਂ ਨੇ ਹਟਾਇਆ

Welfare
ਅਮਲੋਹ : ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਦਰੱਖਤਾਂ ਨੂੰ ਹਟਾਉਂਦੇ ਹੋਏ। ਤਸਵੀਰ : ਅਨਿਲ ਲੁਟਾਵਾ

ਸੜਕ ’ਤੇ ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਲੰਗਣ ‘ਚ ਹੋ ਰਹੀ ਸੀ ਮੁਸ਼ਕਿਲ | Welfare

Welfare: (ਅਨਿਲ ਲੁਟਾਵਾ) ਅਮਲੋਹ। ਡੇਰਾ ਸੱਚਾ ਸੌਦਾ ਦੀ ਮਾਨਵਤਾ ਭਲਾਈ ਹਿੱਤ ਬਣੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਸੜਕ ’ਤੇ ਹਨ੍ਹੇਰੀ ਕਾਰਨ ਟੁੱਟ ਕੇ ਡਿੱਗੇ ਦਰੱਖਤਾਂ ਨੂੰ ਹਟਾਇਆ ਅਤੇ ਸੜਕ ’ਤੇ ਆਵਾਜਾਈ ਨੂੰ ਚਾਲੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਨਿਰਮਲ ਸਿੰਘ ਇੰਸਾਂ ਤੇ ਗੁਰਸੇਵਕ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਦੁਰਗਾ ਇੰਸਾਂ ਜਦੋਂ ਆਪਣੇ ਕੰਮ ਲਈ ਅੱਜ ਸਵੇਰੇ ਤਕਰੀਬਨ 8 ਵਜੇ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਡੀਐੱਸਪੀ ਦਫ਼ਤਰ ਅਮਲੋਹ ਦੇ ਸਾਹਮਣੇ ਅਤੇ ਨਵੀਂ ਅਨਾਜ ਮੰਡੀ ਨੂੰ ਜਾਣ ਵਾਲੀ ਸੜਕ ’ਤੇ ਇੱਕ ਵੱਡਾ ਦਰੱਖਤ ਹਨ੍ਹੇਰੀ ਕਾਰਨ ਟੁੱਟ ਕਿ ਡਿੱਗਿਆ ਪਿਆ ਸੀ ਅਤੇ ਲੋਕਾਂ ਨੂੰ ਲੰਗਣ ‘ਚ ਮੁਸ਼ਕਿਲ ਹੋ ਰਹੀ ਸੀ।

ਇਹ ਵੀ ਪੜ੍ਹੋ: Punjab Board 10th Result: ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਇਸ Direct Link ਤੋਂ ਕਰੋ ਚੈੱਕ…

Welfare
ਅਮਲੋਹ : ਸੜਕ ’ਤੇ ਡਿੱਗੇ ਦਰੱਖਤ ਨੂੰ ਹਟਾਉਣ ਤੋਂ ਬਾਅਦ ਸੜਕ ਨੂੰ ਆਵਾਜਾਈ ਲਈ ਚਾਲੂ ਕਰਦੇ ਹੋਏ ਸੇਵਾਦਾਰ। ਤਸਵੀਰ: ਅਨਿਲ ਲੁਟਾਵਾ

ਜਿਸ ’ਤੇ ਉਸ ਨੇ ਤਰੁੰਤ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਿਸ ’ਤੇ ਜਿੰਮੇਵਾਰਾਂ ਨੇ ਵਟਸਐਪ ਗਰੁੱਪ ਵਿੱਚ ਸੁਨੇਹਾ ਪਾਇਆ। ਜਿਸ ’ਤੇ ਅਮਲ ਕਰਦਿਆਂ ਤਰੁੰਤ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਉੱਥੇ ਪਹੁੰਚ ਗਏ ਅਤੇ ਉਸ ਦਰੱਖਤ ਨੂੰ ਹਟਾ ਕਿ ਸਾਇਡ ’ਤੇ ਕਰ ਦਿੱਤਾ ਅਤੇ ਸੜਕ ਨੂੰ ਆਵਾਜਾਈ ਲਈ ਚਾਲੂ ਕੀਤਾ। ਇਸ ਮੌਕੇ ਬਲਜੀਤ ਸਿੰਘ ਇੰਸਾਂ, ਅਨਿਲ ਬਾਂਸਲ ਇੰਸਾਂ,ਬਲਤੇਜ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਹਾਕਮ ਸੂਫ਼ੀ ਇੰਸਾਂ ਅਤੇ ਦੁਰਗਾ ਦਾਸ ਇੰਸਾਂ ਮੌਜੂਦ ਸਨ। Welfare