ਰਾਹੁਲ ਲਾਲ
ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਰਥਵਿਵਸਥਾ ਦਾ ਹਰ ਖੇਤਰ ਮੰਗ ਦੀ ਘਾਟ ਨਾਲ ਪ੍ਰਭਾਵਿਤ ਹੈ ਉਦਯੋਗਾਂ ਦੇ ਬਹੁਤ ਸਾਰੇ ਸੈਕਟਰ ’ਚ ਵਿਕਾਸ ਦਰ ਕਈ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਸਾਲ 2016-17 ’ਚ ਜੀਡੀਪੀ ਵਿਕਾਸ ਦਰ 8.2 ਫੀਸਦੀ ਸੀ, ਜੋ 2017-18 ’ਚ ਘਟ ਕੇ 7.2 ਫੀਸਦੀ ਤੇ ਸਾਲ 2018-19 ’ਚ ਜੀਡੀਪੀ ਦੀ ਵਿਕਾਸ ਦਰ 6.8 ਫੀਸਦੀ ਰਹਿ ਗਈ ਤਾਜ਼ਾ ਅਧਿਕਾਰਿਕ ਅੰਕੜਿਆਂ ’ਤੇ ਯਕੀਨ ਕਰੀਏ ਤਾਂ ਸਾਲ 2019 ਦੀ ਜਨਵਰੀ ’ਚ ਸਰਚ ਕੀਤੀ ਤਿਮਾਹੀ ’ਚ ਜੀਡੀਪੀ ਦੀ ਵਿਕਾਸ ਦਰ 5.8 ਫੀਸਦੀ ਰਹਿ ਗਈ ਸੀ, ਜੋ 5 ਸਾਲ ’ਚ ਸਭ ਤੋਂ ਘੱਟ ਹੈ ਇਸ ਤਰ੍ਹਾਂ ਤਿੰਨ ਸਾਲ ’ਚ ਵਿਕਾਸ ਦੀ ਰਫ਼ਤਾਰ ’ਚ 1.5 ਫੀਸਦੀ ਦੀ ਘਾਟ ਆ ਗਈ ਹੈ ਪਿਛਲੇ 20 ਸਾਲਾਂ ’ਚ ਅਜਿਹਾ ਪਹਿਲਾਂ ਸਿਰਫ਼ ਦੋ ਬਾਰ ਹੋਇਆ ਹੈ ਕਿ ਲਗਾਤਾਰ ਤਿੰਨ ਤਿਮਾਹੀਆਂ ’ਚ ਵਾਧਾ ਦਰ ਡਿੱਗੀ ਹੋਵੇ।
ਜੀਡੀਪੀ ਦੀ ਵਿਕਾਸ ਦਰ ਘਟਣ ਨਾਲ ਲੋਕਾਂ ਦੀ ਆਮਦਨੀ, ਖਪਤ ਤੇ ਨਿਵੇਸ਼, ਸਭ ’ਤੇ ਅਸਰ ਪੈ ਰਿਹਾ ਹੈ ਜਿਨ੍ਹਾਂ ਸੈਕਟਰਾਂ ’ਤੇ ਇਸ ਮੰਦੀ ਦਾ ਸਭ ਤੋਂ ਜਿਆਦਾ ਅਸਰ ਪਿਆ ਹੈ, ਉੱਥੇ ਨੌਕਰੀਆਂ ਘਟਾਉਣ ਦੇ ਐਲਾਨ ਹੋ ਰਹੇ ਹਨ ਆਰਬੀਆਈ ਨੇ ਆਪਣੀ ਮੁਦਰਿਕ ਕਮੇਟੀ ਦੀ ਬੈਠਕ ’ਚ ਭਾਰਤੀ ਅਰਥਵਿਵਸਥਾ ਦੇ ਜੀਡੀਪੀ ਗਰੋਥ ਰੇਟ ਦੇ ਅਗਾਊਂ ਅਨੁਮਾਨ ਨੂੰ ਘਟਾ ਕੇ 6.9 ਫੀਸਦੀ ਦਰ ਕਰ ਦਿੱਤਾ ਹੈ ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਅਰਥਵਿਵਸਥਾ ਦੇ ਮਾਮਲਿਆਂ ’ਚ ਭਾਰਤ ਦੀ ਰੈਂਕਿੰਗ 7ਵੇਂ ਨੰਬਰ ’ਤੇ ਆ ਗਈ ਹੈ।
ਇੱਕ ਦੌਰ ’ਚ ਪ੍ਰਭਾਵਸ਼ਾਲੀ ਨਿੱਜੀ ਹਵਾਈ ਸੇਵਾ ਕੰਪਨੀ ਜੈਟ ਏਅਰਵੇਜ ਅੱਜ ਬੰਦ ਹੋ ਚੁੱਕੀ ਹੈ ਏਅਰ ਇੰਡੀਆ ਕਾਫ਼ੀ ਘਾਟੇ ’ਚ ਚੱਲ ਰਹੀ ਹੈ ਕਿਸੇ ਦੌਰ ’ਚ ਟੈਲੀਫੋਨ ਸੈਕਟਰ ਦੀ ਪਹਿਚਾਣ ਰਹੀ ਬੀਐਸਐਨਐਲ ਅੱਜ ਆਪਣੀ ਹੋਂਦ ਲਈ ਜੂਝ ਰਹੀ ਹੈ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਨੇ ਹਾਲ ਹੀ ’ਚ ਬਜ਼ਾਰ ’ਚ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜਾ ਲੈ ਕੇ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦਿੱਤੀ ਇਹ ਇਸ ਦਹਾਕੇ ’ਚ ਪਹਿਲੀ ਵਾਰ ਸੀ ਭਾਰਤੀ ਡਾਕ ਸੇਵਾ ਦਾ ਵਿੱਤੀ ਸਾਲ 2019 ’ਚ ਸਾਲਾਨਾ ਘਾਟਾ 15 ਹਜ਼ਾਰ ਕਰੋੜ ਹੋ ਚੁੱਕਾ ਹੈ ਭਾਰਤ ਦੀ ਸਭ ਤੋਂ ਵੱਡੀ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਕੰਪਨੀ ਓਐਨਜੀਸੀ ਦਾ ਵਾਧੂ ਕੈਸ਼ ਰਿਜ਼ਰਵ ਤੇਜ਼ੀ ਨਾਲ ਘਟ ਰਿਹਾ ਹੈ ਸਰਕਾਰ ਵੱਲੋਂ ਗੈਰ-ਜ਼ਰੂਰੀ ਐਕਵਾਇਰ ਦੇ ਚੱਲਦੇ ਅੱਜ ਇਹ ਕੰਪਨੀ ਇੱਕ ਵੱਡੇ ਕਰਜੇ ਦੇ ਦਬਾਅ ’ਚ ਆ ਗਈ ਹੈ।
ਖ਼ਪਤ ’ਚ ਗਿਰਾਵਟ:
ਵਿਕਾਸ ਦਰ ਘਟਣ ਨਾਲ ਲੋਕਾਂ ਦੀ ਆਮਦਨੀ ’ਤੇ ਮਾੜਾ ਅਸਰ ਪੈ ਰਿਹਾ ਹੈ ਦੇਸ਼ ’ਚ ਬਜ਼ਾਰ ਦੀ ਸਭ ਤੋਂ ਵੱਡੀ ਰਿਸਚਰਸ ਕੰਪਨੀ ਨੀਲਸਨ ਦੀ ਰਿਪੋਰਟ ਕਹਿੰਦੀ ਹੈ ਕਿ ਤੇਜ਼ੀ ਨਾਲ ਖਪਤ ਵਾਲੇ ਸਾਮਾਨ ਭਾਵ ਫਾਸਟ ਮੂਵਿੰਗ ਕੰਜਪਸ਼ਨ ਗੁਡਸ ਅਰਥਾਤ ਐਫ਼ਐਮਜੀਸੀ ਦੀ ਵਿੱਕਰੀ ਦੀ ਵਿਕਾਸ ਦਰ ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ 9.9 ਫੀਸਦੀ ਸੀ, ਪਰ ਇਸ ਸਾਲ ਅਪਰੈਲ ਤੋਂ ਜੂਨ ਦੀ ਤਿਮਾਹੀ ’ਚ ਇਹ ਘਟ ਕੇ 6.2 ਫੀਸਦੀ ਰਹਿ ਗਈ ਐਫ਼ਐਮਸੀਜੀ ਦੇ ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਜਰੂਰਤਾਂ ’ਚ ਵੀ ਕਟੌਤੀ ਕਰ ਰਹੇ ਹਨ ਬ੍ਰਿਟਾਨੀਆ ਬਿਸਕੁਟ ਦਾ ਕਹਿਣਾ ਹੈ ਕਿ ਹੁਣ ਲੋਕ 5 ਰੁਪਏ ਦੇ ਬਿਸਕੁਟ ਨੂੰ ਖਰੀਦਣ ਤੋਂ ਪਹਿਲਾਂ ਸੋਚ ਰਹੇ ਹਨ ਇਸੇ ਤਰ੍ਹਾਂ ਪਾਰਲੇ ਜੀ ਬਿਸਕੁਟ ਕੰਪਨੀ ਦੀ ਹਾਲਤ ਵਿਗੜਦੀ ਜਾ ਰਹੀ ਹੈ ਤੇ ਲਗਭਗ 10 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋਣ?ਦੇ ਕੰਢੇ ’ਤੇ ਹਨ।
ਗਾਹਕਾਂ ਦੀ ਖਰੀਦਦਾਰੀ ਦੇ ਉਤਸ਼ਾਹ ’ਚ ਘਾਟ ਦਾ ਵੱਡਾ ਅਸਰ ਆਟੋ ਉਦਯੋਗ ’ਤੇ ਪਿਆ ਹੈ ਵਿੱਕਰੀ ਘਟੀ ਹੈ ਤੇ ਨੌਕਰੀਆਂ ’ਚ ਵੱਡੇ ਪੈਮਾਨੇ ’ਤੇ ਕਟੌਤੀ ਹੋ ਰਹੀ ਹੈ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੂਕੀ ਨੇ ਜੁਲਾਈ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ ਕਾਰਾਂ ਦੀ ਵਿੱਕਰੀ ’ਚ 36 ਫੀਸਦੀ ਦੀ ਗਿਰਾਵਟ ਦੀ ਬੁੁਰੀ ਖ਼ਬਰ ਦਿੱਤੀ ਹੈ ਖਪਤ ’ਚ ਘਾਟ ਦੀ ਵਜ੍ਹਾ ਨਾਲ ਟਾਟਾ ਮੋਟਰਜ਼ ਵਰਗੀਆਂ ਕੰਪਨੀਆਂ ਨੂੰ ਆਪਣੀਆਂ ਗੱਡੀਆਂ ਦੇ ਨਿਰਮਾਣ ’ਚ ਕਟੌਤੀ ਕਰਨੀ ਪਈ ਹੈ ਇਸਦਾ ਨਤੀਜਾ ਇਹ ਹੋਇਆ ਹੈ ਕਿ ਕਲਪੁਰਜੇ ਤੇ ਦੂਜੇ ਤਰੀਕਿਆਂ ਨਾਲ ਆਟੋ ਸੈਕਟਰ ਨਾਲ ਜੁੜੇ ਹੋਏ ਲੋਕਾਂ ’ਤੇ ਵੀ ਇਸਦਾ ਬੁਰਾ ਅਸਰ ਪਿਆ ਹੈ ਆਟੋ ਸੈਕਟਰ ’ਚ ਜੇਕਰ ਇਹੀ ਹਾਲਾਤ ਰਹੇ ਤਾਂ ਤਕਰੀਬਨ 10 ਲੱਖ ਲੋਕਾਂ ਦੀਆਂ ਨੌਕਰੀਆਂ ਗੁਆਚ ਸਕਦੀਆਂ ਹਨ ਯਾਦ ਹੋਵੇ ਭਾਰਤੀ ਅਰਥਵਿਵਸਥਾ ਲਈ ਆਟੋਮੋਬਾਇਲ ਸੈਕਟਰ ਦੀ ਅਹਿਮੀਅਤ ਇਸ ਤੋਂ ਸਮਝੀ ਜਾ ਸਕਦੀ ਹੈ ਕਿ ਮੈਨੂਫੈਕਚਰਿੰਗ ’ਚ ਇਸਦੀ ਹਿੱਸੇਦਾਰੀ ਕਰੀਬ 50 ਫੀਸਦੀ ਹੈ।
ਨਿਰਯਾਤ ’ਚ ਲਗਾਤਾਰ ਗਿਰਾਵਟ:
ਆਮ ਤੌਰ ’ਤੇ ਜਦੋਂ ਘਰੇਲੂ ਬਜ਼ਾਰ ’ਚ ਖ਼ਪਤ ਘੱਟ ਹੋ ਜਾਂਦੀ ਹੈ, ਤਾਂ ਭਾਰਤੀ ਉਦਯੋਗਪਤੀ, ਆਪਣਾ ਸਾਮਾਨ ਨਿਰਯਾਤ ਕਰਨ ਤੇ ਵਿਦੇਸ਼ ’ਚ ਬਜ਼ਾਰ ਭਾਲਦੇ ਹਨ ਹੁਣ ਸਥਿਤੀ ਇਹ ਹੈ ਕਿ ਵਿਦੇਸ਼ੀ ਬਜ਼ਾਰ ’ਚ ਵੀ ਭਾਰਤੀ ਸਾਮਾਨ ਦੇ ਖਰੀਦਦਾਰ ਦਾ ਬਦਲ ਬਹੁਤ ਸੀਮਤ ਹੈ ਪਿਛਲੇ ਦੋ ਸਾਲਾਂ ’ਚ ਜੀਡੀਪੀ ਵਿਕਾਸ ਦਰ ’ਚ ਨਿਰਯਾਤ ਦਾ ਯੋਗਦਾਨ ਘਟ ਰਿਹਾ ਹੈ ਮਈ ਮਹੀਨੇ ’ਚ ਨਿਰਯਾਤ ਦੀ ਵਿਕਾਸ ਦਰ 3.9 ਫੀਸਦੀ ਸੀ, ਪਰ ਇਸ ਸਾਲ ਜੂਨ ’ਚ ਨਿਰਯਾਤ ’ਚ 9.7 ਫੀਸਦੀ ਦੀ ਗਿਰਾਵਟ ਆਈ ਹੈ ਇਹ 41 ਮਹੀਨਿਆਂ ’ਚ ਸਭ ਤੋਂ ਘੱਟ ਨਿਰਯਾਤ ਦਰ ਹੈ ਚੀਨ-ਅਮਰੀਕਾ ਟਰੇਡ ਵਾਰ ਦਾ ਵਿਸਥਾਰ ਭਾਰਤ ਵੱਲ ਵੀ ਹੋ ਰਿਹਾ ਹੈ ਅਜਿਹੇ ’ਚ ਨਿਰਯਾਤ ਵਾਧੇ ਲਈ ਵਿਸ਼ੇਸ਼ ਰਣਨੀਤੀ ਦੀ ਲੋੜ ਹੈ।
ਬਚਤ ’ਚ ਗਿਰਾਵਟ:
ਅਰਥਵਿਵਸਥਾ ਦਾ ਵਿਕਾਸ ਹੌਲੀ ਹੋਣ ਦਾ ਰੀਅਲ ਅਸਟੇਟ ਸੈਕਟਰ ’ਤੇ ਵੀ ਬਹੁਤ ਬੁਰਾ ਅਸਰ ਪਿਆ ਹੈ ਇੱਕ ਮੁਲਾਂਕਣ ਅਨੁਸਾਰ ਇਸ ਸਮੇਂ ਦੇਸ਼ ਦੇ 30 ਵੱਡੇ ਸ਼ਹਿਰਾਂ ’ਚ 12.76 ਲੱਖ ਮਕਾਨ ਵਿਕਣ ਨੂੰ ਪਏ ਹੋਏ ਹਨ ਕੋਚੀ ’ਚ ਮਕਾਨਾਂ ਦੀ ਉਪਲੱਬਧਤਾ 80 ਮਹੀਨਿਆਂ ਦੇ ਉੱਚ ਪੱਧਰ ’ਤੇ ਹੈ, ਉੱਥੇ ਜੈਪੁਰ ’ਚ 59 ਮਹੀਨਿਆਂ, ਲਖਨਊ ’ਚ 55 ਮਹੀਨਿਆਂ ਤੇ ਚੈਨੱਈ ’ਚ ਇਹ 75 ਮਹੀਨਿਆਂ ਦੇ ਜ਼ਿਆਦਾਤਰ ਪੱਧਰ ’ਤੇ ਹੈ ਇਸਦਾ ਇਹ ਮਤਲਬ ਹੈ ਕਿ ਇਨ੍ਹਾਂ ਸ਼ਹਿਰਾਂ ’ਚ ਜੋ ਮਕਾਨ ਵਿਕਣ ਨੂੰ ਤਿਆਰ ਹਨ, ਉਨ੍ਹਾਂ ਦੇ ਵਿਕਣ ’ਚ 5 ਤੋਂ 7 ਸਾਲ ਲੱਗ ਰਹੇ ਹਨ ਆਮਦਨੀ ਵਧ ਨਹੀਂ ਰਹੀ ਹੈ ਅਤੇ ਬੱਚਤ ਦੀ ਰਕਮ ਬਿਨਾ ਵਿਕੇ ਮਕਾਨਾਂ ’ਚ ਫਸੀ ਹੋਈ ਹੈ ਵਿੱਤੀ ਸਾਲ 2011-12 ’ਚ ਘਰੇਲੂ ਬੱਚਤ ਜੀਡੀਪੀ ਦਾ 34.6 ਫੀਸਦੀ ਸੀ, ਪਰ ਹੁਣ ਇਹ ਬੱਚਤ ਦਰ ਜੀਡੀਪੀ ਦੇ ਅਨੁਪਾਤ ਤੋਂ ਘਟ ਕੇ 17 ਫੀਸਦੀ ’ਤੇ ਆ ਗਈ ਹੈ, ਜੋ ਪਿਛਲੇ 20 ਸਾਲਾਂ ’ਚ ਸਭ ਤੋਂ ਘੱਟ ਹੈ।
ਵਿੱਤ ਮੰਤਰੀ ਵੱਲੋਂ ਚੁੱਕੇ ਗਏ ਕਦਮ:
ਵਿੱਤ ਮੰਤਰੀ ਨੇ ਆਰਥਿਕ ਮੰਦੀ ਦਰਮਿਆਨ ਅਰਥਵਿਵਸਥਾ ’ਚ ਜਾਨ ਫੂਕਣ ਲਈ ‘32 ਸੂਤਰੀ’ ਉਪਾਵਾਂ ਦਾ ਐਲਾਨ ਕੀਤਾ ਇਸ ਦਾ ਸਭ ਤੋਂ ਪਹਿਲਾ ਕਦਮ ਫਾਰੇਨ ਪੋਰਟਫੋਲੀਆ ਇਨਵੈਸਟਰਜ਼ (ਐਫ਼ਪੀਆਈ) ਅਤੇ ਘਰੇਲੂ ਇਕਵਿਟੀ ਇਨਵੈਸਟਰਜ਼ ’ਤੇ ਵਧਾਏ ਗਏ ਸੁਪਰ ਰਿਚ ਸਰਚਾਰਜ ਨੂੰ ਵਾਪਸ ਲੈਣਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਬੈਂਕ ਲਾਨ ਤੇ ਰੈਪੋ ਰੇਟ ਨੂੰ ਜੋੜਨ ਦਾ ਵੀ ਐਲਾਨ ਕੀਤਾ ਯਾਦ ਹੋਵੇ, ਪਿਛਲੇ ਦਸੰਬਰ ’ਚ ਹੁਣ ਤੱਕ ਰੈਪੋ ਰੇਟ ’ਚ ਲਾਗਤਾਰ ਚਾਰ ਵਾਰ ਕਟੌਤੀ ਕੀਤੀ ਗਈ ਹੈ, ਪਰ ਖੁਦ ਆਰਬੀਆਈ ਦਾ ਕਹਿਣਾ ਹੈ ਕਿ ਇਹ ਕਟੌਤੀ ਖ਼ਪਤਕਾਰਾਂ ਤੱਕ ਨਹੀਂ ਪਹੁੰਚ ਰਹੀ ਹੈ ਅਜਿਹੇ ’ਚ ਇਹ ਐਲਾਨ ਵੀ ਮਹੱਤਵਪੂਰਨ ਹੈ ਜਿੱਥੋਂ ਤੱਕ ਗੱਲ ਹੈ ਡੂੰਘੀਆਂ ਬੁਨਿਆਦੀ ਦਿੱਕਤਾਂ ਦੀ, ਤਾਂ ਉਨ੍ਹਾਂ ਨੂੰ ਹੱਲ ਕਰਨਾ ਬਾਕੀ ਹੈ ਅਤੇ ਨਿਵੇਸ਼ ਵੀ ਵਧਾਉਣਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਕਾਫ਼ੀ ਕੰਮ ਕਰਨਾ ਹੋਵੇਗਾ ਸਰਕਾਰ ਨੇ ਆਰਥਿਕ ਮੰੰਦੀ ਨੂੰ ਦੂਰ ਕਰਨ ਲਈ ਵਚਨਬੱਧਤਾ ਦਿਖਾਈ ਹੈ ਪਰ ਇਸ ਲਈ ਬੁਨਿਆਦੀ ਸੁਧਾਰਾਂ ਵੱਲ ਵੀ ਵਚਨਬੱਧਤਾ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।