ਸਰਸਾ। ਠੱਗੀਆਂ ਦਾ ਜਾਲ ਐਨਾ ਵਿਸ਼ਾਲ ਹੋ ਗਿਆ ਹੈ ਕਿ ਲੋਕ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਫਸਾਉਣ (Fraud) ਦੀਆਂ ਵਿਓਂਤਾਂ ਘੜ ਰਹੇ ਹਨ। ਤੁਹਾਨੂੰ ਵੀ ਦਿਨ ਵਿੱਚ ਅਣਗਿਣਤ ਫੋਨ ਆਉਂਦੇ ਹੋਣਗੇ। ਕੀ ਕਦੇ ਤੁਹਾਨੂੰ ਵੀ ਕੋਈ ਅਜਿਹਾ ਫੋਨ ਆਇਆ ਹੈ ਜਿਸ ਵਿੱਚ ਫੋਨ ਕਰਨ ਵਾਲੇ ਨੂੰ ਆਪਣੇ-ਆਪ ਨੂੰ ਤੁਹਾਡਾ ਰਿਸ਼ਤੇਦਾਰ ਜਾਂ ਦੋਸਤ ਦੱਸ ਦੇ ਗੂਗਲ ਪੇਅ (Google Pay) ਰਾਹੀਂ ਪੈਸੇ ਭੇਜਣ ਦੀ ਗੱਲ ਆਖੀ ਹੋਵੇ। ਜੀ ਹਾਂ ਅੱਜ ਅਸੀਂ ਜਿਸ ਘਟਨਾ ਦੀ ਗੱਲ ਕਰ ਰਹੇ ਹਾਂ ਉਹ ਘਟਨਾ ਹੈ ਹਰਿਆਣਾ ਦੇ ਸਰਸਾ ਸ਼ਹਿਰ ਦੀ। ਇੱਥੇ ਤੁਹਾਨੂੰ ਜਾਗਰੂਕ ਕਰਨ ਲਈ ਅੱਜ ਦੀ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਜਾਗਰੂਕਤਾ ਕਾਰਨ ਇਹ ਪਰਿਵਾਰ ਤਾਂ ਠੱਗੀ ਹੋਣ ਤੋਂ ਬਚ ਗਿਆ ਪਰ ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। (Cyber Crime)
ਇਸ ਸਬੰਧੀ ਸਰਸਾ ਨਿਵਾਸੀ ਸੋਨਿਕਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਲਗਭਗ 2:00 ਵਜੇ 7815035892 ਨੰਬਰ ਤੋਂ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਤੀ ਵਿਕਾਸ ਕੁਮਾਰ ਦਾ ਦੋਸਤ ਬੋਲ ਰਿਹਾ ਹੈ। ਉਹ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਬੋਲ ਰਿਹਾ ਹੈ। ਉਸ ਨੇ ਵਿਕਾਸ ਕੁਮਾਰ ਨੂੰ 25000 ਰੁਪਏ ਦੇਣੇ ਹਨ। ਉਨ੍ਹਾਂ ਦੇ ਯੂਪੀਆਈ ’ਤੇ ਪੈਸੇ ਟਰਾਂਸਫਰ ਨਹੀਂ ਹੋ ਰਹੇ ਇਸ ਲਈ ਤੁਸੀਂ ਆਪਣਾ ਗੂਗਲ ਪੇਅ ਜਾਂ ਯੂਪੀਆਈ ਨੰਬਰ ਸਾਨੂੰ ਦੇ ਦਿਓ ਇਹ ਪੇਮੈਂਟ ਅਸੀਂ ਤੁਹਾਡੇ ਖਾਤੇ ਵਿੱਚ ਭੇਜ ਦਿੰਦੇ ਹਾਂ। (Cyber Fraud)
Also Read : ਭਾਰਤੀ ਟੀਮ ਨੂੰ ਵੱਡਾ ਝਟਕਾ, ਸਟਾਰ ਗੇਂਦਬਾਜ਼ ਸ਼ਮੀ ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ
ਉਨ੍ਹਾਂ ਦੱਸਿਆ ਕਿ ਇਸ ਫੋਨ ਕਾਲ ’ਤੇ ਸ਼ੱਕ ਹੁੰਦਿਆਂ ਹੀ ਫੋਨ ਕੱਟਿਆ ਅਤੇ ਉਨ੍ਹਾਂ ਆਪਣੇ ਪਤੀ ਵਿਕਾਸ ਕੁਮਾਰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ’ਤੇ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਜਾਣਦੇ। ਨਾ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਕਿਸੇ ਦੇ ਪੈਸੇ ਦੇਣੇ ਹਨ। ਫਿਰ ਇਹ ਫੋਨ ਕਰਨ ਵਾਲਾ ਧੋਖੇਬਾਜ਼ ਹੀ ਹੋ ਸਕਦਾ ਹੈ। (Google Pay)
ਜਾਗਰੂਕਤਾ ਤੇ ਸਮਝਦਾਰੀ ਨਾਲ ਇਸ ਪਰਿਵਾਰ ਦਾ ਵੱਡਾ ਆਰਥਿਕ ਨੁਕਸਾਨ ਹੋਣ ਤੋਂ ਬਚ ਗਿਆ। ਇਸ ਸਬੰਧੀ ਵਿਕਾਸ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਠੱਗੀ ਤੋਂ ਬਚਾਅ ਹੋ ਗਿਆ ਪਰ ਸਾਰੇ ਹੀ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਠੱਗੀ ਵਾਲੀਆਂ ਫੋਨ ਕਾਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਸਾਵਧਾਨੀ ਵਿੱਚ ਹੀ ਬਚਾਅ ਹੈ।
ਠੱਗੀ ਹੋਣ ’ਤੇ ਕੀ ਕਰੀਏ? | Cyber Fraud
ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਠੱਗੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਦੀ ਸੂਚਨਾ ਤੁਰੰਤ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਜ਼ਰੂਰ ਦਿਓ। ਇਸ ਦੀ ਸੂਚਨਾ ਤੁਸੀਂ 1930 ਨੰਬਰ ਡਾਇਲ ਕਰਕੇ ਦੇ ਸਕਦੇ ਹੋ। ਜਾਂ ਇਸ ਦੀ ਰਿਪੋਰਟ ਵੈੱਬਸਾਈਟ https://cybercrime.gov.in/ ’ਤੇ ਵੀ ਜਾ ਸਕਦੇ ਹੋ।