ਤੁਰ ਗਿਆ ਭਾਰਤ ਦਾ ਹਾਈਸਪੀਡ ਵਾਲਾ ਦੋਸਤ

ਤੁਰ ਗਿਆ ਭਾਰਤ ਦਾ ਹਾਈਸਪੀਡ ਵਾਲਾ ਦੋਸਤ

ਦੁਨੀਆ ’ਚ ਜਾਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਗੰਨ ਕਲਚਰ ਨਹੀਂ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਬੰਦੂਕ ਰੱਖਣ ਸਬੰਧੀ ਨਿਹਾਇਤ ਸਖਤ ਕਾਨੂੰਨ ਹੋਵੇ ਉੱਥੇ ਸਭ ਤੋਂ ਹਰਮਨਪਿਆਰੇ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਭਾਰਤ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਉਸ ਨੇ ਇੱਕ ਖੂਬਸੂਰਤ ਦੋਸਤ ਗੁਆ ਦਿੱਤਾ ਹੈ ਇਸ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ’ਚ ਇੱਕ ਦਿਨ ਦਾ ਸੌਕ ਰੱਖਿਆ ਗਿਆ ਸੀ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਭਾਰਤ-ਜਾਪਾਨ ਮਿੱਤਰਤਾ ਦੇ ਮਜ਼ਬੂਤ ਹਮਾਇਤੀ ਸਨ ਉਂਜ ਹਕੀਕਤ ਇਹ ਹੈ ਕਿ ਸ਼ਿੰਜੋ ਆਬੇ ਵਰਗੀ ਹਰਮਨਪਿਆਰੀ ਸ਼ਖਸੀਅਤ ਦਾ ਦੁਨੀਆ ਤੋਂ ਇਸ ਤਰ੍ਹਾਂ ਜਾਣਾ ਸਮੁੱਚੇ ਸੰਸਾਰ ਨੂੰ ਵੱਡਾ ਘਾਟਾ ਹੈ ਅਜਿਹੀ ਘਟਨਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਦੁਨੀਆ ’ਚ ਕਰੂਰਤਾ ਕਿਤੇ ਵੀ ਅਤੇ ਕਿਸੇ ਲਈ ਵੀ ਹੋ ਸਕਦੀ ਹੈ

ਸ਼ਿੰਜੋ ਆਬੇ ਨਾਲ ਵਾਪਰੀ ਇਸ ਘਟਨਾ ਦੇ ਅਚਾਨਕ ਕਈ ਸ਼ਖਸੀਅਤਾਂ ਦੀ ਮੌਤ ਨੂੰ ਚੇਤੇ ਕਰਵਾ ਦਿੱਤਾ ਜਨਵਰੀ 1948 ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਵੀ ਦੇਸ਼ ਹੈਰਾਨ ਹੋ ਗਿਆ ਸੀ ਸਾਲ 1963 ’ਚ ਅਮਰੀਕਾ ਦੇ 35ਵੇਂ ਅਤੇ ਦੂਜੇ ਸਭ ਤੋਂ ਜਿਆਦਾ ਯੁਵਾ ਰਾਸ਼ਟਰਪਤੀ ਜਾਨ ਐਫ਼ ਕੈਨੇਡੀ ਦੀ ਜਦੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਉਦੋਂ ਵੀ ਦੁਨੀਆ ਹੈਰਾਨ ਰਹਿ ਗਈ ਸੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵੀ ਹੱਤਿਆ 31 ਅਕਤੂਬਰ 1984 ਨੂੰ ਸੁਰੱਖਿਆ ਕਰਮਚਾਰੀਆਂ ਦੀਆਂ ਤਾਬੜਤੋੜ ਗੋਲੀਆਂ ਨਾਲ ਹੀ ਹੋਈ ਸੀ ਜਿਸ ਨੇ ਪੂਰੇ ਭਾਰਤ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਸੀ ਇਸ ਕ੍ਰਮ ’ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਅਮਰੀਕਾ ’ਚ ਕਾਲੇ ਲੋਕਾਂ ਦੀ ਲੜਾਈ ਲੜਨ ਵਾਲੇ ਮਾਰਟਿਨ ਲੂਥਰ ਕਿੰਗ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ ਆਦਿ ਅਜਿਹੇ ਆਗੂ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹਨ

ਸਿੰਜ਼ੋ ਆਬੇ ਜਾਪਾਨ ਦੇ ਇੱਕ ਅਜਿਹੇ ਆਗੂ ਸਨ ਜੋ ਉਦਾਰਵਾਦੀ ਦ੍ਰਿਸ਼ਟੀਕੋਣ ਦੇ ਚੱਲਦਿਆਂ ਨਾ ਸਿਰਫ਼ ਜਾਪਾਨ ’ਚ ਸਗੋਂ ਪੂਰੀ ਦੁਨੀਆ ’ਚ ਪਸੰਦ ਕੀਤੇ ਜਾਂਦੇ ਸਨ ਦੱਖਣੀ ਚੀਨ ਸਾਗਰ ’ਤੇ ਚੀਨ ਦੀ ਦੇ ਏਕਾ-ਅਧਿਕਾਰ ਨੂੰ ਲੈ ਕੇ ਉਹ ਉਸ ਦੇ ਕੱਟੜ ਵਿਰੋਧੀ ਸਨ ਤਾਈਵਾਨ ਦੇ ਸਿਆਸੀ ਆਗੂਆਂ ’ਚ ਵੀ ਆਬੇ ਦਾ ਬੜਾ ਸਨਮਾਨ ਸੀ

ਸ਼ਿੰਜੋ ਆਬੇ ਨੇ 2007 ’ਚ ਜਾਪਾਨ, ਅਮਰੀਕਾ, ਅਸਟਰੇਲੀਆ ਅਤੇ ਭਾਰਤ ਵਿਚਕਾਰ ਚਤੁਰਭੁੱਜ ਸੁਰੱਖਿਆ ਗੱਲਬਾਤ ਸ਼ੁਰੂ ਕੀਤੀ ਜਿਸ ਨੂੰ ਅੱਜ ਕਵਾਡ ਦੇ ਰੂਪ ’ਚ ਜਾਣਿਆ ਜਾਂਦਾ ਹੈ ਜਿਸ ਦੀ ਆਹਮੋ-ਸਾਹਮਣੇ ਦੀ ਦੂਜੀ ਬੈਠਕ ਬੀਤੇ ਮਈ ਵਿਚ ਜਾਪਾਨ ’ਚ ਹੋਈ ਜਿੱਥੇ ਮੋਦੀ ਅਤੇ ਸ਼ਿੰਜੋ ਆਬੇ ਦੀ ਆਖਰੀ ਮੁਲਾਕਾਤ ਹੋਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਆਬੇ ਨਾਲ ਆਖਰੀ ਵਾਰ ਮਿਲੇ ਸਨ

ਭਾਰਤ ਅਤੇ ਜਾਪਾਨ ਦੇ ਰਿਸ਼ਤਿਆਂ ’ਚ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਸਾਬਕਾ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਜਿਹੇ ਗਿਣੇ-ਚੁਣੇ ਸੰਸਾਰਿਕ ਆਗੂਆਂ ’ਚ ਸ਼ੁਮਾਰ ਸਨ ਜੋ ਭਾਰਤੀ ਨਿਗ੍ਹਾ ਨਾਲ ਬੇਹੱਦ ਹਰਮਨਪਿਆਰੇ ਅਤੇ ਅਹਿਮ ਸਨ ਵਿਸ਼ਵ ਯੁੁੱਧ ਤੋਂ ਬਾਅਦ ਇਤਿਹਾਸ ’ਚ ਸ਼ਿੰਜੋ ਆਬੇ ਦਾ ਨਾਅ ਜਾਪਾਨ ਦੇ ਸਭ ਤੋਂ ਸਫ਼ਲ ਆਗੂਆਂ ’ਚ ਸ਼ਾਮਲ ਹੈ

ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦਾ ਕਾਰਜਕਾਲ ਸਭ ਤੋਂ ਲੰਮਾ ਰਿਹਾ ਹੈ ਸਾਲ 2006 ਤੋਂ ਲੈ ਕੇ 2007 ਤੱਕ ਅਤੇ 2012 ਤੋਂ ਲੈ ਕੇ 2020 ਤੱਕ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ ਹਨ ਪਹਿਲੀ ਵਾਰ ਉਨ੍ਹਾਂ ਨੇ ਭਾਰਤ ਦਾ ਦੌਰਾ ਸਾਲ 2007 ’ਚ ਕੀਤਾ ਸੀ ੂਅਤੇ ਇਸ ਦੌਰਾਨ ਭਾਰਤੀ ਸੰਸਦ ’ਚ ਦੋ ਸਾਗਰਾਂ ਦੇ ਸੰਗਮ ਸਬੰਧੀ ਆਪਣਾ ਪ੍ਰਸਿੱਧ ਭਾਸ਼ਣ ਦਿੱਤਾ ਸੀ ਹਿੰਦ-ਪ੍ਰਸ਼ਾਂਤ ਖੇਤਰ ਨੂੰ ਇੱਕ ਮੁਕਤ, ਖੱਲ੍ਹਾ ਤੇ ਸਭ ਲਈ ਸਮਾਨ ਮੌਕੇ ਬਣਾਉਣ ਸਬੰਧੀ ਭਾਰਤ ਅਤੇ ਜਪਾਨ ਨੂੰ ਇਕੱਠੇ ਲਿਆਉਣ ’ਚ ਉਨ੍ਹਾਂ ਦੀ ਭੂਮਿਕਾ ਕਿਤੇ ਜ਼ਿਆਦਾ ਮੋਹਰੀ ਸੀ

ਦੂਜੇ ਕਾਰਜਕਾਲ ਦੌਰਾਨ ਸਿੰਜ਼ੋ ਆਬੇ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਕਰਨ ਲਈ ਵੱਡੀ ਕੋਸ਼ਿਸ਼ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਜਨਵਰੀ 2014, ਦਸੰਬਰ 2015 ਅਤੇ ਸਤੰਬਰ 2017 ’ਚ ਭਾਰਤ ਦਾ ਦੌਰਾ ਕੀਤਾ ਜ਼ਿਕਰਯੋਗ ਹੈ ਕਿ ਸਾਲ 2014 ਦੇ ਗਣਤੰਤਰ ਦਿਵਸ ਪਰੇਡ ’ਚ ਸ਼ਿੰਜੋ ਆਬੇ ਮੁੱਖ ਮਹਿਮਾਨ ਸਨ ਜੋ ਭਾਰਤ ਦੇ ਸਬੰਧ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ ਯਾਦ ਹੋਵੇ ਕਿ ਡਾ. ਮਨਮੋਹਨ ਸਿੰਘ ਤੋਂ ਲੈ ਕੇ ਮੋਦੀ ਸ਼ਾਸਨ ਵਿਚਕਾਰ ਦੋਵਾਂ ਦੇਸ਼ਾਂ ਦੇ ਸਬੰਧ ਮੰਨੋ ਸਿਖ਼ਰ ਵੱਲ ਚਲੇ ਗਏ ਸਨ ਉਂਜ ਜਾਪਾਨ ਅਤੇ ਭਾਰਤ ਵਿਚਕਾਰ ਸੰਸਾਰਿਕ ਸਾਂਝੇਦਾਰੀ ਦੀ ਨੀਂਹ ਸਾਲ 2001 ’ਚ ਰੱਖੀ ਗਈ ਅਤੇ 2005 ’ਚ ਦੁਵੱਲੇ ਸਿਖ਼ਰ ਸੰਮੇਲਨ ਹੋਏ ਅਤੇ 2012 ਤੋਂ ਸਬੰਧ ਅਮਸਾਨ ਛੂਹਣ ਲੱਗੇ ਸਨ

ਜੋ ਹਾਲੇ ਵੀ ਕਾਇਮ ਹਨ ਭਾਰਤ ਅਤੇ ਜਾਪਾਨ ਦੇ ਰਣਨੀਤਿਕ ਸਬੰਧਾਂ ਦੀ ਜ਼ਰੂਰਤ ਨੂੰ ਸਭ ਤੋਂ ਪਹਿਲਾਂ ਸ਼ਿੰਜੋ ਆਬੇ ਨੇ ਹੀ ਪਹਿਚਾਣਿਆ ਤੇ ਉਹ ਜਦੋਂ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਰਹੇ ਉਦੋਂ ਤੱਕ ਇਸ ਨੂੰ ਪੁਖਤਾ ਬਣਾਉਣ ਦੇ ਇੰਤਜ਼ਾਮ ਕਰਦੇ ਰਹੇ ਭਾਰਤ-ਜਾਪਾਨ ਸਬੰਧਾਂ ’ਚ ਆਰਥਿਕ, ਜੰਗੀ ਅਤੇ ਸੱਭਿਆਚਾਰਕ ਸਮੇਤ ਕਈ ਅਜਿਹੇ ਪਰਿਪੱਖ ਨਿਹਿੱਤ ਹਨ ਜੋ ਸ਼ਿੰਜੋ ਆਬੇ ਦੇ ਬਗੈਰ ਪੂਰੇ ਨਹੀਂ ਪੈਣੇ ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ ਸਮੁੱਚਾ ਵਿਕਾਸ, ਭਾਰਤ-ਜਾਪਾਨ ਡਿਜ਼ੀਟਲ ਸਾਂਝੇਦਾਰੀ, ਸਵੱਛ ਊਰਜਾ ਸਾਂਝੇਦਾਰੀ, ਮੁੰਬਈ-ਅਹਿਮਦਾਬਾਦ ਹਾਈਸਪੀਡ ਬੁਲੇਟ ਟਰੇਨ ਸਮੇਤ ਕਈ ਅਜਿਹੇ ਕੰਮ ਹਨ

ਜਿਨ੍ਹਾਂ ’ਚ ਸ਼ਿੰਜੋ ਆਬੇ ਦੀ ਹੀ ਭੂਮਿਕਾ ਹੈ ਧਿਆਨ ਹੋਵੇ ਕਿ ਭਾਰਤ ’ਚ ਬੁਲੇਟ ਟਰੇਨ ਪ੍ਰੋਜੈਕਟ ਦੀ ਸ਼ੁਰੂਆਤ ਵੀ ਸ਼ਿੰਜੋ ਆਬੇ ਤੋਂ ਹੋਈ ਇਸ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ 2015 ’ਚ ਸਮਝੌਤਾ ਹੋਇਆ ਸੀ ਸਾਲ 2017 ’ਚ ਮੋਦੀ ਅਤੇ ਆਬੇ ਨੇ ਇਸ ਅਹਿਮ ਪ੍ਰੋਜੈਕਟ ਦੀ ਨੀਂਹ ਰੱਖੀ ਸੀ ਸਮਝੌਤੇ ਤਹਿਤ ਅਹਿਮਦਾਬਾਦ ਤੋਂ ਲੈ ਕੇ ਮੁੰਬਈ ਤੱਕ ਬੁਲੇਟ ਟਰੇਨ ਪ੍ਰੋਜੈਕਟ ’ਚ ਕਰੀਬ 1.1 ਲੱਖ ਕਰੋੜ ਰੁਪਏ ਖਰਚੇ ’ਚ 81 ਫੀਸਦੀ ਰਾਸ਼ੀ ਜਾਪਾਨ ਸਰਕਾਰ ਦੇ ਸਹਿਯੋਗ ਨਾਲ ਸਿਰਫ਼ 0.1 ਫੀਸਦੀ ਵਿਆਜ ਦਰ ’ਤੇ ਮਿਲਣ ਦੀ ਗੱਲ ਤੈਅ ਹੈ

ਜ਼ਿਕਰਯੋਗ ਹੈ ਕਿ ਜਦੋਂ ਸਾਲ 2026 ’ਚ ਜਿਹੋ-ਜਿਹੀ ਕਿ ਸੰਭਾਵਨਾ ਹੈ ਬੁਲੇਟ ਟਰੇਨ ਪੱਟੜੀ ’ਤੇ ਦੌੜੇਗੀ ਉਦੋਂ ਭਾਰਤ-ਜਾਪਾਨ ਦੋਸਤੀ ਦੇ ਹਾਈਸਪੀਡ ਸਬੰਧ ’ਚ ਸ਼ਿੰਜੋ ਭਾਰਤੀਆਂ ਦੇ ਜ਼ਿਹਨ ’ਚ ਜ਼ਰੂਰ ਉੱਭਰਨਗੇ ਐਨਾ ਹੀ ਨਹੀਂ ਜੂਨ 2017 ’ਚ ਜਦੋਂ ਚੀਨ ਨੇ ਡੋਕਲਾਮ ਵਿਵਾਦ ਖੜ੍ਹਾ ਕੀਤਾ ਸੀ ਉਦੋਂ ਦੁਨੀਆ ਦੇ ਤਮਾਮ ਦੇਸ਼ਾਂ ਨੇ ਭਾਰਤ ਦਾ ਸਾਥ ਦਿੱਤਾ ਜਿਸ ’ਚ ਜਾਪਾਨ ਦੇ ਸ਼ਿੰਜੋ ਆਬੇ ਮੋਦੀ ਨੂੰ ਬੜੀ ਹਿੰਮਤ ਦੇ ਰਹੇ ਸਨ ਦੇਖਿਆ ਜਾਵੇ ਤਾਂ ਸ਼ਿੰਜੋ ਆਬੇ ਦੇ ਸ਼ਾਸਨਕਾਲ ’ਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਹਰ ਲਿਹਾਜ਼ ਨਾਲ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਸਨ

ਸਮੁੱਚੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸ਼ਿੰਜੋ ਆਬੇ ਭਾਰਤ ਦੀ ਨਿਗ੍ਹਾ ਨਾਲ ਅਰਥਵਿਵਸਥਾ, ਵਿਦੇਸ਼ ’ਚ ਅਤੇ ਵੱਖ-ਵੱਖ ਵਿਸ਼ਿਆਂ ’ਤੇ ਨਵੇਂ ਵਿਚਾਰਾਂ ਅਤੇ ਬਹੁਮੁੱਲ ਜਾਣਕਾਰੀਆਂ ਨਾਲ ਹਮੇਸ਼ਾ ਜਾਣੂ ਰਹਿੰਦੇ ਸਨ ਭਾਰਤ-ਜਾਪਾਨ ਸਬੰਧਾਂ ਅਤੇ ਉਨ੍ਹਾਂ ਦੇ ਯੋਗਦਾਨ ਲਈ ਸਾਲ 2021 ’ਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ’ਚ ਕੋਈ ਦੁਵਿਧਾ ਨਹੀਂ ਕਿ ਸ਼ਿੰਜੋ ਆਬੇ ਦੁਨੀਆ ’ਚ ਹੋ ਰਹੇ ਮੁਸ਼ਕਲ ਅਤੇ ਵੱਖ-ਵੱਖ ਬਦਲਾਵਾਂ ਦੀ ਡੂੰਘੀ ਜਾਣਕਾਰੀ ਰੱਖਦੇ ਸਨ ਸਪੱਸ਼ਟ ਹੈ ਕਿ ਉਨ੍ਹਾਂ ਦੀਆਂ ਦੂਰਗਾਮੀ ਨੀਤੀਆਂ ਅਬੇਨਾਮਿਕਸ ਨੇ ਜਾਪਾਨੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ, ਨਵਾਂ ਵਿਚਾਰ ਦਿੱਤਾ ਅਤੇ ਉਦਮਿਤਾ ਦੀ ਭਾਵਨਾ ਨਾਲ ਲਬਰੇਜ਼ ਕੀਤਾ ਸ਼ਿੰਜੋ ਆਬੇ ਵਰਗੀ ਸ਼ਖਸੀਅਤ ਕੁਝ ਸਾਲਾਂ ਦੀ ਸੱਤਾ ’ਤੇ ਜ਼ਰੂਰ ਹੁੰਦੀ ਹੈ ਪਰ ਛਾਪ ਅਜਿਹੀ ਛੱਡ ਜਾਂਦੇ ਹਨ ਕਿ ਮੰਨੋ ਸਦੀਆਂ ਤੋਂ ਅਗਵਾਈ ਕਰ ਰਹੇ ਸਨ

ਭਾਰਤ ਦੇ ਪ੍ਰਤੀ ਉਨ੍ਹਾਂ ਦਾ ਸਕਾਰਾਤਮਕ ਰਵੱਈਆ, ਗਰਮਜੋਸ਼ੀ ਨਾਲ ਮਿਲਣ ਦਾ ਤਰੀਕਾ, ਬਨਾਰਸ ਦੇ ਗੰਗਾ ਘਾਟ ’ਤੇ ਆਰਤੀ ’ਚ ਸ਼ਾਮਲ ਹੋਣ ਵਾਲਾ ਅਧਿਆਤਮਕ ਪਹਿਲੂ, ਭਾਰਤ ਦੇ ਵਿਕਾਸ ਪ੍ਰਤੀ ਉਦਾਰ ਦ੍ਰਿਸ਼ਟੀਕੋਣ ਆਦਿ ਤਮਾਮ ਗੱਲਾਂ ਉਨ੍ਹਾਂ ਦੇ ਜਾਣ ਦੇ ਦੁੱਖ ਨੂੰ ਭਾਰਤੀ ਨਿਗ੍ਹਾ ਨਾਲ ਹੋਰ ਡੂੰਘਾ ਕਰ ਦਿੰਦੀਆਂ ਹਨ ਸ਼ਿੰਜੋ ਆਬੇ ਚੀਨ ਨੂੰ ਫੁੱਟੀ ਅੱਖ ਨਹੀਂ ਭਾਉਂਦੇ ਸਨ ਉਸ ਦੀ ਵਡੀ ਵਜ੍ਹਾ ਦੱਖਣੀ ਚੀਨ ਸਾਗਰ ’ਚ ਚੀਨ ਦੇ ਕਬਜ਼ੇ ਦਾ ਵਿਰੋਧ ਸੀ

ਇਸ ਤੋਂ ਇਲਾਵਾ ਤਾਈਵਾਨ ਨੂੰ ਨਿਗਲਣ ਦੀ ਤਾਕ ’ਚ ਰਹਿਣ ਵਾਲੇ ਚੀਨ ਖਿਲਾਫ਼ ਫੌਜੀ ਕਾਰਵਾਈ ਸਬੰਧੀ ਚਿਤਾਵਨੀ ਦੇਣਾ ਅਤੇ ਖੇਤਰੀ ਵਪਾਰ ਗੱਲਬਾਤ ’ਚ ਤਾਈਵਾਨ ਦੀ ਭਾਗੀਦਾਰੀ ਦੀ ਹਮਾਇਤ ਆਦਿ ਤਮਾਮ ਕਾਰਨਾਂ ਦੇ ਚੱਲਦਿਆਂ ਚੀਨ ਅਤੇ ਸ਼ਿੰਜੋ ਆਬੇ ’ਚ 36 ਦਾ ਅੰਕੜਾ ਸੀ ਸ਼ਾਇਦ ਇਹੀ ਸਭ ਕਾਰਨ ਹੈਂ ਕਿ ਸ਼ਿੰਜੋ ਆਬੇ ਦੀ ਮੌਤ ਦੀ ਖਬਰ ਨਾਲ ਕਥਿਤ ਚੀਨੀਆਂ ਨੇ ਜਸ਼ਨ ਵੀ ਮਨਾਇਆ ਜੋ ਉਨ੍ਹਾਂ ਦੇ ਕੋਝੀ ਅਤੇ ਸੌੜੀ ਵਿਚਾਰਧਾਰਾ ਦਾ ਸਬੂਤ ਹੈ ਫ਼ਿਲਹਾਲ ਭਾਰਤ ਨੇ ਇੱਕ ਬਿਹਤਰੀਨ ਮਿੱਤਰ ਗੁਆ ਦਿੱਤਾ ਹੈ ਜੋ ਦੁਵੱਲੇ ਸਬੰਧਾਂ ਅਤੇ ਹਿੰਦ-ਪ੍ਰਸ਼ਾਂਤ ਲਈ ਇੱਕ ਪੁਲ ਦਾ ਕੰਮ ਕਰ ਰਿਹਾ ਸੀ

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ