Jammu and Kashmir: ਜੰਮੂ-ਕਸ਼ਮੀਰ ’ਚ ਸਰਕਾਰ

Jammu and Kashmir
Jammu and Kashmir: ਜੰਮੂ-ਕਸ਼ਮੀਰ ’ਚ ਸਰਕਾਰ

Jammu and Kashmir: ਜੰਮੂ-ਕਸ਼ਮੀਰ ’ਚ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਨੇ ਕੰਮਕਾਜ ਸੰਭਾਲ ਲਿਆ ਹੈ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਮੁੱਖ ਮੰਤਰੀ ਉਮਰ ਫਾਰੂਕ ਨੂੰ ਵਧਾਈ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸਰਕਾਰ ਘੱਟ-ਗਿਣਤੀ ’ਚ ਆਉਣ ਕਰਕੇ ਉੁੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਸੀ ਸੰਨ 2019 ’ਚ ਕੇਂਦਰ ਸਰਕਾਰ ਨੇ ਵੱਡਾ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ’ਚੋਂ ਧਾਰਾ 370 ਹਟਾ ਦਿੱਤੀ ਤੇ ਸੂਬੇ ਨੂੰ ਦੋ ਕੇਂਦਰੀ ਪ੍ਰਬੰਧਕੀ ਖੇਤਰ ਦਾ ਦਰਜ਼ਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਸੀ। Jammu and Kashmir

ਇਹ ਖਬਰ ਵੀ ਪੜ੍ਹੋ : NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ

ਕਿ ਖੇਤਰ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਤੇ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ ਆਖਰ ਚੋਣਾਂ ਹੋਈਆਂ ਤੇ ਲੋਕਾਂ ਨੇ ਵੋਟਾਂ ਲਈ ਭਾਰੀ ਉਤਸ਼ਾਹ ਵਿਖਾਇਆ ਹੈ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਨੇ ਸਾਬਤ ਕਰ ਦਿੱਤਾ ਕਿ ਸੂਬੇ ਦੇ ਲੋਕ ਭਾਰਤੀ ਸੰਵਿਧਾਨ ਤੇ ਲੋਕਤੰਤਰ ’ਚ ਵਿਸ਼ਵਾਸ ਰੱਖਦੇ ਹਨ ਚੋਣਾਂ ਨੇ ਵੱਖਵਾਦੀ ਤਾਕਤਾਂ ਤੇ ਵਿਦੇਸ਼ੀ ਤਾਕਤਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਭਾਰਤੀ ਸੰਵਿਧਾਨ ਲੋਕ ਭਾਵਨਾ ਦਾ ਪ੍ਰਤੀਕ ਹੈ ਵੋਟਰਾਂ ਨੇ ਅੱਤਵਾਦੀ ਕਾਰਵਾਈਆਂ ਦੀ ਪ੍ਰਵਾਹ ਨਾ ਕਰਦਿਆਂ ਸਰਕਾਰ ਚੁਣੀ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਕੇਂਦਰੀ ਖੇਤਰ ਅਮਨ ਤੇ ਵਿਕਾਸ ਦੀਆਂ ਮੰਜ਼ਿਲਾਂ ਵੱਲ ਵਧੇਗਾ ਇਹ ਘਟਨਾ ਚੱਕਰ ਅੱਤਵਾਦ ਨੂੰ ਸਖ਼ਤ ਜਵਾਬ ਹੈ। Jammu and Kashmir