ਮਰ ਰਹੀ ਇਨਸਾਨੀਅਤ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ:ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਇਸ ਸੜਦੇ-ਬਲਦੇ ਭੱਠ, ਇਸ ਕਲਿਯੁਗ ’ਚ ਆਤਮਾ ਲਈ ਸੰਜੀਵਨੀ ਹੈ ਮਰ ਰਹੀ ਇਨਸਾਨੀਅਤ, ਤੜਫ਼ ਰਹੀ ਇਨਸਾਨੀਅਤ ਨੂੰ ਜੇਕਰ ਕੋਈ ਜਿੰਦਾ ਰੱਖ ਸਕਦਾ ਹੈ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਉਸ ਈਸ਼ਵਰ ਦਾ ਨਾਮ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਉਸ ਮਾਲਕ ਦਾ ਨਾਮ ਜਿਸ ਨੇ ਸਾਰੀ ਤ੍ਰਿਲੋਕੀ ਨੂੰ ਬਣਾਇਆ ਹੈ, ਸਾਰੀਆਂ ਤ੍ਰਿਲੋਕੀਆਂ ਨੂੰ ਦੋਨਾਂ ਜਹਾਨਾਂ ਨੂੰ ਬਣਾਉਣ ਵਾਲਾ ਉਹ ਕਣ-ਕਣ ’ਚ ਜ਼ਰ੍ਹੇ-ਜ਼ਰ੍ਹੇ ’ਚ ਮੌਜ਼ੂਦ ਹੈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਉਸ ਮਾਲਕ ਦਾ ਨਾਮ ਜੇਕਰ ਇਨਸਾਨ ਜਪੇਗਾ, ਭਗਤੀ-ਇਬਾਦਤ ਕਰੇਗਾ ਤਾਂ ਯਕੀਨਨ ਇਨਸਾਨ ਜਿਉਂਦੇ-ਜੀਅ ਬਹਾਰ ਵਰਗੀ ਜ਼ਿੰਦਗੀ ਜੀਅ ਸਕੇਗਾ ਅਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਮੋਕਸ਼ ਮੁਕਤੀ ਪ੍ਰਾਪਤ ਕਰਕੇ ਪਰਮ ਪਿਤਾ ਪਰਮਾਤਮਾ ਦੀ ਗੋਦ ’ਚ ਜਾ ਸਮਾਏਗਾ ਇਸ ਲਈ ਈਸ਼ਵਰ ਦੇ ਨਾਮ ਦੀ ਭਗਤੀ-ਇਬਾਦਤ ਅਤੀ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ,
ਇਸ ’ਚ ਜਦੋਂ ਤੱਕ ਇਨਸਾਨ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਦੀ ਭਗਤੀ ਇਬਾਦਤ ਨਹੀਂ ਕਰਦਾ, ਹਿਰਦੇ ਦੀ ਮੈਲ ਸਾਫ਼ ਨਹੀਂ ਹੁੰਦੀ ਅਤੇ ਜਦੋਂ ਤੱਕ ਅੰਦਰ ਦੀ ਮੈਲ ਸਾਫ਼ ਨਹੀਂ ਹੁੰਦੀ ਸੰਤ, ਪੀਰ-ਫ਼ਕੀਰ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਜਦੋਂ ਇਨਸਾਨ ਦੇ ਅੰਦਰ ਮੈਲ ਹੁੰਦੀ ਹੈ, ਇਨਸਾਨ ਦੇ ਅੰਦਰ ਗ਼ਲਤ ਵਿਚਾਰ ਹੁੰਦੇ ਹਨ ਤਾਂ ਉਹ ਗ਼ਲਤ ਹੀ ਸੋਚਦਾ ਰਹਿੰਦਾ ਹੈ, ਚੰਗੀ ਗੱਲ ਉਸ ਨੂੰ ਭਾਉਂਦੀ ਨਹੀਂ ਸੰਤਾਂ ਦੇ ਬਚਨਾਂ ਨੂੰ ਵੀ ਤੋੜ-ਮਰੋੜ ਕੇ ਆਪਣੇ ਹਿਸਾਬ ਨਾਲ ਲੋਕ ਇਸਤੇਮਾਲ ਕਰਦੇ ਹਨ ਜੋ ਕਿ ਬਿਲਕੁਲ ਗ਼ਲਤ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਇਹ ਸ਼ੈਤਾਨ ਦਿਮਾਗ ਦਾ ਕੰਮ ਹੁੰਦਾ ਹੈ ਸੰਤਾਂ ਦੇ ਬਚਨਾਂ ਨੂੰ ਜੋ ਕੋਈ ਤੋੜ-ਮਰੋੜ ਕੇ ਪੇਸ਼ ਕਰਦਾ ਹੈ, ਉਹ ਦੁਖੀ ਰਹਿੰਦਾ ਹੈ, ਗਮਗੀਨ ਰਹਿੰਦਾ ਹੈ, ਰੋਗਾਂ ਦਾ ਘਰ ਬਣ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ