ਮੱਧ ਵਰਗ ਦਾ ਲੱਕ ਟੁੱਟਣੋਂ ਬਚਾਵੇ ਸਰਕਾਰ!
ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਕਈ ਦੇਸ਼ਾਂ ਦੀ ਅਰਥਵਿਵਸਥਾ ਨੂੰ ਨਾ ਸਿਰਫ਼ ਪ੍ਰਭਾਵਿਤ ਕੀਤਾ ਸਗੋਂ ਵਿੱਤੀ ਸੰਕਟ ਵੀ ਚਾਰੇ ਪਾਸੇ ਪੈਦਾ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਸਾਲ 1990 ਤੋਂ ਬਾਅਦ ਮੱਧ ਵਰਗ ਦੀ ਆਬਾਦੀ ’ਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਅਤੇ ਗਿਰਾਵਟ ਦਾ ਮੁੱਖ ਕਾਰਨ ਚੀਨ ਦੇ ਵੁਹਾਨ ਤੋਂ ਚੱਲਿਆ ਕੋਰੋਨਾ ਵਾਇਰਸ ਹੈ 2020 ਸਾਰਿਆਂ ਲਈ ਜੀਵਨ ਦੀ ਇੱਕ ਪ੍ਰੀਖਿਆ ਸੀ ਕੁਝ ਪਾਸ ਹੋਏ ਤਾਂ ਕੁਝ ਫ਼ੇਲ੍ਹ ਹੋ ਗਏ, ਪਰ ਕੋਰੋਨਾ ਹਾਲੇ ਵੀ ਬਾਦਸਤੂਰ ਜਾਰੀ ਹੈ ਮੱਠਾ ਪੈ ਚੁੱਕਿਆ ਕੋੋਰੋਨਾ ਜਿਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਮੰਨੋ ਇੱਕ ਨਵੇਂ ਖ਼ਤਰੇ ਲਈ ਖੁਦ ਨੂੰ ਪ੍ਰੇਰਿਤ ਕੀਤੇ ਹੋਏ ਹੈ
ਦੇਸ਼ ਦੇ ਕਈ ਸੂਬੇ ਚਾਹੇ ਜਨਤਾ ਦੀ ਲਾਪਰਵਾਹੀ ਕਾਰਨ ਜਾਂ ਫ਼ਿਰ ਸਰਕਾਰ ਦੀਆਂ ਠੋਸ ਨੀਤੀਆਂ ’ਚ ਕਮੀ ਦੇ ਚੱਲਦਿਆਂ ਇਸ ਦੀ ਚਪੇਟ ’ਚ ਤਾਂ ਆ ਗਏ ਹਨ ਖਾਸ ਇਹ ਵੀ ਹੈ ਕਿ ਕੋਰੋਨਾ ਜਿੱਥੇ ਮੁਸੀਬਤ ਨੂੰ ਅੰਜਾਮ ਦਿੱਤੇ ਹੋਏ ਸੀ, ਉਥੇ ਚੋਣਾਂ ਦਾ ਦੌਰ ਵੀ ਕੁਝ ਹੱਦ ਤੱਕ ਇਸ ’ਚ ਮੱਦਦ ਕਰ ਰਿਹਾ ਸੀ ਹੁਣ ਕੋਰੋਨਾ ਫ਼ਿਰ ਸਿਰ ਚੁੱਕ ਰਿਹਾ ਹੈ ਅਤੇ ਹੁਣ ਸਰਕਾਰੀ ਅਮਲਾ ਇੱਕ ਵਾਰ ਫ਼ਿਰ ਇਸ ਨਾਲ ਨਿਪਟਣ ਲਈ ਕਮਰ ਕੱਸ ਰਿਹਾ ਹੈ ਸਵਾਲ ਹੈ ਕਿ ਜਦੋਂ ਕੋਰੋਨਾ ਗਿਆ ਹੀ ਨਹੀਂ ਤਾਂ ਵਾਪਸੀ ਕਿਹੜੀ ਅਤੇ ਬਿਨਾਂ ਖਾਤਮੇ ਦੇ ਢਿੱਲ ਕਿਉਂ?
ਹਾਲਾਂਕਿ ਪ੍ਰਧਾਨ ਮੰਤਰੀ ਜੋਰਾਂ ’ਤੇ ਚੱਲ ਰਹੇ ਟੀਕਾਕਰਨ ਵਿਚਕਾਰ ਮੂੰਹ ’ਤੇ ਮਾਸਕ ਅਤੇ ਦੋ ਗਜ਼ ਦੀ ਦੂਰੀ ਦੀ ਗੱਲ ਕਰਦੇ ਰਹੇ ਅਤੇ ਚੋਣਾਵੀ ਜੰਗ ’ਚ ਇਹ ਦੋਵੇਂ ਨਿਯਮ ਕਦੋਂ ਦਰੜ ਦਿੱਤੇ ਗਏ ਸ਼ਾਇਦ ਉਨ੍ਹਾਂ ਨੂੰ ਵੀ ਅਹਿਸਾਸ ਨਹੀਂ ਹੈ ਕੋਰੋਨਾ ਨੇ ਸਭ ’ਤੇ ਪ੍ਰਭਾਵ ਪਾਇਆ ਹੈ ਬੱਸ ਫ਼ਰਕ ਏਨਾ ਹੀ ਹੈ ਕਿ ਕੁਝ ਨੇ ਇਸ ’ਚ ਮੌਕਾ ਲੱਭ ਲਿਆ ਤਾਂ ਕੁਝ ਨੇ ਮੌਕਾ ਗਵਾ ਦਿੱਤਾ ਪਿਛਲੇ ਇੱਕ ਸਾਲ ’ਚ ਕੋਰੋਨਾ ਦੀ ਹਾਹਾਕਾਰ ਦੇ ਵਿਚਕਾਰ ਦੇਸ਼ ’ਚ ਮੱਧ ਵਰਗ ਦੀ ਆਬਾਦੀ ’ਚ ਜਿੱਥੇ ਸਵਾ ਤਿੰਨ ਕਰੋੜ ਲੋਕਾਂ ਦੀ ਗਿਰਾਵਟ ਦਰਜ ਕੀਤੀ ਗਈ, ਉੱਥੇ 55 ਅਰਬਪਤੀ ਪੈਦਾ ਹੋਏ ਅਰਬਪਤੀ ਦਾ ਹੋਣਾ ਇਸ ਲੇਖ ਦਾ ਮਲਾਲ ਨਹੀਂ ਹੈ ਸਗੋਂ ਮੱਧ ਵਰਗ ਜਿਸ ਤਰ੍ਹਾਂ ਮੂੰਹ ਭਾਰ ਡਿੱਗਾ ਹੈ
ਚਿੰਤਾ ਉਸ ਦੀ ਹੈ ਆਮਦਨ ਦੀ ਕਸੌਟੀ ’ਤੇ ਖਰਾ ਨਹੀਂ ਉੱਤਰ ਸਕਿਆ ਕੰਮ-ਧੰਦੇ ਨੂੰ ਚੌਪਟ ਹੋਣ ਤੋਂ ਰੋਕ ਨਹੀਂ ਸਕਿਆ ਅਤੇ ਸਾਲਾਂ ਦੀ ਇਕੱਠੀ ਕੀਤੀ ਗਈ ਛਵੀ ਨੂੰ ਸਮੇਟੀ ਰੱਖਣ ’ਚ ਨਾਕਾਮ ਰਿਹਾ ਅਤੇ ਆਖ਼ਰਕਾਰ ਮੱਧ ਵਰਗ ਦੇ ਪਾਇਦਾਨ ਤੋਂ ਤਿਲ੍ਹਕ ਗਿਆ ਇਹ ਸਿਰਫ਼ ਕੁਝ ਲੋਕਾਂ ਦੀ ਅਸਫ਼ਲਤਾ ਨਹੀਂ ਹੈ ਸਗੋਂ ਇਹ ਘੋਰ ਆਰਥਿਕ ਅਤੇ ਵਿੱਤੀ ਸੰਕਟ ਦੇ ਨਾਲ ਸੁਸ਼ਾਸਨ ਲਈ ਵੀ ਚੁਣੌਤੀ ਹੈ ਅਮਰੀਕੀ ਰਿਸਰਚ ਏਜੰਸੀ ਪਿਊ ਰਿਸਰਚ ਸੈਂਟਰ ਦੇ ਅੰਕੜਿਆਂ ’ਤੇ ਵਿਸ਼ਵਾਸ ਕਰੀਏ ਤਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਭਾਰਤ ’ਚ ਮੱਧ ਵਰਗ ਖ਼ਤਰੇ ’ਚ ਰਿਹਾ ਹੈ ਕੋਰੋਨਾ ਕਾਲ ’ਚ ਆਏ ਵਿੱਤੀ ਸੰਕਟ ਨੇ ਕਿੰਨੀ ਪ੍ਰੇਸ਼ਾਨੀ ਖੜ੍ਹੀ ਕੀਤੀ ਇਸ ਦਾ ਕੁਝ ਹਿਸਾਬ-ਕਿਤਾਬ ਹੁਣ ਦਿਖਾਈ ਦੇਣ ਲੱਗਾ ਹੈ
ਜ਼ਿਕਰਯੋਗ ਹੈ ਕਿ ਭਾਰਤ ’ਚ ਮਿਡਲ ਕਲਾਸ ’ਚ ਪਿਛਲੇ ਕੁਝ ਸਾਲਾਂ ’ਚ ਵਾਧਾ ਹੋਇਆ ਸੀ ਪਰ ਕੋਰੋਨਾ ਨੇ ਕਰੋੜਾਂ ਨੂੰ ਲੀਹੋਂ ਲਾਹ ਦਿੱਤਾ ਕੋਰੋਨਾ ਤੋਂ ਪਹਿਲਾਂ ਦੇਸ਼ ’ਚ ਮੱਧ ਵਰਗ ਦੀ ਸ਼੍ਰੇਣੀ ’ਚ ਕਰੀਬ 10 ਕਰੋੜ ਲੋਕ ਸਨ ਹੁਣ ਗਿਣਤੀ ਘਟ ਕੇ 7 ਕਰੋੜ ਤੋਂ ਵੀ ਘੱਟ ਹੋ ਗਈ ਹੈ ਜ਼ਿਕਰਯੋਗ ਹੈ ਕਿ ਜਿਨ੍ਹਾਂ ਦੀ ਰੋਜ਼ਾਨਾ ਆਮਦਨ 50 ਡਾਲਰ ਜਾਂ ਇਸ ਤੋਂ ਜ਼ਿਆਦਾ ਹੈ ਅਰਥਾਤ ਮੌਜ਼ੂਦਾ ਸਮੇਂ ’ਚ ਭਾਰਤੀ ਰੁਪਏ ’ਚ ਜਿਨ੍ਹਾਂ ਦੀ ਆਮਦਨੀ ਲਗਭਗ 37 ਸੌ ਜਾਂ ਇਸ ਤੋਂ ਜ਼ਿਆਦਾ ਹੈ ਉਹ ਉੱਚ ਸ਼੍ਰੇਣੀ ’ਚ ਆਉਂਦੇ ਹਨ ਜਦੋਂ ਕਿ ਹਰ ਰੋਜ਼ 10 ਡਾਲਰ ਤੋਂ 50 ਡਾਲਰ ਤੱਕ ਦੀ ਕਮਾਈ ਕਰਨ ਵਾਲਾ ਮੱਧ ਵਰਗ ’ਚ ਆਉਂਦਾ ਹੈ ਖਾਸ ਇਹ ਵੀ ਹੈ ਕਿ ਚੀਨ ਦੀ ਤੁਲਨਾ ’ਚ ਭਾਰਤ ਦੇ ਮੱਧ ਵਰਗ ’ਚ ਜ਼ਿਆਦਾ ਕਮੀ ਅਤੇ ਗਰੀਬੀ ’ਚ ਵੀ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਦੇਖੀ ਜਾ ਰਹੀ ਹੈ ਕੰਮ-ਧੰਦੇ ਬੰਦ ਹੋ ਗਏ, ਕਾਰਖਾਨਿਆਂ ਨੂੰ ਜਿੰਦਰੇ ਵੱਜ ਗਏ ਅਤੇ ਪਿੰਡ ਤੋਂ ਸ਼ਹਿਰ ’ਚ ਰੋਜ਼ੀ-ਰੋਟੀ ਕਮਾਉਣ ਆਉਣ ਵਾਲਿਆਂ ਸੁੰਨੀਆਂ ਸੜਕਾਂ ’ਤੇ ਪੈਦਲ ਹੀ ਸੈਂਕੜੇ ਕਿਲੋਮੀਟਰ ਦੀ ਦੂਰੀ ਨਾਪ ਦਿੱਤੀ
ਇਹ ਇੱਕ ਅਜਿਹਾ ਸਮਾਂ ਸੀ ਜਦੋਂ ਸੰਵੇਦਨਾਵਾਂ ਅਤੇ ਭਾਵਨਾਵਾਂ ਤਮਾਤ ਤਰੀਕਿਆਂ ਨਾਲ ਛੱਲਾਂ ਮਾਰਨ ਦੇ ਬਾਵਜੂਦ ਕਿਸੇ ਲਈ ਕੁਝ ਵੀ ਕਰ ਸਕਣਾ ਸੰਭਵ ਨਹੀਂ ਸੀ ਸਰਕਾਰ ਦਾ ਆਪਣਾ ਯਤਨ ਸੀ ਪਰ ਸੁਸ਼ਾਸਨ ਦੀ ਘਾਟ ਬਰਕਰਾਰ ਸੀ ਹਾਲਾਂਕਿ ਕੁਝ ਗੈਰ-ਸਰਕਾਰੀ ਸੰਗਠਨਾਂ ਨੇ ਵੱਡਾ ਦਿਲ ਦਿਖਾਉਣ ਦਾ ਯਤਨ ਕੀਤਾ ਸੀ ਸਮਾਂ ਬੀਤਣ ਤੋਂ ਬਾਅਦ ਹਾਲੇ ਵੀ ਸ਼ਹਿਰ ਉਹ ਵਿਸ਼ਵਾਸ ਹਾਸਲ ਨਹੀਂ ਕਰ ਸਕੇ ਹਨ ਪਿੰਡ ਤੋਂ ਰੁਜ਼ਗਾਰ ਦੀ ਤਾਕ ’ਚ ਸ਼ਹਿਰ ਵੱਲ ਰੁਖ ਦੀ ਸੰਭਾਵਨਾ ’ਤੇ ਵੀ ਕੋਰੋਨਾ ਦਾ ਵਧਦਾ ਗ੍ਰਾਫ਼ ਲਗਾਮ ਲਾ ਸਕਦਾ ਹੈ
ਹਾਲਾਂਕਿ ਰੁਜ਼ਗਾਰ ਦਾ ਸੰਕਟ ਵੀ ਹਾਲੇ ਟਲ਼ਿਆ ਨਹੀਂ ਹੈ ਅਤੇ ਨਾ ਹੀ ਇਹ ਵਿਆਪਕ ਪਹਿਲ ’ਚ ਲੱਗਦਾ ਹੈ ਸਰਕਾਰ ਕਿੰਨੀਆਂ ਵੀ ਵੱਡੀਆਂ ਗੱਲਾਂ ਕਰੇ ਇੱਥੇ ਇਨ੍ਹਾਂ ਨੂੰ ਹਮਾਇਤ ਨਹੀਂ ਕੀਤੀ ਜਾ ਸਕਦੀ ਗੈਸ ਦੀਆਂ ਕੀਮਤਾਂ ਵਧ ਗਈਆਂ ਹਨ, ਪੈਟਰੋਲ-ਡੀਜ਼ਲ ਰਿਕਾਰਡ ਮਹਿੰਗਾਈ ਨੂੰ ਪ੍ਰਾਪਤ ਕਰ ਚੁੱਕੇ ਹਨ ਅਤੇ ਇਹ ਸਭ ਉਨ੍ਹਾਂ ’ਤੇ ਗਾਜ਼ ਡਿੱਗ ਰਹੀ ਹੈ ਜੋ ਕੋਰੋਨਾ ਦੀ ਚਪੇਟ ’ਚ ਆਰਥਿਕ ਦੁਰਦਸ਼ਾ ਪਹਿਲਾਂ ਹੀ ਕਰਵਾ ਚੁੱਕੇ ਹਨ 14 ਕਰੋੜ ਲੋਕਾਂ ਦਾ ਇਕੱਠਿਆਂ ਬੇਰੁਜ਼ਗਾਰ ਹੋਣਾ ਕਾਫ਼ੀ ਕੁਝ ਬਿਆਨ ਕਰ ਦਿੰਦਾ ਹੈ ਅਜਿਹੇ ’ਚ ਕਰੋੜਾਂ ਦੀ ਤਾਦਾਦ ’ਚ ਜੇਕਰ ਮੱਧ ਵਰਗ ਦੀ ਸੂਚੀ ’ਚੋਂ ਬਾਹਰ ਹੁੰਦਾ ਹੈ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ
ਫ਼ਿਲਹਾਲ ਕੋਰੋਨਾ ਚੰਗਿਆਈ ਲਈ ਨਹੀਂ ਸੀ ਪਰ ਬੁਰਾਈ ਏਨੀ ਵੱਡੀ ਹੋ ਜਾਵੇਗੀ, ਇਸ ਦਾ ਅੰਦਾਜਾ ਗਹਿਰਾਇਆ ਹੈ ਠੀਕ ਹੋਣ ’ਚ ਸਾਲਾਂ ਲੱਗ ਜਾਣਗੇ ਕੋਰੋਨਾ ਹਾਲੇ ਵੀ ਗਿਆ ਨਹੀਂ ਅਰਥਾਤ ਕਹਿਰ ਬਰਕਰਾਰ ਹੈ ਹਾਲਾਂਕਿ ਆਮਦਨ ਕਰ ਅਤੇ ਅਪ੍ਰਤੱਖ ਕਰ ਮਾਧਿਅਮ ਨਾਲ ਵਸੂਲੀ ਉਮੀਦ ਤੋਂ ਬਿਤਹਰ ਹੋ ਗਈ ਹੈ ਦਸੰਬਰ 2020 ਤੋਂ ਫ਼ਰਵਰੀ 2021 ਤੱਕ ਦਾ ਅੰਕੜਾ ਇਹ ਦੱਸਦਾ ਹੈ ਕਿ ਜੀਐਸਟੀ ਦੀ ਵਸੂਲੀ ਲਗਾਤਾਰ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਹੋ ਰਹੀ ਹੈ ਜੋ ਆਪਣੇ-ਆਪ ’ਚ ਇੱਕ ਰਿਕਾਰਡ ਹੈ
ਸਰਕਾਰ ਨੂੰ ਚਾਹੀਦਾ ਹੈ ਕਿ ਹੇਠਲਾ ਆਮਦਨ ਵਰਗ ਲਈ ਜਿਸ ਤਰ੍ਹਾਂ ਕਦਮ ਚੁੱਕੇ ਗਏ ਉਸੇ ਤਰ੍ਹਾਂ ਮੱਧ ਵਰਗ ਲਈ ਵੀ ਹੋਵੇ ਸਿੱਧੀ ਰਾਹਤ ਨਾ ਦੇ ਸਕੇ ਤਾਂ ਮਹਿੰਗਾਈ ’ਤੇ ਹੀ ਕੰਟਰੋਲ ਕਰ ਲਵੇ ਕਿਸੇ ਹੋਰ ਸਮਾਵੇਸ਼ੀ ਵਿਕਾਸ ਦੇ ਮਾਮਲੇ ’ਚ ਰਾਹਤ ਦਾ ਕੋਈ ਐਲਾਨ ਕਰ ਦੇਵੇ ਲੋਕ ਮਜ਼ਬੂਤੀਕਰਨ ਸਬੰਧੀ ਅਜਿਹੇ ਬਿਹਤਰ ਕਦਮ ਦੀ ਜ਼ਰੂਰਤ ਹੈ ਜਿੱਥੋਂ ਮੱਧ ਵਰਗ ’ਤੇ ਕੁਝ ਮੱਲ੍ਹਮ ਲੱਗ ਸਕੇ ਸਥਿਤੀ ਬਦਲ ਰਹੀ ਹੈ ਪਰ ਸੁਸ਼ਾਸਨ ਸਭ ਦੇ ਹੱਸੇ ’ਚ ਹੈ ਇਹ ਕਹਿਣਾ ਸਹੀ ਨਹੀਂ ਘੱਟੋ- ਘੱਟ ਮੱਧ ਵਰਗ ’ਚ ਤਾਂ ਨਹੀਂ ਇਨ੍ਹਾਂ ਨੂੰ ਚੁੱਕਣ ਲਈ ਸਿਆਸੀ ਇੱਛਾ-ਸ਼ਕਤੀ ਅਤੇ ਆਰਥਿਕ ਉਦਾਰਤਾ ਜ਼ਰੂਰੀ ਹੈ ਉਂਜ ਸਰਕਾਰ ਖੁਦ ਆਰਥਿਕ ਚਪੇਟ ’ਚ ਹੈ ਅਜਿਹੇ ’ਚ ਉਮੀਦ ਕੀਤੀ ਜਾ ਸਕਦੀ ਹੈ ਪਰ ਪੂਰੀ ਹੋਵੇਗੀ ਇਸ ’ਤੇ ਸ਼ੰਕਾ ਰਹੇਗੀ
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.