Delhi News: ਹਾਦਸਿਆਂ ਦਾ ਦੁਹਰਾਅ ਰੋਕੇ ਸਰਕਾਰ

Delhi News

ਕੁਝ ਹਾਦਸੇ ਕੁਦਰਤੀ ਹੁੰਦੇ ਹਨ, ਅਤੇ ਕੁਝ ਮਨੁੱਖੀ ਉਂਜ ਤਾਂ ਕੁਦਰਤੀ ਆਫਤਾਂ ਦੇ ਪਿੱਛੇ ਵੀ ਮਨੁੱਖੀ ਗਲਤੀਆਂ ਹੁੰਦੀਆਂ ਹਨ, ਪਰ ਕੁਝ ਹਾਦਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ ਦਿੱਲੀ ਦੇ ਓਲਡ ਰਾਜਿੰਦਰ ਨਗਰ ’ਚ ਹੋਇਆ ਹਾਦਸਾ ਮਨੁੱਖੀ ਹੈ ਜੇਕਰ ਨਿਯਮਾਂ ਅਨੁਸਾਰ ਨਿਰਮਾਣ ਹੋਵੇ ਅਤੇ ਸੁਰੱਖਿਆ ਦੇ ਤਮਾਮ ਇੰਤਜ਼ਾਮ ਹੋਣ ਤਾਂ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ ਆਈਏਐੱਸ ਬਣਨ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਵਿਦਿਆਰਥੀ ਜਿੱਥੇ ਤਪੱਸਿਆ ਕਰ ਰਹੇ ਸਨ ਉਸ ਥਾਂ ’ਤੇ ਹੀ ਉਨ੍ਹਾਂ ਦੇ ਸੁਫਨੇ ਨਾਲ ਹੀ ਜੀਵਨ ਵੀ ਖ਼ਤਮ ਹੋ ਗਿਆ ਦਿੱਲੀ ’ਚ ਵਾਪਰੀ ਕੋਈ ਪਹਿਲੀ ਘਟਨਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਯੂਪੀਐਸਸੀ ਦੀ ਸਿੱਖਿਆ ਦਾ ਹੱਬ ਮੰਨੇ ਜਾਣ ਵਾਲੇ ਮੁਖ਼ਰਜੀ ਨਗਰ ’ਚ ਇੱਕ ਕੋਚਿੰਗ ਸੈਂਟਰ ’ਚ ਅੱਗ ਲੱਗ ਗਈ ਸੀ। Delhi News

Read This : Delhi News: ਦਿੱਲੀ ਦੀ IAS ਕੋਚਿੰਗ ’ਚ 3 ਵਿਦਿਆਰਥੀਆਂ ਦੀ ਮੌਤ

ਜਿਸ ’ਚ ਕਰੀਬ 250 ਵਿਦਿਆਰਥੀ ਮੌਜ਼ੂਦ ਸਨ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋੜੀਆਂ, ਰੱਸੀਆਂ ਦੇ ਸਹਾਰੇ ਹੇਠਾਂ ਉੱਤਰੇ, ਤੇ ਕਿਸੇ ਨੂੰ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰਨੀ ਪਈ ਅਜਿਹੇ ਹਾਦਸਿਆਂ ਦੀ ਸੂਚੀ ਬਹੁਤ ਲੰਮੀ ਹੈ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਪ੍ਰਸ਼ਾਸਨ ਅਲਰਟ ਦਾ ਸਿਰਫ਼ ਦਿਖਾਵਾ ਕਰਦਾ ਹੈ ਤਾਬੜਤੋੜ ਛਾਪੇਮਾਰੀ ਹੁੰਦੀ ਹੈ ਨਿਯਮਾਂ ਦਾ ਹਵਾਲਾ ਦਿੱਤਾ ਜਾਂਦਾ ਹੈ ਜਨਤਾ ਦਾ ਗੁੱਸਾ ਸ਼ਾਂਤ ਕਰਨ ਲਈ ਕਈ ਲੋਕਾਂ ਖਿਲਾਫ਼ ਕਾਰਵਾਈ ਹੁੰਦੀ ਹੈ ਕੁਝ ਸਮਾਂ ਬੀਤਣ ਤੋਂ ਬਾਅਦ ਫਿਰ ਸੁਸਤ ਫਿਰ ਇੰਤਜ਼ਾਰ ਹੁੰਦਾ ਹੈ ਇੱਕ ਹੋਰ ਹਾਦਸੇ ਦਾ ਹਾਦਸੇ ਤੋਂ ਸਬਕ ਦਾ ਅਸਰ ਚੰਦ ਦਿਨਾਂ ਤੱਕ ਹੀ ਹੁੰਦਾ ਹੈ ਜਦੋਂ ਦੇਸ਼ ਦੀ ਰਾਜਧਾਨੀ ’ਚ ਇਹ ਹਾਲ ਹੈ ਤਾਂ ਬਾਕੀ ਦੇਸ਼ ’ਚ ਕੀ ਹਾਲਾਤ ਹੋਣਗੇ ਸਰਕਾਰ ਨੂੰ ਮਨੁੱਖੀ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਥਾਈ ਤੌਰ ’ਤੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਭਵਿੱਖ ’ਚ ਫਿਰ ਕਦੇ ਅਜਿਹੇ ਹਾਦਸਿਆਂ ਦਾ ਦੁਹਰਾਅ ਨਾ ਹੋਵੇ। Delhi News