ਆਗਰਾ ਦੇ ਹਸਪਤਾਲ ’ਚ 22 ਲੋਕਾਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ : ਪ੍ਰਿਅੰਕਾ

Priyanka

ਆਗਰਾ ਦੇ ਹਸਪਤਾਲ ’ਚ 22 ਲੋਕਾਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ : ਪ੍ਰਿਅੰਕਾ

ਲਖਨਊ। ਕਾਂਗਰਸ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਗਰਾ ਦੇ ਇੱਕ ਨਿੱਜੀ ਹਸਪਤਾਲ ’ਚ ਕਥਿਤ ਤੌਰ ’ਤੇ ਕੋਰੋਨਾ ਪੀੜਤ 22 ਵਿਅਕਤੀਆਂ ਦੀ ਮੌਤ ’ਤੇ ਦੁਖ ਪ੍ਰਗਟਾਉਂਦਿਆਂ ਇਸ ਦੇ ਲਈ ਸੂਬੇ ਦੀ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸ੍ਰੀਮਤੀ ਵਾਡਰਾ ਨੇ ਮੰਗਲਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਉੱਤਰ ਪ੍ਰਦੇਸ਼ ’ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਫਿਰ ਆਗਰਾ ਦੇ ਇੱਕ ਨਿੱਜੀ ਹਸਪਤਾਲ ’ਚ ਆਕਸੀਜਨ ਦੀ ਕਮੀ ਤੋਂ ਬਾਅਦ ਮਾਕਡਰਿੱਲ ਦੀ ਸਥਿਤੀ ਕਿਉਂ ਤੇ ਕਿਵੇਂ ਆਈ ਜਿਸ ਨਾਲ 22 ਵਿਅਕਤੀਆਂ ਦੀ ਮੌਤ ਹੋ ਗਈ।

ਉਨ੍ਹਾਂ ਸਰਕਾਰ ਨੂੰ ਕਟਹਿਰੇ ’ਚ ਖੜਾ ਕਰਦਿਆਂ ਕਿਹਾ ਕਿ ਲਗਾਤਾਰ ਝੂਠ ਨੂੰ ਸੱਚ ਦੱਸਣ ਤੇ ਕੋਰੋਨਾ ਦੀ ਦੂਜੀ ਲਹਿਰ ਦੀ ਭਿਆਨਕ ਸਥਿਤੀ ’ਚ ਠੋਸ ਰਣਨੀਤੀ ਤੋਂ ਬਿਨਾ ਕੀਤੇ ਥੋਥੇ ਦਾਅਵਿਆਂ ਕਾਰਨ ਗੰਭੀਰ ਸੰਕਟ ਖੜਾ ਹੋਇਆ, ਜਿਸ ਦੇ ਲਈ ਪੂਰੀ ਤਰ੍ਹਾਂ ਸਰਕਾਰ ਦੋਸ਼ੀ ਹੈ ਉਨ੍ਹਾਂ ਕਿਹਾ ਕਿ 26 ਅਪਰੈਲ ਨੂੰ ਆਗਰਾ ਦੇ ਨਿੱਜੀ ਹਸਪਤਾਲ ’ਚ ਜਿਸ ਤਰ੍ਹਾਂ ਆਕਸੀਜਨ ਦੀ ਕਮੀ ਤੋਂ ਬਾਅਦ ਸੰਚਾਲਕਾਂ ਵੱਲੋਂ ਮਾਕਡਰਿੱਲ ਕੀਤਾ ਗਿਆ ਤੇ ਉਸ ਕਾਰਨ ਮੌਤਾਂ ਹੋਈਆਂ ਉਸਦੇ ਲਈ ਪੂਰੀ ਤਰ੍ਹਾਂ ਸਰਕਾਰ ਦੀ ਲਚਰ ਰਣਨੀਤੀ ਤੇ ਲਾਪਰਵਾਹੀ ਹੈ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਆਕਸੀਜਨ ਦੀ ਕਮੀ ਸਵੀਕਾਰ ਕਰਨ ਨੂੰ ਕਦੇ ਤਿਆਰ ਨਹੀਂ ਹੋਏ, ਬਿਨਾ ਆਕਸੀਜਨ ਦੀ ਵਿਵਸਥਾ ਦੇ ਨਿੱਜੀ ਹਸਪਤਾਲਾਂ ’ਚ ਕੋਰੋਨਾ ਮਰੀਜ਼ ਭਰਤੀ ਕੀਤੇ ਗਏ, ਆਖਰ ਸੰਵੇਦਨਹੀਣ ਸਰਕਾਰ ਘਟਨਾ ਨੂੰ ਦਬਾਈ ਰੱਖਦੀ ਪਰ ਘਟਨਾ ਜਿਸ ਤਰ੍ਹਾਂ ਸਾਹਮਣੇ ਆਈ ਹੈ ਉਸ ਤੋਂ ਸਰਕਾਰ ਦੀ ਲਾਪਰਵਾਹੀ ਦਾ ਪ੍ਰਤੱਖ ਪ੍ਰਮਾਣ ਸਭ ਦੇ ਸਾਹਮਣੇ ਆਇਆ ਕਿ ਸਰਕਾਰ ਨੂੰ ਮਨੁੱਖੀ ਜੀਵਨ ਦੀ ਰੱਖਿਆ ਦੀ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਹੈ।

ਕੀ ਹੈ ਪੂਰਾ ਮਾਮਲਾ 

ਦੱਸਣਯੋਗ ਹੈ ਕਿ ਆਗਰਾ ਸਥਿਤੀ ਪਾਰਸ ਹਸਪਤਾਲ ’ਚ 26 ਅਪਰੈਲ ਨੂੰ 96 ਮਰੀਜ਼ ਭਰਤੀ ਸਨ ਹਸਪਤਾਲ ’ਚ ਮਰੀਜਾਂ ਦੀ ਵਧਦੀ ਗਿਣਤੀ ਤੋਂ ਡਾਕਟਰ ਬੇਚੈਨ ਸਨ ਆਕਸੀਜਨ ਦਾ ਪ੍ਰਬੰਧ ਨਾ ਹੋਣ ’ਤੇ ਡਾਕਟਰ ਨੇ 26 ਅਪਰੈਲ ਦੀ ਸਵੇਰੇ 7:05 ਮਿੰਟ ਦਾ ਆਕਸੀਜਨ ਮਾਕਡਰਿੱਲ ਕਰ ਦਿੱਤਾ ਇਸ ਤਰ੍ਹਾਂ ਗੰਭੀਰ ਹਾਲਤ ਵਾਲੇ 22 ਮਰੀਜ਼ਾਂ ਦੀ ਮੌਤ ਹੋ ਗਈ ਹਸਪਤਾਲ ਦੇ ਮਾਲਕ ਡਾਕਟਰ ਆਰਿੰਜਿਯ ਜੈਨ ਇਸ ਘਟਨਾ ਦਾ ਜ਼ਿਕਰ ਕਰ ਰਹੇ ਸਨ ਕਿ ਕਿਸੇ ਨੇ ਵੀਡੀਓ ਬਣਾ ਲਿਆ ਜੋ ਹੁਣ ਵਾਇਰਲ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।