68ਵੀਂਆਂ ਆਲ ਇੰਡੀਆ ਖੇਡਾਂ ‘ਚੋਂ ਪਹਿਲਵਾਨ ਗੁਰਸੇਵਕ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ

All India Games | 68ਵੀਂਆਂ ਆਲ ਇੰਡੀਆ ਖੇਡਾਂ ‘ਚੋਂ ਪਹਿਲਵਾਨ ਗੁਰਸੇਵਕ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ

ਬਾਲਿਆਂਵਾਲੀ, (ਸੱਚ ਕਹੂੰ ਨਿਊਜ਼) ਪਿਛਲੇ ਦਿਨੀਂ ਹਰਿਆਣਾ ਵਿੱਚ ਹੋਈਆਂ 68ਵੀਂਆਂ ਆਲ ਇੰਡੀਆ (All India Games) ਪੁਲਿਸ ਖੇਡਾਂ ਵਿੱਚ ਪਿੰਡ ਚਾਉਕੇ ਦੇ ਪਹਿਲਵਾਨ ਅਤੇ ਬੀ.ਐਸ.ਐਫ ਨੌਜਵਾਨ ਗੁਰਸੇਵਕ ਸਿੰਘ (ਘੁੱਦੂ ਪਹਿਲਵਾਨ) ਨੇ ਕੁਸਤੀਆਂ ਐਫ.ਐਸ਼.125 ਅਤੇ ਜੀ.ਆਰ. 130 ਕਿਲੋ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਆਪਣੇ ਪਿੰਡ ਦਾ ਨਾਮ ਚਮਕਾ ਦਿੱਤਾ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏਸ਼ੀਆ ਵਿੱਚ ਸਿਲਵਰ ਅਤੇ ਇੰਡੀਆ ਪੱਧਰ ਦੀਆਂ ਖੇਡਾਂ ਵਿੱਚ ਨਾਮ ਚਮਕਾ ਚੁੱਕੇ ਹਨ। ਪਹਿਲਵਾਨ ਦੀ ਇਸ ਜਿੱਤ ‘ਤੇ ਉਸ ਦੇ ਘਰ ਵਧਾਈਆਂ ਦੇਣ ਲਈ ਲੋਕਾਂ ਦੀ ਭੀੜ ਜੁੜੀ ਰਹੀ। ਇਸ ਮੌਕੇ ਰਾਜ਼ਦੀਪ ਸਿੰਘ ਕਾਲਾ ਸੀਨੀਅਰ ਕਾਗਰਸੀ ਆਗੂ, ਪੱਪੀ ਭਲਵਾਨ, ਹਰਦਿਆਲ ਸਿੰਘ ਮਿੰਠੂ, ਗਮਦੂਰ ਸਿੰਘ ਸਾਬਕਾ ਸਰਪੰਚ, ਮਿੰਟੂ ਜਟਾਣਾ, ਬਲਵਿੰਦਰ ਸਿੰਘ ਜੈਲਦਾਰ, ਰਾਮ ਸਿੰਘ ਐਮ.ਸੀ., ਗੋਲੂ ਪਹਿਲਵਾਨ ਚੀਮਾ ਮੰਡੀ, ਮਲਕੀਤ ਸਿੰਘ ਭੁੱਲਰ, ਰੂਪ ਸਿੰਘ ਸੋਂਦੂਕਾ, ਰਿੰਕੂ ਜਟਾਣਾ, ਹਰਪ੍ਰੀਤ ਮੱਦਾ, ਭੋਲੂ ਮੈਡੀਕਲ ਹਾਲ, ਰਾਕੇਸ ਕੁਮਾਰ, ਸੁਖਵਿੰਦਰ ਸਿੰਘ ਤੇ ਕਈ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

All India Games

LEAVE A REPLY

Please enter your comment!
Please enter your name here