ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਪ੍ਰੇਰਨਾ ਚੰਗੇ ਕੰਮ ਹੀਰੇ...

    ਚੰਗੇ ਕੰਮ ਹੀਰੇ ਬਰਾਬਰ

    ਚੰਗੇ ਕੰਮ ਹੀਰੇ ਬਰਾਬਰ

    ਗੱਲ ਉਸ ਸਮੇਂ ਦੀ ਹੈ, ਜਦੋਂ ਸਮਾਜ ‘ਚ ਕਈ ਤਰ੍ਹਾਂ ਦੀਆਂ ਬੁਰਾਈਆਂ ਫ਼ੈਲੀਆਂ ਸਨ ਨੈਤਿਕਤਾ ਤੇ ਇਨਸਾਨੀਅਤ ਦਾ ਦਿਨੋਂ-ਦਿਨ ਪਤਨ ਹੁੰਦਾ ਜਾ ਰਿਹਾ ਸੀ ਰਾਜਤੰਤਰ ਭ੍ਰਿਸ਼ਟਾਚਾਰੀਆਂ ਤੇ ਵਿਲਾਸੀਆਂ ਦੇ ਹੱਥ ਦੀ ਕਠਪੁਤਲੀ ਬਣ ਗਿਆ ਸੀ ਅਜਿਹੇ ਸਮੇਂ ‘ਚ ਇੱਕ ਫ਼ਕੀਰ ਨੇ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ ਕੁਝ ਭ੍ਰਿਸ਼ਟ ਲੋਕਾਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਦੀਆਂ ਬੁਰਾਈਆਂ ਸੁਣ ਕੇ ਫ਼ਕੀਰ ਦੇ ਮੁਰੀਦਾਂ ਨੂੰ ਬੁਰਾ ਲੱਗਾ ਮੁਰੀਦਾਂ ਨੇ ਜਾ ਕੇ ਆਪਣੇ ਗੁਰੂ ਨੂੰ ਕਿਹਾ, ”ਗੁਰੂਦੇਵ! ਤੁਸੀਂ ਤਾਂ ਪਰਮਾਤਮਾ ਦੇ ਇੰਨੇ ਨੇੜੇ ਹੋ, ਉਨ੍ਹਾਂ ਨੂੰ ਆਖੋ ਕਿ ਤੁਹਾਡੇ ਬਾਰੇ ਹੋ ਰਹੇ ਕੂੜ ਪ੍ਰਚਾਰ ਨੂੰ ਬੰਦ ਕਿਉਂ ਨਹੀਂ ਕਰਵਾ ਦਿੰਦੇ? ਜਿਨ੍ਹਾਂ ਲੋਕਾਂ ਲਈ ਤੁਸੀਂ ਇੰਨਾ ਕੁਝ ਕਰ ਰਹੇ ਹੋ, ਉਨ੍ਹਾਂ ਨੂੰ ਇਸ ਦੀ ਕਦਰ ਹੀ ਨਹੀਂ ਪਤਾ ਅਜਿਹੇ ਲੋਕਾਂ ਲਈ ਸਮਾਜ ਸੁਧਾਰ ਦਾ ਕੰਮ ਕਰਨਾ ਹੀ ਬੇਕਾਰ ਹੈ ” ਫ਼ਕੀਰ ਮੁਸਕਰਾਉਂਦੇ ਹੋਏ ਬੋਲੇ, ”ਬੇਟਾ!

    ਤੁਹਾਡੇ ਸਵਾਲ ਦਾ ਜਵਾਬ ਮੈਂ ਜ਼ਰੂਰ ਦਿਆਂਗਾ ਪਰ ਪਹਿਲਾਂ ਤੁਸੀਂ ਇਹ ਹੀਰਾ ਲੈ ਕੇ ਬਜ਼ਾਰ ਜਾਓ, ਅਤੇ ਸਬਜ਼ੀ ਬਜ਼ਾਰ ਤੇ ਜੌਹਰੀ ਬਜ਼ਾਰ ਦੋਵਾਂ ਥਾਵਾਂ ‘ਤੇ ਜਾ ਕੇ ਇਸ ਹੀਰੇ ਦੀ ਕੀਮਤ ਪੁੱਛ ਕੇ ਆਓ” ਕੁਝ ਸਮੇਂ ਪਿੱਛੋਂ ਮੁਰੀਦ ਬਾਜ਼ਾਰੋਂ ਵਾਪਸ ਆਏ ਤੇ ਬੋਲੇ, ”ਸਬਜ਼ੀ ਮੰਡੀ ‘ਚ ਤਾਂ ਇਸ ਹੀਰੇ ਨੂੰ ਕੋਈ ਇੱਕ ਹਜ਼ਾਰ ਤੋਂ ਵੱਧ ਖਰੀਦਣ ਲਈ ਤਿਆਰ ਨਹੀਂ ਸੀ, ਜਦੋਂਕਿ ਜੌਹਰੀ ਬਜ਼ਾਰ ‘ਚ ਇਸ ਹੀਰੇ ਨੂੰ ਕਈ ਲੱਖਾਂ ਰੁਪਏ ਦੇ ਕੇ ਹੱਥੋ-ਹੱਥ ਖਰੀਦਣ ਲਈ ਤਿਆਰ ਹਨ” ਫ਼ਕੀਰ ਨੇ ਹੱਸਦਿਆਂ ਕਿਹਾ,

    ”ਬੇਟਾ! ਤੁਸੀਂ ਜੋ ਸਵਾਲ ਪੁੱਛਿਆ ਸੀ, ਉਸ ਦਾ ਸਹੀ ਜਵਾਬ ਇਸੇ ਘਟਨਾ ‘ਚ ਲੁਕਿਆ ਹੋਇਆ ਹੈ ਬੇਟਾ! ਚੰਗੇ ਕੰਮ ਵੀ ਹੀਰੇ ਵਾਂਗ ਅਨਮੋਲ ਹੁੰਦੇ ਹਨ, ਪਰ ਉਨ੍ਹਾਂ ਦੀ ਕੀਮਤ ਜੌਹਰੀ ਵਰਗਾ ਕੋਈ ਪਾਰਖੂ ਸ੍ਰੇਸ਼ਟ ਸੱਜਣ ਵਿਅਕਤੀ ਹੀ ਜਾਣ ਸਕਦਾ ਹੈ ਆਮ ਵਿਅਕਤੀ ਚੰਗੇ ਕਰਮਾਂ ਦੀ ਅਹਿਮੀਅਤ ਨਹੀਂ ਜਾਣ ਸਕਦੇ ਅਤੇ ਬੁਰਾਈ ਦੇ ਰਾਹ ‘ਤੇ ਚੱਲਣ ਵਾਲੇ ਲੋਕ ਤਾਂ ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਆਪਣਾ ਦੁਸ਼ਮਣ ਸਮਝ ਕੇ ਉਸ ਦੀ ਝੂਠੀ ਨਿੰਦਿਆ ਜਾਂ ਬੁਰਾਈ ਕਰਦੇ ਹੀ ਹਨ”

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.